Coca-Cola History | ਪੰਜਾਬੀ ਵਿਚ ਜਾਣੋ \'ਕੋਕਾ-ਕੋਲਾ\' ਦਾ ਇਤਿਹਾਸ
#CocaCola #CocaColaHistory #SurkhabTV Coca-Cola History | ਪੰਜਾਬੀ ਵਿਚ ਜਾਣੋ 'ਕੋਕਾ-ਕੋਲਾ' ਦਾ ਇਤਿਹਾਸ ਠੰਡਾ ਮਤਲਬ ਕੋਕਾ ਕੋਲਾ...ਟੀਵੀ ਤੇ ਚਲਣ ਵਾਲੀਆਂ ਮਸ਼ਹੂਰੀਆਂ ਵਿਚੋਂ ਇਸ TagLine ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਗੱਲ ਘਰ ਵਿਚ ਪ੍ਰਾਹੁਣੇ ਆਉਣ ਦੀ ਹੋਵੇ ਜਾਂ ਕਿਸੇ ਹੋਟਲ ਰੈਸਟੋਰੈਂਟ ਵਿਚ ਪਾਰਟੀ ਦੀ ਜਾਂ ਫਿਰ ਵਿਆਹ-ਸ਼ਾਦੀ ਦੀ,ਸਭ ਤੋਂ ਅੱਗੇ ਹੁੰਦਾ ਹੈ ਕੋਕਾ ਕੋਲਾ। ਕੋਕਾ ਕੋਲਾ ਅੱਜ ਦੇ ਸਮੇਂ ਦੁਨੀਆ ਦਾ Cold Drinks ਦਾ ਸਭ ਤੋਂ ਵੱਡਾ Brand ਹੈ। ਫੈਂਟਾ-ਲਿਮਕਾ-ਸਪਰਾਈਟ ਸਭ ਇਸੇ ਕੰਪਨੀ ਦੇ ਥੱਲੇ ਆਉਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸੇ ਸਮੇਂ ਇਹ ਇਹ ਕੋਕਾ ਕੋਲਾ ਇੱਕ ਦਵਾਈ ਦੇ ਰੂਪ ਵਿਚ ਵਰਤਿਆ ਜਾਂਦਾ ਸੀ ?? ਇਹਨਾਂ ਹੀ ਨਹੀਂ,ਇਸਨੂੰ ਬਣਾਉਣ ਵਾਲੇ ਅਮਰੀਕੀ ਨੂੰ ਆਪਣੇ ਇਸ product ਨੂੰ Brand ਬਣਦਾ ਦੇਖਣਾ ਵੀ ਨਸੀਬ ਨਹੀਂ ਸੀ ਹੋਇਆ। ਸ਼ੁਰੂਆਤੀ ਸਮੇਂ ਵਿਚ ਇਸਦੇ ਅੰਦਰ 'ਕੋਕੀਨ' ਨਾਮਕ ਨਸ਼ੇਲੀ ਦਵਾ ਨੂੰ ਵੀ ਮਿਲਾਇਆ ਜਾਂਦਾ ਸੀ। ਆਪਣੇ ਸ਼ੁਰੂਆਤੀ ਦਿਨਾਂ ਵਿਚ ਕੋਕਾ ਕੋਲਾ ਸਿਰਫ 9 ਗਲਾਸ ਪ੍ਰਤੀ ਦਿਨ ਦੀ ਔਸਤ ਨਾਲ ਵੀ ਵਿੱਕਦੀ ਰਹੀ ਪਰ ਅੱਜ ਦੇਖੋ,ਕੋਕਾ ਕੋਲਾ ਕੰਪਨੀ ਦਾ ਨਾਮ ਚਲਦਾ ਹੈ। ਦੁਨੀਆ ਦਾ ਕੋਕਾ ਕੋਲਾ ਦਾ ਸਭ ਤੋਂ ਪਹਿਲਾ ਗਲਾਸ 8 ਮਈ 1886 ਨੂੰ 'ਜੈਕਬ ਫਾਰਮੇਸੀ' ਵਲੋਂ ਅਟਲਾਂਟਾ ਜੌਰਜੀਆ ਵਿਚ ਵੇਚਿਆ ਗਿਆ ਸੀ। ਮਈ 1886 ਨੂੰ ਅਮਰੀਕਾ ਦੇ ਡਾਕਟਰ ਜੌਹਨ ਪੈਂਬਰਟਨ (John Pemberton) ਨੇ ਇੱਕ ਤਰਲ ਪਦਾਰਥ ਬਣਾਇਆ। ਜੌਹਨ ਅਟਲਾਂਟਾ ਦੇ ਇੱਕ ਫਾਰਮਿਸਟ ਸਨ। ਉਹ ਇਸ ਤਰਲ ਪਦਾਰਥ ਨੂੰ ਓਥੇ ਦੀ ਜੈਕਬ ਫਾਰਮੇਸੀ ਲੈ ਗਏ ਤੇ ਓਥੇ ਜਾ ਕੇ ਉਹਨਾਂ ਨੇ ਉਸ ਵਿਚ ਸੋਡਾ ਪਾਣੀ ਮਿਲਾਇਆ ਤੇ ਓਥੇ ਦੇ ਕੁਝ ਬੰਦਿਆਂ ਨੂੰ ਉਹ ਪਿਲਾਇਆ। ਸਭ ਨੂੰ ਇਹ ਤਰਲ ਬਹੁਤ ਪਸੰਦ ਆਇਆ। ਜੌਹਨ ਪੈਂਬਰਟਨ ਦਾ ਵਹੀ-ਖਾਤਾ ਦੇਖਣ ਵਾਲੇ ਫਰੈਂਕ ਰੌਬਿਨਸਨ (Frank Robinson) ਨੇ ਇਸ ਤਰਲ ਪਦਾਰਥ ਨੂੰ ਕੋਕਾ ਕੋਲਾ ਦਾ ਨਾਮ ਦਿੱਤਾ,ਉਦੋਂ ਤੋਂ ਲੈ ਕੇ ਹੁਣ ਤੱਕ ਇਹ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ Coca ਸ਼ਬਦ Coca ਪੱਤਿਆਂ ਤੋਂ ਲਿਆ ਤੇ Cola ਸ਼ਬਦ Kola Nut ਤੋਂ ਲਿਆ। ਵੈਸੇ ਤਾਂ Kola Nut ਦਾ Kola K ਅੱਖਰ ਤੋਂ ਸ਼ੁਰੂ ਹੁੰਦਾ ਹੈ ਪਰ ਰੌਬਿਨਸਨ ਨੇ ਇਸਨੂੰ C ਨਾਲ ਲਿਖਵਾਇਆ ਕਿਉਂਕਿ ਉਹਨਾਂ ਅਨੁਸਾਰ Double C ਨਾਲ ਇਹ ਜਿਆਦਾ ਜਚਦਾ ਸੀ ਤੇ ਇਹ ਬਣ ਗਿਆ Coca-Cola। ਸ਼ੁਰੂ ਵਿਚ ਕੋਕਾ ਕੋਲਾ ਦਾ 5 ਸੈਂਟ ਪ੍ਰਤੀ ਗਲਾਸ ਮੁੱਲ ਰਖਿਆ ਗਿਆ ਸੀ। 8 ਮਈ 1886 ਨੂੰ 'ਜੈਕਬ ਫਾਰਮੇਸੀ' ਵਲੋਂ ਇਸਦਾ ਪਹਿਲਾ ਗਿਲਾਸ ਵੇਚਿਆ ਗਿਆ। ਪਹਿਲੇ ਸਾਲ ਵਿਚ ਵਿਚ ਜੌਹਨ ਪੈਂਬਰਟਨ ਨੇ ਸਿਰਫ 9 ਗਲਾਸ ਪ੍ਰਤੀ ਦਿਨ ਹੀ ਵੇਚਿਆ ਪਰ ਅੱਜ ਦੁਨੀਆ ਭਰ ਵਿਚ ਇਸਦੀਆਂ ਰੋਜਾਨਾ 2 