Video paused

ਸਿਮਰਨਜੀਤ ਸਿੰਘ ਮਾਨ ਨੇ Sukhbir Badal ਦੇ ਮਾਸੜ ਹੋਣਾ ਸੀ ਜੇਕਰ....

Playing next video...

ਸਿਮਰਨਜੀਤ ਸਿੰਘ ਮਾਨ ਨੇ Sukhbir Badal ਦੇ ਮਾਸੜ ਹੋਣਾ ਸੀ ਜੇਕਰ....

Surkhab Tv
Followers

ਸਿਮਰਨਜੀਤ ਸਿੰਘ ਮਾਨ ਨੇ Sukhbir Badal ਦੇ ਮਾਸੜ ਹੋਣਾ ਸੀ ਜੇਕਰ.... ਫੇਸਬੁੱਕ ਤੇ ਇੱਕ ਪੋਸਟ ਇਹਨਾਂ ਦਿਨਾਂ ਵਿਚ ਵਾਇਰਲ ਹੋ ਰਹੀ ਹੈ ਜਿਸਦਾ ਸਿਰਲੇਖ ਹੈ "ਜਦੋਂ ਸਿਮਰਨਜੀਤ ਸਿੰਘ ਮਾਨ,ਸੁਖਬੀਰ ਬਾਦਲ ਦੇ ਮਾਸੜ ਬਣਦੇ-ਬਣਦੇ ਰਹਿ ਗਏ"। ਇਹ ਘਟਨਾ ਖੁਦ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਦੱਸੀ ਗਈ ਹੈ ਤੇ ਇੱਕ ਅਖਬਾਰ ਵਿਚ ਵੀ ਇਹ ਖਬਰ ਲੱਗੀ ਸੀ। ਸਰਦਾਰ ਮਾਨ ਅਨੁਸਾਰ ਜਦੋਂ ਮੈਂ 1959 ਵਿਚ ਅਤੇ 1970 ਦੇ 6ਵੇਂ ਮਹੀਨੇ ਵਿਚ ਲੁਧਿਆਣਾ ਦੇ ਪੁਲਿਸ ਅਫ਼ਸਰ ਬਤੌਰ ਏ ਐਸ ਪੀ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਮੈਂ ਸ਼ਾਦੀਸ਼ੁਦਾ ਨਹੀਂ ਸੀ। ਇਕ ਦਿਨ ਮੈਂ ਆਪਣੇ ਪੁਲਿਸ ਦਫ਼ਤਰ ਵਿਚ ਬੈਠਾ ਸੀ ਤਾਂ ਮੈਨੂੰ ਐਸ ਪੀ ਹੈਡ ਕੁਆਰਟਰ ਸ਼ ਗੁਰਬਖਸ਼ ਸਿੰਘ ਉਪਲ ਨੇ ਆਪਣੇ ਦਫ਼ਤਰ ਵਿਚ ਬੁਲਾਇਆ ਅਤੇ ਕਿਹਾ ਕਿ ਤੁਸਂੀਂ ਕੱਲ੍ਹ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਦੀ 2 ਸੈਕਟਰ ਦੀ ਕੋਠੀ ਵਿਚ ਮਿਲਣ ਜਾਣਾ ਹੈ। ਕਿਉਂ ਕਿ ਮੁੱਖ ਮੰਤਰੀ ਅਤੇ ਐਸ ਪੀ ਦੇ ਹੁਕਮ ਨੂੰ ਮੈਂ ਬਿਲਕੁਲ ਟਾਲ ਨਹੀਂ ਸਕਦਾ ਸੀ। ਮੈਂ ਸ਼ ਗੁਰਬਖਸ਼ ਸਿੰਘ ਉਪੱਲ ਨੂੰ ਪੁਛਿਆ ਕਿ ਮੈਂ ਆਪਣੀ ਕਾਰ ਵਿਚ ਜਾਵਾਂ ਜਾਂ ਸਰਕਾਰੀ ਜੀਪ ਵਿਚ। ਤਾਂ ਉਹਨਾਂ ਦਾ ਜਵਾਬ ਸੀ ਕਿ ਆਪ ਜੀ ਨੂੰ ਮੁੱਖ ਮੰਤਰੀ ਨੇ ਬੁਲਾਇਆ ਹੈ ਇਸ ਲਈ ਸਰਕਾਰੀ ਜੀਪ ਹੀ ਲੈ ਕੇ ਜਾਵੋ। ਜਦੋਂ ਮੈਂ ਮੁੱਖ ਮੰਤਰੀ ਦੀ ਕੋਠੀ ਪਹੁੰਚਿਆ ਤਾਂ ਉਥੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਮੈਨੂੰ ਡਰਾਇੰਗ ਰੂਮ ਵਿਚ ਬਿਠਾਇਆ, ਉਹਨਾਂ ਨਾਲ ਹੋਰ ਵੀ ਕਈ ਬੀਬੀਆਂ ਸਨ।ਉਹਨਾਂ ਨੇ ਮੇਰੀ ਚਾਹ ਪਾਣੀ ਦੀ ਆਓ ਭਗਤ ਕਰਦੇ ਹੋਏ ਹਰ ਤਰ੍ਹਾਂ ਦਾ ਸਤਿਕਾਰ ਦਿੱਤਾ। ਕੁਝ ਸਮਾਂ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਦੱਸੋ ਕਿ ਕੀ ਕੰਮ ਹੈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਵਾਪਿਸ ਜਾ ਸਕਦੇ ਹੋ। ਮੈਂ ਵਾਪਿਸ ਲੁਧਿਆਣਾ ਜਾ ਕੇ ਐਸ ਪੀ ਡੀ ਨੂੰ ਸਾਰੀ ਗੱਲ ਦੱਸ ਦਿੱਤੀ ਜੋ ਕਿ ਬਹੁਤ ਉਤਸੁਕ ਸਨ ਕਿ ਚੰਡੀਗੜ੍ਹ ਵਿਖੇ ਹੋਈ ਗੱਲਬਾਤ ਦੀ ਜਾਣਕਾਰੀ ਪ੍ਰਾਪਤ ਕਰਨ। ਦੂਸਰੇ ਤੀਸਰੇ ਦਿਨ ਫਿਰ ਸੁਨੇਹਾ ਆ ਗਿਆ, ਮੈਂ ਫਿਰ ਚੰਡੀਗੜ੍ਹ ਚਲਾ ਗਿਆ। (ਜੇਕਰ ਕਿਸੇ ਨੂੰ ਇਹ ਸ਼ੱਕ ਹੋਵੇ ਕਿ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਨਹੀਂ ਗਿਆ ਤਾਂ ਉਹ ਲੁਧਿਆਣਾ ਪੁਲਿਸ ਦੀ ਮੇਰੀ ਜੀਪ ਦੀ ਲੌਗ ਬੁੱਕ ਕਢਵਾ ਕੇ ਸੱਚ ਨੂੰ ਪ੍ਰਤੱਖ ਕਰ ਸਕਦਾ ਹੈ। ਕਿਉਂ ਕਿ ਮੈਂ ਇਹ ਦੋਵੇਂ ਦੌਰੇ ਲੌਗ ਬੁੱਕ ਵਿਚ ਉਸ ਸਮੇਂ ਦਰਜ ਕੀਤੇ ਸਨ। ਜਦੋਂ ਕਿ ਮੈਨੂੰ ਅਫਸੋਸ ਹੈ ਕਿ ਗਿਆ ਤਾਂ ਮੈਂ ਪ੍ਰਾਈਵੇਟ ਕੰਮ ਸੀ ਲੇਕਿਨ ਵਰਤੀ ਮੈਂ ਸਰਕਾਰੀ ਜੀਪ ਸੀ।) ਸਰਦਾਰਨੀ ਸੁਰਿੰਦਰ ਕੌਰ ਬਾਦਲ ਨੇ ਮੈਨੂੰ ਉਸ ਦੂਸਰੀ ਮੁਲਾਕਾਤ ਵਿਚ ਕਿਹਾ ਕਿ ਮੈਂ ਆਪਣੀ ਖਾਸ ਰਿਸ਼ਤੇਦਾਰ ਨਾਲ ਤੁਹਾਡਾ ਵਿਆਹ ਕਰਾਉਣਾ ਚਾਹੁੰਦੀ ਹਾਂ। ਉਹ ਬੀਬੀ ਮੇਰੀ ਸਕੀ ਭੈਣ ਹੀ ਸਮਝੋ। ਮੈਂ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਹੈ। ਮੈਂ ਉਹਨਾਂ ਨੂੰ ਜਵਾਬ ਤਾਂ ਨਹੀਂ ਦਿੱਤਾ ਪਰ ਕਿਹਾ ਕਿ ਮੇਰੇ ਖਾਨਦਾਨ ਵਿਚ ਇਕ ਰਵਾਇਤ ਹੈ ਕਿ ਇਹ ਜਿੰਮੇਵਾਰੀ ਸਾਡੇ ਮਾਂ-ਬਾਪ ਹੀ ਪੂਰਨ ਕਰਦੇ ਹਨ, ਉਹਨਾਂ ਨਾਲ ਆਪ ਜੀ ਗੱਲ ਕਰ ਸਕਦੇ ਹੋ। ਫਿਰ ਮੈਂ ਵਾਪਿਸ ਆ ਕੇ ਆਪਣੇ ਡੈਡੀ-ਬੀਬੀ ਜੀ ਨਾਲ ਹੋਈ ਗੱਲਬਾਤ ਸਾਂਝੀ ਕੀਤੀ। ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ। ਇਸ ਸਮੇਂ ਦੌਰਾਨ ਮੇਰਾ ਰਿਸ਼ਤਾ ਪੰਜਾਬ ਦੇ ਚੀਫ ਸੈਕਟਰੀ ਅਤੇ ਸੈਂਟਰ ਸਰਕਾਰ ਦੇ ਸੈਕਟਰੀ ਸ਼ ਗਿਆਨ ਸਿੰਘ ਕਾਹਲੋਂ ਦੀ ਛੋਟੀ ਲੜਕੀ ਨਾਲ ਹੋ ਗਿਆ। ਜਿਹਨਾਂ ਦੀ ਵੱਡੀ ਪੁੱਤਰੀ ਮੌਜੂਦਾ ਮਹਾਰਾਜਾ ਪਟਿਆਲਾ ਨਾਲ ਸ਼ਾਦੀਸ਼ੁਦਾ ਸੀ ਅਤੇ ਮੇਰਾ ਇਹ ਰਿਸ਼ਤਾ ਮੇਰੇ ਮਾਪਿਆਂ ਦੇ ਰਾਹੀਂ ਹੀ ਤੈਅ ਹੋਇਆ। ਫੇਸਬੁੱਕ ਤੇ ਇਹ ਪੋਸਟ ਇਹਨਾਂ ਦਿਨਾਂ ਵਿਚ ਵਾਇਰਲ ਹੋ ਰਹੀ ਹੈ ਜਦੋ ਕਿ ਅਸਲ ਵਿਚ ਇਹ ਗੱਲ ਸਰਦਾਰ ਮਾਨ ਨੇ ਦਸੰਬਰ 2015 ਵਿਚ ਉਦੋਂ ਕਹੀ ਸੀ ਜਦੋਂ ਵੱਡੇ ਬਾਦਲ ਸਾਬ ਵੱਲੋਂ ਨਕੋਦਰ ਦੀ ਇੱਕ ਰੈਲੀ ਦੀ ਤਕਰੀਰ ਵਿਚ ਕਿਹਾ ਸੀ ਕਿ “ਦੋਵੇਂ ਸਾਢੂ (ਕੈਪਟਨ ਅਮਰਿੰਦਰ ਸਿੰਘ ਅਤੇ ਸ਼ ਸਿਮਰਨਜੀਤ ਸਿੰਘ ਮਾਨ) ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਤੀਲੀ ਲਗਾਉਣ ਦੀ ਤਾਕ ‘ਚ ਹਨ। ਉਦੋਂ ਹੀ ਸਰਦਾਰ ਮਾਨ ਨੇ ਬਾਦਲ ਸਾਬ ਨੂੰ ਜਵਾਬ ਦਿੰਦੇ ਹੋਏ ਇਹ ਬਿਆਨ ਜਾਰੀ ਕੀਤਾ ਸੀ। ਕਿਉਂਕਿ ਫੇਸਬੁੱਕ ਉੱਪਰ ਪੁਰਾਣੀਆਂ ਯਾਦਾਂ ਦੇ ਰੂਪ ਵਿਚ Memory Share ਦੀ Option ਹੁੰਦੀ ਹੈ ਤੇ ਕਿਸੇ ਵਲੋਂ 2015 ਵਿਚ ਪਾਈ ਇਸ ਪੋਸਟ ਨੂੰ ਹੁਣ ਫਿਰ ਦਸੰਬਰ 2019 ਵਿਚ ਸ਼ੇਅਰ ਕੀਤਾ ਗਿਆ ਹੋਣ ਕਰਕੇ ਇਹ ਪੋਸਟ ਵਾਇਰਲ ਹੋ ਰਹੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more