100 ਮੁੰਡਿਆਂ ਬਰਾਬਰ ਇਹ 2 ਧੀਆਂ | Girls Power | Success Story
100 ਮੁੰਡਿਆਂ ਬਰਾਬਰ ਇਹ 2 ਧੀਆਂ | Girls Power | Success Story ਤੁਸੀਂ ਕੁਝ ਲੋਕਾਂ ਨੂੰ ਇਹ ਕਹਿੰਦੇ ਆਮ ਸੁਣਿਆ ਹੋਵੇਗਾ ਕਿ, “ਸਫਲਤਾ ਅਤੇ ਦਰਦ ਦਾ ਬਹੁਤ ਕਰੀਬੀ ਰਿਸ਼ਤਾ ਹੁੰਦਾ ਹੈ ਜੇਕਰ ਦਰਦ ਸਹਿਣਾ ਸਿੱਖ ਲਿਆ ਤਾਂ ਸਫਲਤਾ ਜਰੂਰ ਮਿਲੂਗੀ ਤੇ ਜੇਕਰ ਦਰਦ ਤੋਂ ਡਰ ਗਏ ਤਾਂ ਫੇਰ ਅਸਫਲ ਹੋਣਾ ਪੱਕਾ ਹੈ”। ਇਸ ਗੱਲ ਦੀਆਂ 2 ਉਦਾਹਰਣਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਹ ਵੀ ਕਿਸੇ ਮੁੰਡੇ ਦੀਆਂ ਨਹੀਂ,ਸਗੋਂ 2 ਅਜਿਹੀਆਂ ਕੁੜੀਆਂ ਦੀਆਂ,ਜਿਨਾਂ ਨੇ ਆਪਣੇ ਹੌਂਸਲੇ ਨਾਲ ਮੁੰਡਿਆਂ ਨੂੰ ਵੀ ਸੋਚੀਂ ਪਾ ਦਿੱਤਾ। ਫਿਲਪੀਨਜ਼ ਦੀ 11 ਸਾਲਾ ਅਥਲੀਟ ਦੀ ਸਫਲਤਾ ਦੀ ਕਹਾਣੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇੱਥੇ ਇੰਟਰ ਸਕੂਲ ਅਥਲੈਟਿਕ ਮੀਟ ਦਾ ਆਯੋਜਨ ਈਲੋਇਲੋ ਪ੍ਰਾਂਤ ਦੇ ਇਕ ਸਥਾਨਕ ਸਕੂਲ ਵਿਖੇ ਕੀਤਾ ਗਿਆ ਸੀ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 11 ਸਾਲਾ ਦੀ ਰਿਆ ਬੁਲੋਸ ਨਾਮ ਦੀ ਇੱਕ ਲੜਕੀ ਨੇ ਬਿਨਾਂ ਜੁੱਤਿਆਂ ਦੇ ਸਕੂਲ ਦੀ 400 ਮੀਟਰ, 800 ਮੀਟਰ ਅਤੇ 1500 ਮੀਟਰ ਦੌੜ ਵਿੱਚ ਨਾ ਸਿਰਫ ਭਾਗ ਲਿਆ, ਬਲਕਿ ਜਿੱਤ ਨੂੰ ਵੀ ਯਕੀਨੀ ਬਣਾਇਆ। ਰਿਆ ਦੀ ਸਫਲਤਾ ਨੂੰ ਸੋਸ਼ਲ ਮੀਡੀਆ ‘ਤੇ ਈਲੋਇਲੋ ਸਪੋਰਟਸ ਕੌਂਸਲ ਦੇ ਕੋਚ ਪ੍ਰੇਡਰਿਕ.ਬੀ.ਵੈਲੇਨਜ਼ੁਏਲਾ ਨੇ ਸਾਂਝਾ ਕੀਤਾ। ਇਸ ਪੋਸਟ ਵਿੱਚ ਰੀਆ ਨੇ ਜੁੱਤੀ ਨਹੀਂ ਪਾਈ ਹੋਈ। ਉਹ ਆਪਣੇ ਪੈਰਾਂ ਵਿਚ ਜੁੱਤੀਆਂ ਦੀ ਬਜਾਏ ਪੱਟੀਆਂ ਪਾਉਂਦੀ ਦਿਖਾਈ ਦੇ ਰਹੀ ਹੈ। ਕੋਚ ਅਨੁਸਾਰ, ਉਸ ਕੋਲ ਜੁੱਤੀਆਂ ਨਹੀਂ ਸਨ। ਪ੍ਰੈਡਰਿਕ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਯੂਜਰਸ ਨੇ ਰਿਆ ਲਈ ਜੁੱਤੀਆਂ ਦੀ ਪੇਸ਼ਕਸ਼ ਕੀਤੀ। ਇਕ ਫੇਸਬੁੱਕ ਯੂਜਰਸ ਨੇ ਨਾਈਕ ਕੰਪਨੀ ਨੂੰ ਅੱਗੇ ਆਉਣ ਲਈ ਕਿਹਾ। ਇਸ ਤੋਂ ਬਾਅਦ, ਇਕ ਸਟੋਰ ਦੇ ਮਾਲਕ ਨੇ ਟਵਿੱਟਰ ਯੂਜਰਸ ਨੂੰ ਐਥਲੀਟ ਦਾ ਨੰਬਰ ਪੁੱਛਿਆ ਅਤੇ ਫਿਰ ਰਿਆ ਦੀ ਮਦਦ ਕੀਤੀ। ਦੂਜੀ ਦਲੇਰ ਕੁੜੀ ਹੈ ਤਮਿਲਨਾਡੂ ਦੀ ਕੇ ਜਯਾਲਕਸ਼ਮੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਮਾੜੇ-ਮੋਟੇ ਪੈਸੇ-ਪੂਸੇ ਘੱਲ ਦਿੰਦਾ ਹੈ ਤੇ ਨਹੀਂ ਵੀ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ ਤੇ ਨਾਲ਼ ਕਾਜੂ ਵੇਚ ਕੇ ਘਰ ਚਲਾਉਣ 'ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ ਦੀ ਰਿਹਰਸਲ ਕਰਦਿਆਂ ਇਸ ਬੱਚੀ ਨੇ ਅਖ਼ਬਾਰ ਦੀ ਇਕ ਕਟਿੰਗ ਵੇਖੀ ਕਿ ਨਾਸਾ ਜਾਣ ਵਾਸਤੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ। ਜਯਾਲਕਸ਼ਮੀ ਦੀ ਅੱਖਾਂ ਵਿਚ ਉਸੇ ਵੇਲੇ ਨਾਸਾ ਜਾਣ ਦਾ ਖ਼ਾਬ ਛੱਲ ਮਾਰ ਕੇ ਨਿੱਤਰ ਆਇਆ। ਪਰ ਜਯਾਲਕਸ਼ਮੀ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਜਯਾਲਕਸ਼ਮੀ ਨੇ ਹਿੰਮਤ ਨੇ ਹਾਰੀ; ਪਹਿਲਾਂ ਦੋ ਮਹੀਨੇ ਦਿਨ-ਰਾਤ ਮਿਹਨਤ ਕਰਕੇ ਉਸ ਨੇ ਅੰਗਰੇਜ਼ੀ ਸਿੱਖੀ- ਤੇ ਫੇਰ ਪ੍ਰੀਖਿਆ ਪਾਸ ਕਰਕੇ ਨਾਸਾ ਦੀ ਐਂਟਰੀ ਜਿੱਤ ਲਈ। ਪਰ ਬਹਾਦਰਾਂ ਦੇ ਕਦੇ ਇਮਤਿਹਾਨ ਥੋੜ੍ਹਾ ਮੁੱਕਦੇ ਆ ...? ਜਯਾਲਕਸ਼ਮੀ ਕੋਲ ਪਾਸਪੋਰਟ ਬਣਾਉਣ ਜੋਗੇ ਪੈਸੇ ਨਹੀਂ ਸਨ, ਹੌਂਸਲਾ ਵੇਖ ਕੇ ਜਯਾਲਕਸ਼ਮੀ ਦੇ ਅਧਿਆਪਕਾਂ ਤੇ ਸਾਹਿਪਾਠੀਆਂ ਨੇ ਸਹਿਯੋਗ ਕਰਕੇ ਪਾਸਪੋਰਟ ਬਣਾ ਦਿੱਤਾ। ਪਰ ਅਸਲ ਟੀਚਾ ਸੀ ਪੌਣੇ ਦੋ ਲੱਖ ਦੇ ਕਰੀਬ ਫੀਸ ਭਰਨੀ, ਜਯਾਲਕਸ਼ਮੀ ਨੇ ਫੇਰ ਹਿੰਮਤ ਨਹੀਂ ਹਾਰੀ ਤੇ ਸੋਸ਼ਲ ਮੀਡੀਆ 'ਤੇ ਆਵਦੇ ਸੁਫ਼ਨੇ ਬਾਰੇ ਅਪੀਲ ਕੀਤੀ। ਮਿਹਨਤ ਤੇ ਰਹਿਮਤ, ਦੋਵੇਂ ਸਕੀਆਂ ਭੈਣਾਂ ਨੇ। ਜਯਾਲਕਸ਼ਮੀ ਨੇ ਇਹ ਅੜਿੱਕਾ ਵੀ ਦੂਰ ਕਰ ਲਿਆ। ਹੁਣ ਜਯਾਲਕਸ਼ਮੀ ਨਾਸਾ ਜਾ ਰਹੀ ਹੈ। ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਸੁਫ਼ਨਿਆਂ ਦਾ ਸਵੈਟਰ ਬੁਣਦੇ ਰਹੋ ; ਪਰ ਇਹ ਨਹੀਂ ਆ ਕਿ ਖਾ ਕੇ ਸਾਗ ਨਾਲ ਪੰਜ-ਸੱਤ ਰੋਟੀਆਂ ਤੇ ਸੁਫ਼ਨਿਆਂ ਦਾ ਸਵਾਟਰ ਪਾ ਕੇ ਰਜਾਈ ਨੱਪ ਲਵੋ- ਹਿੰਮਤ ਦਾ ਹਥੌੜਾ ਚੁੱਕ ਕੇ ਮੈਦਾਨ ਵਿਚ ਵੀ ਆਉਣਾ ਪਏਗਾ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕੀਤੇ ਬਿਨਾਂ ਨਾ ਜਾਇਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **