Video paused

Some Rumours about Sardar Ravi Singh Khalsa Aid | Surkhab TV

Playing next video...

Some Rumours about Sardar Ravi Singh Khalsa Aid | Surkhab TV

Surkhab Tv
Followers

Some Rumours about Sardar Ravi Singh Khalsa Aid | Surkhab TV #SardarRaviSingh #KhalsaAid #FakeNews ਵੈਸੇ ਤਾਂ ਸੋਸ਼ਲ ਮੀਡੀਆ ਨੇ ਪੰਜਾਬ ਨੂੰ ਬਹੁਤ ਕੁਝ ਚੰਗਾ ਦਿੱਤਾ ਹੈ। ਲੋੜਵੰਦ ਲੋਕਾਂ ਦੀ ਮਦਦ,ਖਬਰਸਾਰ ਪਹੁੰਚਾਉਣ ਦਾ ਸਾਧਨ,ਇੱਕ ਦੂਜੇ ਨਾਲ ਜੁੜੇ ਰਹਿਣ ਦਾ ਸਾਧਨ,ਲੋਕਾਂ ਨੇ ਹੜਾਂ ਚ,ਮਹਾਂਮਾਰੀਆਂ ਚ ਇੱਕ ਦੂਜੇ ਦਾ ਸਾਥ ਦਿੱਤਾ ਇਸ ਸੋਸ਼ਲ ਮੀਡੀਆ ਜਰੀਏ। ਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਇਹ ਸੋਸ਼ਲ ਮੀਡੀਆ ਗਲਤ ਅਵਵਾਹਾਂ,ਗਲਤ ਖਬਰਾਂ ਦਾ ਸਾਧਨ ਵੀ ਬਣ ਜਾਂਦਾ ਹੈ ਤੇ ਅਜਿਹਾ ਹੀ ਹੋਇਆ ਹੈ Khalsa Aid ਵਾਲੇ ਸਰਦਾਰ ਰਵੀ ਸਿੰਘ ਨਾਲ ਜਿਨਾਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾ ਦਿੱਤਾ ਹੈ ਤੇ ਉਹ ਵੀ ਅਧੂਰੀ ਜਾਣਕਾਰੀ ਨਾਲ। ਅਸਲ ਵਿਚ ਸਰਦਾਰ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੀ ਹਸਪਤਾਲ ਦੀ ਫੋਟੋ ਪਾਈ ਸੀ। ਇਸ ਫੋਟੋ ਤੇ ਤੁਸੀਂ ਦੇਖ ਸਕਦੇ ਹੋ ਕਿ ਪੋਸਟ ਦੀ ਤਰੀਕ 3 ਮਈ 2016 ਹੈ ਤੇ ਨਾਲ ਲਿਖਿਆ ਹੈ "Day 3: Still in Hospital.Hoping to go home soon." ਇਸ ਪੁਰਾਣੀ ਪੋਸਟ ਦੇ ਸਾਹਮਣੇ ਆਉਣ ਤੇ ਲੋਕ ਧੜਾਧੜ ਇਸਨੂੰ ਸ਼ੇਅਰ ਕਰੀ ਜਾ ਰਹੇ ਹਨ ਕਿ ਰਵੀ ਸਿੰਘ 3 ਦਿਨ ਤੋਂ ਹਸਪਤਾਲ ਦਾਖਲ ਹਨ। ਕਈਆਂ ਨੇ ਤਾਂ ਰਵੀ ਸਿੰਘ ਨੂੰ ਕੋਰੋਨਾ ਵੀ ਕਰ ਦਿੱਤਾ ਕਿ ਕੋਰੋਨਾ ਕਰਕੇ ਰਵੀ ਸਿੰਘ ਹਸਪਤਾਲ ਦਾਖਲ ਕੀਤੇ ਗਏ ਹਨ। ਹੈਰਾਨਗੀ ਹੈ ਕਿ ਅੱਜ ਤਰੀਕ ਹੈ 23 ਅਪ੍ਰੈਲ ਪਰ ਲੋਕ ਅੱਜ ਵੀ ਇਸ ਫੋਟੋ ਤੇ ਕਮੈਂਟ ਕਰ ਰਹੇ ਹਨ ਕਿ 'ਰਵੀ ਸਿੰਘ ਜੀ ਜਲਦੀ ਠੀਕ ਹੋ ਜਾਓ।' ਇਹ ਠੀਕ ਹੈ ਕਿ ਪੰਜਾਬ ਦੇ ਲੋਕ ਸਰਦਾਰ ਰਵੀ ਸਿੰਘ ਨੂੰ ਪਿਆਰ ਕਰਦੇ ਹਨ ਇਸ ਕਰਕੇ ਫਿਕਰ ਵਜੋਂ ਉਹਨਾਂ ਦੀ ਸਿਹਤ ਖਰਾਬ ਹੋਣ ਤੇ ਪਿਆਰ ਵਿਚ ਭਿੱਜੇ ਕਮੈਂਟ ਕਰਕੇ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ ਪਰ ਚੰਗੇ ਭਲੇ ਬੰਦੇ ਨੂੰ ਹਸਪਤਾਲ ਪਹੁੰਚ ਦੇਣਾ ਵੀ ਸਹੀ ਨਹੀਂ ਕਿਹਾ ਜਾ ਸਕਦਾ। ਇਸਤੋਂ ਇਲਾਵਾ ਖਾਲਸਾ ਏਡ ਵਲੋਂ ਦੁਨੀਆਭਰ ਦੇ ਪੰਜਾਬੀ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਵਜੋਂ ਇੱਕ ਪੋਸਟ ਪਾਈ ਗਈ ਸੀ ਜਿਸ ਅਧੀਨ Microsoft Company ਵਲੋਂ ਜੇਤੂ ਚੈਰਿਟੀ ਸੰਸਥਾ ਨੂੰ 5 ਲੱਖ ਡਾਲਰ ਦਾ ਇਨਾਮ ਦੇਣਾ ਸੀ ਤੇ Sardar Ravi Singh ਨੇ Video ਰਾਹੀਂ ਸੰਗਤ ਨੂੰ ਬੇਨਤੀ ਕੀਤੀ ਸੀ ਉਸਦੇ ਲਈ ਵੋਟ ਕਰਨ ਲਈ I vote for @Khalsa_Aid to #Upgrade Your World #Vote ਲਿਖਕੇ ਵੋਟਿੰਗ ਕਰਨੀ ਸੀ। ਇਹ ਪੋਸਟ ਤੇ ਵੋਟਿੰਗ ਅਗਸਤ 2015 ਵਿਚ ਹੋਈ ਸੀ ਪਰ ਲੋਕਾਂ ਨੇ ਸਾਲ ਬਾਅਦ ਤੇ ਉਸਤੋਂ ਬਾਅਦ ਹਰ ਸਾਲ ਦੋਬਾਰਾ ਇਹ ਪੋਸਟ Facebook ਵਲੋਂ Memory Repeat ਦੀ ਸਹੂਲਤ ਕਰਕੇ ਸ਼ੇਅਰ ਕੀਤੀ। ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਇਹ ਪੋਸਟ ਅਗਸਤ 2015 ਨੂੰ ਚਲੀ ਸੀ ਜੋ ਸਹੀ ਸੀ। ਪਰ ਉਸਤੋਂ ਬਾਅਦ ਲੋਕਾਂ ਨੇ ਹੀ ਪੋਸਟ ਅਗਸਤ 2018,August 2019 ਤੇ ਹੁਣ ਫਿਰ April ਵਿਚ ਵੀ ਸ਼ੇਅਰ ਕੀਤੀ ਹੈ। ਤਹਾਨੂੰ ਦੱਸ ਦਈਏ ਕਿ ਸਰਦਾਰ ਰਵੀ ਸਿੰਘ ਚੜਦੀਕਲ੍ਹਾ ਵਿੱਚ ਨੇ ਤੇ ਉਹ ਕਰੋਨਾ ਸੰਕਟ ਦੌਰਾਨ ਆਪਣੀ ਟੀਮ ਨਾਲ ਸੇਵਾ ਕਾਰਜ ਨਿਭਾ ਰਹੇ ਹਨ। ਸੋ ਸਭ ਨੂੰ ਬੇਨਤੀ ਹੈ ਕਿ ਇਹ ਖਬਰ ਤੇ ਇਹ ਪੋਸਟ 4 ਸਾਲ ਪੁਰਾਣੀ ਹੈ ਬਿਨਾ ਸੋਚੇ ਸਮਝੇ ਸ਼ੇਅਰ ਨਾ ਕਰੋ ਤੇ ਜਾਂਚ ਪੜਤਾਲ ਕੀਤੇ ਬਿਨਾ ਹੀ ਕਿਸੇ ਪੋਸਟ ਨੂੰ ਅੱਗੇ ਸਾਂਝਾ ਕਰਿਆ ਕਰੋ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more