Video paused

Highest Paid Indian Celebrities On Instagram | Priyanka Chopra | Virat Kohli

Playing next video...

Highest Paid Indian Celebrities On Instagram | Priyanka Chopra | Virat Kohli

Surkhab Tv
Followers

Highest Paid Indian Celebrities On Instagram | Priyanka Chopra | Virat Kohli #PriyankaChopra #InstagramEarning #ViratKohli ਆਪਣੇ ਚੋਂ ਬਹੁਤ ਸਾਰੇ ਲੋਕ ਹਨ ਜੋ Instagram ਵਰਤਦੇ ਹਨ। ਵੱਡੇ ਵੱਡੇ ਐਕਟਰ-ਐਕਟਰਨੀਆਂ,ਖਿਡਾਰੀ,ਗਾਇਕ,ਕਲਾਕਾਰ ਸਭ ਇੰਸਟਾਗ੍ਰਾਮ ਤੇ ਦੇਖੇ ਜਾ ਸਕਦੇ ਹਨ ਜਿਨਾਂ ਦੇ ਕਈ ਲੱਖਾਂ-ਕਰੋੜਾਂ Followers ਨੇ। ਇਹਨਾਂ ਨੂੰ ਆਪਾਂ ਸਭ Follow ਕਰਦੇ ਹਾਂ ਤੇ ਇਹਨਾਂ ਦੀਆਂ Instagram Updates ਸਾਡੇ ਤੱਕ ਪਹੁੰਚਦੀਆਂ ਹਨ। ਛੋਟੇ ਮੋਟੇ ਤਾਂ ਚਲੋ ਕਦੇ ਕਦੇ Reply ਵੀ ਕਰ ਦਿੰਦੇ ਨੇ ਪਰ ਵੱਡੀਆਂ Celebrtities ਅਜਿਹਾ ਨਹੀਂ ਕਰਦੀਆਂ। ਹਾਂ,ਪੰਜਾਬ ਦੇ ਗਾਇਕ-ਕਲਾਕਾਰ Reply ਕਰ ਦਿੰਦੇ ਕਦੇ ਕਦੇ। ਚਲੋ ਇਸ ਸਭ ਨੂੰ ਪਾਸੇ ਕਰਕੇ ਮੁੱਦੇ ਤੇ ਆਈਏ... ਇਹ ਜੋ ਵੱਡੀਆਂ ਵੱਡੀਆਂ Celebrtities ਹੁੰਦੀਆਂ ਹਨ ਇਹ ਆਪਣੇ Instagram Accounts ਤੇ ਕਿਸੇ ਕੰਪਨੀ-products ਆਦਿ ਦੀ ਮਸ਼ਹੂਰੀ ਕਰਦੇ ਦੇਖੇ ਹੋਣੇ ਜਾਂ ਕਹੋ ਕਿ ਪੇਡ ਪੋਸਟ ਜਾਂ ਸਪਾਂਸਰ ਪੋਸਟ,ਮਤਲਬ ਉਹ ਪੋਸਟਾਂ ਹਨ ਜਿਨ੍ਹਾਂ ਵਿਚ ਇਹ ਹਸਤੀਆਂ ਕਿਸੇ ਪ੍ਰੋਡਕਟ ਜਾਂ ਸਰਵਿਸ ਦਾ ਪ੍ਰਮੋਸ਼ਨ ਕਰ ਰਹੀਆਂ ਹੋਣ। ਇਸ ਨੂੰ ਸੋਸ਼ਲ ਮੀਡੀਆ ‘ਤੇ ਮਾਰਕਿਟਿੰਗ ਦਾ ਇਕ ਜ਼ਰੀਆ ਕਿਹਾ ਜਾ ਸਕਦਾ ਹੈ। ਇਹ Celebrtities ਇਹਨਾਂ ਤੋਂ ਵੀ ਕਮਾਈ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਇਹ Celebrities ਆਪਣੇ ਇੰਸਟਾਗ੍ਰਾਮ ਖਾਤੇ ਤੇ ਕਿਸੇ ਕੰਪਨੀ-products ਦੀ 1 ਫੋਟੋ ਜਾਂ ਵੀਡੀਓ Post ਕਰਨ ਦੇ ਕਿੰਨੇ ਪੈਸੇ ਲੈਂਦੇ ਹਨ ? ਚਲੋ ਅੱਜ ਆਪਾਂ ਦਸਦੇ ਹਾਂ ਕਿ ਇਹ Celebrities Instagram ਪੋਸਟਾਂ ਤੋਂ ਕਿੰਨੀ ਕਮਾਈ ਕਰਦੀਆਂ ਹਨ ?? Hopper HQ ਇੱਕ Social Media Management Company ਹੈ ਜਿਸਨੇ ਦੁਨੀਆ ਦੀਆਂ Top Celebrities ਦੀ ਕਮਾਈ ਦੀ ਲਿਸਟ ਜਾਰੀ ਕੀਤੀ ਹੈ ਕਿ ਕਿਹੜੀ Celebrity ਕਿੰਨੇ ਪੈਸੇ ਲੈਂਦੀ ਹੈ ? ਇਸ ਲਿਸਟ ਚ ਸਭ ਤੋਂ ਉੱਪਰ ਨਾਮ ਆਉਂਦਾ ਹਾਲੀਵੁੱਡ ਅਭਿਨੇਤਰੀ ਕਾਈਲੀ ਜੇਨਰ ਦਾ,ਜਿਸਦੇ ਇੰਸਟਾਗ੍ਰਾਮ ਤੇ ਅੱਜ ਦੀ ਤਰੀਕ ਵਿਚ 161 ਮਿਲੀਅਨ ਦੇ ਕਰੀਬ Followers ਹਨ ਤੇ ਇਸ ਬੀਬਾ ਨੂੰ 8.73 ਕਰੋੜ ਰੁਪਏ ਪ੍ਰਤੀ ਪੋਸਟ ਦੀ ਆਮਦਨੀ ਹੁੰਦੀ ਹੈ। ਬਾਕੀ ਇਸ ਲਿਸਟ ਵਿਚ ਕੁੱਲ 100 ਜਣਿਆਂ ਦੇ ਨਾਮ ਹਨ ਜਿਨਾਂ ਵਿਚ ਸਿਰਫ 2 ਜਣੇ ਭਾਰਤ ਤੋਂ ਹਨ ਜਿਨਾਂ ਵਿਚ ਇੱਕ ਤਾਂ ਅਦਾਕਾਰਾ Priyanka Chopra ਦਾ ਨਾਮ ਆਉਂਦਾ ਹੈ ਜਿਸਦੇ Instagram ਤੇ 49 Million Followers ਹਨ ਤੇ ਇਹ ਅਦਾਕਾਰਾ ਇਕ ਪੋਸਟ ਪਬਲਿਸ਼ ਕਰਨ ਲਈ 271ਹਜ਼ਾਰ ਡਾਲਰ ਭਾਵ ਭਾਰਤ ਦੇ ਕਰੀਬ 1.87 ਕਰੋੜ ਰੁਪਏ ਫੀਸ ਲੈਂਦੀ ਹੈ। ਉਹ ਆਪਣੇ ਇੰਸਟਾ ਅਕਾਊਂਟ 'ਤੇ ਕਈ ਵੱਡੇ ਬਰਾਂਡਜ਼ ਦਾ ਵਿਗਿਆਪਨ ਕਰਦੀ ਹੈ। ਇਸਤੋਂ ਇਲਾਵਾ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਵੀ ਇੰਸਟਾ 'ਤੇ 49 ਮਿਲੀਅਨ, ਟਵਿੱਟਰ 'ਤੇ 33 ਮਿਲੀਅਨ ਤੇ ਫੇਸਬੁੱਕ 'ਤੇ 37 ਮਿਲੀਅਨ ਲੋਕ ਜੁੜੇ ਹੋਏ ਹਨ। ਵਿਰਾਟ ਨੂੰ ਇੱਕ ਪੋਸਟ ਬਦਲੇ ਇੰਸਟਾਗ੍ਰਾਮ 1.35 ਕਰੋੜ ਰੁਪਏ ਦਿੰਦਾ ਹੈ। Hopper HQ ਦੀ ਇਸ ਲਿਸਟ ਵਿਚ ਜਿਆਦਾਤਰ Hollywood ਦੇ Celebrities ਦੇ ਨਾਮ ਦਰਜ ਹਨ। ਬਾਕੀ ਭਾਰਤ ਦੀਆਂ ਹੋਰ Celebrities ਦੀ ਗੱਲ ਕਰੀਏ ਤਾਂ ਅਦਾਕਾਰਾ Alia Bhatt ਜਿਸਦੇ 42 ਮਿਲੀਅਨ ਦੇ ਕਰੀਬ ਇੰਸਟਾਗ੍ਰਾਮ Followers ਹਨ ਤੇ ਆਲੀਆ ਇੱਕ ਪੋਸਟ ਦਾ 1 ਕਰੋੜ ਲੈਂਦੀ ਹੈ। ਸ਼ਾਹਰੁੱਖ ਖਾਨ ਇੱਕ ਪੋਸਟ ਦੇ 80 ਲੱਖ ਤੋਂ 1 ਕਰੋੜ ਰੁਪਏ ਲੈਂਦਾ ਤੇ ਇਸਦੇ ਕਰੀਬ 20 ਮਿਲੀਅਨ ਇੰਸਟਾਗ੍ਰਾਮ Followers ਹਨ। ਅਮਿਤਾਭ ਬੱਚਨ ਦੇ 14 ਮਿਲੀਅਨ ਇੰਸਟਾਗ੍ਰਾਮ Followers ਹਨ ਤੇ ਇਹ 40 ਤੋਂ 50 ਲੱਖ ਲੈਂਦਾ। ਸੋ ਇਹ ਹੈ ਇਹਨਾਂ ਵੱਡੇ ਕਲਾਕਾਰਾਂ ਦੀ ਕਮਾਈ ਦੀ ਲਿਸਟ ਜੋ ਇਹ ਸਿਰਫ ਤੇ ਸਿਰਫ Instagram ਤੋਂ ਕਮਾਉਂਦੇ ਹਨ। 'ਪੰਜੇ ਉਂਗਲਾਂ ਘਿਓ ਵਿਚ' ਜਿਹੜੀ ਉਦਾਹਰਣ ਦਿੱਤੀ ਜਾਂਦੀ ਉਹ ਅਸਲ ਵਿਚ ਇਹਨਾਂ ਤੇ ਪੂਰੀ ਢੁਕਦੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more