Video paused

ਜਦੋਂ Panjab ਵਿਚ ਆਇਆ 1988 ਵਿਚ ਹੜ | ਖਾੜਕੂਆਂ ਲਿਆ ਸੀ ਬਰਬਾਦੀ ਦਾ ਬਦਲਾ

Playing next video...

ਜਦੋਂ Panjab ਵਿਚ ਆਇਆ 1988 ਵਿਚ ਹੜ | ਖਾੜਕੂਆਂ ਲਿਆ ਸੀ ਬਰਬਾਦੀ ਦਾ ਬਦਲਾ

Surkhab Tv
Followers

ਜਦੋਂ Panjab ਵਿਚ ਆਇਆ 1988 ਵਿਚ ਹੜ | ਖਾੜਕੂਆਂ ਲਿਆ ਸੀ ਬਰਬਾਦੀ ਦਾ ਬਦਲਾ #PanjabFloods #BhakraDam #1988 1988 ਵਿਚ ਜਦ ਸਿਧਾਰਥ ਸ਼ੰਕਰ ਰੇ ਤੇ ਗਿੱਲ ਦੀ ਬੇਕਿਰਕ ਜੋੜੀ ਨੇ ਸਿੱਖਾਂ ਤੇ ਕਹਿਰ ਤੇ ਜੁਲਮ ਦੀ ਇੰਤੇਹਾ ਕੀਤੀ ਵੀ ਸੀ ,ਉਹਨੀ ਦਿਨੀਂ ਪੰਜਾਬ ਨੂੰ ਇੱਕ ਹੋਰ ਤ੍ਰਾਸਦੀ ਦਾ ਸਾਮ੍ਹਣਾ ਕਰਨਾ ਪਿਆ। ਸਤੰਬਰ 22 ਤੋ 26 ਤਕ ਪੰਜਾਬ ਵਿਚ ਤੇ ਪਹਾੜਾ ਵਿਚ ਲਗਾਤਾਰ ਚਾਰ ਦਿਨ ਭਾਰੀ ਵਰਖਾ ਹੋਈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੇ ਅਚਾਨਕ ਪੋਂਗ ਬਨ ਤੇ ਭਾਖੜਾ ਬਨ ਦੇ ਫਲਡ ਗੇਟ ਖੋਲ੍ਹ ਦਿੱਤੇ। ਪਾਣੀ ਛੱਡਣ ਤੋਂ ਪਹਿਲਾਂ ਦਰੀਆਂ ਦੇ ਕੰਡੇ ਵਸੇ ਪਿੰਡਾਂ ਨੂੰ ਵੀ ਖਾਲੀ ਨਾ ਕਰਵਾਇਆ ਗਿਆ। ਭਾਖੜਾ ਬਿਆਸ ਮੈਨਜਮੈਂਟ ਬੋਰਡ ਨੇ ਹੜ੍ਹ ਦੇ ਪਾਣੀ ਨੂੰ ਹੌਲੀ ਹੌਲ਼ੀ ਛੱਡਣ ਦੀ ਥਾਂ ਬਿਨਾ ਕਿਸੇ ਚੇਤਾਵਨੀ ਇਕੋ ਝਟਕੇ ਪਾਣੀ ਛੱਡ ਦਿਤਾ ਸੀ। ਰੇਡੀਓ-ਟੈਲੀਵਿਜਨ ਰਾਂਹੀ ਕੋਈ ਚੇਤਾਵਾਨੀ ਨਾ ਦਿਤੀ ਗਈ।ਲੋਕ ਇਕਦਮ ਪਾਣੀ ਵਿਚ ਘਿਰ ਗਏ। ਚੌਤੀਂ ਲੱਖ ਲੋਕ ਉਜੜ ਗਏ। ਮਾਹਿਰਾਂ ਅਨੁਸਾਰ ਪੰਜਾਬੀਆਂ ਦਾ ਇਹਨਾਂ ਹੜਾਂ ਕਾਰਣ ਇੱਕ ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਪੰਜਾਬ ਯਕ ਦਮ ਹੜ ਦੀ ਚਪੇਟ ਵਿਚ ਆ ਗਿਆ। ਪੰਜਾਬ ਦੇ 12700 ਪਿੰਡਾ ਵਿੱਚ ਤਕਰੀਬਨ 9000 ਪਿੰਡ ਹੜ ਦੀ ਮਾਰ ਵਿਚ ਆ ਗਏ। 2500 ਪਿੰਡ ਤਾਂ ਬਿਲਕੁਲ ਹੀ ਡੁੱਬ ਗਏ। 1500 ਤੋ ਵਦ ਪੰਜਾਬੀ ਮਾਰੇ ਗਏ ਤੇ 600 ਤੋ ਵੱਧ ਲਾਪਤਾ ਹੋ ਗਏ। 1988 ਦੇ ਭਾਅ ਦੇ ਹਿਸਾਬ ਨਾਲ ਤਕਰੀਬਨ 500 ਕਰੋੜ ਦਾ ਮਾਲੀ ਨੁਕਸਾਨ ਹੋਇਆ। 22 ਸਤੰਬਰ ਤੋਂ 28 ਸਤੰਬਰ ਦੌਰਾਨ ਭਾਖੜਾ ਤੋ 4 ਲੱਖ ਕਿਊਸਕ ਤੇ ਪੋਂਗ ਤੋਂ 7 ਲੱਖ ਕਊਸਕ ਪਾਣੀ ਛੱਡਿਆ ਗਿਆ ਸੀ। ਇਉਂ ਸਮਝੋ ਕੇ ਦਸ ਫੁੱਟ ਉੱਚੀ ਪਾਣੀ ਦੀ ਕੰਦ ਪੰਜਾਬ ਦੀ ਧਰਤੀ ਉੱਤੇ ਫਿਰ ਗਈ ਹੋਵੇ। ਲੋਕਾਂ ਦੀ ਆਮ ਰਾਏ ਸੀ ਕੇ BBMB ਦੇ ਮੁਖੀ ਜਰਨਲ ਸ਼ਰਮਾ ਨੇ ਇਹ ਸਬ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣ ਲਈ ਤੇ ਉਹਨਾਂ ਦੀ ਅਰਥਵਿਵਸਥਾ ਨੂੰ ਸਟ ਮਾਰਨ ਲਈ ਕੀਤਾ। ਹਰਿਆਣੇ ਦੇ ਭਜਨ ਲਾਲ ਨੇ ਪੰਜਾਬੀਆਂ ਨਾਲ ਇਹੋ ਜੇਹੇ ਭੇੜੇ ਸਮੇਂ ਤੇ ਕੁਦਰਤੀ ਤ੍ਰਾਸਦੀ ਵਿੱਚ ਵੀ ਮਸਕਰੀ ਕਰਦੇ ਹੋਏ ਕਿਹਾ ਕਿ "ਚਲੋ ਜਮੀਨੀ ਪਾਣੀ ਉੱਤੇ ਆ ਜਾਊ"। ਇਹ ਵੀ ਕਿਹਾ ਜਾਂਦਾ ਹੈ ਕੀ ਸਰਕਾਰ ਨੇ ਜਾਣ ਬੁਝਕੇ ਇਹ ਪਾਣੀ ਛੱਡਿਆ ਸੀ ਤਾਂ ਜੋ ਪੰਜਾਬ ਦਾ ਜਾਨੀ-ਮਾਲੀ ਨੁਕਸਾਨ ਤਾਂ ਹੋਵੇ ਹੀ ਨਾਲ ਹੀ ਜੋ ਠਾਹਰਾਂ ਤੇ ਟਿਕਾਣੇ ਖਾੜਕੂਆਂ ਨੇ ਪਿੰਡਾਂ ਵਿਚ ਬਣਾਏ ਸਨ ਉਹ ਵੀ ਖਤਮ ਹੋ ਜਾਣ। ਪੰਜਾਬ ਦੇ ਰਾਜਪਾਲ ਨੇ ਹੜ ਪ੍ਰਭਾਵਿਤ ਇਲਾਕਿਆਂ ਤੇ ਲੋਕਾ ਦੀ ਮਾਲੀ ਇਮਦਾਦ ਕਰਨ ਤੋ ਹਥ ਖੜੇ ਕਰ ਦਿੱਤੇ। ਰਾਜੀਵ ਗਾਂਧੀ ਨੇ ਪੰਜਾਬ ਦਾ ਹਵਾਈ ਸਰਵੇਖਣ ਕਰਨ ਤੋ ਬਾਦ ਸਿਰਫ ਇਕ ਕਰੋੜ ਦੀ ਇਮਦਾਦ ਦਾ ਐਲਾਨ ਕੀਤਾ। ਜੁਝਾਰੂ ਸਿੰਘਾਂ ਨੇ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੇ ਜਿੰਮੇਵਾਰ ਜਰਨਲ ਸ਼ਰਮਾ ਨੂੰ ਦੀਵਾਲੀ ਤੋਂ ਕੁਜ ਕੂ ਦਿਨ ਪਹਿਲਾਂ ,ਚੰਡੀਗੜ 35 ਸੈਕਟਰ ਵਿੱਚ ਸੋਧਾ ਲਾ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਦਾ ਬਦਲਾ ਲਿਆ। ਹੌਸਲੇ ਤੇ ਯੋਜਨਾਬਧ ਤਰੀਕੇ ਨਾਲ ਦਿਨ ਦਿਹਾੜੇ ਚੰਡੀਗੜ ਵਿਚ ਕੀਤੇ ਏਸ ਦਲੇਰਾਨਾ ਹਮਲੇ ਨਾਲ ਗਿੱਲ ਤੇ ਰੇ ਨੂੰ ਹਥਾ ਪੈਰਾਂ ਦੀ ਪੈ ਗਈ। ਪੰਜਾਬ ਦੇ ਦਰਿਆਵਾਂ ਵਿੱਚ ਹੜ ਆਉਣ ਨਾਲ ਹਰਿਆਣਾ,ਦਿੱਲੀ ਜ਼ਾਂ ਰਾਜਸਥਾਨ ਨੁੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਹਨਾਂ ਪੰਜਾਬ ਦੇ ਦਰਿਆਵਾਂ ਦਾ ਅੱਧੋਂ ਵੱਧ ਪਾਣੀ ਹਰਿਆਣਾ,ਦਿੱਲੀ ਅਤੇ ਰਾਜਸਥਾਨ ਮੁਫਤੋ- ਮੁਫਤ ਗੈਰ ਸਵਿਧਾਨਿਕ ਸ਼ਮਝੌਤਿਆਂ ਰਾਹੀ ਲਈ ਜ਼ਾਂਦੇ ਹਨ ਅਤੇ ਪੰਜਾਬ ਅਤੇ ਪੰਜਾਬ ਦੇ ਕਿਸਾਨ ਜਨਰੇਟਰਾਂ,ਸਬਮਰਸੀਬਲ, ਬੋਰਾਂ ਦੇ ਖਰਚੇ ਦੇ ਨਾਲ-2 ਮਹਿੰਗਾ ਡੀਜ਼ਲ ਅਤੇ ਬਿਜਲੀ ਫੂਕ ਦਿਨੋ-ਦਿਨ ਕਰਜ਼ਾਈ ਹੋਈ ਜਾ ਰਹੇ ਹਨ। ਅੱਜ 2019 ਵਿਚ ਵੀ ਓਹੀ ਹਾਲਤ ਹਨ ਜੋ 1988 ਵਿਚ ਸਨ ਤਾਂ ਫਿਰ ਦੱਸੋ ਬਦਲਿਆ ਕੀ ਹੈ ?? ਸਰਕਾਰਾਂ ਚੁਣਦਿਆਂ ਨੂੰ ਕਿੰਨੇ ਸਾਲ ਹੋ ਗਏ ਪਰ ਲੋਕ ਉਦੋਂ ਵੀ ਕੋਠੀਆਂ ਤੇ ਚੜੇ ਬੈਠੇ ਸਨ ਤੇ ਅੱਜ ਵੀ ਕੋਠੀਆਂ ਤੇ ਚੜੇ ਬੈਠੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more