ਰੱਬ ਦਾ ਰੂਪ ਕਹਾਉਂਦੇ ਡਾਕਟਰ, ਬਣ ਗਏ ਸ਼ੈਤਾਨ | ਨਵਾਂ ਜੰਮਿਆ ਬੱਚਾ ਵੇਚ ਦਿੱਤਾ | Surkhab TV
ਰੱਬ ਦਾ ਰੂਪ ਕਹਾਉਂਦੇ ਡਾਕਟਰ, ਬਣ ਗਏ ਸ਼ੈਤਾਨ | ਨਵਾਂ ਜੰਮਿਆ ਬੱਚਾ ਵੇਚ ਦਿੱਤਾ | Surkhab TV ਰੱਬ ਦਾ ਦੂਜਾ ਰੂਪ ਸਮਝੇ ਜਾਣ ਵਾਲੇ ਡਾਕਟਰਾਂ ਬਾਰੇ ਅੱਜ ਦੇ ਸਮੇਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਕਿ ਰੱਬ ਦਾ ਇਹ ਰੂਪ ਹੁਣ ਸ਼ੈਤਾਨ ਦਾ ਰੂਪ ਬਣਦੇ ਜਾ ਰਹੇ ਹਨ। ਭਾਵੇਂ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿਥੇ ਇੱਕ ਹਸਪਤਾਲ ਵਿਚ ਡਾਕਟਰਾਂ ਨੇ ਜੋ ਸ਼ਰਮਨਾਕ ਕਾਰਾ ਕੀਤਾ ਹੈ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਹੈ। ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਤੋਂ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਣੇਪੇ ਤੋਂ ਬਾਅਦ ਗਰੀਬ ਜੋੜਾ 35 ਹਜ਼ਾਰ ਰੁਪਏ ਦੀ ਫੀਸ ਜਮ੍ਹਾ ਨਹੀਂ ਕਰ ਸਕਿਆ ਤਾਂ ਉਨ੍ਹਾਂ ਦੇ ਨਵਜੰਮੇ ਬੱਚੇ ਦਾ ਸੌਦਾ ਕਰ ਦਿੱਤਾ ਗਿਆ। ਇਲਜ਼ਾਮ ਹੈ ਕਿ ਡਾਕਟਰ ਨੇ ਜਬਰੀ ਉਸ ਤੋਂ ਕਾਗਜ਼ 'ਤੇ ਅੰਗੂਠਾ ਲਵਾ ਕੇ ਬੱਚਾ ਲੈ ਲਿਆ। ਦੂਜੇ ਪਾਸੇ ਔਰਤ ਤਰਲੇ ਮਿੰਨਤਾ ਕਰਦੀ ਰਹੀ, ਉਸਦਾ ਘਰਵਾਲਾ ਕੁਝ ਨਹੀਂ ਕਰ ਸਕਿਆ ਕਿਉਂਕਿ ਉਹ ਬੇਵੱਸ ਸੀ। ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੀ ਫੀਸ ਨਾ ਦੇ ਸਕਣ ਕਾਰਨ ਡਾਕਟਰ ਨੇ ਕਿਹਾ ਕਿ ਜੇ ਪੈਸੇ ਨਹੀਂ ਹਨ ਤਾਂ ਬੱਚੇ ਦੇਣਾ ਪਏਗਾ। ਇਸ ਤੋਂ ਬਾਅਦ ਜੋੜੇ ਤੋਂ ਜ਼ਬਰਦਸਤੀ ਇੱਕ ਕਾਗਜ਼ ਉੱਤੇ ਅੰਗੂਠਾ ਲਗਵਾ ਕੇ ਉਨ੍ਹਾਂ ਤੋਂ ਨਵਜੰਮਿਆ ਲੈ ਕੇ ਉਹਨਾਂ ਨੂੰ 65 ਹਜ਼ਾਰ ਰੁਪਏ ਦੇ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਬੱਚੇ ਦਾ ਸੌਦਾ ਇਕ ਲੱਖ ਰੁਪਏ ਵਿਚ ਕਰ ਦਿੱਤਾ। ਹਸਪਤਾਲ ਦਾ 35 ਹਜ਼ਾਰ ਰੁਪਏ ਦਾ ਬਕਾਇਆ ਜਮ੍ਹਾ ਕਰਵਾਉਣ ਤੋਂ ਬਾਅਦ ਪੀੜਤ ਰਿਕਸ਼ਾ ਚਾਲਕ ਨੂੰ 65 ਹਜ਼ਾਰ ਰੁਪਏ ਦਿੱਤੇ ਗਏ। ਜੋੜੇ ਦਾ ਦੋਸ਼ ਹੈ ਕਿ ਡਾਕਟਰ ਨੇ ਬੱਚੇ ਨੂੰ ਇਕ ਲੱਖ ਰੁਪਏ ਵਿਚ ਵੇਚ ਦਿੱਤਾ ਹੈ। ਫੀਸ ਵਿਚ ਕਟੌਤੀ ਕੀਤੀ ਅਤੇ ਜੋੜੇ ਨੂੰ 65 ਹਜ਼ਾਰ ਰੁਪਏ ਦੇ ਦਿੱਤੇ। ਦੱਸ ਦਈਏ ਕਿ ਸ਼ੰਭੂ ਨਗਰ ਦਾ ਵਸਨੀਕ ਸ਼ਿਵਾ ਨਰਾਇਣ ਰਿਕਸ਼ਾ ਚਾਲਕ ਹੈ। ਉਸਨੇ ਦੱਸਿਆ ਕਿ ਉਸਦਾ ਘਰ ਚਾਰ ਮਹੀਨੇ ਪਹਿਲਾਂ ਕਰਜ਼ੇ ਵਿੱਚ ਚਲਾ ਗਿਆ ਸੀ। 24 ਅਗਸਤ ਨੂੰ ਉਸਦੀ ਪਤਨੀ ਬਬੀਤਾ ਨੂੰ ਜਣੇਪਾ ਪੀੜ ਹੋਣ ਉਤੇ ਨੇੜਲੇ ਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਬੀਤਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। 25 ਅਗਸਤ ਨੂੰ ਜਦੋਂ ਡਿਸਚਾਰਜ ਦੀ ਵਾਰੀ ਆਈ ਤਾਂ ਹਸਪਤਾਲ ਨੇ 35, 000 ਰੁਪਏ ਦਾ ਬਿੱਲ ਅਦਾ ਕਰਨ ਲਈ ਕਹਿ ਦਿੱਤਾ। ਰਿਕਸ਼ਾ ਚਾਲਕ ਇਹ ਰਕਮ ਅਦਾ ਕਰਨ ਤੋਂ ਅਸਮਰੱਥ ਸੀ। ਉਸ ਕੋਲ ਸਿਰਫ ਪੰਜ ਸੌ ਰੁਪਏ ਸਨ। ਇਹ ਦੋਸ਼ ਲੱਗਾ ਹੈ ਕਿ ਹਸਪਤਾਲ ਦੀ ਫੀਸ ਦਾ ਭੁਗਤਾਨ ਨਾ ਕਰਨ 'ਤੇ ਡਾਕਟਰ ਨੇ ਜੋੜੇ ਤੋਂ ਜ਼ਬਰਦਸਤੀ ਇੱਕ ਕਾਗਜ਼ ਉੱਤੇ ਅੰਗੂਠਾ ਲਗਵਾ ਕੇ 65 ਹਜ਼ਾਰ ਰੁਪਏ ਦੇ ਕੇ ਨਵਜੰਮੇ ਬੱਚੇ ਨੂੰ ਲੈ ਕੇ ਭਜਾ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਤੇ ਸਿਹਤ ਵਿਭਾਗ ਦੀ ਟੀਮ ਨੇ ਉਕਤ ਹਸਪਤਾਲ ਵਿੱਚ ਛਾਪਾ ਮਾਰਿਆ। ਮੁੱਖ ਮੈਡੀਕਲ ਅਫਸਰ (ਸੀ.ਐੱਮ.ਓ.) ਡਾ.ਆਰ.ਸੀ. ਪਾਂਡੇ ਨੇ ਕਿਹਾ ਕਿ ਬੇਨਿਯਮੀਆਂ ਮਿਲਣ ‘ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਨਵਜੰਮੇ ਬੱਚੇ ਨੂੰ ਵੇਚਣ ਦੀ ਖਬਰ ਮਿਲੀ ਹੈ। ਪੁਲਿਸ ਇਸ ਦੀ ਜਾਂਚ ਕਰੇਗੀ। ਮਾਮਲਾ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਾਲਿਆਂ ਦੀ ਇਸ ਸ਼ਰਮਨਾਕ ਕਰਤੂਤ ਬਾਰੇ ਤੁਸੀਂ ਕੀ ਕਹੋਗੇ ? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/JncX6CVbZYyBWg2jVfILXT ** Subscribe and Press Bell Icon also to get Notification on Your Phone **