ਹੈਂ !! Harbhajan Maan ਵੀ ਅਜਿਹਾ ਕਰ ਸਕਦਾ ??
ਹੈਂ !! Harbhajan Maan ਵੀ ਅਜਿਹਾ ਕਰ ਸਕਦਾ ?? ਕੋਈ ਸ਼ੱਕ ਨਹੀਂ ਕਿ ਮਰ ਰਹੀ ਪੰਜਾਬੀ ਫ਼ਿਲਮੀ ਦੁਨੀਆ ਨੂੰ ਹਰਭਜਨ ਮਾਨ ਨੇ ਡੁੱਬਦੀ ਨੂੰ ਸਹਾਰਾ ਦਿੱਤਾ। ਪਰ ਫਿਰ ਹਰਭਜਨ ਮਾਨ ਨੇ ਆਪਣੇ ਡੁੱਬ ਗਏ ਰਾਜਸ਼ੀ ਗੁਰੂ ਬਲਵੰਤ ਸਿੰਘ ਰਾਮੂਵਾਲੀਆ ਵਾਂਗ ਜਮੀਰ ਮਾਰਕੇ ਅਕਾਲੀਆਂ ਦੀ ਚਮਚਾਗਿਰੀ ਕਰਕੇ ਮੋਹਾਲੀ ਸ਼ਹਿਰ ਵਿੱਚ ਆਪਣੇ ਕੱਦ ਨਾਲੋਂ ਕਈ ਗੁਣਾ ਨਿੱਕਾ ਮਾਮੂਲੀ ਪੱਦ ਪ੍ਰਾਪਤ ਕਰਕੇ ਆਪਣੇ ਮਾਨ ਸਨਮਾਨ ਨੂੰ ਆਪਣੇ ਹੱਥੀਂ ਪੈਰਾਂ ਵਿੱਚ ਰੋਲ ਲਿਆ। ਕੋਈ 2 ਰਾਵਾਂ ਨਹੀਂ ਹਰਭਜਨ ਮਾਨ ਨੇ ਪੰਜਾਬੀ ਫ਼ਿਲਮਾਂ ਦੀ ਰੂਹ ਬਣੇ ਵਰਿੰਦਰ ਦੇ ਤੁਰ ਜਾਣ ਮਗਰੋਂ ਲੱਕ ਤੋਂ ਟੁੱਟ ਗਈ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮੁੜ ਪੈਰਾ ਸਿਰ ਤੁਰਨ ਜੋਗਾ ਕੀਤਾ। ਲੋਕਾਂ ਨੇ ਹੱਥਾਂ ਦੇ ਉੱਪਰ ਮੋਹ ਦੇ ਦੀਪ ਬਾਲੇ ਤੇ ਇੱਕ ਵਕਤ ਏਦਾਂ ਦਾ ਆ ਗਿਆ ਸੀ ਹਰਭਜਨ ਮਾਨ ਹਰਭਜਨ ਮਾਨ ਹੁੰਦੀ ਸੀ। ਲੋਕ ਸੁਦਾਈ ਹੋ ਗਏ ਸੀ,ਪਰ ਅਚਾਨਕ ਅਕਾਲੀ ਦਲ ਬਾਦਲ ਦੀ ਖੁਸ਼ਾਮਦੀ ਕਰਕੇ ਹਰਭਜਨ ਮਾਨ ਲੋਕਾਂ ਦੀ ਨਜਰ ਵਿੱਚੋ ਡਿੱਗ ਪਿਆ। ਸਮੇ ਸਮੇ ਦੀ ਖੇਡ ਹੈ ਕਿ ਕਦੇ ਹਰਭਜਨ ਮਾਨ ਦੇ ਪ੍ਰੋਗਰਾਮ ਜੋਬਨ ਤੇ ਹੁੰਦੇ ਸੀ ਤੇ ਹੁਣ ਕੋਈ ਨਾਮੋ ਨਿਸ਼ਾਨ ਨਹੀਂ ਦਿਖਾਈ ਦਿੰਦਾ। ਹਰਭਜਨ ਮਾਨ ਦਾ ਬਲਵੰਤ ਰਾਮੂਵਾਲੀਆ ਨਾਲ ਨੇੜੇ ਦੀ ਰਿਸ਼ਤੇਦਾਰੀ ਦੇ ਕਾਰਨ ਰਾਜਨੀਤੀ ਵਿੱਚ ਟੇਢੇ ਤਰੀਕੇ ਦਾਖਲਾ ਹਰਭਜਨ ਮਾਨ ਦੇ ਨਾਮ ਨੂੰ ਲੋਕਾਂ ਦੀ ਨਜ਼ਰ ਵਿੱਚ ਵੱਡੀ ਸੱਟ ਮਾਰ ਗਿਆ। ਖੈਰ ਕੋਈ ਤਾ ਮਜਬੂਰੀ ਰਹੀ ਹੋਵੇਗੀ ਪਰ ਹੁਣ ਸੱਪ ਲੰਘ ਜਾਣ ਮਗਰੋਂ ਡਾਂਗ ਮਾਰਨ ਦਾ ਕੀ ਮਤਬਲ ਰਹਿ ਜਾਂਦਾ ਹੈ ? ਦਿਲ ਕੁਰਲਾ ਰਿਹਾ ਜਦੋ ਅਸੀਂ ਹਰਭਜਨ ਮਾਨ ਵਾਰੇ ਇਹ ਬੋਲ ਲਿਖ ਰਹੇ ਹਾਂ ਤਾਂ ਇੱਕ ਰੋਜ਼ੀ ਰੋਟੀ ਵਾਸਤੇ ਦਿਨ ਰਾਤ ਤੜਫ ਰਹੇ ਪੰਜਾਬੀ ਸਿੰਗਰ ਤੇਜਿੰਦਰ ਕਾਹਲੋਂ ਨੇ ਆਪਣਾ ਦਰਦ ਰੋਇਆ ਹੈ। ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਹਰਭਜਨ ਮਾਨ ਵਰਗੇ ਕਲਾਕਾਰ ਦਾ ਸੂਰਜ ਏਨਾ ਡੁੱਬ ਗਿਆ ਕਿ ਹੁਣ ਕਿਸੀ ਹੋਰ ਦੀ ਅਮਾਨਤ ਤੇ ਕਬਜਾ ਕਰੇ !! ਸਿੰਗਰ ਤੇਜਿੰਦਰ ਕਾਹਲੋਂ ਨੇ ਰੋਣਾ ਰੋਇਆ ਹੈ ਕਿ ਉਸਦਾ ਗੀਤ " ਤੇਰੇ ਪਿੰਡ ਗਈ ਸਾਂ ਵੀਰਾ " ਨੂੰ ਹਰਭਜਨ ਮਾਨ ਨੇ ਪੇਸ਼ ਕਰਕੇ ਗ਼ਲਤ ਕੀਤਾ ਹੈ। ਅਸੀਂ ਉਸ ਗੀਤ ਦੇ ਬੋਲ ਤੇ ਵੀਡੀਓ ਤੁਹਾਡੇ ਸਾਹਮਣੇ ਹਾਜਿਰ ਕਰ ਰਹੇ ਹਾਂ। ਜੇ ਤੇਜਿੰਦਰ ਕਾਹਲੋਂ ਦੀ ਗੱਲ ਵਿੱਚ ਦਮ ਤੇ ਸੱਚ ਹੈ ਤਾਂ ਹਰਭਜਨ ਮਾਨ ਨੂੰ ਫੌਰੀ ਤੌਰ ਤੇ ਆਪਣਾ ਪੱਖ ਸਰੋਤਿਆ ਦੇ ਅੱਗੇ ਰੱਖਣਾ ਪਵੇਗਾ ਤਾਂ ਜੋ ਹਰਭਜਨ ਮਾਨ ਵਰਗੇ ਉੱਚਕੋਟੀ ਦੇ ਕਲਾਕਾਰ ਦੇ ਨਾਮ ਨਾਲ ਬੇਈਮਾਨੀ ਦੀ ਮੋਹਰ ਨਾ ਲੱਗ ਜਾਵੇ। ਦੁਆ ਹੈ ਕਿ ਪੰਜਾਬੀ ਫ਼ਿਲਮਾਂ ਦਾ ਸੂਰਜ ਏਦਾਂ ਦੇ ਇਲਜਾਮਾਂ ਤੋਂ ਬਚੇ। ਜੇਕਰ ਹਰਭਜਨ ਮਾਨ ਨੇ ਜਾਣੇ ਅਣਜਾਣੇ ਗ਼ਲਤੀ ਕਰ ਲਈ ਹੈ ਤਾਂ ਆਪਣਾ ਪੱਖ ਪੇਸ਼ ਕਰਕੇ ਸਿੰਗਰ ਤਜਿੰਦਰ ਕਾਹਲੋਂ ਨੂੰ ਬਣਦਾ ਮਾਨ ਸਨਮਾਨ ਦੇਵੇ ਤਾ ਜੋ ਪੰਜਾਬੀਅਤ ਦਾ ਸੂਰਜ ਬਣਕੇ ਚਮਕੇ ਹਰਭਜਨ ਮਾਨ ਦਾ ਸੂਰਜ ਧੋਖੇ ਵਰਗੇ ਦੋਸ਼ ਨਾਲ ਅਸਤ ਨਾ ਹੋਵੇ। ਸਾਡੀ ਦਿਲੀ ਤਮੰਨਾ ਹੈ ਕਿ ਹਰਭਜਨ ਮਾਨ ਦਾ ਨਾਮ ਸੁਨਹਿਰੀ ਪੰਨਿਆਂ ਤੇ ਉੱਕਰੇ.... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **