ਗੁਰਦਵਾਰਾ ਕਮੇਟੀ ਨੇ BJP MP Meenakshi Lekhi ਨੂੰ \'ਗਾਤਰਾ\' ਪਵਾਇਆ !!
ਗੁਰਦਵਾਰਾ ਕਮੇਟੀ ਨੇ BJP MP Meenakshi Lekhi ਨੂੰ 'ਗਾਤਰਾ' ਪਵਾਇਆ !! ਨਵੀਂ ਦਿੱਲੀ ਤੋਂ ਭਾਜਪਾ ਦੀ ਸਾਂਸਦ ਮੀਨਾਕਸ਼ੀ ਲੇਖੀ ਨੂੰ ਇੱਕ ਗੁਰਦਵਾਰਾ ਸਾਹਿਬ ਦੀ ਕਮੇਟੀ ਵਲੋਂ ਸਨਮਾਨਿਤ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਿੱਖ ਜਗਤ ਵਲੋਂ ਇਸਦਾ ਵਿਰੋਧ ਹੋ ਰਿਹਾ ਤੇ ਇਸ ਵੀਡੀਓ ਤੇ ਵੱਡਾ ਵਿਵਾਦ ਸ਼ੁਰੂ ਹੋ ਚੁੱਕਾ ਹੈ। ਦਰਅਸਲ ਗੁਰਦਵਾਰਾ ਕਮੇਟੀ ਵਲੋਂ ਭਾਜਪਾ ਸਾਂਸਦ ਨੂੰ ਸਿਰੋਪਾਓ ਭੇਟ ਕੀਤਾ ਗਿਆ ਤੇ ਨਾਲ ਹੀ ਸ੍ਰੀ ਸਾਹਿਬ ਵੀ ਭੇਟ ਕੀਤਾ ਗਿਆ ਜੋ ਕਿ ਭਾਜਪਾ ਸਾਂਸਦ ਨੇ ਆਪਣੇ ਗਲ ਵਿਚ ਵੀ ਪਾਇਆ। ਇਹ ਵੀਡੀਓ ਦਿੱਲੀ ਦੇ ਮਸਜਿਦ ਮੋਠ ਇਲਾਕੇ ਦੇ ਗੁਰਦਵਾਰਾ ਸਾਹਿਬ ਦੀ ਹੈ ਜਿਥੇ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਮੌਜੂਦਾ ਬੀਜੇਪੀ ਦੀ ਸਾਂਸਦ ਮੀਨਾਕਸ਼ੀ ਲੇਖੀ ਨੁੰ ਸਿਰੋਪਾਓ ਅਤੇ ਗਾਤਰੇ ਵਾਲੀ ਕਿਰਪਾਨ ਪਵਾ ਕੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਗਿਆ ਹੈ। ਕਿਉਂਕਿ ਸਿੱਖੀ ਮਰਿਆਦਾ ਅਨੁਸਾਰ ਕੋਈ ਵੀ ਗੈਰ ਅਮ੍ਰਿਤਧਾਰੀ ਸ੍ਰੀ ਸਾਹਿਬ ਗਾਤਰਾ ਨਹੀਂ ਪਾ ਸਕਦਾ,ਇਹ ਇੱਕ ਤਰਾਂ ਨਾਲ ਨਕਲੀ ਭੇਸ ਧਾਰਨ ਦੇ ਸਮਾਨ ਹੈ। ਹੈਰਾਨੀ ਦੀ ਗਲ ਹੈ ਕਿ ਜਿਨਾਂ ਗੁਰਦਵਾਰਾ ਪ੍ਰਬੰਧਕਾਂ ਨੇ ਆਪ ਸਿੱਖੀ ਸਿਧਾਂਤਾਂ ਅਨੁਸਾਰ ਚਲਣਾ ਹੁੰਦਾ ਹੈ ਓਹੀ ਪ੍ਰਬੰਧਕ ਖੁਦ ਮੀਨਾਕਸ਼ੀ ਲੇਖੀ ਨੂੰ ਸ੍ਰੀ ਸਾਹਿਬ ਗਾਤਰਾ ਪਵਾ ਕੇ ਸਿੱਖੀ ਸਿਧਾਂਤਾਂ ਤੇ ਚਲਣ ਦੀ ਗਲ ਕਹਿ ਰਹੇ ਹਨ ਜਦੋਂ ਕਿ ਉਹ ਖੁਦ ਸਿਧਾਂਤ ਦੇ ਉਲਟ ਇਹ ਕਾਰਜ ਕਰ ਰਹੇ ਹਨ। ਦੱਸ ਦਈਏ ਕਿ ਇਸਤੋਂ ਪਹਿਲਾਂ ਮੱਧ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਊਸ਼ਾ ਠੱਕਰ ਵਲੋਂ ਵੀ ਇੱਕ ਪ੍ਰੋਗਰਾਮ ਵਿਚ ਸ੍ਰੀ ਸਾਹਿਬ ਗਾਤਰਾ ਪਾਇਆ ਗਿਆ ਸੀ ਜਿਸਦਾ ਸਿੱਖ ਜਗਤ ਵਲੋਂ ਵਿਰੋਧ ਹੋਇਆ ਸੀ ਤੇ ਹੁਣ ਇੱਕ ਵਾਰੀ ਫਿਰ ਅਜਿਹੀ ਘਟਨਾ ਸਾਹਮਣੇ ਆਈ ਹੈ। ਕਸੂਰ ਕਿਸਦਾ ਹੈ ਇਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **