ਟੋਲ ਪਰਚੀ ਦੇ ਫਾਇਦੇ ਕੀ ਹਨ ? 90% ਲੋਕ ਨਹੀਂ ਜਾਣਦੇ | Benefits of Toll Slip
#TollSlip #TollPlaza #SurkhabTV ਟੋਲ ਪਰਚੀ ਦੇ ਫਾਇਦੇ ਕੀ ਹਨ ? 90% ਲੋਕ ਨਹੀਂ ਜਾਣਦੇ | Benefits of Toll Slip ਅਕਸਰ ਟੋਲ ਪਲਾਜਿਆਂ ਦਾ ਕੋਈ ਨਾ ਕੋਈ ਮਸਲਾ ਚਰਚਾ ਵਿਚ ਰਹਿੰਦਾ ਹੀ ਹੈ। ਪੰਜਾਬ ਵਿਚ ਅੱਜ ਦੇ ਸਮੇਂ ਜਿੰਨੇ ਟੋਲ ਪਲਾਜ਼ੇ ਸਰਕਾਰ ਵਲੋਂ ਬਣਾਏ ਗਏ ਹਨ ਉਹਨਾਂ ਵਿਚ ਲੁਧਿਆਣਾ-ਜਲੰਧਰ ਟੋਲ ਪਲਾਜ਼ਾ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਰਹਿੰਦਾ ਹੈ। ਇਸਤੋਂ ਇਲਾਵਾ ਬਠਿੰਡੇ ਤੋਂ ਚੰਡੀਗੜ੍ਹ ਦੇ ਰਾਹ ਵਿਚ 5 ਟੋਲ ਪਲਾਜ਼ੇ ਬਣਾ ਦਿੱਤੇ ਗਏ ਹਨ ਜਿਹੜੇ ਲੋਕਾਂ ਦੀ ਅੰਨੀ ਲੁੱਟ ਵੀ ਕਰ ਰਹੇ ਹਨ। ਪਹਿਲਾਂ ਥੋੜੀ ਜਾਣਕਾਰੀ ਇਹ ਦੇ ਦਈਏ ਕਿ ਅਖੀਰ ਇਹ ਟੋਲ ਪਲਾਜ਼ੇ ਬਣਾਏ ਕਿਉਂ ਜਾਂਦੇ ਹਨ ? ਇਹਨਾਂ ਦੀ ਟੋਲ ਲੈਣ ਦੀ ਮਿਆਦ ਕਿੰਨੀ ਹੁੰਦੀ ਹੈ ? ਜੇ ਅਸੀਂ ਸੜਕੀ ਆਵਾਜਾਈ ਦੇ ਸਾਰੇ ਟੈਕਸ ਭਰਦੇ ਹਾਂ,ਇਥੋਂ ਤੱਕ ਕਿ ਨਵੀਂ ਗੱਡੀ ਲੈਣ ਸਮੇਂ ਵੀ ਅਸੀਂ ਟੈਕਸ ਭਰਦੇ ਹਾਂ ਤਾਂ ਫਿਰ ਇਹ ਟੋਲ ਪਲਾਜ਼ਿਆਂ ਤੇ ਸਾਨੂੰ ਫਿਰ ਬਾਰ ਬਾਰ ਟੋਲ ਕਿਉਂ ਭਰਨਾ ਪੈਂਦਾ ਹੈ ? ਇਸਦਾ ਕਾਰਨ ਹੈ ਕਿ ਵੱਡੇ ਰਾਜ ਮਾਰਗਾਂ ਨੂੰ ਬਣਾਉਣ ਵਿਚ ਸਰਕਾਰ ਤੇ ਨਿੱਜੀ ਕੰਪਨੀਂ ਵਿਚਕਾਰ ਸਮਝੌਤਾ ਹੁੰਦਾ ਹੈ। ਨਿੱਜੀ ਕੰਪਨੀਆਂ ਇਹ ਵੱਡੀਆਂ ਰੋਡ ਬਣਾਉਣ ਲਈ ਪੈਸੇ invest ਕਰਦੀਆਂ ਹਨ ਤੇ ਬਦਲੇ ਵਿਚ ਉਹਨਾਂ ਨੂੰ ਟੋਲ ਵਸੂਲੀ ਦਾ ਹੱਕ ਮਿਲਦਾ ਹੈ। 2005 ਵਿਚ ਸਰਕਾਰ ਵਲੋਂ ਵੱਡੇ ਹਾਈਵੇ ਦੇ ਨਿਰਮਾਣ ਕਰਨ ਲਈ ਨਿੱਜੀ ਕੰਪਨੀਆਂ ਦੀ ਮਦਦ ਲੈਣ ਦਾ ਫੈਸਲਾ ਹੋਇਆ ਸੀ। ਇਸਦੇ ਅਧੀਨ ਉਕਤ ਨਿੱਜੀ ਕੰਪਨੀ ਹਾਈਵੇ ਬਣਾਉਂਦੀ ਹੈ ਤੇ ਇਸਦੇ ਨਾਲ ਹੀ ਉਸਨੂੰ 30 ਸਾਲ ਤੱਕ ਟੋਲ ਵਸੂਲਣ ਦਾ ਹੱਕ ਮਿਲ ਜਾਂਦਾ ਹੈ। ਇਥੋਂ ਤੱਕ ਕਿ ਰੋਡ ਦੇ ਨਿਰਮਾਣ ਦੇ ਸ਼ੁਰੂ ਹੁੰਦੇ ਹੀ ਕੰਪਨੀ ਟੋਲ ਵਸੂਲੀ ਸ਼ੁਰੂ ਕਰ ਸਕਦੀ ਹੈ ਤੇ 30 ਸਾਲ ਬਾਅਦ ਸਬੰਧਿਤ ਹਾਈਵੇ ਸਰਕਾਰ ਦੇ ਸਪੁਰਦ ਕੀਤਾ ਜਾਂਦਾ ਹੈ। ਮੋਟੇ ਰੂਪ ਵਿਚ ਇਹ ਸੀ ਟੋਲ ਪਲਾਜਿਆਂ ਦਾ ਕਾਰਨ ਤੇ ਹੁਣ ਦਸਦੇ ਹਾਂ ਕਿ ਰਾਸ਼ਟਰੀ ਰਾਜਮਾਰਗ ਸੜਕਾਂ ‘ਤੇ ਆਪਣੀ ਯਾਤਰਾ ਦੇ ਦੌਰਾਨ ਪ੍ਰਾਪਤ ਹੋਈਆਂ ਟੋਲ ਰਸੀਦਾਂ ਸਿਰਫ ਟੋਲ ਗੇਟਾਂ ਨੂੰ ਪਾਰ ਕਰਨ ਲਈ ਨਹੀਂ ਹਨ ਸਗੋਂ ਇਹਨਾਂ ਦੇ ਹੋਰ ਵੀ ਕਈ ਫਾਇਦੇ ਹਨ,ਵਰਤੋਂ ਹੈ ਜਿਸ ਬਾਰੇ 90% ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ। - ਇਹਨਾਂ ਰਸੀਦਾਂ ਤੇ ਮੈਡੀਕਲ ਐਮਰਜੈਂਸੀ ਦੇ ਦੌਰਾਨ ਤੁਸੀਂ ਰਸੀਦ ਦੇ ਦੂਜੇ ਪਾਸੇ ਦਿੱਤੇ ਗਏ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ ਜਿਸਤੇ ਐਂਬੂਲੈਂਸ ਤੁਹਾਡੀ ਕਾਲ ਦੇ 10 ਮਿੰਟਾਂ ਦੇ ਅੰਦਰ ਅੰਦਰ ਆ ਜਾਏਗੀ। - ਜੇ ਤੁਹਾਡੇ ਵਾਹਨ ਵਿਚ ਕੋਈ ਮੁਸ਼ਕਲ ਆਈ ਹੈ,ਤੁਸੀਂ ਉਥੇ ਦੱਸੇ ਗਏ ਦੂਜੇ ਨੰਬਰ ਤੇ ਕਾਲ ਕਰ ਸਕਦੇ ਹੋ ਅਤੇ ਤੁਹਾਨੂੰ 10 ਮਿੰਟਾਂ ਵਿਚ ਸਹਾਇਤਾ ਮਿਲੇਗੀ। - ਜੇ ਤੁਹਾਡੇ ਵਾਹਨ ਦਾ ਤੇਲ ਖਤਮ ਹੋ ਗਿਆ ਹੈ ਤਾਂ ਤੁਹਾਨੂੰ ਜਲਦੀ ਹੀ 5 ਜਾਂ 10 ਲੀਟਰ ਪੈਟਰੋਲ ਜਾਂ ਡੀਜਲ ਦੀ ਸਪਲਾਈ ਬਹੁਤ ਜਲਦੀ ਦਿੱਤੀ ਜਾਏਗੀ। ਤੁਸੀਂ ਉਨ੍ਹਾਂ ਨੂੰ ਸਪਲਾਈ ਕੀਤੇ ਗਏ ਤੇਲ ਲਈ ਭੁਗਤਾਨ ਕਰ ਸਕਦੇ ਹੋ ਅਤੇ ਤੇਲ ਪ੍ਰਾਪਤ ਕਰ ਸਕਦੇ ਹੋ। ਇਹ ਸਾਰੀਆਂ ਸੇਵਾਵਾਂ ਟੋਲ ਗੇਟਾਂ ‘ਤੇ ਤੁਹਾਡੇ ਦੁਆਰਾ ਅਦਾ ਕਰਨ ਵਾਲੇ ਪੈਸੇ ਵਿਚ ਸ਼ਾਮਲ ਹਨ। ਬਹੁਤ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਨਹੀਂ ਹੁੰਦੀ ਅਤੇ ਅਸੀਂ ਅਜਿਹੀਆਂ ਸਥਿਤੀਆਂ ਦੌਰਾਨ ਸਭ ਨੂੰ ਬੇਲੋੜੀ ਖੱਜਲ ਖੁਆਰੀ ਵੀ ਹੁੰਦੀ ਹੈ। ਕਈ ਵਾਰੀ ਬਹੁਤੀ ਐਮਰਜੈਂਸੀ ਦੌਰਾਨ ਵੱਡੇ ਹਾਦਸੇ ਵੀ ਹੋ ਜਾਂਦੇ ਹਨ,ਸੋ ਇਹ ਜਾਣਕਾਰੀ ਸਭ ਨੂੰ ਪਤਾ ਹੋਣੀ ਬਹੁਤ ਜਰੂਰੀ ਹੈ। ਕਿਰਪਾ ਕਰਕੇ ਇਹ ਸੁਨੇਹਾ ਆਪਣੇ ਸਾਰੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **