Video paused

\'The Black Hole\' ਜਿਸ ਬਾਰੇ ਨੇ Science ਹੁਣ ਦੱਸ ਰਹੀ,ਗੁਰਬਾਣੀ ਨੇ 500 ਸਾਲ ਪਹਿਲਾਂ ਦੱਸ ਦਿੱਤਾ

Playing next video...

\'The Black Hole\' ਜਿਸ ਬਾਰੇ ਨੇ Science ਹੁਣ ਦੱਸ ਰਹੀ,ਗੁਰਬਾਣੀ ਨੇ 500 ਸਾਲ ਪਹਿਲਾਂ ਦੱਸ ਦਿੱਤਾ

Surkhab Tv
Followers

#BlackHole #Gurbani #Universe 'The Black Hole' ਜਿਸ ਬਾਰੇ ਨੇ Science ਹੁਣ ਦੱਸ ਰਹੀ,ਗੁਰਬਾਣੀ ਨੇ 500 ਸਾਲ ਪਹਿਲਾਂ ਦੱਸ ਦਿੱਤਾ ਇਹ ਸ੍ਰਿਸ਼ਟੀ ਕਿਸ ਤਰ੍ਹਾਂ ਬਣੀ ?? ਇਹ ਇੱਕ ਬਹੁਤ ਮੁਸ਼ਕਲ ਸਵਾਲ ਹੈ। ਕੀ ਅਸੀਂ ਇਸ ਦਾ ਕਾਰਨ ਜਾਣ ਸਕਦੇ ਹਾਂ? ਅਸੀਂ ਇਸ ਵਾਸਤੇ ਸਿਰਫ ਅੰਦਾਜ਼ੇ ਹੀ ਲਗਾ ਸਕਦੇ ਹਾਂ। ਸਾਇੰਸ ਕਈ ਤਰ੍ਹਾਂ ਦੇ ਅੰਦਾਜ਼ੇ ਆਦਿ ਦੀਆਂ ਗੱਲਾਂ ਕਰ ਰਹੀ ਹੈ। ਜਿਸ ਤਰ੍ਹਾਂ ਕਿ ਬਿਗ ਬੈਂਗ ਥਿਉਰੀ,ਬਲੈਕ ਹੋਲ ਤੋਂ ਬਣਨਾਂ ਆਦਿ। ਪਰੰਤੂ ਇਸ ਦੇ ਪਿਛੇ ਜੇ ਕਰ ਕੋਈ ਕਾਰਨ ਪੁਛਿਆ ਜਾਵੇ ਤਾਂ ਸਾਇੰਸ ਵੀ ਇਸ ਦਾ ਠੋਸ ਉੱਤਰ ਨਹੀਂ ਦੇ ਸਕਦੀ। ਇਹ ਬਲੈਕ ਹੋਲ ਕਿਸ ਤਰ੍ਹਾਂ ਤੇ ਕਿਉਂ ਬਣਿਆ, ਉਸ ਤੋਂ ਸਾਰੀ ਸ੍ਰਿਸ਼ਟੀ ਕਿਸ ਤਰ੍ਹਾਂ ਬਣ ਗਈ? ਹਾਲਾਂਕਿ ਹੁਣ ਵਿਸ਼ਵ ਦੇ ਖਗੋਲੀ ਵਿਗਿਆਨੀਆਂ ਅਤੇ ਖੋਜੀਆਂ ਵੱਲੋਂ "ਬਲੈਕ ਹੋਲ" ਦੀ ਪਹਿਲੀ ਤਸਵੀਰ ਜਾਰੀ ਕੀਤੀ ਗਈ ਹੈ। ਦੁਨੀਆ ਦੇ ਵਿਗਿਆਨੀਆਂ ਅਤੇ ਖੋਜੀਆਂ ਲਈ ਭੇਤ ਬਣੇ ਬਲੈਕ ਹੋਲ ਦੀ ਪਹਿਲੀ ਤਸਵੀਰ ਇਸ ਬੁੱਧਵਾਰ ਨੂੰ ਜਾਰੀ ਕੀਤੀ ਗਈ। ਤਸਵੀਰਾਂ ਜਾਰੀ ਕਰਦਿਆਂ ਗੋਥ ਯੂਨੀਵਰਸਿਟੀ ਫ਼੍ਰੈਂਕਫ਼ਰਟ ਦੀ ਲੁਸੀਆਨੋ ਰੇਜੋਲਾ ਨੇ ਕਿਹਾ ਕਿ ਬੇਹੱਦ ਸਾਧਾਰਨ ਭਾਸ਼ਾ ਚ ਕਿਹਾ ਜਾਵੇ ਤਾਂ ਇਹ ਅਜਿਹਾ ਖੱਡ ਹੈ ਜਿਸ ਨੂੰ ਭਰਿਆ ਨਹੀਂ ਜਾ ਸਕਦਾ ਹੈ। ਗੌਰਤਲਬ ਹੈ ਕਿ ਖਗੋਲੀ ਸ਼ਾਸਤਰ ਚ ਰੂਚੀ ਰੱਖਣ ਵਾਲੇ ਲੋਕਾਂ ਲਈ ਬਲੈਕ ਹੋਲ ਦੀ ਇਹ ਪਹਿਲੀ ਤਸਵੀਰ ਜਾਰੀ ਹੋਣਾ ਵੱਡੀ ਘਟਨਾ ਹੈ ਕਿਉਂਕਿ ਇਸ ਦੇ ਆਕਾਰ ਅਤੇ ਦਿੱਖ ਬਾਰੇ ਚ ਸਿਰਫ ਅੰਦਾਜ਼ਾ ਹੀ ਲਗਾਇਆ ਗਿਆ ਹੈ। ਬਲੈਕ ਹੋਲ ਦੀ ਤਸਵੀਰਾਂ ਲੈਣ ਲਈ ਖਾਸ ਬਣਾਏ ਗਏ Event Horizon Telescope ਦੁਨੀਆ ਦੇ 6 ਦੇਸ਼ਾਂ ਚ ਲਗਾਏ ਗਏ ਹਨ। ਦੱਸਣਯੋਗ ਹੈ ਕਿ ਬਲੈਕ ਹੋਲ ਇਕ ਅਜਿਹੀ ਖਗੋਲੀ ਵਸਤੂ ਹੁੰਦੀ ਹੈ ਜਿਸਦਾ ਗੁਰਤਾਕਰਸ਼ਣ ਖੇਤਰ ਇੰਨਾ ਤਾਕਤਵਰ ਹੁੰਦਾ ਹੈ ਕਿ ਰੋਸ਼ਨੀ ਸਮੇਤ ਕੁਝ ਵੀ ਇਸ ਦੀ ਖਿੱਚ ਤੋਂ ਬਚ ਨਹੀਂ ਸਕਦਾ। ਇਸ ਨੂੰ ਬਲੈਕ ਹੋਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਉਪਰ ਪੈਣ ਵਾਲੀ ਹਰੇਕ ਰੌਸ਼ਨੀ ਨੂੰ ਖੁੱਦ ਚ ਸਮਾ ਲੈਂਦਾ ਹੈ ਤੇ ਕੁਝ ਵੀ ਵਾਪਸ ਨਹੀਂ ਦਰਸਾਉਂਦਾ। ਹੁਣ ਦੇਖਿਆ ਜਾਵੇ ਤਾਂ ਸਾਇੰਸ ਨੇ ਸ਼੍ਰਿਸ਼ਟੀ ਦੀ ਜਨਮ ਦੇ ਭੇਦ ਬਾਰੇ ਅਜੇ ਸਿਰਫ ਸ਼ੁਰੂਆਤ ਹੀ ਕੀਤੀ ਹੈ ਤੇ ਇਸ ਬਲੈਕ ਹੋਲ ਦੀ ਤਸਵੀਰ ਜਾਰੀ ਕੀਤੀ ਗਈ ਹੈ। ਪਰ ਗੁਰਬਾਣੀ ਵਿਚ ਸਾਨੂ ਇਸ ਬ੍ਰਿਹਮੰਡ ਦੇ ਜਨਮ ਬਾਰੇ ਗੁਰੂ ਸਾਹਿਬ ਕਈ ਸੌ ਸਾਲ ਪਹਿਲਾਂ ਹੀ ਦੱਸ ਗਏ ਹਨ। ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ ਇਸ ਪੂਰੇ ਸ਼ਬਦ ਵਿਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਇਸ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾ ਦੀ ਸਥਿਤੀ ਨੂੰ ਵਿਸਥਾਰ ਨਾਲ ਸਮਝਾਇਆ ਹੈ। ਗੁਰਬਾਣੀ ਦੁਆਰਾ ਦਰਸਾਇਆ ਗਿਆ, ਇਹ ਕੁਦਰਤ ਦਾ ਖੇਲ, ਅੱਜ ਸਾਇੰਸ ਅਨੁਸਾਰ ਪੇਸ਼ ਕੀਤੀ ਜਾ ਰਹੀ ਬਿੱਗ ਬੈਂਗ ਥਿਊਰੀ ਨਾਲ ਮੇਲ ਖਾਂਦਾ ਹੈ। ਅਰਬਦ ਨਰਬਦ ਧੂੰਦੂਕਾਰਾ ਨੂੰ ਸਇੰਸ ਦੁਆਰਾ ਸੁਪਰਨੋਵਾ ਕਿਹਾ ਜਾਂਦਾ ਹੈ, ਜਿਸ ਤੋਂ ਹਵਾ ਤੇ ਪਾਣੀ ਦੀ ਉਤਪਤੀ ਹੋਈ। ਸਾਇੰਸ ਵੀ ਸ੍ਰਿਸ਼ਟੀ ਦੀ ਰਚਨਾ ਸਬੰਧੀ ਘੱਟਾ, ਧਮਾਕਾ, ਸੁਕੜਨਾ, ਫੈਲਣਾ ਆਦਿ ਬਾਰੇ ਸੋਚਦੀ ਤੇ ਵਿਚਾਰਦੀ ਹੈ। ਸਾਇੰਸ ਆਪਣੇ ਤਰੀਕੇ ਨਾਲ ਜਗਤ ਦੀ ਰਚਨਾ ਬਾਰੇ ਅੰਦਾਜ਼ੇ ਲਗਾ ਕੇ ਬਿਆਨ ਕਰਦੀ ਹੈ,ਪਰ ਗੁਰੂ ਸਾਹਿਬ ਸਾਨੂੰ ਇਹ ਸਭ ਪਹਿਲਾਂ ਹੀ ਸਮਝਾ ਗਏ ਹਨ। ਨਿਸਚਤ ਤੌਰ ਤੇ ਅਕਾਲ ਪੁਰਖੁ ਦਾ ਕੋਈ ਨਿਯਮ ਸੀ, ਜਿਸ ਨੇ ਅਨੇਕਾਂ ਖੰਡ ਬ੍ਰਹਿਮੰਡ ਪੈਦਾ ਕਰ ਦਿਤੇ। ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਵਿੱਚ ਇਸ ਸ੍ਰਿਸ਼ਟੀ ਦੇ ਪੈਦਾ ਹੋਣ ਬਾਰੇ ਇਹੀ ਕਿਹਾ ਹੈ ਕਿ ਅਕਾਲ ਪੁਰਖ ਨੇ ਆਪਣੇ ਇਕੋ ਹੁਕਮੁ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਦੇ ਹੁਕਮੁ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ। ਬਾਕੀ ਇਸ ਬਲੈਕ ਹੋਲ ਬਾਰੇ ਅੱਗੇ ਕੀ ਜਾਣਕਾਰੀ ਮਿਲਦੀ ਹੈ ਇਸ ਬਾਰੇ ਸਮਾਂ ਹੀ ਦਸੇਗਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more