Facebook ਦੇ ਮਾਲਕ Mark Zuckerberg ਦੀ ਕਮਾਈ !!
Facebook ਦੇ ਮਾਲਕ Mark Zuckerberg ਦੀ ਕਮਾਈ !! #MarkZuckerberg #Facebook #FBCEO 29 ਕਰੋੜ ਦੀ ਰਕਮ ਇਹਨੀਂ ਜਿਆਦਾ ਹੈ ਕਿ ਬਹੁਤ ਲੋਕ ਇਹਨਾਂ ਪੈਸਾ ਸਾਰੀ ਜਿੰਦਗੀ ਵਿਚ ਵੀ ਨਹੀਂ ਕਮਾ ਸਕਦੇ। ਪਰ ਦੁਨੀਆ ਦਾ ਇੱਕ ਸਕਸ਼ ਐਸਾ ਹੈ ਜੋ ਸਿਰਫ 1 ਦਿਨ ਵਿਚ 29 ਕਰੋੜ ਕਮਾ ਲੈਂਦਾ ਹੈ। ਜੀ ਹਾਂ ਤੁਸੀਂ ਫੇਸਬੁੱਕ ਤਾਂ ਵਰਤਦੇ ਹੀ ਹੋਵੋਗੇ,ਕਈ ਤਾਂ ਸਾਰਾ ਦਿਨ ਫੇਸਬੁੱਕ ਤੇ ਹੀ ਬੈਠੇ ਰਹਿੰਦੇ ਹਨ ਮਤਲਬ ਚਲਾਉਂਦੇ ਰਹਿੰਦੇ ਨੇ। ਬਸ ਓਸੇ ਫੇਸਬੁੱਕ ਦਾ ਮਾਲਕ ਮਾਰਕ ਜੁਕਰਬਰਗ 1 ਦਿਨ ਵਿਚ 29 ਕਰੋੜ ਕਮਾ ਲੈਂਦਾ ਹੈ। ਫੇਸਬੁੱਕ ਦੇ ਜਨਮਦਾਤਾ ਮਾਰਕ ਜੁਕਰਬਰਗ ਦੁਨੀਆ ਦਾ 35 ਵਾਂ ਸਭ ਤੋਂ ਅਮੀਰ ਤੇ ਸਾਧਾਰਨ ਇਨਸਾਨ ਹੈ। ਅਸੀਂ ਅੱਜ ਸਾਰੇ ਆਪਸ ਵਿੱਚ ਫੇਸਬੁੱਕ ਦੇ ਜਰੀਏ ਜੁੜੇ ਹੋਏ ਹਨ ਇਸ ਵੈਬਸਾਈਟ ਦੇ 2.38 ਬਿਲੀਅਨ ਯੂਸਰ ਹਨ ਤੇ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਦੇਖੀ ਜਾਣ ਵਾਲੀ ਵੈਬਸਾਈਟ ਹੈ। ਇਸ ਵੈਬਸਾਈਟ ਨੇ ਪੂਰੀ ਦੁਨੀਆ ਵਿੱਚ ਸੋਸਲ ਮੀਡੀਆ ਵਿੱਚ ਇਕ ਕ੍ਰਾਂਤੀ ਲੈ ਆਉਂਦੀ ਹੈ ਤੇ ਦੁਨੀਆਂ ਵਿੱਚ ਕਾਫੀ ਵੱਡੇ ਵੱਡੇ ਇਨਕਲਾਬ ਇਸ ਵੈਬਸਾਈਟ ਦੀ ਵਜਹ ਕਰਕੇ ਆ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਵੈਬਸਾਈਟ ਕਿਸਨੇ ਬਣਾਈ ਹੈ। ਮਾਰਕ ਜੁਕਰਬਰਗ ਨਾਮ ਦੇ ਇਕ 27 ਸਾਲਾਂ ਨੌਜੁਵਾਨ ਨੇ 2003 ਵਿੱਚ ਇਸ ਵੈਬਸਾਈਟ ਦੀ ਸੁਰੂਆਤ ਕੀਤੀ,ਜੋ ਕਿ ਇਕ ਪ੍ਰੋਜੈਕਟ ਦਾ ਹਿੱਸਾ ਸੀ , ਪਰ ਆਪਦੀ ਹੋਂਦ ਵਿੱਚ ਆਉਣ ਦੇ ਇਕ ਸਾਲ ਬਾਅਦ ਹੀ ਇਹ ਵੈਬਸਾਈਟ ਇਤਨੀ ਪਾਪੂਲਰ ਹੋ ਗਈ ਕਿ ਅੱਜ ਇਸ ਵੈਬਸਾਈਟ ਦੇ ਜਰੀਏ 2.38 ਬਿਲੀਅਨ ਤੋਂ ਜਿਆਦਾ ਲੋਕ ਜੁੜੇ ਹੋਏ ਹਨ। ਮਾਰਕ ਜੁਕਰਬਰਗ ਇੱਕ ਦਿਨ ਵਿਚ ਕਰੀਬ 44 ਲੱਖ ਡਾਲਰ ਯਾਨੀ ਕਰੀਬ 29 ਕਰੋੜ ਰੁਪਏ ਕਮਾ ਲੈਂਦਾ ਹੈ। ਫੇਸਬੁੱਕ ਦੀ ਸ਼ੁਰੂਆਤ 4 ਫਰਵਰੀ 2004 'ਚ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਈ ਦੌਰਾਨ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੇ ਦੋਸਤਾਂ ਨੇ ਕੀਤੀ ਸੀ। ਉਨ੍ਹਾਂ ਨੇ ਯੂਨੀਵਰਸਿਟੀ ਹਾਸਟਲ ਦੇ ਕਮਰੇ 'ਚ ਰਹਿਣ ਵਾਲੇ ਆਪਣੇ ਦੋਸਤਾਂ ਨਾਲ ਇਸ ਨੂੰ ਲਾਂਚ ਕੀਤਾ ਸੀ। ਉਨ੍ਹਾਂ ਨੇ ਇਸ ਸਾਈਟ ਦੀ ਸ਼ੁਰੂਆਤ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਪਰਕ ਕਰਨ ਲਈ ਕੀਤੀ ਸੀ। ਯੂਨੀਵਰਸਿਟੀ 'ਚ ਇਸ ਸਾਈਟ ਦੀ ਪ੍ਰਸਿੱਧੀ ਤੋਂ ਬਾਅਦ ਇਸ ਨੂੰ ਦੂਜੇ ਕਾਲਜਾਂ ਨਾਲ ਵੀ ਸਾਂਝਾ ਕੀਤਾ ਗਿਆ। ਦੇਖਦੇ ਹੀ ਦੇਖਦੇ ਇਸ ਸਾਈਟ ਨੇ ਜ਼ਬਰਦਸਤ ਪ੍ਰਸਿੱਧੀ ਹਾਸਲ ਕਰ ਲਈ। ਜਦੋਂ ਤੱਕ ਇਹ ਸਾਈਟ ਜਨਤਕ ਨਹੀਂ ਕੀਤੀ ਗਈ ਤਾਂ ਇਸਦਾ ਨਾਮ 'ਦਿ ਫੇਸਬੁੱਕ ਡਾਟ ਕਾਮ' ਸੀ। ਇਸ ਸਾਈਟ ਨੂੰ ਜਨਤਕ ਤੌਰ 'ਤੇ ਲਾਂਚ ਕਰਨ ਤੋਂ ਪਹਿਲਾਂ ਇਸਦਾ ਨਾਮ ਫੇਸਬੁੱਕ ਰੱਖ ਦਿੱਤਾ ਗਿਆ ਸੀ। ਮਾਰਕ ਦੁਨੀਆਂ ਦਾ 35 ਵਾਂ ਸਭ ਤੋਂ ਅਮੀਰ ਇਨਸਾਨ ਜੋ ਕਿ ਫੇਸਬੁੱਕ ਦਾ ਮਾਲਕ ਹੈ ਤੇ 1500 ਕਰੋੜ ਡਾਲਰ ਦੀ ਨਿੱਜੀ ਸੰਪੰਤੀ ਦਾ ਮਾਲਕ ਹੈ , ਅਮਰੀਕਾ ਦੇ ਬਿਲਕੁਲ ਹੀ ਇਕ ਸਾਧਾਰਨ ਤੇ ਛੋਟੇ ਜਿਹੇ ਸਹਿਰ ਸਾਓ ਅੋਲਟੋ ਵਿੱਚ ਬਹੁਤ ਹੀ ਸਾਧਾਰਨ ਜਿੰਦਗੀ ਜਿਊਂਦਾ ਹੈ। ਉਸ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਫੇਸਬੁੱਕ ਦਾ ਮਾਲਕ ਤੇ ਇਤਨਾ ਅਮੀਰ ਇਨਸਾਨ ਇਤਨੀ ਸਾਧਾਰਨ ਜਿੰਦਗੀ ਜੀ ਰਿਹਾ ਹੈ। 2003 ਤੋਂ ਅੱਜ ਤੱਕ ਉਸਦੀ ਜਿੰਦਗੀ ਵਿੱਚ ਕੋਈ ਫਰਕ ਨਹੀਂ ਆਇਆ ਹੈ ਤੇ ਉਹ ਹੁਣ ਵੀ ਕੰਪਿਊਟਰ ਕੰਪਨੀ ਵਿੱਚ ਆਪਣੇ ਕਾਮਿਆਂ ਨਾਲ 16-16 ਘੰਟੇ ਕੰਮ ਕਰ ਰਿਹਾ ਹੈ। ਉਸਦਾ ਮੀਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾਂ ਹੀ ਉਹ ਕੋਈ ਇੰਟਰਵਿਊ ਵਗੈਰਾ ਕਿਸੇ ਨੂੰ ਦੇਂਦਾ ਹੈ। ਉਸਦੀ ਆਪਣੀ ਸਾਰੀ ਨਿਜੀ ਜਾਇਦਾਦ ਵੀ ਫੇਸਬੁੱਕ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਅੱਜ ਦੀ ਤਾਰੀਕ ਵਿੱਚ ਫੇਸਬੁੱਕ ਦੀ ਸੇਅਰ ਮਾਰਕਿਟ ਵਿੱਚ ਕੀਮਤ 1000 ਕਰੋੜ ਡਾਲਰ ਹੈ ਤੇ ਇਸਦਾ ਸਾਲਾਨਾ ਕਾਰੋਬਾਰ ਐਡਵਰਟਾਈਸਮੈਂਟ ਦੇ ਬਿਜਨਸ ਤੋਂ ਕਈ ਬਿਲੀਅਨ ਡਾਲਰ ਸਾਲਾਨਾ ਹੈ। ਇਸ ਕੰਪਨੀ ਦਾ ਹੈਡਕੁਆਰਟਰ ਬਹੁਤ ਹੀ ਸਾਧਾਰਨ ਜਿਹੇ ਸਹਿਰ ਜੋ ਸਿਲੀਕੋਨ ਵੈਲੀ ਦੇ ਨੇੜੇ ਹੀ ਹੈ ਵਿੱਚ ਹੈ ਤੇ ਇਸ ਦੇ 3000 ਦੇ ਕਰੀਬ ਕਰਮਚਾਰੀ ਹਨ। ਮਾਰਕ ਜੁਕਰਬਰਗ ਆਪ ਵੀ ਤਨਖਾਹ ਤੇ ਹੀ ਕੰਮ ਕਰਦਾ ਹੈ । (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **