ਅੱਜਕਲ ਗਾਇਕਾਂ ਨੂੰ ਕੰਪਨੀਆਂ ਕਹਿੰਦਿਆਂ \'ਪੱਗ ਬੰਨੋ ਫਿਰ Star ਬਣੋਗੇ\"
ਅੱਜਕਲ ਗਾਇਕਾਂ ਨੂੰ ਕੰਪਨੀਆਂ ਕਹਿੰਦਿਆਂ 'ਪੱਗ ਬੰਨੋ ਫਿਰ Star ਬਣੋਗੇ" #PunjabiSinger #SikhTurban #RavinderGrewal ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਚਲ ਰਹੀ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਅੱਜ ਦੇ ਸਮੇਂ ਵਿਚ ਪੱਗ ਦੀ ਇੰਨੀ ਚੜਾਈ ਹੈ ਕਿ ਅੱਜਕਲ ਦੇ ਨੌਜਵਾਨ ਮੁੰਡੇ ਜੋ ਪਹਿਲਾਂ ਵਾਲ ਕਟਾਉਂਦੇ ਸੀ ਉਹ ਅੱਜ ਪੱਗਾਂ ਬੰਨਣ ਲੱਗ ਪਏ ਹਨ। ਗਰੇਵਾਲ ਨੇ ਕਿਹਾ ਕਿ ਪਹਿਲਾਂ ਨੌਜਵਾਨ ਪੱਗ ਮਜਬੂਰੀ ਨੂੰ ਬੰਨਦੇ ਸੀ ਪਰ ਅੱਜਕਲ ਪੱਗ ਫੈਸ਼ਨ ਬਣ ਚੁੱਕੀ ਹੈ। ਨਾਲ ਹੀ ਉਹਨਾਂ ਕਿਹਾ ਕਿ ਪਹਿਲਾਂ ਜਦੋਂ ਕੋਈ ਗਾਇਕ ਪੱਗ ਬੰਨਕੇ ਗੀਤ ਰਿਕਾਰਡ ਕਰਾਉਣ ਜਾਂਦਾ ਸੀ ਤਾਂ ਕੰਪਨੀ ਵਾਲੇ ਕਹਿੰਦੇ ਸੀ ਕਿ ਵਾਲ ਕਟਾਕੇ ਆ,ਪੱਗ ਨਾਲ ਗੱਲ ਨਹੀਂ ਬਣਨੀ ਪਰ ਅੱਜਕਲ ਜੇ ਕੋਈ ਮੋਨਾ ਗਾਇਕ ਵੀ ਗੀਤ ਰਿਕਾਰਡ ਕਰਾਵੇ ਤਾਂ ਕੰਪਨੀ ਵਾਲੇ ਕਹਿੰਦੇ ਕਿ ਪੱਗ ਬੰਨ ਫਿਰ ਗੀਤ ਚਲਣਾ। ਵੈਸੇ ਗੱਲ ਤਾਂ ਸਹੀ ਹੈ ਗਰੇਵਾਲ ਦੀ ਪਰ ਇਥੇ ਇਹ ਵੀ ਤੱਥ ਹੈ ਕਿ ਪੰਜਾਬ ਦੇ ਨੌਜਵਾਨ ਜੋ ਕਿ ਜਿਆਦਾਤਰ ਸਿੱਖ ਸਨ,ਪਰ ਇਹਨਾਂ ਗਾਇਕਾਂ ਮਗਰ ਲੱਗ ਤੇ ਦੂਜਾ ਸਰਕਾਰੀ ਸਰਪ੍ਰਸਤੀ ਹੇਠ ਨੌਜਵਾਨੀ ਦੇ ਘਾਣ ਦੀ ਚੱਲੀ ਹਨੇਰੀ ਵਿਚ ਦਸਤਾਰਾਂ ਤੋਂ ਵਿਰਵੇਂ ਹੋ ਗਏ ਸੀ। ਭਾਵੇਂ ਕਿ ਅੱਜ ਦੇ ਸਮੇਂ ਇਹਨਾਂ ਗਾਇਕਾਂ ਮਗਰ ਲਗਕੇ ਦਸਤਾਰਾਂ ਸਜਾਉਣ ਲੱਗ ਪਏ ਹਨ ਪਰ ਅਧੂਰੀ ਗੱਲ ਇਹ ਹੈ ਕਿ ਸਿਰਫ ਦਸਤਾਰ ਹੀ ਸਰਦਾਰ ਦੀ ਪਹਿਚਾਣ ਨਹੀਂ ਹੁੰਦੀ ਤੇ ਨਾ ਹੀ ਕੱਲੀ ਮੁੱਛ,ਸਾਬਤ ਸੂਰਤ ਸਰਦਾਰ ਹੀ ਅਸਲ ਸਰਦਾਰ ਕਹਾਉਣ ਦਾ ਹੱਕਦਾਰ ਹੈ। ਇਹ ਗਾਇਕ ਇਸ ਮਾਮਲੇ ਵਿਚ ਅਧੂਰੇ ਹਨ ਜੋ ਸਿਰਫ ਕੁੰਡੀਆਂ ਮੁੱਛਾਂ ਤੇ ਪੱਗ ਨੂੰ ਹੀ ਸਰਦਾਰੀ ਸਮਝਦੇ ਹਨ ਜਦੋਂ ਕਿ ਗੁਰਬਾਣੀ ਦਾ ਫੁਰਮਾਨ ਹੈ "ਸਾਬਤ ਸੂਰਤਿ ਦਸਤਾਰ ਸਿਰਾ" ਤੇ ਸਾਬਤ ਸੂਰਤ ਮਤਲਬ ਜੋ ਸੂਰਤ ਅਕਾਲ ਪੁਰਖ ਨੇ ਬਕਸ਼ੀ ਹੈ ਓਹੀ ਅਸਲ ਪਹਿਚਾਣ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **