ਸ਼ਤਾਬਦੀ ਪ੍ਰਬੰਧਾਂ ਦੀ Ground Report | ਦੇਖੋ ਵੱਡੀਆਂ ਗਲਤੀਆਂ
ਸ਼ਤਾਬਦੀ ਪ੍ਰਬੰਧਾਂ ਦੀ Ground Report | ਦੇਖੋ ਵੱਡੀਆਂ ਗਲਤੀਆਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਮਾਗਮ ਜੋ ਕਿ 1 ਨਵੰਬਰ 12 ਤੋਂ ਲੈ ਕੇ ਕਰਵਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਦੀ ਤਿਆਰੀ ਸਬੰਧੀ ਵੈਸੇ ਤਾਂ ਕਾਫੀ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਨਾਂ ਤਿਆਰੀਆਂ ਵਿਚ ਬਹੁਤ ਸਾਰੀਆਂ ਤਕਨੀਕੀ ਖਾਮੀਆਂ ਸਾਹਮਣੇ ਆ ਰਹੀਆਂ ਹਨ ਜੋ ਕਿ ਸਮਾਂ ਆਉਣ ਤੇ ਸੰਗਤ ਤੇ ਸਰਕਾਰ ਲਈ ਮੁਸ਼ਕਿਲ ਦਾ ਸਬੱਬ ਬਣ ਸਕਦੀਆਂ ਹਨ। ਇਹ ਗਲਤੀਆਂ ਹਨ ਬਣਾਈਆਂ ਜਾ ਰਹੀਆਂ 3 ਟੈਂਟ ਸਿੱਟੀ ਦੀਆਂ ਗਲਤੀਆਂ ਜੋ ਕਿ 52 ਕਰੋੜ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ ਜਿਨਾਂ ਵਿਚ 40 ਹਜਾਰ ਦੇ ਕਰੀਬ ਸੰਗਤ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਣਾ ਹੈ। ਇਹਨਾਂ ਸਾਰੀਆਂ ਟੈਂਟ ਸਿਟੀਸ ਵਿਚ ਜੋ ਕਮਰੇ ਅਤੇ ਬਾਥਰੂਮ ਬਣਾਏ ਜਾ ਰਹੇ ਹਨ ਉਹਨਾਂ ਵਿਚ ਪਾਣੀ ਵਾਲੀਆਂ ਟੈਂਕੀਆਂ ਲਗਾਈਆਂ ਗਈਆਂ ਹਨ। ਪਰ ਇਹ ਪਾਣੀ ਦੀਆਂ ਟੈਂਕੀਆਂ ਬਾਥਰੂਮਾਂ ਤੋਂ 6 ਫੁੱਟ ਦੀ ਦੂਰੀ ਤੇ ਹਨ,ਬਾਥਰੂਮ ਦੇ ਪਾਣੀ ਦੀ ਟੂਟੀ 2 ਫੁੱਟ ਦੀ ਦੂਰੀ ਤੇ ਅਤੇ ਇਸੇ ਤਰਾਂ ਗਰਮ ਪਾਣੀ ਦੀਆਂ ਟੂਟੀਆਂ ਬਾਥਰੂਮਾਂ ਤੋਂ 5 ਫੁੱਟ ਤੇ ਲਗਾਈਆਂ ਗਈਆਂ ਹਨ ਜੋ ਕਿ ਵਰਤੋਂ ਸਮੇਂ ਪਾਣੀ ਦੇ ਪ੍ਰੈਸ਼ਰ ਤੇ ਪਾਣੀ ਦੀ ਸਪਲਾਈ ਵਿਚ ਰੁਕਾਵਟ ਪਾ ਸਕਦੇ ਹਨ। ਇਸ ਬਾਰੇ ਤਕਨੀਕੀ ਮਾਹਿਰਾਂ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਵੀ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਕਿ ਇਸ ਨਾਲ ਪਾਣੀ ਦੇ ਸਮੱਸਿਆ ਆ ਸਕਦੀ ਹੈ। ਇਸ ਸਬੰਧੀ ਜਦੋਂ ਸਰਕਾਰੀ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਤਕਨੀਕੀ ਖਰਾਬੀ ਸਬੰਧੀ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਤੇ ਇਸਦੇ ਲਈ ਬੂਸਟਰ ਪੰਪ ਲਗਵਾ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਜਲਦ ਹੀ ਇਹਨਾਂ ਸਾਰੇ ਪ੍ਰਬੰਧਾਂ ਦਾ ਇੱਕ ਵਾਰੀ ਟ੍ਰਾਇਲ ਵੀ ਕੀਤਾ ਜਾਵੇਗਾ ਤਾਂ ਜੋ ਖਾਮੀਆਂ ਦੂਰ ਹੋ ਸਕਣ ਤੇ ਜਿਨਾਂ ਕਰਮਚਾਰੀਆਂ ਵਲੋਂ ਇਹ ਤਕਨੀਕੀ ਖਰਾਬੀ ਹੋਈ ਹੈ ਉਹਨਾਂ ਦੀ ਜਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ ਤੇ ਅੱਗੇ ਤੋਂ ਅਜਿਹੀਆਂ ਖਾਮੀਆਂ ਨੂੰ ਦੂਰ ਰਖਿਆ ਜਾਵੇਗਾ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **