Video paused

Tech News (GTA 6) in Text & Audio

Playing next video...

Tech News (GTA 6) in Text & Audio

Tech News (GTA 6) Note : (ਹੁਣ ਤੋਂ ਕੋਸ਼ਿਸ਼ ਰਹੂਗੀ ਕਿ ਲਿਖੀ ਪੋਸਟ ਦੇ ਨਾਲ-ਨਾਲ ਆਡਿਓ ਫਾਇਲ ਨਾਲ ਵੀ ਅਪਲੋਡ ਕਰ ਦਿਆ ਕਰੂੰ, ਕਾਰਨ ਮੇਰੇ ਕੁੱਝ ਦੋਸਤਾਂ ਦੇ ਮੈਸੇਜ ਆ ਰਹੇ ਸੀ ਵੀ ਕਈ ਵਾਰ ਉਹ ਪੜ੍ਹਨ ਦੀ ਸਥਿਤੀ ਵਿੱਚ ਨਹੀਂ ਹੁੰਦੇ ਤਾਂ ਆਡਿਓ ਜਾਂ ਵੀਡਿਓ ਪਾਇਆ ਕਰੋ। ਆਹ ਪੋਸਟ ਤੋਂ ਸ਼ੁਰੂਆਤ ਕਰਕੇ ਵੇਖਦੇ ਆ ਜੀ, ਜੇ ਠੀਕ ਲੱਗੇ ਕੰਮ ਤਾਂ ਵੀ, ਜੇ ਨਾ ਲੱਗਾ ਤਾਂ ਕਮੈਂਟ ਵਿੱਚ ਦੱਸ ਦੇਣਾ) 🙏🙏 ਕੰਮਪਿਊਟਰ ਜਾਂ ਮੋਬਾਇਲਾਂ ਨਾਲ ਜੁੜੇ ਬੰਦਿਆਂ ਨੇ ਕਦੇ ਨਾ ਕਦੇ GTA ਗੇਮ ਖੇਡੀ ਹੋਊਗੀ ਜਾਂ ਇਸਦਾ ਦਾ ਨਾਂ ਜਰੂਰ ਸੁਣਿਆ ਹੋਣਾ ਹੋਊਗਾ। ਖਾਸਕਰ ਕੰਮਪਿਊਟਰਾਂ ’ਤੇ। ਅਤੇ ਮੇਰੇ ਵਰਗੇ, ਜਿਨ੍ਹਾਂ ਨੇ ਬਹੁਤ ਘੱਟ ਗੇਮਾਂ ਖੇਡੀਆਂ ਤੇ ਰਿਮੋਟ ਵੀ ਸਹੀ ਤਰੀਕੇ ਨਾਲ ਫੜਨਾ ਨੀ ਆਉਂਦਾ ਸੀ, ਉਹਨਾਂ ਨੇ ਵੀ ਕਦੇ ਨਾ ਕਦੇ ਇਹਦੇ ’ਚ ਕਾਰ ਭਜਾ ਕੇ ਵੇਖੀ ਹੋਣੀ। (ਇੱਕ ਸੱਚ ਇਹ ਵੀ ਆ.....ਕੇਰਾਂ ਕਈ ਦਿਨ ਮੇਰੇ ਤੋਂ ਕਾਰ ਦੀ ਤਾਕੀ ਓ ਨੀਂ ਖੁੱਲੀ ਸੀ। ਉਦੋਂ ਕਿਹੜਾ ਨੈੱਟ ਸੀ ਵੀ ਬੰਦਾ ਸਰਚ ਕਰ ਲੈਂਦਾ, ਫੇਰ ਮੈਂ ਮੇਰੇ ਮਿੱਤਰ ਕਮ ਗੇਮ ਐਕਸਪਰਟ ਜਗਮੀਤ ਸਿੰਘ ਕੋਲ ਗਿਆ,ਪਰ ਉਸਨੇ ਦੱਸਿਆ ਵੀ ਮੈਂ ਤਾਂ ਸਾਰੀ ਗੇਮ ਮੁੱਕਾ ਵੀ ਲਈ, ਤੇ ਮੇਰੇ ਤਾਕੀ ਖੋਲਣ ਵਾਲੇ ਸਵਾਲ ਤੇ ਉਹ ਹੱਸ ਪਿਆ ਤੇ ਕਹਿੰਦਾ ਵੀ ਉਂਝ ਖਰ ਫਲਾਣੇ ਬਟਨ ਨਾਲ ਖੁੱਲ ਜੂ, ਪਰ ਜੱਗੀ ਤੂੰ ਰਹਿਣ ਹੀ ਦੇਹ ਬਾਈ......ਬੱਸ😆) ਗੱਲ ਕਰੀਏ ਇਸਦੇ ਪਿਛੋਕੜ ਦੀ, ਇਹਦਾ ਪੂਰਾ ਨਾਂ "ਗ੍ਰੈਂਡ ਥੈਫਟ ਆਟੋ" ਆ, ਤੇ 1997 ਵਿੱਚ ਪਹਿਲੀ ਵਾਰੀ ਗੇਮ ਪ੍ਰੇਮੀਆਂ ਦੇ ਰੂਬਰੂ ਹੋਈ ਸੀ। ਇਸਨੂੰ ਬਣਾਉਣ ਵਾਲੀ ਕੰਪਨੀ ਦਾ ਨਾਂ Take-Two Interactive Software, Inc. ਤੇ ਇਹ ਇੱਕ ਅਮਰੀਕਨ ਕੰਪਨੀ ਆ। ਪਹਿਲੇ ਰਿਲੀਜ਼ ਤੋਂ ਬਾਅਦ ਇਸਦੇ ਕਈ ਅਪਡੇਟ ਆਏ, ਉਨ੍ਹਾਂ ’ਚੋਂ ਕੁੱਝ ਨਾਮ ਸੁਣੇ ਹੋਣੇ ਤੁਸੀਂ ਵੀ, ਜਿਵੇਂ Vice City, San Andreas, Chinatown Wars ਆਦਿ, ਤੇ ਇੱਕ GTA Punjabi ਵਾਲਾ ਮੋਡ (ਮੋਡੀਫਾਈਡ ਵਰਜ਼ਨ) ਵੀ ਸੀ। ਉਂਝ ਆਖਰੀ ਆੱਫੀਸ਼ੀਅਲ ਅਪਡੇਟ 2013 ਦੇ ਕਰੀਬ ਆਇਆ ਸੀ Grand Theft Auto V ਦੇ ਨਾਮ ਹੇਠ। ਤੇ ਹੁਣ ਪਿਛਲੇ ਲੱਗਭੱਗ ਇੱਕ ਦਹਾਕੇ ਤੋਂ ਚੁੱਪ ਬੈਠੇ ਕੰਪਨੀ ਦੇ ਡਵੈਲਪਰਜ਼ ਹੁਣ ਜਾਗ ਗਏ ਆ, ਤੇ ਜਲਦੀ ਲਿਆ ਰਹੇ ਆ ਤੁਹਾਡੀ ਸਭ ਦੀ ਪਸੰਦੀਦਾ ਗੇਮ "ਜੀ.ਟੀ.ਏ. 6"। ਲੱਗਦਾ ਇਹ ਫਿਰ ਕਾਰਾਂ, ਬੰਦੂਕਾਂ, ਚੋਰੀਆਂ, ਗਾਣੇ ਆਦਿ ਚੀਜਾਂ ਨਾਲ ਨੌਸਟਾਲਜ਼ਿਕ ਫੀਲ ਕਰਾਉਣਗੇ। ਇੱਕ ਲੀਕ ਅਨੁਸਾਰ, ਟੇਕ-ਟੂ ਇੰਟਰੈਕਟਿਵ ਸਾੱਫ਼ਟਵੇਅਰ ਕੰਪਨੀ ਦੇ CEO Strauss Zelnick ਨੇ ਦੱਸਿਆ ਕਿ GTA 6 ਲਈ ਜਲਦੀ ਇੱਕ ਆਫੀਸ਼ੀਅਲ ਤਰੀਕ ਅਨਾਊਸ ਕਰ ਸਕਦੇ ਆ। ਜੋ ਕਿ ਅਕਤੂਬਰ 2023 ਹੋ ਸਕਦੀ ਆ, ਅਤੇ ਰਿਲੀਜ਼ ਦੀ ਮਿਤੀ 2024 ਵਿੱਚ। ਸੋ ਇਸਦੇ ਸ਼ੁਕੀਨ ਤਿਆਰ ਰਹਿਣ ਇਸ ਨਵੇਂ ਅਪਡੇਟ ਲਈ, ਅਤੇ ਵੇਖਦੇ ਆ ਕੀ ਧਮਾਕਾ ਕਰਦੀ ਆ GTA 6 ? ਬਾਕੀ ਅਸਲ ਵਿੱਚ ਆਉਣ ਵਾਲੀ GTA 6 ਦਾ ਫਰਕ ਤਾਂ ਇਹਦੇ ਬਾਰੇ ਇਸਦੇ ਐਕਸਪਰਟ ਹੀ ਦੱਸ ਸਕਦੇ ਆ ਜਿਨ੍ਹਾਂ ਨੇ GTA ਪਿੱਛੇ ਰਾਤਾਂ ਕਾਲੀਆਂ ਕੀਤੀਆਂ। ਰੈਫਰੈਂਸ ਵਾਸਤੇ ਹੇਠਾਂ Play Store ਤੇ App Store ਦੇ ਲਿੰਕ ਹਨ, ਝਾਤ ਮਾਰ ਸਕਦੇ ਹੋ 👇 Playstore : https://rb.gy/dx7xa App Store : https://rb.gy/c1bw7 TECH WITH JAGGY

Show more