Video paused

ਮੈਂ ਪੰਜਾਬੀ ਹਾਂ,ਭਾਰਤੀ ਨਹੀਂ | I am Not Indian,I am Panjabi-Ravi Singh

Playing next video...

ਮੈਂ ਪੰਜਾਬੀ ਹਾਂ,ਭਾਰਤੀ ਨਹੀਂ | I am Not Indian,I am Panjabi-Ravi Singh

Surkhab Tv
Followers

ਮੈਂ ਪੰਜਾਬੀ ਹਾਂ,ਭਾਰਤੀ ਨਹੀਂ | I am Not Indian,I am Panjabi-Ravi Singh ਹਾਲ ਹੀ ਵਿਚ ਖਾਲਸਾ ਏਡ ਮੁਖੀ ਸਰਦਾਰ ਰਵੀ ਸਿੰਘ ਜੋ ਕਿ ਇਰਾਕ ਵਿਚ ਇਸਲਾਮਿਕ ਸਟੇਟ ਵਲੋਂ ਗੁਲਾਮ ਬਣਾਈਆਂ ਯਾਈਦੀ ਔਰਤਾਂ ਦੀ ਮਦਦ ਕਰਕੇ ਪਰਤ ਰਹੇ ਸਨ ਜਦੋਂ ਵਿਆਨਾ ਦੇ ਹਵਾਈ ਅੱਡੇ ਤੇ ਉਤਰੇ ਤਾਂ ਓਥੇ ਉਹਨਾਂ ਨਾਲ ਵਿਆਨਾ ਹਵਾਈ ਅੱਡੇ ਤੇ ਬਦਸਲੂਕੀ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ਦੀ ਇੱਕ ਮੁਲਾਜ਼ਮ ਨੇ ਰਵੀ ਸਿੰਘ ਦੀ ਦਸਤਾਰ ਵਿਚ ਬੰਬ ਹੋਣ ਦਾ ਝੂਠਾ ਦੋਸ਼ ਲਗਾ ਦਿੱਤਾ। ਰਵੀ ਸਿੰਘ ਨੇ ਵਿਆਨਾ ਤੋਂ ਲੰਡਨ ਨੂੰ ਫਲਾਈਟ ਫੜਨੀ ਸੀ ਤੇ ਜਦੋਂ ਉਹ ਸੁਰਖਿਆ ਜਾਂਚ ਵਿਚੋਂ ਲੰਘੇ ਤਾਂ ਏਅਰਪੋਰਟ ਸੁਰਖਿੱਆ ਅਮਲੇ ਦੀ ਇੱਕ ਔਰਤ ਰਵੀ ਸਿੰਘ ਦੀ ਦਸਤਾਰ ਨੂੰ ਮੈਟਲ ਡਿਟੈਕਟਰ ਨਾਲ ਫਲੋਰਲ ਲੱਗੀ। ਜਦੋਂ ਰਵੀ ਸਿੰਘ ਨੇ ਪੁੱਛਿਆ ਕਿ ਕੋਈ ਸਮਸਿਆ ਹੈ ਤਾਂ ਉਸ ਔਰਤ ਨੇ ਕਿਹਾ ਕਿ ਹਾਂ ਸਾਨੂੰ ਬੰਬ ਮਿਲਿਆ ਹੈ। ਰਵੀ ਸਿੰਘ ਅਨੁਸਾਰ ਉਸ ਔਰਤ ਨੇ ਉਹਨਾਂ ਦੀ ਦਸਤਾਰ ਬਾਰੇ ਭੱਦੀ ਟਿੱਪਣੀ ਵੀ ਕੀਤੀ। ਰਵੀ ਸਿੰਘ ਇਹ ਦੂਜੀ ਵਾਰੀ ਇਰਾਕ ਗਏ ਸਨ। ਇਹ ਖਬਰਾਂ ਨਸ਼ਰ ਹੋਣ ਮਗਰੋਂ ਇੱਕ ਭਾਰਤੀ ਟੀਵੀ ਚੈਨਲ NDTV ਨੇ ਇਸ ਖਬਰ ਨੂੰ ਜਦੋਂ ਆਪਣੀ website ਤੇ ਪਾਇਆ ਤਾਂ ਉਹਨਾਂ ਨੇ ਰਵੀ ਸਿੰਘ ਨਾਲ Indian Sikh ਸ਼ਬਦ ਦੀ ਵਰਤੋਂ ਕੀਤੀ ਜਿਸਤੇ ਰਵੀ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ Indian ਨਹੀਂ Panjabi ਹਨ। ਇਸਤੋਂ ਪਹਿਲਾਂ ਵੀ ਰਵੀ ਸਿੰਘ ਭਾਰਤ ਵਲੋਂ ਦਿੱਤੇ ਜਾਣ ਵਾਲੇ 'ਇੰਡੀਅਨ ਆਫ ਦਿ ਈਅਰ' ਐਵਾਰਡ ਨੂੰ ਇਹ ਕਹਿਕੇ ਠੁਕਰਾ ਚੁੱਕੇ ਹਨ ਕਿ ਉਹ ਖੁਦ ਨੂੰ ਭਾਰਤੀ ਨਹੀਂ ਮੰਨਦੇ,ਉਹ ਪੰਜਾਬੀ ਹਨ। ਰਵੀ ਸਿੰਘ ਨੇ ਇਹ ਐਵਾਰਡ ਇਹ ਗੱਲ ਕਹਿੰਦਿਆ ਠੁਕਰਾ ਦਿਤਾ ਸੀ ਕਿ ਮੈਂ ਆਪਣੀ ਪਹਿਚਾਣ ਇਕ ਭਾਰਤੀ ਵਜੋਂ ਨਹੀਂ ਦਰਸਾਉਣਾ ਚਾਹੁੰਦਾ। ਦੁਨੀਆਂ ਦਾ ਕੋਈ ਵੀ ਲਾਲਚ ਮੈਨੂੰ ਮੇਰੀ ਬੁਨਿਆਦ ਪੰਜਾਬੀਅਤ ਤੋਂ ਦੂਰ ਨਹੀਂ ਕਰ ਸਕਦਾ। ਹਾਲਾਂਕਿ ਇਸਦੇ ਲਈ ਰਵੀ ਸਿੰਘ ਨੇ ਭਾਰਤ ਅੱਗੇ ਆਪਣੀਆਂ 3 ਮੰਗਾਂ ਰੱਖੀਆਂ ਸਨ ਕਿ ਜੇਕਰ ਭਾਰਤ ਇਹ ਮੰਗਾਂ ਮੰਨ ਲਵੇ ਤਾਂ ਉਹ ਐਵਾਰਡ ਲਈ ਸਕਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਅਪਣਾ ਪੱਖ ਰੱਖਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ ਖੁਸ਼ੀ-ਖੁਸ਼ੀ ਭਾਰਤੀ ਕਹਾਉਣਾ ਪਸੰਦ ਕਰਾਂਗਾ ਪਰ ਜੇਕਰ ਭਾਰਤ ਸਰਕਾਰ ਉਨ੍ਹਾਂ ਦੀਆ ਤਿੰਨ ਮੰਗਾਂ ਨੂੰ ਮੰਨ ਲਵੇ। ਉਨ੍ਹਾਂ ਦੀ ਪਹਿਲੀ ਮੰਗ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ ਵਿਚ ਸੁੱਟ ਦਿਤਾ ਜਾਵੇ, ਜਿਨ੍ਹਾਂ ਵਿਚੋਂ ਸੱਜਣ ਕੁਮਾਰ, ਜਗਦੀਸ਼ ਟਾਇਟਲਰ ਅਤੇ ਰਮਨ ਕੁਮਾਰ ਪ੍ਰਮੁੱਖ ਹਨ। ਦੂਜੀ ਮੰਗ ਇਹ ਹੈ ਕਿ ਦਰਬਾਰ ਸਾਹਿਬ ਵਿਚ ਜੋ ਬਲੂ ਸਟਾਰ ਉਪਰੇਸ਼ਨ ਕਰਵਾਇਆ ਗਿਆ ਸੀ, ਉਸਦੇ ਬਾਰੇ ਕਿਸੇ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਉਸ ਸਮੇਂ ਮਾਰੇ ਗਏ ਬੇਨਗੁਨਾਹਾਂ ਨੂੰ ਇਨਸਾਫ਼ ਮਿਲ ਸਕੇ। 1982 ਤੋਂ 1994 ਤੱਕ ਪੰਜਾਬ ਦੇ ਨੌਜਵਾਨਾਂ ਦਾ ਜੋ ਸਰਕਾਰੀ ਏਜੰਸੀਆਂ ਅਤੇ ਪੁਲਿਸ ਵਲੋਂ ਵੱਡੀ ਪੱਧਰ 'ਤੇ ਕਤਲੇਆਮ ਕੀਤਾ ਗਿਆ, ਉਸਦੇ ਲਈ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਦਾ ਟਰਾਇਲ ਚਲਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ। ਤੀਜੀ ਮੰਗ ਹੈ ਕਿ ਸਿੱਖ ਇਕ ਵੱਖਰੀ ਕੌਮ ਹੈ ਇਸ ਨੂੰ ਮੰਨਿਆ ਜਾਵੇ। ਰਵੀ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਇਨ੍ਹਾਂ ਤਿੰਨ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਮੈਂ ਫੇਸਬੁਕ 'ਤੇ ਆਪਣਾ ਨਾਮ ਰਵੀ ਸਿੰਘ ਇੰਡੀਅਨ ਰੱਖ ਲਵਾਂਗਾ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਦੇਸ਼, ਲੋਕਾਂ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਨਫ਼ਰਤ ਨਹੀਂ ਕਰਦੇ ਪਰ ਇਥੇ ਵਾਪਸ ਨਹੀਂ ਆ ਸਕਦੇ, ਜਿਥੇ ਉਹਨਾਂ ਦੇ ਆਪਣਿਆਂ ਨਾਲ ਧੱਕਾ ਹੋਇਆ ਹੋਵੇ। ਭਾਰਤ ਦੀ ਰਾਜਨੀਤਕ ਹਾਲਤ ਬਹੁਤ ਮੰਦਭਾਗੀ ਹੈ ਕਿ ਇੱਥੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪਿਛਲੇ ਸਾਲ ਇਕ ਮੈਗਜ਼ੀਨ ਵਲੋਂ ਸਰਦਾਰ ਰਵੀ ਸਿੰਘ ਨੂੰ ਇੰਟਰਨੈਸ਼ਨਲ ਸੈਨਸੇਸ਼ਨ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀ। ਖ਼ਾਲਸਾ ਏਡ ਦੁਨੀਆ ਭਰ ਵਿਚ ਮਜਬੂਰ ਅਤੇ ਲੋੜਵੰਦ ਲੋਕਾਂ ਦੀ ਕਾਫ਼ੀ ਸਮੇਂ ਤੋਂ ਮਦਦ ਕਰਦੀ ਆ ਰਹੀ ਹੈ। ਇਥੋਂ ਤਕ ਕਿ ਸੀਰੀਆ ਵਰਗੇ ਜੰਗੀ ਹਾਲਾਤ ਵਰਗੇ ਦੇਸ਼ਾਂ ਵਿਚ ਖ਼ਾਲਸਾ ਏਡ ਦੇ ਨੁਮਾਇੰਦੇ ਲੋਕਾਂ ਦੀ ਮਦਦ ਕਰਦੇ ਰਹੇ ਹਨ ਅਤੇ ਕਰ ਰਹੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more