Video paused

20 ਸਾਲ ਪੁਰਾਣੀ ਪੇਟ ਦੀ ਸਮੱਸਿਆ ਵੈਦ ਸ਼ਿਵ ਕੁਮਾਰ ਜੀ ਨੇ ਕੀਤੀ ਠੀਕ | Vaid Shiv Kumar Sood

Playing next video...

20 ਸਾਲ ਪੁਰਾਣੀ ਪੇਟ ਦੀ ਸਮੱਸਿਆ ਵੈਦ ਸ਼ਿਵ ਕੁਮਾਰ ਜੀ ਨੇ ਕੀਤੀ ਠੀਕ | Vaid Shiv Kumar Sood

Vaid Shiv Kumar
Followers

ਸਤਿ ਸ਼੍ਰੀ ਅਕਾਲ ਦੋਸਤੋ , ਮੈਂ ਹਮੇਸ਼ਾ ਹੀ ਇਸ ਗੱਲ ਨੂੰ ਤਵੱਜੋ ਦਿੱਤੀ ਹੈ ਕਿ ਇਕ ਤੰਦਰੁਸਤ ਜਿੰਦਗੀ ਲਈ ਤੁਹਾਡਾ ਪੇਟ ਤੰਦਰੁਸਤ ਹੋਣਾ ਅਤਿ ਜਰੂਰੀ ਹੈ ਜਦੋਂ ਆਪਾ ਪੇਟ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਭਾਵ ਹੈ ਕਿ ਸਾਡੀ ਪਾਚਣ ਸ਼ਕਤੀ , ਪਾਚਣ ਤੋਂ ਬਾਅਦ ਭੋਜਨ ਤੋਂ ਭਰਪੂਰ ਮਾਤਰਾ ਚ ਸ਼ਰੀਰ ਦਾ ਪੋਸ਼ਣ ਹੋਣਾ ਅਤਿ ਜਰੂਰੀ ਹੈ, ਇਸ ਵਿਚ ਵਿਗਾੜ ਆਉਣ ਦੇ ਕਈ ਕਾਰਨ ਹੋ ਸਕਦੇ ਹਨ, ਪਿੱਛਲੇ 20 ਵਰ੍ਹਿਆਂ ਚ ਮੈਂ ਬਹੁਤ ਸਾਰੇ ਮਰੀਜਾਂ ਤੋਂ ਇਹ ਅਨੁਭਵ ਕੀਤਾ ਕਿ ਪੰਚ ਵਾਯੂ ਚੋ ਜੋ ਸਮਾਨ ਵਾਯੂ ਹੈ [ ਵਿਆਨ-ਸਮਾਨ-ਅਪਾਨ-ਉਦਾਨ-ਪ੍ਰਾਣ ] ਉਹ ਪੇਟ ਦੇ ਵਿਚ ਜਠਰ ਅਗਨੀ ਦੇ ਬਿਲਕੁਲ ਸਮੀਪ ਹੈ , ਆਯੁਰਵੇਦ ਦਾ ਕਥਨ ਹੈ "ਸਮਾਨੋ ਅਗਨੀ ਸਮੀਪਸਥ" ਜਦੋਂ ਮਰੀਜ ਦੀ ਸਮਾਨ ਵਾਯੂ ਵਿਗੜਦੀ ਹੈ ਤਾਂ ਪੇਟ ਦੇ ਰੋਗ ਸ਼ੁਰੂ ਹੁੰਦੇ ਹਨ , ਜਠਰ ਅਗਨੀ ਦਾ ਤੀਵਰ (ਤੇਜ) ਹੋ ਜਾਣਾ ਜਾਂ ਮੰਦ ਹੋ ਜਾਣਾ ਸਾਡੀ ਤੰਦਰੁਸਤੀ ਨੂੰ ਪੂਰੀ ਤਰਾਂ ਪ੍ਰਭਾਵਿਤ ਕਰਦੇ ਹਨ , ਨਾਲ ਹੀ ਅਪਾਨ ਵਾਯੂ ਜੋ ਗੁਦਾ ਪ੍ਰਦੇਸ ਚ ਰਹਿੰਦੀ ਹੈ ਮਲ-ਮੂਤਰ ਦਾ ਤਿਆਗ ਇਸੇ ਵਾਯੂ ਦੀ ਸਹਾਇਤਾ ਨਾਲ ਹੁੰਦਾ ਹੈ , ਪੇਟ ਸਾਡੀ ਤੰਦਰੁਸਤੀ ਦਾ ਮੂਲ ਹੈ ਜੇਕਰ ਪੇਟ ਕਿਸੇ ਵੀ ਕਾਰਨ ਕਰਕੇ ਪ੍ਰਭਾਵਿਤ ਹੁੰਦਾ ਹੈ ਤਾਂ ਸਾਡੀ ਤੰਦਰੁਸਤੀ ਦਾ ਪ੍ਰਭਾਵਿਤ ਹੋਣਾ ਜਰੂਰੀ ਹੈ ਕਿਓਂਕਿ ਜਦੋ ਪਾਚਣ ਕਿਰਿਆ ਵਿਗੜਦੀ ਹੈ ਤਾਂ ਸਪਤ ਧਾਤੂ ਦਾ ਨਿਰਮਾਣ ਪੂਰੀ ਤਰਾਂ ਨਹੀਂ ਹੋ ਪਾਉਂਦਾ ਜਿਸਨੇ ਸਾਡੇ ਪੂਰੇ ਸ਼ਰੀਰ ਨੂੰ ਤੰਦਰੁਸਤ ਕਰਨਾ ਹੁੰਦਾ ਹੈ ਅਨੇਕਾਂ ਮਰੀਜ ਅਜਿਹੇ ਆਉਂਦੇ ਹਨ ਜੋ ਸਾਲਾਂ ਬੱਧੀ ਅੰਗਰੇਜ਼ੀ ਔਸ਼ਧੀਆਂ ਚੋਂ ਪੇਟ ਦੇ ਰੋਗਾਂ ਦਾ ਇਲਾਜ ਲੱਭਦੇ ਥੱਕ ਚੁੱਕੇ ਹੁੰਦੇ ਹਨ, ਫੇਰ ਜਦੋਂ ਨਬਜ਼ ਦੇਖ ਕੇ ਓਹਨਾ ਦਾ ਇਲਾਜ ਆਯੁਰਵੈਦਿਕ ਔਸ਼ਧੀਆਂ ਨਾਲ ਕਰਦੇ ਹਾਂ ਤਾਂ ਕੁਜ ਹੀ ਦਿਨਾਂ ਚ ਸਾਲਾਂ ਪੁਰਾਣੀ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ ਸੋ ਦੋਸਤੋ ਆਓ ਜੁੜੀਏ ਆਯੁਰਵੇਦ ਨਾਲ, ਤੰਦਰੁਸਤ ਜਿੰਦਗੀ ਜੀਵੀਏ ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine

Show more