\'ਕਹਿੰਦੇ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ\' | ਗੁਰਦਵਾਰੇ ਕਿਉਂ ਬਣ ਗਏ ਆਸ਼ਕੀ ਦੇ ਅੱਡੇ ? Surkhab TV
'ਕਹਿੰਦੇ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ' | Gurdware ਕਿਉਂ ਬਣ ਗਏ ਆਸ਼ਕੀ ਦੇ ਅੱਡੇ ? ਸੋਸ਼ਲ ਮੀਡੀਆ ਤੇ ਕਲ ਪਰਸੋਂ ਦੀ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਵਿਚ ਗੁਰਦਵਾਰਾ ਫਤਿਹਗੜ ਸਾਹਿਬ ਦੇ ਅੰਦਰ ਬੈਠਾ ਇੱਕ ਕੁੜੀ ਮੁੰਡੇ ਦਾ ਜੋੜਾ ਜਿਸਨੂੰ ਕੁਝ ਸਿੱਖ ਨੌਜਵਾਨਾਂ ਨੇ ਜਾ ਕੇ ਪੁੱਛ ਪੜਤਾਲ ਕੀਤੀ ਤੇ ਜਦੋਂ ਦੋਹਾਂ ਵਿਚਕਾਰ ਕੋਈ ਰਿਸ਼ਤਾ ਸਾਹਮਣੇ ਨਾ ਆਇਆ ਤਾਂ ਮੁੰਡੇ ਦੇ ਥੱਪੜ ਮਾਰੇ ਗਏ ਤੇ ਉਸਨੂੰ ਅੱਗੇ ਤੋਂ ਗੁਰਦਵਾਰੇ ਵਿਚ ਜਾ ਕੇ ਅਜਿਹਾ ਕਰਨ ਤੋਂ ਰੋਕਿਆ ਗਿਆ। ਵੀਡੀਓ ਵਾਇਰਲ ਹੋਈ ਤੇ ਨਾਲ ਹੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਗਲਤ ਕੀਤਾ,ਮੁੰਡੇ ਨੂੰ ਕੁੱਟਣਾ ਗਲਤ ਹੈ,ਪਿਆਰ ਨਾਲ ਸਮਝਾਉਣਾ ਚਾਹੀਦਾ ਸੀ। ਖੈਰ,ਜਿੰਨੇ ਮੂੰਹ ਓਨੀਆਂ ਗੱਲਾਂ ਪਰ ਇਥੇ ਕੁਝ ਗੱਲਾਂ ਧਿਆਨ ਮੰਗਦੀਆਂ ਹਨ ਕਿ ਨਿੱਕੇ ਬੱਚਿਆਂ ਨੂੰ ਵੀ ਪਤਾ ਹੈ ਕਿ ਗੁਰਦਵਾਰਾ ਸਾਹਿਬ ਦੀ ਇੱਕ ਮਰਿਆਦਾ ਹੁੰਦੀ ਹੈ,ਅਸੂਲ ਹੁੰਦੇ ਹਨ। ਓਥੇ ਸ਼ਰਾਬੀ ਬੰਦਾ ਨਹੀਂ ਜਾਣਾ ਚਾਹੀਦਾ,ਕੋਈ ਨਸ਼ਾ ਕਰਕੇ ਨਹੀਂ ਜਾਣਾ,ਕੋਈ ਭੜਕੀਲੇ ਕੱਪੜੇ ਪਾ ਕੇ ਨਹੀਂ ਜਾਣਾ ਜਾਂ ਅਜਿਹੀ ਕੋਈ ਵੀ ਹਰਕਤ ਨਹੀਂ ਕਰਨੀ ਜੋ ਸਿੱਖ ਸਿਧਾਂਤਾਂ ਦੇ ਉਲਟ ਹੈ ਤਾਂ ਫਿਰ ਗੁਰਦਵਾਰਿਆਂ ਨੂੰ ਆਸ਼ਕੀ ਦੇ ਅੱਡੇ ਬਣਾਉਣਾ ਸਹੀ ਹੈ ? ਪਿਛਲੇ ਦਿਨੀਂ ਕੁਝ ਵੀਡੀਓ ਵਾਇਰਲ ਹੋਈਆਂ ਸਨ ਜਿਨਾਂ ਵਿਚ ਗੁਰਦਵਾਰਾ ਸਾਹਿਬਾਨ ਦੇ ਅੰਦਰ ਨੌਜਵਾਨ ਮੁੰਡੇ ਕੁੜੀਆਂ ਦੇ Tiktok ਵੀਡੀਓ ਵਾਇਰਲ ਹੋਏ ਸਨ,ਸਭ ਨੇ ਕਿਹਾ ਕਿ ਇਹਨਾਂ ਨੂੰ ਰੋਕਣਾ ਚਾਹੀਦਾ ਹੈ,ਇਥੇ ਦੇ ਥੱਪੜ ਮਾਰਕੇ ਬਾਹਰ ਕੱਢੋ ਪਰ ਇਸ ਮਾਮਲੇ ਤੇ ਦੋਹਰੀ ਸੋਚ ਕਿਉਂ ? ਅਸੀਂ ਇਹ ਨਹੀਂ ਕਹਾਂਗੇ ਕਿ ਜੋ ਗਲਤ ਕਰਦਾ ਉਸਨੂੰ ਕੁੱਟਕੇ ਰੋਕਣਾ ਚਾਹੀਦਾ ਪਰ ਹਰ ਇੱਕ ਧਾਰਮਿਕ ਅਸਥਾਨ ਦੀ ਮਰਿਆਦਾ ਹੈ ਜਿਸ ਬਾਰੇ ਨਿੱਕੇ ਬੱਚਿਆਂ ਨੂੰ ਵੀ ਪਤਾ ਹੈ ਤਾਂ ਫਿਰ ਅਜਿਹੀਆਂ ਹਰਕਤਾਂ ਧਾਰਮਿਕ ਅਸਥਾਨਾਂ ਤੇ ਜਾ ਕੇ ਕਰਨਾ ਸਹੀ ਕਿਵੇਂ ? ਗੁਰਦਵਾਰਾ ਫਤਿਹਗੜ ਸਾਹਿਬ ਦੀ ਉਹ ਧਰਤੀ ਜਿਥੇ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਵਿਚ ਖੜਕੇ ਵੀ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਕੇ ਦੁਸ਼ਮਣ ਦੇ ਈਨ ਨਾ ਮੰਨੀ ਤੇ ਅਸੀਂ ਉਹਨਾਂ ਅਸਥਾਨ ਤੇ ਜਾ ਕੇ ਆਸ਼ਕੀ ਕਰਦੇ ਫਿਰੀਏ ਤਾਂ ਫਿਰ ਸਾਡੀ ਅਕਲ ਨੂੰ ਮੱਤ ਕੌਣ ਦੇਊ ? ਸਾਡੀ ਆਪਣੀ ਸਮਝ ਕਿਥੇ ਹੈ ? ਕੋਈ ਵਿਦੇਸ਼ੀ ਹੋਵੇ,ਬੇਗਾਨਾ ਹੋਵੇ ਤਾਂ ਸਮਝ ਆਉਂਦਾ ਕਿ ਉਸਨੂੰ ਮਰਿਆਦਾ ਦਾ ਕੁਝ ਨਹੀਂ ਪਤਾ ਪਰ ਆਹ ਫੋਟੋਆਂ ਦੇਖਕੇ ਦੱਸੋ ਕਿ ਇਹ ਸਭ ਕੀ ਹੋ ਰਿਹਾ ? ਆਪਣੀ ਗਲਤੀ ਨੂੰ ਜਾਇਜ ਦੱਸਕੇ ਗੁਰੂ ਵਲੋਂ ਬਕਸ਼ੇ ਸਿਧਾਂਤ ਨੂੰ ਝੂਠਾ ਪਾਉਣਾ ਛੱਡਕੇ ਇਹ ਦੇਖਣਾ ਸ਼ੁਰੂ ਕਰੀਏ ਕਿ ਇਹ ਸਭ ਹੁੰਦਾ ਹੀ ਕਿਉਂ ਹੈ ? ਬਾਕੀ ਜੇਕਰ ਫ਼ਿਲਮਾਂ ਵਿਚ ਅਜਿਹਾ ਸਭ ਗਲਤ ਸੁਨੇਹਾ ਦਿੱਤਾ ਜਾਣਾ ਤਾਂ ਫਿਰ ਭੁੱਲੀ ਜਵਾਨੀ ਨੇ ਅਜਿਹੀਆਂ ਕਰਤੂਤਾਂ ਕਰਨੀਆਂ ਹੀ ਹੋਈਆਂ। ਗਿੱਪੀ ਗਰੇਵਾਲ ਦੀ ਇਸ ਫਿਲਮ ਖਿਲਾਫ ਕੋਈ ਕਿਉਂ ਨਾ ਬੋਲਿਆ ? ਸਭ ਤੋਂ ਪਹਿਲਾਂ ਤਾਂ ਇਹੋ ਜਿਹੀਆਂ ਫਿਲਮਾਂ ਦੇ ਡਾਇਰੈਕਟਰ-Producer ਤੇ ਐਕਟਰ ਹੀ ਸਿੱਧੇ ਕੀਤੇ ਜਾਣ ਇਹਨਾਂ ਵੱਲ ਦੇਖਕੇ ਹੀ ਦਿਮਾਗ਼ ਖ਼ਰਾਬ ਹੋਇਆ ਪਿਆ ਸਾਡੀ ਜਨਤਾ ਦਾ। ਅਖੇ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ,ਦੱਸੋ ਗੁਰੂ ਘਰ ਦੀ ਮਰਿਆਦਾ ਦਾ ਜਿਸਨੂੰ ਨਹੀਂ ਪਤਾ ਉਹ ਰਿਸ਼ਤੇ ਨਿਭਾ ਲਵੇਗਾ ਅੱਗੇ ਜਾ ਕੇ ? ਬਾਕੀ ਜੋ ਲੋਕ ਸਿੱਖ ਨੌਜਵਾਨਾਂ ਨੂੰ ਗਲਤ ਕਹਿਕੇ ਇਸ ਕੁੜੀ ਮੁੰਡੇ ਨੂੰ ਸਹੀ ਅੱਖ ਰਹੇ ਹਨ,ਉਹ ਜਾਂਦੇ ਜਾਂਦੇ ਇਸ ਵੀਡੀਓ ਤੇ ਨਿਗਾਹ ਮਾਰ ਜਾਣ ਕਿ ਕੁੜੀ ਮੁੰਡੇ ਦੀ ਹਮਾਇਤ ਕਰਨ ਵਾਲੇ ਲੋਕਾਂ ਦੀ ਸੋਚ ਕਿਥੋਂ ਤੱਕ ਹੈ ? (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **