\'Sab Fade Jange\' | Nisha Jindal,with 10k FB fans, turns out to be a Man
'Sab Fade Jnage' | Nisha Jindal,with 10k FB fans, turns out to be a Man ਪਰਮੀਸ਼ ਵਰਮੇ ਦਾ ਇਹ ਗਾਣਾ ਤਾਂ ਸਾਰਿਆਂ ਨੇ ਸੁਣਿਆ ਹੀ ਹੋਣਾ ਤੇ ਇਸੇ ਗਾਣੇ ਨਾਲ ਰਲਦੀ ਇਹ ਖਬਰ ਛੱਤੀਸ਼ਗੜ੍ਹ ਤੋਂ ਹੈ ਜਿਸ ਵਿਚ ਰਵੀ ਨਾਂ ਦੇ ਇਸ ਮੁੰਡੇ ਨੇ ਇੱਕ ਪਾਕਿਸਤਾਨੀ Model ਮਿਰਹਾ ਪਾਸ਼ਾ ਦੀਆਂ ਤਸਵੀਰਾਂ ਚੋਰੀ ਕਰਕੇ, ਨਿਸ਼ਾ ਜਿੰਦਲ ਦੇ ਨਾਂ ਤੇ ਇਹ ਫੇਸਬੁੱਕ ਅਕਾਊਂਟ ਬਣਾਇਆ ਹੋਇਆ ਸੀI ਰਾਏਪੁਰ ਪੁਲਿਸ ਨੇ ਜਦੋਂ ਇਸਨੂੰ ਫੜ੍ਹਿਆ ਤਾਂ ਪਤਾ ਲੱਗਿਆ ਕਿ ਇਸਦੇ ਹੋਰ ਵੀ ਕਈ ਨਕਲੀ ਅਕਾਊਂਟ ਸਨ ਜਿਨ੍ਹਾਂ ਰਾਹੀਂ ਇਹ ਨਫ਼ਰਤ ਫ਼ੈਲਾ ਰਿਹਾ ਸੀ ਤੇ ਨਿਸ਼ਾ ਜਿੰਦਲ ਨੂੰ ਫੜਨ ਗਈ ਪੁਲਿਸ ਦੇ ਹੱਥ ਰਵੀ ਲੱਗ ਗਿਆI Fake ਖ਼ਬਰਾਂ ਅਤੇ ਫਿਰਕੂ ਹਿੰਸਾ ਫੈਲਾਉਣ ਵਾਲਿਆਂ ਦੀ ਕੋਈ ਘਾਟ ਨਹੀਂ ਹੈI ਇਸ ਦੇ ਲਈ, ਬਹੁਤ ਸਾਰੇ ਸ਼ਰਾਰਤੀ ਤੱਤ ਝੂਠੇ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਲੋਕਾਂ ਵਿੱਚ ਨਫ਼ਰਤ ਫੈਲਾਉਂਦੇ ਹਨ। ਜਦੋਂ ਪੁਲਿਸ ਨਿਸ਼ਾ ਜਿੰਦਲ ਨਾਮੀ ਕੁੜੀ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ, ਜਿਸ ਨੇ ਫੇਸਬੁੱਕ 'ਤੇ ਅਜਿਹਾ ਕੀਤਾ ਸੀ, ਤਾਂ ਉਹ ਅਸਲ ਵਿੱਚ ਇੱਕ ਨੌਜਵਾਨ ਨਿਕਲਿਆI ਨਿਸ਼ਾ ਜਿੰਦਲ ਨਾਮ ਦੀ ਫੇਸਬੁੱਕ ID 'ਤੇ ਫਿਰਕੂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ, ਰਾਏਪੁਰ ਪੁਲਿਸ ਉਸ ਨੂੰ ਫੜਨ ਲਈ ਪਹੁੰਚੀ, ਤਾਂ ਉਹ ਕੁੜੀ ਨਹੀਂ, ਰਵੀ ਨਾਮ ਦਾ ਮੁੰਡਾ ਨਿਕਲਿਆ। ਫਿਰ ਪੁਲਿਸ ਨੇ ਉਸ ਦੀ ਹੀ Facebook ID ਤੋਂ ਹਿਰਾਸਤ ਵਾਲੀ ਉਸਦੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਮੈਂ ਪੁਲਿਸ ਹਿਰਾਸਤ ਵਿੱਚ ਹਾਂ, ਮੈਂ ਹੀ ਨਿਸ਼ਾ ਜਿੰਦਲ ਹਾਂ। ਇਹ ਤਸਵੀਰ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਕਈ IAS, IPS ਅਧਿਕਾਰੀਆਂ ਨੇ ਵੀ ਇਸ ਨੂੰ ਟਵੀਟ ਕੀਤਾ ਹੈ। ਇੱਥੋਂ ਤਕ ਕਿ ਛੱਤੀਸ਼ਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਰੀਟਵੀਟ ਕੀਤਾ ਹੈ। ਰਵੀ 11 ਸਾਲਾਂ ਤੋਂ ਇੰਜੀਨੀਅਰਿੰਗ ਪਾਸ ਨਹੀਂ ਕਰ ਸਕਿਆ ਸੀI ਰਵੀ ਪਿਛਲੇ 8 ਸਾਲਾਂ ਤੋਂ ਨਿਸ਼ਾ ਜਿੰਦਲ ਦੇ ਨਾਮ 'ਤੇ ਫੇਸਬੁੱਕ ID ਚਲਾ ਰਿਹਾ ਸੀ ਅਤੇ ਲੋਕਾਂ ਨੂੰ ਪ੍ਰੋਫਾਈਲ FAKE ਨਾ ਲਗੇ, ਇਸ ਲਈ ਉਸਨੇ ਨਿਸ਼ਾ ਜਿੰਦਲ ਦੇ ਅਖੌਤੀ ਰਿਸ਼ਤੇਦਾਰਾਂ ਦੇ ਨਾਮ' ਤੇ ਕਈ ਜਾਅਲੀ ਪ੍ਰੋਫਾਈਲਾਂ ਬਣਾ ਰੱਖੀਆਂ ਸਨI ਰਵੀ ਨੇ ਨਿਸ਼ਾ ਜਿੰਦਲ ਦੀਆਂ ਫੋਟੋਆਂ ਵਜੋਂ ਪਾਕਿਸਤਾਨ ਦੀ ਇੱਕ ਮਾਡਲ ਤਸਵੀਰ ਦੀ ਵਰਤੋਂ ਕੀਤੀ। ਨਿਸ਼ਾ ਜਿੰਦਲ ਦੇ ਕਿਸੇ ਸੈਲੀਬ੍ਰਿਟੀ ਦੀ ਤਰ੍ਹਾਂ 10,000 ਤੋਂ ਵੱਧ ਫੌਲੋਅਰ ਹਨ ਤੇ ਵਡੀ ਗੱਲ ਕਿ ਇਹਨਾਂ Followers ਚ ਛੱਤੀਸਗੜ੍ਹ ਦੇ ਕਈ ਆਹਲਾ ਅਫਸਰਾਂ ਤੋਂ ਲੈਕੇ ਕਈ ਵੱਡੇ ਨੇਤਾ ਸ਼ਾਮਲ ਹਨ। ਕੋਰੋਨਾ ਦੇ ਸੰਕਟ ਦੌਰਾਨ ਇਸ ਮੁੰਡੇ ਨੇ ਨਿਸ਼ਾ ਜਿੰਦਲ ਦੀ ID ਤੋਂ ਇਕ ਟਰੱਕ ਮਾਸਕ ਤੇ ਸੈਨੇਟਾਇਜ਼ਰ ਵੰਡਣ ਦੀ ਪੋਸਟ ਵੀ ਕੀਤੀ ਗਈ ਸੀ। ਜਿਸ ਤੇ ਸੈਂਕੜੇ ਲੋਕਾਂ ਨੇ ਲਾਇਕ ਕੁਮੈਂਟ ਕੀਤੇ। ਹੁਣ ਛੱਤੀਸਗੜ੍ਹ ‘ਚ ਨਿਸ਼ਾ ਜਿੰਦਲ ਨੂੰ ਲੈ ਕੇ ਹਰ ਕੋਈ #NishaJindalBewafa ਦੇ ਨਾਂ ਤੋਂ ਹੈਸ਼ਟੈਗ ਚਲਾ ਰਿਹਾ ਹੈ। ਇਸ 'ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਇਕ ਟਵੀਟ ਕਰਦਿਆਂ ਕਿਹਾ ਕਿ ਅਜਿਹੇ ਕਿਸੇ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੁਲਿਸ ਨੇ ਇਸ ਤਰ੍ਹਾਂ ਦਾ ਕੋਈ ਜਾਅਲੀ ਸੋਸ਼ਲ ਮੀਡੀਆ ਅਕਾਉਂਟ ਫੜਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਿਸ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਵੱਡੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਸੋ ਕਿਸੇ ਨੂੰ ਵੀ ਐੱਡ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲਿਆ ਕਰੋ ਕਿ ਕਿਤੇ ਤੁਹਾਡੀ 'Angel Priya' ਜਾਂ 'Papa Ki Pari' ਅਸਲ ਵਿੱਚ 'ਮਗਰਮੱਛ' ਤਾਂ ਨਹੀਂ ਕਿਉਂਕਿ ਆਖਰ ਨੂੰ...ਸਭ ਫੜੇ ਜਾਣਗੇ ਬਈ ਸਭ ਫੜੇ ਜਾਣਗੇ (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **