ਕੀ ਤੁਸੀਂ ਭੈਣ ਦੀ ਆਹ ਗੱਲ ਮੰਨੋਗੇ ? ਹਰ ਭੈਣ ਆਪਣੇ ਭਰਾ ਨੂੰ ਆਹੀ ਸੁਨੇਹਾ ਦਿੰਦੀ ਹੈ ..
ਮਾਂ ਨਾਲ ਘਰ ਸੋਹਣਾ ਲੱਗਦਾ..ਪਿਓ ਨਾਲ ਸਰਦਾਰੀ ਹੁੰਦੀ ਏ.. ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ ..ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ... ਮਨੁੱਖ ਦੀ ਸਰਵ ਪ੍ਰਥਮ ਵਿਸ਼ੇਸ਼ਤਾ ਉਸ ਦੇ ਸਮਾਜਿਕ ਪ੍ਰਾਣੀ ਹੋਣ ਵਿਚ ਨਿਹਿਤ ਹੈ।ਸਮਾਜ ਵਿਚ ਵਿਚਰਦਿਆਂ ਹੋਇਆ ਹੀ ਇਸ ਨੇ ਅਪਣੇ ਮਾਨਵੀ ਸੰਬੰਧਾਂ ਅਤੇ ਹੋਰ ਮਾਪਦੰਡਾਂ ਦਾ ਵਿਸ਼ਾਲ ਤਾਣਾ ਬਾਣਾ ਬੁਣਿਆ ਹੋਇਆ ਹੈ। ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ਪਰਿਵਾਰ ਹੈ।ਪਰਿਵਾਰ ਵਿਚੋ ਹੀ ਵਿਵਿਧ ਕਿਸਮ ਦੇ ਰਿਸ਼ਤੇ ਪਨਪਦੇ ਅਤੇ ਪਲਦੇ ਅਤੇ ਵਿਗਸਦੇ ਹਨ। ਇਹੋ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਹੋਰਨਾਂ ਸੰਬੰਧਾਂ ਜਾਂ ਰਿਸ਼ਤਿਆਂ ਦੇ ਟਾਕਰੇ ਦੇ ਸੰਬੰਧਾਂ ਵਿਚ ਵਧੇਰੇ ਪੀਡੀਆ ਅਤੇ ਪਕੇਰੀਆ ਹੁੰਦੀਆਂ ਹਨ। ਇਸ ਤਰਾਂ ਮਰਦ ਔਰਤ, ਪਤੀ ਪਤਨੀ ਦੇ ਰੂਪ ਵਿਚ ਸੰਤਾਨ ਉਤਪਤੀ ਕਰਦੇ ਹਨ ਅਤੇ ਪਰਿਵਾਰ ਦੀ ਸਰੰਚਨਾ ਘੜ ਕੇ ਰਿਸ਼ਤੇਦਾਰੀ ਦੇ ਮੂਲ ਸਰੋਕਾਰ ਦਾ ਕੇਂਦਰੀ ਧੁਰਾ ਬਣ ਜਾਂਦੇ ਹਨ। ਪਰਿਵਾਰ ਵਿਚ ਹਰੇਕ ਮੈਂਬਰ ਦੇ ਆਪੋ ਆਪਣੇ ਕਰਤੱਵ ਅਤੇ ਅਧਿਕਾਰ ਹੁੰਦੇ ਹਨ।ਜੇਕਰ ਇਸ ਪ੍ਰਕਾਰ ਦੇ ਕਰਤੱਵ ਅਧਿਕਾਰ ਅਤੇ ਸੰਜਮ ਵਿਚ ਵਿਵਹਾਰਕ ਇਕਸਾਰਤਾ ਜਾਂ ਸਾਵਾਪਣ ਨਾ ਰਹੇ ਤਾਂ ਪਰਿਵਾਰ ਖੰਡਿਤ ਹੋ ਜਾਂਦਾ ਹੈ ਅਤੇ ਰਿਸ਼ਤਿਆਂ ਦੀ ਬੁਨਿਆਦ ਵੀ ਖਿਸਕਣੀ , ਹੀਲਣੀ ਜਾਂ ਡਗਮਗਾਉਦੀ ਹੈ।ਮੁੱਖ ਤੌਰ ਤੇ ਪਰਿਵਾਰਕ ਰਿਸ਼ਤੇ ਪਤੀ ਪਤਨੀ, ਪਿਉ ਪੁੱਤਰ, ਪਿਉ ਧੀ, ਮਾਂ ਪੁੱਤਰ, ਮਾਂ ਧੀ,ਭਰਾ ਭਰਾ, ਭੈਣ ਭਰਾ ਦੇ ਰਿਸ਼ਤੇ ਦੇ ਰੂਪ ਵਿਚ ਉਘੜਦੇ ਹਨ। ਪੰਜਾਬੀਆਂ ਦੇ ਰਿਸ਼ਤੇ ਤਾਂ ਅਨੇਕਾਂ ਗਿਣਾਏ ਜਾ ਸਕਦੇ ਹਨ ਪਰ ਪੰਜ ਪ੍ਰਕਾਰ ਦੇ ਰਿਸ਼ਤੇ ਨਾਤੇ ਤਾਂ ਪੰਜਾਬੀਆਂ ਦੀ ਜੀਵਨ ਸ਼ੈਲੀ ਵਿਚ ਪ੍ਰਚਲਿਤ ਹਨ। ਖੂਨ ਦੇ ਰਿਸ਼ਤੇ ਜਨਮ ਦੁਆਰਾ ਰਿਸ਼ਤੇ ਪਰਿਵਾਰਕ ਰਿਸ਼ਤੇ ਵਿਆਹ ਰਾਹੀਂ ਮਨੁੱਖੀ ਭਾਵਾਂ ,ਉਦਾਗਰਾ ,ਪਿਆਰ ਅਤੇ ਸਤਿਕਾਰ ਭਰੇ ਰਿਸ਼ਤੇ ਇਹਨਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਹੋਰ ਰਿਸ਼ਤੇ ਵੀ ਹੁੰਦੇ ਹਨ। ਜਿਹਨਾਂ ਨੂੰ ਅਕਸਰ ਨਾਮ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।ਰਿਸ਼ਤਿਆਂ ਦੇ ਇਸ ਤਾਣੇ ਬਾਣੇ ਵਿਚੋਂ ਇਥੇ ਅਸੀਂ ਕੇਵਲ ਭੈਣ ਭਰਾ ਦੇ ਮੋਹ ਭਿੱਜੇ ਰਿਸ਼ਤੇ ਦੀ ਸਾਝੀਆ ਤੰਦਾਂ ਨੂੰ ਪਛਾਣਨ ਦਾ ਯਤਨ ਕਰਾਂਗੇ ।ਭੈਣ ਭਰਾ ਇਕ ਮਾਂ ਪਿਉ ਦੇ ਜਾਏ ਹੁੰਦੇ ਹਨ।ਇਹਨਾਂ ਦੀ ਮੁਢਲੀ ਮਾਨਸਿਕਤਾ ,ਸਮਾਜਿਕਤਾ ,ਆਰਥਿਕਤਾ ਆਦਿ ਦਾ ਆਧਾਰ ਇਕੋ ਹੁੰਦਾ ਹੈ।ਭੈਣ ਭਰਾ ਦੇ ਪਿਆਰ ਦਾ ਜਨਮ ,ਭੈਣ ਭਰਾ ਦੇ ਜਨਮ ਤੋਂ ਹੀ ਅਰੰਭ ਹੋ ਜਾਂਦਾ ਹੈ।ਭੈਣ[1] ਮਨ ਹੀ ਮਨ ਵਿਚ ਰਬ ਪਾਸ ਅਰਜੋਈਆ ਕਰਦੀ ਹੋਈ ਆਪਣੀ ਦਿਲੀ ਲੋਚਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **