ਕਿਸਾਨਾਂ ਦੀ ਮੰਗ-ਝੋਨੇ ਤੋਂ ਖਹਿੜਾ ਛਡਾਓ ਸਾਡਾ | Farmers Demand
ਕਿਸਾਨਾਂ ਦੀ ਮੰਗ-ਝੋਨੇ ਤੋਂ ਖਹਿੜਾ ਛਡਾਓ ਸਾਡਾ | Farmers Demand ਪੰਜਾਬ ਦੀ ਧਰਤੀ ਦੇ ਬੰਜਰ ਹੋਣ ਵਿਚ ਕੋਈ ਬਹੁਤ ਸਮਾਂ ਨਹੀਂ ਬਚਿਆ ਲਗ ਰਿਹਾ। ਦਿਨੋ ਦਿਨ ਨੀਵਾਂ ਜਾ ਰਿਹਾ ਪਾਣੀ ਦਾ ਪੱਧਰ ਦੱਸ ਰਿਹਾ ਕਿ ਪੰਜਾਂ ਦਰਿਆਵਾਂ ਦੀ ਧਰਤੀ ਕਿਸੇ ਦਿਨ ਪਾਣੀ ਨੂੰ ਤਰਸੇਗੀ। ਦਿੱਲੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਪੰਜਾਬ ਆਪਣੀ ਹੋਂਦ ਲਈ ਲੜ ਰਿਹਾ ਤੇ ਇਹਨਾਂ ਹੀ ਨੀਤੀਆਂ ਵਿਚ ਇੱਕ ਹੈ ਪੰਜਾਬ ਵਿਚ ਬੇਗਾਨੀ ਫਸਲ ਝੋਨੇ ਦੀ ਲਵਾਈ। ਝੋਨਾ ਯਾਨੀ ਚੌਲ ਪੰਜਾਬ ਦੀ ਫਸਲ ਨਹੀਂ ਕਿਉਂਕਿ ਪੰਜਾਬ ਦੇ ਲੋਕ ਚੌਲ ਖਾਣ ਦੇ ਬਹੁਤੇ ਸ਼ੋਕੀਨ ਨਹੀਂ। ਪਰ ਪੰਜਾਬ ਨੂੰ ਗਰਕ ਕਰਨ ਦੀ ਨੀਤੀ ਤਹਿਤ ਝੋਨਾ ਤੇ ਸਫੈਦਾ ਪੰਜਾਬ ਵਿਚ ਲਿਆ ਕੇ ਪੰਜਾਬ ਦਾ ਪਾਣੀ ਖਤਮ ਕਰਨ ਦੀ ਚਾਲ ਖੇਡੀ ਜਾ ਰਹੀ ਹੈ। ਇਸੇ ਨੂੰ ਦਰਸਾਉਂਦੀ ਇਹ ਵੀਡੀਓ ਜਿਸ ਵਿਚ ਕਿਸਾਨ ਆਪਣੇ ਝੋਨੇ ਵਿਚ ਮੋਟਰਸਾਈਕਲ ਤੇ ਫਿਰ ਰਿਹਾ। ਉਹ ਅਜਿਹਾ ਕਿਉਂ ਕਰ ਰਿਹਾ ?? ਖੁਦ ਸੁਣ ਲਓ। ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਝੋਨਾ ਅਤੇ ਸਫੈਦਾ ਸਰਕਾਰੀ ਨੀਤੀ ਤਹਿਤ ਪੰਜਾਬ ਵਿਚ ਲਿਆਂਦੇ ਗਏ ਤੇ ਪੰਜਾਬ ਦੀ ਕਿਸਾਨੀ ਨੂੰ ਝੋਨੇ ਦੇ ਫਸਲੀ ਚੱਕਰ ਵਿਚ ਪਾ ਕੇ ਪੰਜਾਬ ਦਾ ਪਾਣੀ ਖਤਮ ਕਰਨ ਦੀ ਨੀਤੀ ਚਲਾਈ ਗਈ। ਬਾਅਦ ਵਿਚ ਮੋਟਰਾਂ ਦੀ ਮੁਫ਼ਤ ਬਿਜਲੀ ਦੇ ਕੇ ਇਸ ਨੀਤੀ ਨੂੰ ਹੋਰ ਤਿੱਖਾ ਕਰਨ ਦੀ ਚਾਲ ਖੇਡੀ ਗਈ ਜਿਸਦਾ ਖਮਿਆਜ਼ਾ ਆਉਣ ਵਾਲੀ ਪੰਜਾਬ ਦੀ ਨਸਲ ਜਰੂਰ ਭੁਗਤੇਗੀ। ਝੋਨੇ ਵਾਂਗ ਸਫੈਦਾ ਵੀ ਪੰਜਾਬ ਦਾ ਰੁੱਖ ਨਹੀਂ,ਸਫੈਦਾ ਧਰਤੀ ਚੋਂ ਜਿਆਦਾ ਪਾਣੀ ਖਿੱਚਦਾ ਹੈ ਤੇ ਪਾਣੀ ਨੂੰ ਹਵਾ ਵਿਚ ਛੱਡਦਾ ਹੈ ਪਰ ਪੰਜਾਬ ਵਿਚ ਸੜਕਾਂ ਦੁਆਲੇ,ਪਿੰਡਾਂ ਵਿਚ ਇਹ ਰੁੱਖ ਲਗਾਏ ਗਏ ਜੋ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਕਰਨ ਵਿਚ ਝੋਨੇ ਵਾਂਗ ਕੰਮ ਕਰ ਰਹੇ ਹਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **