Jagmeet ਤੇ Trudeau ਨੂੰ ਵਧਾਈਆਂ ਦੇਣ ਤੇ ਫਿਰਕੂ ਲੋਕਾਂ ਨੇ ਕੱਢੀਆਂ Sirsa ਨੂੰ ਗਾਲਾਂ !!
#JagmeetSingh #ManjinderSirsa #JustinTrudeau Jagmeet ਤੇ Trudeau ਨੂੰ ਵਧਾਈਆਂ ਦੇਣ ਤੇ ਫਿਰਕੂ ਲੋਕਾਂ ਨੇ ਕੱਢੀਆਂ Sirsa ਨੂੰ ਗਾਲਾਂ !! Delhi MLA, DSGMC chief MS Sirsa gets trolled, abused by Hindu radicals for congratulating Justin Trudeau and Jagmeet Singh on their win in Canada elections, despite being a Modi-BJP loyalist ਕਨੇਡਾ ਵਿਚ ਹਾਲ ਹੀ ਵਿਚ ਹੋਈਆਂ ਵੋਟਾਂ ਵਿਚ ਟਰੂਡੋ ਦੀ ਜਿੱਤ ਹੋਈ ਹੈ। ਇਸਦੇ ਨਾਲ ਹੀ ਸਿੱਖ ਜਗਤ ਦਾ ਵੱਡਾ ਚਿਹਰਾ ਸਰਦਾਰ ਜਗਮੀਤ ਸਿੰਘ ਵੀ ਆਪਣੀ ਸੀਟ ਤੋਂ ਜਿੱਤ ਇਲਾਵਾ ਉਸਦੀ ਪਾਰਟੀ NDP ਨੇ ਵੀ 24 ਸੀਟਾਂ ਜਿੱਤੀਆਂ ਹਨ। ਟਰੂਡੋ ਨੂੰ ਭਾਵੇਂ ਬਹੁਮਤ ਨਹੀਂ ਮਿਲੀ ਪਰ ਫਿਰ ਵੀ ਹੋ ਸਕਦਾ ਉਹ ਜਗਮੀਤ ਸਿੰਘ ਦੀ ਪਾਰਟੀ ਨਾਲ ਸਾਂਝ ਪਾ ਕੇ ਸਰਕਾਰ ਬਣਾਉਣ। ਇਸ ਜਿੱਤ ਮਗਰੋਂ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਨੇ ਸਰਦਾਰ ਜਗਮੀਤ ਸਿੰਘ ਤੇ ਜਸਟਿਨ ਟਰੂਡੋ ਨੂੰ ਵਧਾਈਆ ਦਿੱਤੀਆ ਪਰ ਇਹ ਵਧਾਈਆਂ ਦੇਣ ਮਗਰੋਂ ਸਿਰਸਾ ਨੂੰ ਉਹਨਾਂ ਫਿਰਕੂ ਲੋਕਾਂ ਦੀ ਨਫਰਤ ਦਾ ਸ਼ਿਕਾਰ ਹੋਣਾ ਪਿਆ ਜੋ ਭਾਰਤੀ ਦੇਸ਼ਭਗਤੀ ਦੀ ਸੋਚ ਰੱਖਦੇ ਹਨ। ਟਵਿੱਟਰ ਤੇ ਸਿਰਸਾ ਵਲੋਂ ਦਿੱਤੀਆਂ ਵਧੀਆਂ ਤੇ ਇਹਨਾਂ ਫਿਰਕੂ ਲੋਕਾਂ ਨੇ ਸਿਰਸਾ ਨੂੰ ਗਾਲਾਂ ਕੱਢੀਆਂ ਤੇ ਜਗਮੀਤ ਨੂੰ ਅੱਤਵਾਦੀ ਲਿਖਿਆ। ਭਾਜਪਾ ਵਿਧਾਇਕ ਤੇ ਆਪਣੇ ਆਪ ਨੂੰ ਭਾਰਤ ਮਾਂ ਦਾ ਸਪੂਤ ਅਖਵਾਉਣ ਵਾਲੇ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਸ ਵੇਲੇ ਬੁਰੀ ਤਰ੍ਹਾਂ ਫਸ ਗਏ ਜਦੋਂ ਉਸ ਨੇ ਜਗਮੀਤ ਸਿੰਘ ਅਤੇ ਜਸਟਿਨ ਟਰੂਡੋ ਨੂੰ ਵਧਾਈਆਂ ਦਿੱਤੀਆਂ। ਮਨਜਿੰਦਰ ਸਿਰਸਾ ਨੂੰ ਉਸ ਦੇ ਹੀ ਖਾਸਮ ਖਾਸ ਹਿੰਦੂਆਂ ਨੇ ਉਹਨਾਂ ਦੇ ਟਵੀਟ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਫਿਰਕੂ ਲੋਕਾਂ ਨੇ ਜਗਮੀਤ ਸਿੰਘ ਨੂੰ ਖਾਲਿਸਤਾਨੀ ਅੱਤਵਾਦੀ ਤੱਕ ਲਿਖ ਦਿੱਤਾ। ਵੱਡੀ ਗੱਲ ਇਹ ਹੈ ਕਿ ਸਿਰਸਾ ਖੁਦ ਵੀ ਖੁਦ ਨੂੰ ਦੇਸ਼ਭਗਤ ਕਹਿੰਦੇ ਹਨ ਤੇ ਖੁਦ ਨੂੰ ਖਾਲਿਸਤਾਨ ਦੇ ਵਿਰੋਧੀ ਦਸਦੇ ਹਨ ਪਰ ਫਿਰ ਵੀ ਉਹਨਾਂ ਵਲੋਂ ਜਗਮੀਤ ਤੇ ਟਰੂਡੋ ਨੂੰ ਦਿੱਤੀਆਂ ਵਧਾਈਆਂ ਕਰਕੇ ਫਿਰਕੂ ਲੋਕਾਂ ਨੇ ਹੀ ਉਹਨਾਂ ਦਾ ਲਿਹਾਜ ਨਹੀਂ ਕੀਤਾ। ਸਿਰਸਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ਭਗਤ ਹੋਣ ਨਾਲੋਂ ਜੇਕਰ ਉਹ ਖੁਦ ਨੂੰ ਪਹਿਲਾਂ ਸਿੱਖ ਅਖਵਾਉਂਦੇ ਤਾਂ ਉਹਨਾਂ ਦੀ ਇਹ ਹਾਲਤ ਨਾ ਹੁੰਦੀ। ਕਿਉਂਕਿ ਦੇਸ਼ਭਗਤੀ ਸਿਰਫ ਇੱਕੋ ਦੇਸ਼ ਨਾਲ ਹੋ ਸਕਦਾ ਹੈ ਪਰ ਸਿੱਖ ਕਿਸੇ ਇੱਕ ਦੇਸ਼ ਦਾ ਨਾ ਹੋ ਕੇ ਸਮੁੱਚੀ ਮਾਨਵਤਾ ਦਾ ਭਲਾ ਸੋਚਣ ਵਾਲਾ ਹੁੰਦਾ ਹੈ। ਬਾਕੀ ਤੁਸੀਂ ਕੀ ਸੋਚਦੇ ਹੋ,ਸਿਰਸਾ ਨੂੰ ਕੱਢੀਆਂ ਗਾਲ਼ਾਂ ਦਾ ਮਤਲਬ ਇਹ ਸਮਝਿਆ ਜਾਵੇ ਕਿ ਜਗਮੀਤ ਦੀ ਜਿੱਤ ਭਾਰਤ ਦੀ ਬਹੁਗਿਣਤੀ ਨੂੰ ਰਾਸ ਨਹੀਂ ਆਈ ? ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦਿਓ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **