\'ਸਾਹਿਬਜ਼ਾਦਿਆਂ\' ਨੂੰ ਸਜਦਾ ਕਰਦੇ ਹੋਏ ਗਾਇਕ Pamma Dumewal ਨੇ ਰੱਦ ਕੀਤੇ ਆਪਣੇ ਪ੍ਰੋਗਰਾਮ
'ਸਾਹਿਬਜ਼ਾਦਿਆਂ' ਨੂੰ ਸਜਦਾ ਕਰਦੇ ਹੋਏ ਗਾਇਕ Pamma Dumewal ਨੇ ਰੱਦ ਕੀਤੇ ਆਪਣੇ ਪ੍ਰੋਗਰਾਮ #PammaDumewal #ChaarSahibzade #ShaheediHafta ਸ਼ਹੀਦੀ ਹਫਤਾ ਚਲ ਰਿਹਾ ਹੈ। ਅੱਜ 21 ਦਸੰਬਰ ਹੈ,ਜਦੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਿਆ ਤੇ ਅਜਿਹਾ ਕਿਲਾ ਛੱਡਿਆ ਕਿ ਮੁੜਕੇ ਨਾ ਤਾਂ ਦੋਬਾਰਾ ਅਨੰਦਪੁਰ ਦੀ ਧਰਤੀ ਤੇ ਚਰਨ ਪਏ ਤੇ ਨਾ ਦੋਬਾਰਾ ਇਥੋਂ ਅੱਗੇ ਸਰਸਾ ਤੇ ਜਾ ਕੇ ਵਿਛੜਿਆ ਪਰਿਵਾਰ ਮਿਲ ਸਕਿਆ। 'ਮੋੜੀ ਵੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ' ਗੀਤ ਗਾਉਣ ਵਾਲੇ ਗਾਇਕ ਪੰਮਾ ਡੁੰਮੇਵਾਲ ਨੇ ਕਿਹਾ ਕਿ ਉਹ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਵਿਆਹ-ਸ਼ਾਦੀਆਂ ਦਾ ਕੋਈ ਵੀ ਪ੍ਰੋਗਰਾਮ ਨਹੀਂ ਕਰੇਗਾ। ਇਸਤੋਂ ਇਲਾਵਾ ਉਸਨੇ 22 ਦਸੰਬਰ ਨੂੰ ਬੁੱਕ ਕੀਤੇ ਇੱਕ ਵਿਆਹ ਦਾ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਹੈ। ਇਸ ਬਾਰੇ ਉਸ ਵਲੋਂ ਆਪਣੇ ਫੇਸਬੁੱਕ ਪੇਜ ਤੇ ਪਾਈ ਪੋਸਟ ਵਿਚ ਲਿਖਿਆ ਗਿਆ ਕਿ '20 ਦਸੰਬਰ ਦੇ ਵਿਆਹ ਵਾਲੇ ਪ੍ਰੋਗਰਾਮ ਨਹੀਂ ਕਰ ਰਹੇ,ਇਸਦੇ ਲਈ ਪਰਿਵਾਰ ਤੋਂ ਦਿਲੋਂ ਮੁਆਫੀ ਮੰਗਦੇ ਹਾਂ,20 ਤੋਂ 30 ਦਸੰਬਰ ਤੱਕ ਸਿਰਫ ਧਾਰਮਿਕ ਪ੍ਰੋਗਰਾਮ ਹੀ ਕਰ ਸਕਦੇ ਹਾਂ।' ਇਹ ਸਭ ਕੁਝ ਉਸਨੇ ਤਾਂ ਕੀਤਾ ਕਿਉਂਕਿ ਇਹ ਦਿਨ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਚੱਲ ਰਹੇ ਨੇ ਤੇ ਅਸੀਂ ਇਹਨਾ ਦਿਨਾਂ ਚ ਖੁਸੀਆ ਨਹੀਂ ਮਨਾ ਸਕਦੇ ਉਹਨਾ ਨੂੰ ਦਿਲਾਂ ਚੋ ਭੁੱਲਾ ਕੇ ਜੋ ਸਾਡੇ ਤੋਂ ਆਪਣਾ ਵਾਰ ਗਏ। ਦਸ ਦਈਏ ਕਿ 21 ਤੋਂ 28 ਦਸੰਬਰ ਤੱਕ ਸੁਨਹਿਰੀ ਸਿੱਖ ਇਤਿਹਾਸ ਦਾ ਸ਼ਹੀਦੀ ਹਫਤਾ ਮਨਾਇਆ ਜਾਂਦਾ ਹੈ ਜਿਸ ਦੌਰਾਨ ਅਨੰਦਪੁਰ ਦਾ ਕਿਲਾ ਛੱਡਣਾ, ਆਨੰਦਪੁਰ ਦੀ ਜੰਗ, ਸਰਸਾ ਨਦੀ ਵਿਖੇ ਪਰਿਵਾਰ ਵਿਛੋੜਾ, ਚਮਕੌਰ ਦੀ ਗੜ੍ਹੀ, ਸਾਹਿਬਜਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜਾਦਿਆਂ ਦਾ ਸਰਹੰਦ ਸਾਕਾ, ਮਾਤਾ ਗੁਜਰੀ ਅਤੇ ਬੱਚਿਆਂ ਦੀ ਸ਼ਹਾਦਤ ਦੇ ਨਾਲ ਵਿਸ਼ੇਸ਼ ਤੌਰ ਤੇ ਮੋਤੀ ਮਹਿਰਾ ਦੀ ਸ਼ਹਾਦਤ, ਟੋਡਰਮਲ ਦੀ ਕੁਰਬਾਨੀ ਅਤੇ ਨੂਰਾ ਮਾਹੀ ਤੇ ਹੋਰ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਇਹ ਦਿਹਾੜੇ ਮਨਾਏ ਜਾਂਦੇ ਹਨ। ਸੋ ਪੰਮੇ ਡੁੰਮੇਵਾਲ ਵਲੋਂ ਇਸ ਕੀਤੀ ਪਹਿਲਕਦਮੀ ਤੇ ਵਧਾਈ ਵੀ ਹੈ ਤੇ ਬਾਕੀ ਦੇ ਗਾਇਕ-ਕਲਾਕਾਰਾਂ ਨੂੰ ਸਿਖਿਆ ਵੀ ਕਿ ਉਹ ਇਹਨਾਂ ਦਿਹਾੜਿਆਂ ਦੌਰਾਨ ਆਪਣੇ so called ਸੱਭਿਆਚਾਰਕ ਪ੍ਰੋਗਰਾਮ ਰੱਦ ਕਰਕੇ ਲਾਸਾਨੀ ਸਿੱਖ ਇਤਿਹਾਸ ਪ੍ਰਤੀ ਆਪਣਾ ਫਰਜ਼ ਅਦਾ ਕਰਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **