Video paused

ਇਥੇ ਰਾਮ ਦੀ ਨਹੀਂ ਰਾਵਣ ਦੀ ਹੁੰਦੀ ਹੈ ਪੂਜਾ | 5 Famous Temples of Ravana in India

Playing next video...

ਇਥੇ ਰਾਮ ਦੀ ਨਹੀਂ ਰਾਵਣ ਦੀ ਹੁੰਦੀ ਹੈ ਪੂਜਾ | 5 Famous Temples of Ravana in India

Surkhab Tv
Followers

#KingRavana #RavanaWorship #SurkhabTV ਇਥੇ ਰਾਮ ਦੀ ਨਹੀਂ ਰਾਵਣ ਦੀ ਹੁੰਦੀ ਹੈ ਪੂਜਾ | 5 Famous Temples of Ravana in India ਦੁਨੀਆ ਭਰ 'ਚ ਆਮ ਤੌਰ 'ਤੇ ਦੁਸਹਿਰੇ ਵਾਲੇ ਦਿਨ ਚਾਰ ਵੇਦਾਂ ਦੇ ਗਿਆਤਾ ਮਹਾਤਮਾ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ। ਪਰ ਓਥੇ ਹੀ ਭਾਰਤ ਵਿਚ ਹੀ ਕੁਝ ਅਜਿਹੇ ਸ਼ਹਿਰ ਹਨ ਜਿਥੇ ਰਾਮ ਦੀ ਨਹੀਂ ਸਗੋਂ ਰਾਵਣ ਦੀ ਪੂਜਾ ਹੁੰਦੀ ਹੈ। ਇਹਨਾਂ ਸ਼ਹਿਰਾਂ ਵਿਚ ਰਾਮ ਨੂੰ ਨਹੀਂ ਸਗੋਂ ਰਾਵਣ ਨੂੰ ਭਗਵਾਨ ਮੰਨਿਆ ਜਾਂਦਾ ਹੈ। ਅੱਜ ਅਸੀਂ ਦਸਾਂਗੇ ਕੁਝ ਅਜਿਹੀਆਂ ਥਾਵਾਂ ਜਿਥੇ ਰਾਵਣ ਦੀ ਪੂਜਾ ਹੁੰਦੀ ਹੈ। - ਭਾਰਤ ਦੇ ਮੱਧ ਪ੍ਰਦੇਸ਼ ਵਿਚ ਮੰਦਸੌਰ ਵਿਚ ਲੰਕਾਪਤੀ ਰਾਵਣ ਦੀ ਪੂਜਾ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਮੰਦਸੌਰ ਦਾ ਪਹਿਲਾ ਨਾਮ ਦਸ਼ਪੁਰ ਸੀ ਤੇ ਇਹ ਰਾਵਣ ਦੀ ਪਤਨੀ ਮੰਦੋਦਰੀ ਦਾ ਪੇਕਾ ਸੀ ਇਸੇ ਕਰਕੇ ਇਸ ਸ਼ਹਿਰ ਦਾ ਨਾਮ ਮੰਦਸੌਰ ਪੈ ਗਿਆ। ਕਿਉਂਕਿ ਇਹ ਸ਼ਹਿਰ ਰਾਵਣ ਦਾ ਸਹੁਰਾ ਸ਼ਹਿਰ ਹੈ ਇਸ ਕਰਕੇ ਇਥੇ ਦਾਮਾਦ ਵਜੋਂ ਮਹਾਤਮਾ ਰਾਵਣ ਨੂੰ ਪੂਜਿਆ ਜਾਂਦਾ ਹੈ। ਮੰਦਸੌਰ ਦੇ ਰੁੰਡੀ ਨਾਮ ਦੇ ਸਥਾਨ ਤੇ ਰਾਵਣ ਦੀ ਮੂਰਤੀ ਬਣੀ ਹੋਈ ਹੈ ਜਿਥੇ ਉਸਨੂੰ ਪੂਜਿਆ ਜਾਂਦਾ ਹੈ। - ਮੱਧ ਪ੍ਰਦੇਸ਼ ਦੇ ਹੀ ਉਜੈਨ ਵਿਚ ਦੁਸਿਹਰੇ ਵਾਲੇ ਦਿਨ ਰਾਵਣ ਦਾ ਪੁਤਲਾ ਨਹੀਂ ਫੂਕਿਆ ਜਾਂਦਾ ਸਗੋਂ ਪੂਜਾ ਕੀਤੀ ਜਾਂਦੀ ਹੈ। ਉਜੈਨ ਦੇ ਚੀਖਰੀ ਵਿਚ ਰਾਵਣ ਦੀ ਮੂਰਤੀ ਦੀ ਪੂਜਾ ਹੁੰਦੀ ਹੈ। ਇਥੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਰਾਵਣ ਦੀ ਮੂਰਤੀ ਨੂੰ ਫੂਕਿਆ ਗਿਆ ਤਾਂ ਪਿੰਡ ਸੜ ਕੇ ਸਵਾਹ ਹੋ ਜਾਵੇਗਾ ਇਸ ਕਰਕੇ ਇਸ ਪਿੰਡ ਵਿਚ ਰਾਵਣ ਨੂੰ ਫੂਕਿਆ ਨਹੀਂ ਸਗੋਂ ਪੂਜਿਆ ਜਾਂਦਾ ਹੈ। - ਮਹਾਰਾਸ਼ਟਰ ਦੇ ਅਮਰਾਵਤੀ ਵਿਚ ਵੀ ਰਾਵਣ ਨੂੰ ਭਗਵਾਨ ਮੰਨਕੇ ਪੂਜਿਆ ਜਾਂਦਾ ਹੈ। ਇਥੇ ਗੜਚਿਰੌਲੀ ਨਾਮ ਦੇ ਸਥਾਨ ਤੇ ਆਦਿਵਾਸੀ ਲੋਕ ਰਾਵਣ ਦੀ ਪੂਜਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਆਦਿਵਾਸੀ ਲੋਕ ਰਾਵਣ ਅਤੇ ਉਸਦੇ ਪੁੱਤਰ ਨੂੰ ਆਪਣਾ ਦੇਵਤਾ ਮੰਨਦੇ ਹਨ ਤੇ ਇਸੇ ਕਰਕੇ ਉਹ ਰਾਵਣ ਨੂੰ ਭਗਵਾਨ ਮੰਨਕੇ ਪੂਜਦੇ ਹਨ। - ਉੱਤਰਪ੍ਰਦੇਸ਼ ਦੇ ਬਿਸਰਖ ਪਿੰਡ ਵਿਚ ਵੀ ਰਾਵਣ ਦਾ ਮੰਦਿਰ ਬਣਿਆ ਹੋਇਆ ਹੈ ਜਿਥੇ ਉਸਦਾ ਪੂਜਨ ਹੁੰਦਾ ਹੈ। ਬਿਸਰਖ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਪਿੰਡ ਰਾਵਣ ਦਾ ਨਾਨਕਾ ਪਿੰਡ ਹੈ। ਬਿਸਰਖ ਦਾ ਨਾਮ ਪਹਿਲਾਂ ਵਿਸ਼ੇਸ਼ਪੁਰਾ ਸੀ ਜੋ ਰਾਵਣ ਦੇ ਪਿਤਾ ਦੇ ਨਾਮ ਤੇ ਪਿਆ ਸੀ। - ਹਿਮਾਚਲ ਪ੍ਰਦੇਸ਼ ਦਾ ਬੈਜਨਾਥ ਸ਼ਹਿਰ ਵੀ ਰਾਵਣ ਦੀ ਪੂਜਾ ਵਜੋਂ ਜਾਣਿਆ ਜਾਂਦਾ ਹੈ। ਇਸ ਸ਼ਹਿਰ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਬੈਜਨਾਥ ਵਿਚ ਹੀ ਰਾਵਣ ਨੇ ਸ਼ਿਵ ਦੀ ਪੂਜਾ ਕੀਤੀ ਸੀ ਜਿਸਦਾ ਕਰਕੇ ਸ਼ਿਵ ਨੇ ਰਾਵਣ ਨੂੰ ਮੋਕਸ਼ ਦਾ ਵਰਦਾਨ ਦਿੱਤਾ ਸੀ। ਇਸ ਕਰਕੇ ਸ਼ਿਵ ਦੇ ਇਸ ਭਗਤ ਦਾ ਇਸ ਸ਼ਹਿਰ ਵਿਚ ਪੁਤਲਾ ਨਹੀਂ ਸਾੜਿਆ ਜਾਂਦਾ। ਇਸਤੋਂ ਇਲਾਵਾ ਆਧਰਾ ਪ੍ਰਦੇਸ਼ ਦੇ ਕਾਕੇਨਾਟ ਵਿਚ ਵੀ ਰਾਵਣ ਦਾ ਮੰਦਿਰ ਬਣਿਆ ਹੋਇਆ ਹੈ। ਇਥੇ ਕਾਕੇਨਾਟ ਵਿਚ ਹੀ ਸ਼ਿਵ ਦੇ ਨਾਲ ਹੀ ਰਾਵਣ ਦੀ ਵੀ ਮੂਰਤੀ ਬਣੀ ਹੋਈ ਹੈ। ਇਸਤੋਂ ਇਲਾਵਾ ਰਾਜਸਥਾਨ ਦੇ ਜੋਧਪੁਰ ਵਿਚ ਵੀ ਰਾਵਣ ਦੀ ਪੂਜਾ ਹੁੰਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੁਧਿਆਣਾ ਜਿਲ੍ਹੇ ‘ਚ ਪੈਂਦੇ ਸ਼ਹਿਰ ਪਾਇਲ ਅੰਦਰ ਰਾਵਣ ਦੇ ਪੁੱਤਲੇ ਨੂੰ ਫੂਕਿਆ ਨਹੀਂ ਜਾਂਦਾ ਸਗੋਂ ਪੂਜਿਆ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਵਣ ਦੀ ਇਹ ਪੂਜਾ ਅੱਜ ਤੋਂ ਨਹੀਂ ਸਗੋਂ ਸਦੀਆ ਤੋਂ ਕੀਤੀ ਜਾਂਦੀ ਹੈ ਤੇ ਰਾਵਣ ਦਾ ਸਥਾਨਕ ਲੋਕ ਰਾਵਣ ਮਹਾਂਰਾਜ ਵਜੋਂ ਸਤਿਕਾਰ ਕਰਦੇ ਹਨ ਤੇ ਸਦੀਆਂ ਤੋਂ ਰਾਵਣ ਅੱਗੇ ਨਤਮੱਸਤਕ ਹੁੰਦੇ ਹਨ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਸਥਾਨ ਤੇ ਮੱਥਾ ਟੱਕਣ ਵਾਲਿਆ ਦੀਆ ਮਨੋਕਾਮਨਾਵਾਂ ਪੂਰੀਆ ਹੁੰਦੀਆ ਹਨ। ਰਾਵਣ ਦੇ ਪੁਤਲੇ ਨੂੰ ਮੱਥਾ ਇਹ ਲੋਕ ਕੇਵਲ ਦੁਸਹਿਰੇ ਵਾਲੇ ਦਿਨ ਹੀ ਨਹੀਂ ਟੇਕਦੇ ਸਗੋਂ ਆਮ ਵੀ ਟੇਕਦੇ ਹਨ। ਸਦੀਆ ਤੋਂ ਰਾਵਣ ਦੀ ਪੂਜਾ ਦੀ ਪਰੰਪਰਾ ਨਿਭਾਉਣ ਵਾਲੇ ਦੂਬੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਵਣ ਦੀ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਉੱਚ ਕੋਟੀ ਦੇ ਵਿਦਵਾਨ ਅਤੇ ਚਾਰ ਵੇਦਾਂ ਦੇ ਗਿਆਤਾ ਅਤੇ ਪੂਰਨ ਬ੍ਰਹਮਣ ਸਨ। ਇਸੇ ਦੌਰਾਨ ਰਾਵਣ ਮਹਾਂਰਾਜ ਨੂੰ ਬੱਕਰੇ ਦੀ ਬਲੀ ਦੇਣ ਦੀ ਪਰੰਪਰਾ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more