ਸਾਰਾਗੜ੍ਹੀ ਸਾਨੂੰ ਕੀ ਅਹਿਸਾਸ ਕਰਵਾਉਂਦੀ ਹੈ? | Achieve Happily | Gurikbal Singh
#achievehappily #gurikbalsingh #pixilarstudios #saragarhi #chamkaursahib 12 ਸਤੰਬਰ 1897 ਨੂੰ ਹੋਈ ਸਾਰਾਗੜ੍ਹੀ ਦੀ ਜੰਗ ਦੀ ਵਰ੍ਹੇਗੰਢ ਮੌਕੇ, ਸਿੱਖ ਕੌਮ ਦੀ ਬਹਾਦਰੀ ਅਤੇ ਚੜ੍ਹਦੀਕਲਾ 'ਤੇ ਕੇਂਦਰਿਤ ਸਾਡਾ ਇਹ ਵੀਡੀਓ, ਦੁਨੀਆ ਭਰ 'ਚ ਵਸਦੇ ਸਿੱਖਾਂ ਪ੍ਰਤੀ ਸਤਿਕਾਰ ਅਤੇ ਮਾਣ ਦਾ ਪ੍ਰਗਟਾਵਾ ਹੈ। ਦੁਨੀਆ 'ਚ ਨਾਬਰਾਬਰੀ ਵਾਲੇ ਸਭ ਤੋਂ ਵੱਧ ਮੁਕਾਬਲੇ ਸਿੱਖਾਂ ਦੇ ਨਾਂਅ 'ਤੇ ਦਰਜ ਹਨ, ਅਤੇ ਸਾਰਾਗੜ੍ਹੀ ਤੋਂ ਇਲਾਵਾ ਅਜਿਹੇ ਹੋਰ ਵੀ ਅਨੇਕਾਂ ਘਟਨਾਕ੍ਰਮ ਦੁਨੀਆ ਦੇ ਇਤਿਹਾਸ 'ਚ ਦਰਜ ਹਨ, ਜਿਹਨਾਂ ਬਾਰੇ ਸੰਸਾਰ ਅੱਜ ਤੱਕ ਹੈਰਾਨ ਹੈ। ਇਸ ਵੀਡੀਓ 'ਚ ਅਸੀਂ ਸਾਰਾਗੜ੍ਹੀ ਦੇ ਨਾਲ ਦੋ ਹੋਰ ਮੁਕਾਬਲਿਆਂ ਨੂੰ ਵੀ ਉਜਾਗਰ ਕੀਤਾ ਹੈ, ਜਿਹਨਾਂ 'ਚ ਆਪਸ 'ਚ ਭਾਵੇਂ ਸਦੀਆਂ ਦਾ ਅੰਤਰ ਰਿਹਾ, ਪਰ ਸਿੱਖ ਕੌਮ ਦੀ ਜੂਝਣ ਦੀ ਭਾਵਨਾ ਤੇ ਚੜ੍ਹਦੀਕਲਾ ਕਦੇ ਨਹੀਂ ਬਦਲੀ। ਇਸ ਵੀਡੀਓ 'ਚ ਸਾਂਝੇ ਕੀਤੇ ਇਤਿਹਾਸਕ ਘਟਨਾਕ੍ਰਮ ਸਿੱਖ ਕੌਮ ਨੂੰ ਸਦਾ ਹੱਕ ਸੱਚ ਵਾਸਤੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਗੇ। For workshop Inquiries and Social media pages, click on the link below : https://linktr.ee/gurikbalsingh Digital Partner: Pixilar Studios https://www.instagram.com/pixilar_studios Enjoy & Stay connected with us!