ਅਰਬ ਤੋਂ ਵੱਧ ਬੋਤਲਾਂ ਵੇਚੀਆਂ ਜਾਂਦੀਆਂ ਹਨ। ਪਹਿਲੇ ਸਾਲ ਕੋਕਾ ਕੋਲਾ ਦੀ ਵਿਕਰੀ 50 ਡਾਲਰ ਹੋਈ ਸੀ ਪਰ ਇਸਨੂੰ ਬਣਾਉਣ ਵਿਚ ਪੈਂਬਰਟਨ ਨੂੰ 70 ਡਾਲਰ ਖਰਚਾ ਆਇਆ ਸੀ,ਇਸ ਕਰਕੇ ਉਸਨੂੰ ਇਸਦਾ ਸ਼ੁਰੂ ਵਿਚ ਨੁਕਸਾਨ ਹੋਇਆ। 1887 ਵਿਚ ਅਟਲਾਂਟਾ ਦੇ ਹੀ ਇੱਕ ਹੋਰ ਵਪਾਰੀ ਤੇ ਫਾਰਮਿਸਟ ਆਸਾ ਗਰਿਗਸ ਕੈਂਡਲਰ (asa griggs candler) ਨੇ ਪੈਂਬਰਟਨ ਕੋਲੋਂ ਲਗਭਗ 2300 ਡਾਲਰ ਵਿਚ ਕੋਕਾ ਕੋਲਾ ਬਣਾਉਣ ਦਾ ਫਾਰਮੂਲਾ ਖਰੀਦ ਲਿਆ ਤੇ ਨਾਲ ਹੀ ਇਸਨੂੰ ਵੇਚਣ ਦੇ ਹੱਕ ਵੀ ਖਰੀਦ ਲਏ। ਸਿਰਫ 1 ਸਾਲ ਬਾਅਦ 16 August 1888 ਵਿਚ ਡਾਕਟਰ ਜੌਹਨ ਪੈਂਬਰਟਨ ਦੀ ਮੌਤ ਹੋ ਗਈ। ਹੁਣ ਕੈਂਡਲਰ ਕੋਕਾ ਕੋਲਾ ਦੇ ਇਕਲੌਤੇ ਮਾਲਕ ਸਨ। ਉਹਨਾਂ ਨੇ ਇਸਨੂੰ ਵੇਚਣ ਲਈ ਕਈ ਅਫਰਾਂ ਲਗਾ ਦਿੱਤੀਆਂ। ਉਹਨਾਂ ਨੇ ਕਾਪੀਆਂ-ਕਿਤਾਬਾਂ ਤੇ ਕੋਕਾ ਕੋਲਾ ਦੇ ਇਸ਼ਤਿਹਾਰ ਲਗਵਾਏ। ਉਹ ਚਾਹੁੰਦੇ ਸਨ ਕਿ ਕੋਕਾ ਕੋਲਾ ਅਟਲਾਂਟਾ ਦਾ ਹੀ ਨਾ ਰਹੇ ਸਗੋਂ ਅੰਤਰਰਾਸ਼ਟਰੀ ਬ੍ਰਾਂਡ ਬਣੇ ਤੇ ਇਸ ਵਿਚ ਉਹ ਸਫਲ ਵੀ ਹੋਏ। 1890 ਤੱਕ ਕੋਕਾ ਕੋਲਾ ਅਮਰੀਕਾ ਦਾ ਸਭ ਤੋਂ ਮਨਪਸੰਦ Cold Drink ਬਣ ਚੁੱਕਾ ਸੀ ਤੇ ਇਸਦਾ ਸਾਰਾ Credit ਕੈਂਡਲਰ ਨੂੰ ਹੀ ਜਾਂਦਾ ਹੈ ਜਿਨਾਂ ਨੇ ਕੋਕਾ ਕੋਲਾ ਨੂੰ ਇੱਕ ਬ੍ਰਾਂਡ ਬਣਾਇਆ। ਬਾਅਦ ਵਿਚ ਕੋਕਾ ਕੋਲਾ ਨੂੰ ਸਿਰ ਦਰਦ ਤੇ ਥਕਾਨ ਹੋਣ ਤੇ ਦਵਾਈ ਦੇ ਰੂਪ ਵਿਚ ਵੀ ਵਰਤਿਆ ਜਾਣ ਪਰ ਕੰਪਨੀ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **