 
					WHAT WE SAW TODAY IS NO LESS THAN HELL Mata Bimla Devi&Baapu Tarsem Singh Saini\'s(Kandola)condition
ਅੱਜ ਫੇਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇੱਕ ਹੋਰ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਪਰਿਵਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਾਪੂ"ਤਰਸੇਮ ਸਿੰਘ ਸੈਣੀ" ਤੇ ਮਾਤਾ "ਬਿਮਲਾ ਦੇਵੀ"ਦਾ ਜਿਹੜਾ ਹਾਲ ਅੱਜ ਅਸੀਂ ਦੇਖਿਆ ਉਹ ਕਿਸੇ ਨਰਕ ਤੋਂ ਘੱਟ ਨਹੀਂ ਸੀ "ਆਦਮਪੁਰ ਏਅਰਪੋਰਟ"ਦੇ ਵਿੱਚ MES ਦੀ ਨੋਕਰੀ ਤੋਂ ਰਿਟਾਇਰ ਚਾਰ ਭਰਾਵਾਂ ਦਾ ਭਰਾ ਬਾਪੂ ਤਰਸੇਮ ਸਿੰਘ ਸੈਣੀ ਦੀ ਆਪਣੀ ਕੋਈ ਔਲਾਦ ਨਹੀਂ ਸੀ ਗਿਆਰਾਂ ਹਜ਼ਾਰ ਰੁਪਿਆ ਮਹੀਨੇ ਦੀ ਪੈਨਸ਼ਨ ਲੈਣ ਵਾਲਾ ਇਹ ਬਜ਼ੁਰਗ ਜੋੜਾ ਰੋਟੀ ਅਤੇ ਦਵਾਈ ਨੂੰ ਵੀ ਤਰਸ ਰਿਹਾ ਸੀ ਹੁਣ ਬਾਪੂ ਆਪਣੇ ਹਾਲਾਤਾਂ ਦੇ ਹੱਥੋਂ ਹੀ ਹਾਰ ਗਿਆ ਲੱਗਦਾ ਸੀ ਜਲੰਧਰ ਜ਼ਿਲ੍ਹੇ ਦਾ ਕੰਦੋਲਾਂ ਪਿੰਡ ਜਿਹੜਾ ਆਦਮਪੁਰ ਏਅਰਪੋਰਟ ਦੇ ਬਿਲਕੁੱਲ ਨਾਲ ਉੱਥੇ ਇਹ ਬਜ਼ੁਰਗ ਜੋੜਾ ਆਪਣੇ ਘਰ ਦੇ ਵਿੱਚ ਪਿਆ ਨਰਕ ਭਰੀ ਜ਼ਿੰਦਗੀ ਜਿਉਂ ਰਿਹਾ ਸੀ ਮਾਤਾ ਜੀ ਦੀ ਪਿਛਲੇ ਚਾਰ ਪੰਜ ਸਾਲਾਂ ਤੋਂ ਅਧਰੰਗ ਦੇ ਅਟੈਕ ਨਾਲ ਸ਼ਰੀਰ ਦੀ ਇੱਕ ਸਾਈਡ ਖੜ੍ਹਨ ਦੇ ਨਾਲ ਮੰਜੀ ਤੇ ਪੈ ਗਏ ਸਦਮੇ ਨਾਲ ਬਾਪੂ ਜੀ ਦੀ ਦਿਮਾਗੀ ਹਾਲਤ ਵੀ ਵਿਗੜ ਗਈ ਮਾਤਾ ਜੀ ਮੰਜੀ ਦੇ ਉੱਪਰ ਪਏ ਟਾਇਲਟ ਅਤੇ ਪਿਸ਼ਾਬ ਕਰਨ ਲਈ ਮਜਬੂਰ ਸੀ ਚਾਰ ਸਾਲਾਂ ਦੀ ਟਾਇਲਟ ਵੀ ਕਮਰੇ ਦੇ ਵਿੱਚ ਹੀ ਪਈ ਸੀ ਬਾਪੂ ਜੀ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਚਲਦਾ ਸੀ ਤੇ ਉਹ ਵੀ ਬਿਨਾਂ ਕੱਪੜਿਆਂ ਤੋਂ ਅੱਧ ਨੰਗੀ ਹਾਲਤ ਵਿੱਚ ਘੁੰਮਦੇ ਰਹਿੰਦੇ ਸੀ ਅਸੀਂ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਸਿਹਤਯਾਬੀ ਲਈ ਅਰਦਾਸ ਜਰੂਰ ਕਰੋ ਜੀ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ KEEP SUPPORT HUMANITY What's appno 9780300071 8284800071

 
				
				 
					 
				
				 
					 
				
				 
				
				 
				
				 
				
				 
					 
				
				 
				
				 
				
				 
				
				 
				
				 
				
				 
					 
				
				 
				
				 
				
				 
				
				 
				
				 
				
				 
				
				