What Is A Siropao ? Who Deserve Siropao ? Surkhab TV
What Is A Siropao ? Who Deserve Siropao ? Surkhab TV ਸਿਰੋਪਾਓ ਕੀ ਹੁੰਦਾ ? ਇਹ ਕਿਸਨੂੰ ਦਿੱਤਾ ਜਾਂਦਾ ਤੇ ਕਿਉਂ ਦਿੱਤਾ ਜਾਂਦਾ ? ਸਿਰੋਪਾਓ ਨੂੰ ਸਿਰੋਪਾ ਵੀ ਕਿਹਾ ਜਾਂਦਾ। ਸਿਰੋਪਾਓ ਦਾ ਅਰਥ ਹੈ ਉਹ ਵਸਤਰ,ਜੋ ਸਿਰ ਤੋਂ ਪਾਓ ਯਾਨੀ ਪੈਰਾਂ ਤੱਕ ਸਰੀਰ ਨੂੰ ਢੱਕਦਾ ਹੈ,ਕੱਜਦਾ ਹੈ। ਅੱਜਕਲ ਤਾਂ 2 ਮੀਟਰ ਜਾਂ ਸਵਾ 2 ਮੀਟਰ ਦੇ ਸਿਰੋਪਾਓ ਦੇ ਦਿੱਤੇ ਜਾਂਦੇ ਹਨ। ਇਸ ਪਿੱਛੇ ਗੁਰਮਤਿ ਦਾ ਇਹ ਸਿਧਾਂਤ ਹੈ ਕਿ ਸਤਿਗੁਰੂ ਸਾਡੇ ਸਰੀਰ ਅਤੇ ਮਨ ਦੀਆਂ ਕਮਜ਼ੋਰੀਆਂ ਨੂੰ ਢਕ ਦਿੰਦਾ ਹੈ, ‘ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੇ॥ ਗੁਰੂ ਅਮਰਦਾਸ ਜੀ ਬਾਰੇ ਜ਼ਿਕਰ ਹੈ ਕਿ ਜਦੋਂ ਉਹ ਗੁਰੂ ਅੰਗਦ ਪਾਤਸ਼ਾਹ ਜੀ ਦੇ ਇਸ਼ਨਾਨ ਲਈ ਜਲ ਲੈ ਕੇ ਆਉਂਦੇ ਤਾਂ ਹਰ ਸਾਲ ਸੇਵਾ ਬਦਲੇ ਉਨ੍ਹਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਂਦੀ। ਗੁਰੂ ਅਮਰਦਾਸ ਜੀ ਵੀ ਇਹ ਸਿਰੋਪਾਓ ਸਤਿਕਾਰ ਵਜੋਂ ਆਪਣੇ ਸੀਸ ‘ਤੇ ਸਜਾ ਕੇ ਰੱਖਦੇ। ਸਿਰੋਪਾਓ ਸਿੱਖ ਵੱਲੋਂ ਕੀਤੀ ਸੇਵਾ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਅਤੇ ਸੇਵਾ ਦੀ ਪ੍ਰਵਾਨਗੀ ਦੀ ਨਿਸ਼ਾਨੀ ਹੈ। ਇਹ ਸੇਵਾ ਸਰੀਰਕ ਵੀ ਹੈ, ਨਾਮ ਜਪਣ, ਕਿਰਤ ਕਮਾਈ ਵਿਚੋਂ ਵੰਡ ਛਕਣ, ਦੇਗ ਚਲਾਉਣ (ਲੋਹ ਲੰਗਰ), ਜੋੜੇ ਝਾੜਨ, ਲੰਗਰ ਸਜਾਉਣ, ਲੰਗਰ ਵਰਤਾਉਣ, ਬਰਤਨ ਮਾਂਜਣ, ਗੁਰਦੁਆਰਿਆਂ ਵਿਚ ਫਰਸ਼ ਧੋਣ, ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਧਰਮ ਯੁੱਧ ਲਈ ਤੇਗ ਵਾਹੁਣ ਵਾਲਿਆਂ ਦੀ ਵੀ ਹੈ। ਅਸਲ ਵਿਚ ਸਿਰੋਪਾਓ ਦਾ ਅਰਥ ਕੇਵਲ ਕੇਸਰੀ ਜਾਂ ਪੀਲਾ ਕੱਪੜਾ ਨਹੀਂ, ਕਿਉਂਕਿ ਇਸ ਰੰਗ ਦਾ ਕੱਪੜਾ ਤਾਂ ਅਣਗਿਣਤ ਗੰਢਾਂ ਤੇ ਪੰਡਾਂ ਦੇ ਰੂਪ ਵਿਚ ਬਾਜ਼ਾਰ ਆਮ ਮਿਲ ਜਾਂਦਾ ਹੈ ਅਤੇ ਅਜਿਹੇ ਕੱਪੜਿਆਂ ਨੂੰ ਸਿਰੋਪਾਓ ਨਹੀਂ ਕਿਹਾ ਜਾ ਸਕਦਾ। ਸਿਰੋਪਾਓ ਓਹੀ ਹੈ ਜੋ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਸਾਹਿਬ ਦੇ ਅੰਗਾਂ ਨੂੰ ਛੁਹਾਕੇ ਸੇਵਾਦਾਰ,ਗੁਰੂ ਦੇ ਪਿਆਰੇ ਨੂੰ ਗੁਰੂ ਦੀ ਬਖਸ਼ਿਸ਼ ਰੂਪ ਵਿਚ ਬਖਸ਼ਿਆ ਜਾਂਦਾ ਹੈ। ਅੱਜਕਲ ਹਾਲ ਇਹ ਹੈ ਕਿ ਸਿਰਪਾਓ ਮਿਲਦਾ ਪਹਿਲਾਂ ਤੇ ਲਾਹ ਕੇ ਨਾਲ ਹੀ ਪਾਸੇ ਰੱਖ ਲਿਆ ਜਾਂਦਾ ਤੇ ਫਿਰ ਘਰ ਜਾ ਕੇ ਓਹਨੂੰ ਵੱਖ ਵੱਖ ਰੂਪ ਵਿਚ ਵਰਤ ਲਿਆ ਜਾਂਦਾ ਜਦੋ ਕਿ ਇਹ ਗੁਰੂ ਦੀ ਬਖਸ਼ਿਸ਼ ਹੈ ਜੋ ਸਿਰ ਤੇ ਸਜਾਉਣ ਨੂੰ ਹੁੰਦੀ ਹੈ। ਸਮੇਂ ਦਾ ਗੇੜ ਦੇਖੋ ਕਿ ਗੁਰੂ ਘਰ ਵਲੋਂ ਮਿਲਦੀ ਇਹ ਬਖਸ਼ਿਸ਼ ਅੱਜਕਲ ਜਣੇ ਖਣੇ ਨੂੰ ਦੇ ਦਿੱਤੀ ਜਾਂਦੀ ਹੈ। ਕੋਈ ਬੰਦਾ ਰਾਜਨੀਤਿਕ ਪਾਰਟੀ ਬਦਲਕੇ ਦੂਜੀ ਚ ਜਾਵੇ,ਸਿਰੋਪਾ ਪਾ ਦਿੰਦੇ,ਅਗਲਾ ਭਾਵੇਂ ਸਿਰੋਂ ਮੋਨਾ ਹੋਵੇ,ਕੋਈ ਨਸ਼ਾ ਕਰਦਾ ਹੋਵੇ ਪਰ ਸਿਰੋਪਾ ਪਾ ਕੇ ਇਸ ਮਰਿਆਦਾ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਕੋਈ ਆਮ ਦੁਨਿਆਵੀ ਪ੍ਰੋਗਰਾਮ ਹੋਵੇ,ਓਥੇ ਸਿਰੋਪਾ ਪਾ ਦਿੰਦੇ। ਅੱਜਕਲ ਤਾਂ ਕਿਸੇ ਦੀ ਬੇਜਤੀ ਕਰਨ ਨੂੰ ਵੀ ਕਹਿ ਦਿੰਦੇ "ਲੈ ਪਵਾ ਲਿਆ ਸਿਰੋਪਾ"। ਗੁਰੂ ਦੀ ਬਖਸ਼ਿਸ਼ ਨੂੰ ਅਸੀਂ ਮਜ਼ਾਕ ਬਣਾ ਲਿਆ ਤੇ ਫਿਰ ਭਾਲਦੇ ਕਿ ਗੁਰੂ ਸਾਡੇ ਤੇ ਕਿਰਪਾ ਕਰੁ !! ਸ੍ਰੀ ਦਰਬਾਰ ਸਾਹਿਬ ਜਾਓ ਤਾਂ ਜਿਹੜਾ ਕੋਈ ਸੌ ਰੁਪਏ ਜਾਂ ਇਸ ਤੋਂ ਵੱਧ ਰੁਪਏ ਦਾ ਮੱਥਾ ਟੇਕੇ,ਓਹਨੂੰ ਸਿਰੋਪੇ ਚ ਪਤਾਸੇ ਪਾ ਕੇ ਦੇ ਦਿੱਤੇ ਜਾਂਦੇ ਤੇ ਫਿਰ ