ਜੋ ਕੰਮ ਇਹ Crickter ਕਰਗਿਆ ਉਹ ਨਾ Yuyvraj ਕਰ ਸਕਿਆ,ਨਾ Harbhajan
ਜੋ ਕੰਮ ਇਹ Crickter ਕਰਗਿਆ ਉਹ ਨਾ Yuyvraj ਕਰ ਸਕਿਆ,ਨਾ Harbhajan #NavdeepSaini #CricketTeam #TeamIndia ਬਹੁਤ ਲੋਕ ਸ਼ਾਇਦ ਇਸ ਮੁੰਡੇ ਨੂੰ ਨਾ ਜਾਣਦੇ ਹੋਣ ਜਾਂ ਹੋ ਸਕਦਾ ਘੱਟ ਜਾਣਦੇ ਹੋਣ। ਇਹ ਮੁੰਡਾ ਭਾਰਤ ਦੀ ਕ੍ਰਿਕਟ ਟੀਮ ਦਾ ਮੈਂਬਰ ਹੈ। ਇਹ ਮੁੰਡਾ ਇੱਕ ਅਜਿਹਾ ਕੰਮ ਕਰਗਿਆ ਜੋ ਨਾ ਤਾਂ ਹੁਣ ਤੱਕ ਕ੍ਰਿਕਟਰ ਹਰਭਜਨ ਸਿੰਘ ਕਰ ਸਕਿਆ ਤੇ ਤਾ ਹੀ ਯੁਵਰਾਜ ਸਿੰਘ। ਇਸਦੇ ਇਸ ਕੰਮ ਬਾਰੇ ਜਾਣਕੇ ਤੁਹਾਨੂੰ ਖੁਸ਼ੀ ਲਾਜਮੀ ਹਵੇਗੀ। ਦਰਅਸਲ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਦੂਜੇ ਇਕ ਦਿਨਾਂ ਮੈਚ ਵਿਚ ਬਿਹਤਰੀਨ ਬੱਲੇਬਾਜੀ ਕਰਨ ਵਾਲੇ ਭਾਰਤੀ ਕ੍ਰਿਕਟਰ ਨਵਦੀਪ ਸੈਣੀ ਨੂੰ ਜਦੋਂ ਪ੍ਰੈੱਸ ਕਾਨਫਰੰਸ ਲਈ ਬੁਲਾਇਆ ਗਿਆ ਤਾਂ ਪੱਤਰਕਾਰਾਂ ਨਾਲ ਜਾਣ ਪਛਾਣ ਕਰਾਉਣ ਵਾਲਾ ਸਖਸ਼ ਜਦੋਂ ਕਹਿੰਦਾ ਹੈ ਕਿ ਨਵਦੀਪ ਸੈਣੀ ਆਪਣੀ ਗੱਲਬਾਤ ਹਿੰਦੀ ਵਿਚ ਕਰਨਗੇ ਤਾਂ ਨਵਦੀਪ ਬੜੇ ਪਿਆਰ ਭਰੇ ਢੰਗ ਨਾਲ ਕਹਿੰਦਾ ਹੈ ਕਿ ਉਹ ਪੰਜਾਬੀ ਵਿਚ ਵੀ ਗੱਲ ਕਰ ਸਕਦਾ ਹੈ। ਇਸ ਦੌਰਾਨ ਚਲਦੀ ਪ੍ਰੈੱਸ ਕਾਨਫਰੰਸ ਵਿਚ ਇਕ ਬੀਬੀ ਪੱਤਰਕਾਰ ਵੱਲੋਂ ਨਵਦੀਪ ਨੂੰ ਪੰਜਾਬੀ ਵਿਚ ਸਵਾਲ ਪੁੱਛਿਆ ਗਿਆ ਤਾਂ ਉਸਨੇ ਉਸ ਸਵਾਲ ਦਾ ਜਵਾਬ ਵੀ ਪੰਜਾਬੀ ਵਿਚ ਦਿੱਤਾ। ਨਵਦੀਪ ਵੱਲੋਂ ਪੰਜਾਬੀ ਵਿਚ ਦਿੱਤੇ ਇਸ ਜਵਾਬ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਨਵਦੀਪ ਨੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਭਾਵੇਂ ਕਿ ਭਾਰਤ ਨਿਊਜ਼ੀਲੈਂਡ ਤੋਂ ਇਹ ਮੈਚ ਹਾਰ ਗਿਆ ਪਰ ਨਵਦੀਪ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀਆਂ ਸਭ ਪਾਸੇ ਤਰੀਫਾਂ ਹੋ ਰਹੀਆਂ ਹਨ। ਨਵਦੀਪ ਹਰਿਆਣਾ ਸੂਬੇ ਨਾਲ ਸਬੰਧਿਤ ਹੈ ਪਰ ਉਹ ਦਿੱਲੀ ਲਈ ਖੇਡਦਾ ਰਿਹਾ। ਨਵਦੀਪ ਦਾ ਪਰਿਵਾਰ ਹਰਿਆਣਾ ਦੇ ਕਰਨਾਲ ਵਿਚ ਰਹਿੰਦਾ ਹੈ। ਨਵਦੀਪ ਦੇ ਪਿਤਾ ਅਮਰਜੀਤ ਸਿੰਘ ਸੈਣੀ ਹਰਿਆਣਾ ਸਰਕਾਰ ਵਿਚ ਡਰਾਈਵਰ ਦੀ ਨੌਕਰੀ ਕਰਦੇ ਸਨ। ਨਵਦੀਪ ਦੇ ਦਾਦਾ ਕਰਮ ਸਿੰਘ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿਚ ਹੋਰ ਸਿੱਖਾਂ ਨਾਲ ਯੋਗਦਾਨ ਪਾਇਆ ਤੇ ਉਹ ਸੁਭਾਸ਼ ਚੰਦਰ ਬੋਸ ਦੀ ਫੌਜ ਵਿਚ ਸਨ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **