ਅੱਜਕਲ ਜਥੇਦਾਰ ਦੇ ਰਹੇ ਹਨ \'ਜਥੇਦਾਰਾਂ ਵਾਲੇ ਬਿਆਨ\' | Giani Harpreet Singh
#GianiHarpreetSingh #JathedarAkalTakht #DamdamiTaksal ਅੱਜਕਲ ਜਥੇਦਾਰ ਦੇ ਰਹੇ ਹਨ 'ਜਥੇਦਾਰਾਂ ਵਾਲੇ ਬਿਆਨ' | Giani Harpreet Singh ਅੱਜ ਕੱਲ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਫੀ ਤੱਤੇ ਚੱਲ ਰਹੇ ਹਨ। ਪਹਿਲਾਂ RSS ਖਿਲਾਫ ਆਵਾਜ਼ ਬੁਲੰਦ ਕਰਦਾ ਬਿਆਨ,ਸੁਲਤਾਨਪੁਰ ਲੋਧੀ ਦੇ ਸਮਾਗਮ ਸਾਂਝੇ ਕਰਨ ਦੀ ਕਾਂਗਰਸ ਸਰਕਾਰ ਨੂੰ ਹਦਾਇਤ,ਇਸਤੋਂ ਬਾਅਦ ਲੁਧਿਆਣਾ ਦੇ ਇੱਕ ਸੈਮੀਨਾਰ ਮੌਕੇ ਉਹਨਾਂ ਵਲੋਂ ਅਕਾਲ ਤਖ਼ਤ ਦੇ ਜਥੇਦਾਰਾਂ ਬਾਰੇ ਸਿੱਖ ਸੰਗਤ ਵਿਚ ਹੁੰਦੀਆਂ ਗੱਲਾਂ ਬਾਰੇ ਬੋਲਣਾ ਤੇ ਹੁਣ ਦਮਦਮੀ ਟਕਸਾਲ ਦੇ ਇੱਕ ਸਮਾਗਮ ਵਿਚ ਬੋਲਦਿਆਂ ਉਹਨਾਂ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਬਣਾਈ ਸ਼ਹੀਦੀ ਯਾਦਗਾਰ ਸਬੰਧੀ ਦਿੱਤਾ ਬਿਆਨ ਕਿ "ਇਹ ਯਾਦਗਾਰ ਸਿਰਫ ਯਾਦਗਾਰ ਹੀ ਨਹੀਂ ਹੈ,ਇਹ ਦਿੱਲੀ ਦੀ ਹਿੱਕ 'ਤੇ ਬਲਦਾ ਦੀਵਾ ਹੈ" ਅਜਕਲ ਚਰਚਾ ਵਿਚ ਹੈ। ਜਥੇਦਾਰ ਹਰਪ੍ਰੀਤ ਸਿੰਘ ਦੇ ਇਹ ਬਿਆਨ ਪਹਿਲੇ ਜਥੇਦਾਰਾਂ ਨਾਲੋਂ ਕਾਫੀ ਉਸਾਰੂ ਜਾਪਦੇ ਹਨ। ਹਾਲਾਂਕਿ ਸਿੱਖ ਹਲਕਿਆਂ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਆਪਸ ਵਿਚ ਅਣਬਣ,ਭਾਜਪਾ ਵਲੋਂ ਸਿੱਧੇ ਰੂਪ ਵਿਚ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵਜੋਂ ਬੰਦੀ ਸਿੰਘਾਂ ਦੀ ਰਿਹਾਈ,ਕਾਲੀ ਸੂਚੀ ਖਤਮ ਕਰਨ,ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਕਰਨ ਵਰਗੇ ਪੈਂਤੜੇ,ਹਰਿਆਣੇ ਵਿਚ ਭਾਜਪਾ ਵਲੋਂ ਅਕਾਲੀ ਦਲ ਨੂੰ ਟਿੱਚ ਕਰਨ ਵਰਗੀਆਂ ਕਾਰਵਾਈਆਂ ਨੂੰ Counter ਕਰਨ ਤੇ ਭਾਜਪਾ ਨੂੰ ਆਪਣੀ ਤਾਕਤ ਦਿਖਾਉਣ ਵਜੋਂ ਅਕਾਲੀ ਦਲ ਦੇ ਇਸ਼ਾਰੇ ਤੇ ਜਥੇਦਾਰ ਦੁਆਰਾ ਇਹ ਬਿਆਨ ਦਿੱਤੇ ਤੇ ਦਵਾਏ ਜਾ ਰਹੇ ਹਨ। ਜੇਕਰ ਇਹਨਾਂ ਬਿਆਨਾਂ ਨੂੰ ਸਿਰਫ ਜਥੇਦਾਰ ਵਜੋਂ ਦੇਖੀਏ ਤਾਂ ਲੁਧਿਆਣੇ ਦੇ ਸੈਮੀਨਾਰ ਮੌਕੇ ਜਥੇਦਾਰ ਵਲੋਂ ਸਿੱਖ ਜਗਤ ਨੂੰ ਮਾਰਿਆ ਮਿਹਣਾ ਕਿ ਲੋੜ ਪੈਣ ਤੇ ਲੋਕ ਅਕਾਲ ਤਖ਼ਤ ਨਾਲ ਨਹੀਂ ਸਗੋਂ ਸਿਆਸੀ ਪਾਰਟੀਆਂ ਦੀ ਹਮਾਇਤ ਕਰਦੇ ਹਨ,ਪਰ ਇਸ ਮੌਕੇ ਜਥੇਦਾਰ ਇਹ ਭੁੱਲ ਗਏ ਕਿ ਕੌਮ ਨੇ ਹਮੇਸ਼ਾ ਅਕਾਲ ਤਖਤ ਨੂੰ ਮੰਨਿਆ ਹੈ,ਪਰ ਅਕਾਲ ਤਖ਼ਤ ਤੇ ਬੈਠੇ ਜਥੇਦਾਰਾਂ ਨੇ ਇੱਕ ਸਿਆਸੀ ਪਾਰਟੀ ਦੇ ਹੁਕਮ ਤੇ ਫੁਲ ਚੜਾਏ ਹਨ। ਹੁਣ ਜੇਕਰ ਜਥੇਦਾਰ ਸੱਚਮੁੱਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਵਿਚ ਹਨ ਕਿ ਅਕਾਲ ਤਖ਼ਤ ਦਿੱਲੀ ਤਖਤ ਸਾਹਮਣੇ ਬਰਾਬਰ ਦੀ ਟੱਕਰ ਤੇ ਹੈ ਤਾਂ ਫਿਰ ਜਥੇਦਾਰ ਸਾਬ ਨੂੰ ਕਿਸੇ ਇੱਕ ਸਿਆਸੀ ਪਾਰਟੀ ਦੀ ਧਿਰ ਬਣਨ ਨਾਲੋਂ ਕੌਮ ਦੀ ਧਿਰ ਬਣਨਾ ਜਰੂਰੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **