India ਨਹੀਂ ਦੇ ਸਕਦਾ Sikh Sangat ਨੂੰ ਗੁ.ਕਰਤਾਰਪੁਰ ਸਾਹਿਬ ਦਾ ਲਾਂਘਾ !! ਇਹ ਹੈ ਕਾਰਨ....
ਪਾਕਿਸਤਾਨ ਵਿਚ ਸਥਿਤ ਗੁਰਧਾਮ ਗੁਰਦਵਾਰਾ ਕਰਤਾਰਪੁਰ ਸਾਹਿਬ ਜੋ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ ਜਿਥੇ ਪਾਤਸ਼ਾਹ ਨੇ ਆਖਰੀ ਸਮਾਂ ਬਿਤਾਇਆ। ਇਥੇ ਹੀ ਪਾਤਸ਼ਾਹ ਨੇ ਖੇਤੀ ਵੀ ਕੀਤੀ। ਲੰਘੇ ਦਿਨੀ ਪਾਕਿਸਤਾਨ ਵਿਚ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤੇ ਕ੍ਰਿਕਟਰ ਵਜੋਂ ਉਹਨਾਂ ਦੇ ਦੋਸਤ ਭਾਰਤੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸਹੁੰ ਚੁੱਕ ਪ੍ਰੋਗਰਾਮ ਵਿਚ ਗਏ। ਸਿੱਧੂ ਵਲੋਂ ਪਾਕਿਸਤਾਨ ਦੇ ਆਰਮੀ ਮੁਖੀ ਜਨਰਲ ਬਾਜਵਾ ਨਾਲ ਜੱਫੀ ਪਾਉਣ ਤੇ ਪਹਿਲਾਂ ਵਿਵਾਦ ਉੱਠਿਆ ਤੇ ਭਾਰਤ ਦੇ ਰਾਸ਼ਟਰਵਾਦੀਆਂ ਨੇ ਸਿੱਧੂ ਨੂੰ ਜੱਫੀ ਪਾਉਣ ਤੇ ਹੀ ਗੱਦਾਰ ਤੱਕ ਕਹਿ ਦਿੱਤਾ। ਸਿੱਧੂ ਦੇ ਵਾਪਸੀ ਤੇ ਸਿੱਧੂ ਇੱਕ ਤੋਹਫ਼ਾ ਲੈ ਕੇ ਆਏ ਤੇ ਉਹ ਸੀ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਤੋਹਫ਼ਾ। ਇਸਤੋਂ ਬਾਅਦ ਗੱਲਬਾਤ ਚੱਲੀ ਤੇ ਪਾਕਿਸਤਾਨ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਉਹ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾਂ ਦੇਣ ਲਈ ਰਾਜ਼ੀ ਹੈ ਹਾਲਾਂਕਿ ਅਜੇ ਤੱਕ ਭਾਰਤ ਸਰਕਾਰ ਵਲੋਂ ਕੋਈ ਬਿਆਨ ਨਹੀਂ ਆਇਆ। ਵੈਸੇ ਵੀ ਭਾਰਤ ਵਲੋਂ ਇਸ ਤਜ਼ਵੀਜ ਨੂੰ ਮੰਨਣਾ ਔਖਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਇਸਤੋਂ ਪਹਿਲਾਂ ਵੀ ਪਾਕਿਸਤਾਨ ਸਰਕਾਰ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਰਾਜ਼ੀ ਹੋ ਚੁੱਕੀ ਹੈ ਪਰ ਉਦੋਂ ਵੀ ਭਾਰਤ ਨਹੀਂ ਸੀ ਮੰਨਿਆ। ਉਦੋਂ ਇਹ ਤਜ਼ਵੀਜ਼ ਖਾੜਕੂ ਸਿੰਘਾਂ ਨੇ ਪਾਕਿਸਤਾਨ ਅੱਗੇ ਰੱਖੀ ਸੀ ਤੇ ਪਾਕਿਸਤਾਨ ਨੇ ਇਸਨੂੰ ਪ੍ਰਵਾਨ ਕਰਲਿਆ ਸੀ ਪਰ ਭਾਰਤ ਉਦੋਂ ਨਾਂ ਮੰਨਿਆ। ਦੱਸ ਦਈਏ ਕਿ ਸਿੱਧੂ ਤੋਂ ਪਹਿਲਾਂ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਇਸ ਕਾਰਜ ਵਾਸਤੇ ਅਰਦਾਸ ਸ਼ੁਰੂ ਕੀਤੀ ਸੀ। ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨੀ ਦੌਰੇ ਤੇ ਆਉਣ ਦੇ ਨਾਲ ਇਹ ਮਾਮਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉੱਭਰਿਆ ਹੈ। ਇਥੇ ਇੱਕ ਹੋਰ ਅਹਿਮ ਗੱਲ ਹੈ 1971 ਵਿੱਚ ਇੰਦਰਾ ਗਾਂਧੀ ਦੀ ਹਕੂਮਤ ਦੌਰਾਨ ਹੀ ਛਿੜੀ ਭਾਰਤ-ਪਾਕਿ ਜੰਗ ਵਿੱਚ ਪਾਕਿਸਤਾਨ ਦੇ ਇਸ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੀ ਬੰਬ ਨਾਲ ਤਬਾਹ ਕਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਤੱਥਾਂ ਅਨੁਸਾਰ ਜਿਸ ਬੰਬ ਨਾਲ ਇਹ ਗੁਰਦੁਆਰਾ ਸਾਹਿਬ ਨੂੰ ਤਬਾਹ ਕਰ ਦੇਣ ਦੀ ਕੋਸ਼ਿਸ਼ ਕਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਬੰਬ ਅੱਜ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੇਨ ਦਰਵਾਜੇ ਦੇ ਬਾਹਰ ਖੂਹ ਸਾਹਿਬ ਦੇ ਨਾਲ ਇੱਕ ਸ਼ੀਸ਼ੇ ਦੇ ਕੈਬਿਨ ਵਿੱਚ ਸਜਾ ਕੇ ਨੁਮਾਇਸ਼ ਦੇ ਤੌਰ ਤੇ ਰੱਖਿਆ ਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਉੱਥੇ “ਅਕਾਲ ਪੁਰਖ ਵਾਹਿਗੁਰੂ ਜੀ ਕੀ ਸੱਚੀ ਕਰਾਮਾਤ” ਸਿਰਲੇਖ ਹੇਠ ਇੱਕ ਬੋਰਡ ‘ਤੇ ਲਿਖ ਕੇ ਇਹ ਦਾਅਵਾ ਕੀਤਾ ਹੈ ਕਿ ਇਹ ਬੰਬ 1971 ਵਿੱਚ ਭਾਰਤੀ ਹਵਾਈ ਫੌਜ ਨੇ ਗੁਰਦੁਆਰਾ ਸਾਹਿਬ ਨੂੰ ਉਡਾਉਣ ਲਈ ਹੀ ਸੁੱਟਿਆ ਸੀ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਖੂਹ ਸਾਹਿਬ ਨੇ ਆਪਣੀ ਪਵਿੱਤਰ ਗੋਦ ਵਿੱਚ ਸਮਾਂ ਲਿਆ ਜਿਸ ਚੋਂ ਪਾਣੀ ਕੱਢ ਕੇ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਦੀ ਸਿੰਚਾਈ ਕਰਿਆ ਕਰਦੇ ਸਨ। ਜਿਸ ਕਰਨ ਇਸ ਪਵਿੱਤਰ ਅਸਥਾਨ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਿਆ। ਤ੍ਰਾਸਦੀ ਇਹ ਹੈ ਕਿ ਭਾਰਤ ਚੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉੱਥੇ ਜਾਣ ਵਾਲੀ ਸਿੱਖ ਸੰਗਤ ਨੂੰ ਅੱਜ ਵੀ ਜਦੋ ਉੱਥੇ ਜਾਕੇ ਇਨ੍ਹਾਂ ਤੱਥਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਬੇਸ਼ੱਕ ਉਹ ਜਿੰਨੇ ਮਰਜੀ ਦੇਸ਼ ਭਗਤ ਭਾਰਤੀ ਹੋਣ ਇੱਕ ਵਾਰ ਉਹ ਭਾਰਤ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹਨ। ਜ਼ਾਹਰ ਹੈ ਜੇ ਇਸ ਵਾਰ ਸਿੱਖ ਸੰਗਤ ਖੁੱਲੇ ਰੂਪ ਵਿਚ ਬਿਨਾਂ ਵੀਜ਼ੇ ਦੇ ਗੁਰਦਵਾਰਾ ਕਰਤਾਰਪੁਰ ਸਾਹਿਬ ਜਾਂਦੀ ਹੈ ਭਾਰਤ ਦੀ ਇਹ ਕਰਤੂਤ ਸਭ ਨੂੰ ਪਤਾ ਲੱਗ ਜਾਵੇਗੀ। ਦੂਜਾ ਸਿੱਖਾਂ ਪ੍ਰਤੀ ਨਫਰਤ ਵੀ ਸਰਕਾਰ ਨੂੰ ਅਜਿਹਾ ਕਰਨ ਤੋਂ ਰੋਕੇਗੀ ਸੋ ਭਾਰਤ ਦਾ ਇਸ ਤਜ਼ਵੀਜ ਨੂੰ ਪ੍ਰਵਾਨ ਕਰਨਾ ਔਖਾ ਹੈ। ਪਰ ਅਸੀਂ ਅਰਦਾਸ ਕਰਦੇ ਹਾਂ ਕਿ ਸਿੱਖ ਸੰਗਤ ਖੁੱਲੇ ਰੂਪ ਵਿਚ ਕਿਸੇ ਨਾ ਕਿਸੇ ਦਿਨ ਆਪਣੇ ਪਾਵਨ ਗੁਰਧਾਮਾਂ ਦੇ ਧਰਸ਼ਨ ਦੀਦਾਰੇ ਜਰੂਰ ਕਰੇ।