Video paused

24 ਅਪ੍ਰੈਲ ਨੂੰ ਜਥੇ. ਰਣਜੀਤ ਸਿੰਘ ਨੇ Nirankari ਦਾ ਲਾਇਆ ਸੀ ਸੋਧਾ

Playing next video...

24 ਅਪ੍ਰੈਲ ਨੂੰ ਜਥੇ. ਰਣਜੀਤ ਸਿੰਘ ਨੇ Nirankari ਦਾ ਲਾਇਆ ਸੀ ਸੋਧਾ

Surkhab Tv
Followers

13 ਅਪ੍ਰੈਲ , 1978 ਵਿਸਾਖੀ ਵਾਲੇ ਦਿਨ ਦੇ ਨਿਰੰਕਾਰੀ ਕਾਂਡ ਤੋਂ ਬਾਅਦ ਨਿੰਰਕਾਰੀ ਮੁਖੀ ਗੁਰਬਚਨ ਸਿੰਘ ਦਾ ਜਥੇਦਾਰ ਰਣਜੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਅੱਜ ਦੇ ਦਿਨ ਜਾਨਿ ਕਿ 24 ਅਪ੍ਰੈਲ 1980 ਨੂੰ ਕਤਲ ਕਰ ਦਿੱਤਾ ਸੀ। ਆਓ ਤਹਾਨੂੰ ਦੱਸਦੇ ਹਾਂ ਇਸ ਘਟਨਾਂ ਬਾਰੇ ਸਾਰੀ ਜਾਣਕਾਰੀ ..13 ਅਪ੍ਰੈਲ , 1978 ਵਾਲੇ ਦਿਨ ਅੰਮ੍ਰਿਤਸਰ ਵਿਖੇ ਨਿਰੰਕਾਰੀ-ਸੰਮੇਲਨ ਰੱਖਿਆ ਗਿਆ ਸੀ ਜਿਸ ਨੂੰ ਤਤਕਾਲੀ ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਸਿੰਘ ਨੇ ਸੰਬੋਧਨ ਕਰਨਾ ਸੀ। ਵਿਸਾਖੀ ਖਾਲਸਾ ਪੰਥ ਦਾ ਜਨਮ ਦਿਹਾੜਾ ਹੁੰਦਾ ਹੈ। ਇਸ ਦਿਨ ਨਿਰੰਕਾਰੀ ਮੁਖੀ ਨੂੰ ਅੰਮ੍ਰਿਤਸਰ ਵਿਚ ਸਮਾਗਮ ਦੀ ਆਗਿਆ ਦਿੱਤੇ ਜਾਣ ਨੂੰ ਸਿੱਖ ਸੰਗਠਨਾਂ ਨੇ ਉਨ੍ਹਾਂ ਨੂੰ ਚਿੜ੍ਹਾਉਣ ਵਾਂਗ ਦੇਖਿਆ। ਸਿੱਖ ਸੰਗਤ ਵੱਲੋਂ ਸਮਾਗਮ ਰੱਦ ਕਰਵਾਉਣ ਦੀ ਮੰਗ ਕੀਤੀ ਗਈ। ਭਾਵੇਂ ਪੰਜਾਬ ਵਿਚ ਅਕਾਲੀ ਦਲ ਦਾ ਰਾਜ ਸੀ ਅਤੇ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਸਣੇ ਕਈ ਸਿੱਖ ਸੰਗਠਨਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਜਦੋਂ ਸਮਾਗਮ ਰੱਦ ਨਹੀਂ ਹੋਇਆ ਤਾਂ ਇਸ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਗਿਆ। ਵਿਸਾਖੀ ਵਾਲੇ ਦਿਨ ਨਿਰੰਕਾਰੀ ਸਮਾਗਮ ਨੂੰ ਰੋਕਣ ਲਈ ਅਕਾਲ ਤਖ਼ਤ ਉੱਤੇ ਇਕੱਠ ਹੋਇਆ ਅਤੇ ਵਿਰੋਧ ਵਜੋਂ ਸਮਾਗਮ ਵੱਲ ਜਥਾ ਭੇਜਿਆ ਗਿਆ। ਇਸ ਮੌਕੇ ਹੋਈ ਹਿੰਸਕ ਝੜਪ ਵਿੱਚ 16 ਜਣੇ ਮਾਰੇ ਗਏ, ਜਿਨ੍ਹਾਂ ਵਿਚੋਂ 3 ਨਿਰੰਕਾਰੀ ਸਨ ਅਤੇ 13 ਸਿੱਖ ਸੰਗਠਨਾਂ ਦੇ ਸੇਵਾਦਾਰ ਸਨ। ਸਿੱਖ ਸੰਗਠਨਾਂ ਨੇ ਇਸ ਲਈ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਜ਼ਿੰਮੇਵਾਰ ਮੰਨਿਆ। ਇਸ ਘਟਨਾ ਤੋਂ ਬਾਅਦ ਨਿੰਰਕਾਰੀ ਮੁਖੀ ਗੁਰਬਚਨ ਸਿੰਘ ਦਾ ਰਣਜੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ 24 ਅਪ੍ਰੈਲ 1980 ਨੂੰ ਕਤਲ ਕਰ ਦਿੱਤਾ। ਇਸ ਹਾਈਪ੍ਰੋਫਾਈਲ ਮਾਮਲੇ ਵਿੱਚ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਦੀ ਵੀ ਗ੍ਰਿਫ਼ਤਾਰੀ ਹੋਈ ਪਰ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਰਣਜੀਤ ਸਿੰਘ ਨੂੰ ਇਸ ਮਾਮਲੇ ਵਿਚ ਉਮਰ ਕੈਦ ਹੋਈ। ਉਨ੍ਹਾਂ ਨੂੰ ਖਾੜਕੂਵਾਦ ਦੇ ਦੌਰ ਵਿਚ 1990 ਵਿਚ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਅਕਾਲੀ ਦਲ ਦੀ ਪਹਿਲਕਦਮੀ ਉੱਤੇ ਸਜ਼ਾ ਮਾਫ਼ ਕੀਤੀ ਗਈ ਅਤੇ ਉਹ ਜੇਲ੍ਹ ਤੋਂ ਬਾਹਰ ਆਏ। 1978 ਦੇ ਸਾਕੇ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦਾ ਅਜਿਹਾ ਦੌਰ ਚੱਲਿਆ ਜਿਸ ਨੇ ਹਜ਼ਾਰਾਂ ਲੋਕਾਂ ਦੀ ਜਾਨ ਲਈ ਅਤੇ ਇਹ ਲਗਭਗ ਡੇਢ ਦਹਾਕੇ ਚਲਦਾ ਰਿਹਾ। ਨਿਰੰਕਾਰੀ ਮਿਸ਼ਨ ਦਾ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਮੁਤਾਬਕ ਸਮਾਜਕ ਬਾਈਕਾਟ ਕੀਤਾ ਗਿਆ ਹੈ ਅਤੇ ਦੋਵਾਂ ਭਾਈਚਾਰਿਆਂ ਵਿੱਚ ਇਹ ਪਾੜਾ ਮੁੜ ਕੇ ਕਦੇ ਵੀ ਖ਼ਤਮ ਨਹੀਂ ਹੋ ਸਕਿਆ #Nirankari #Saka1978 #JathedarranjitSingh (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more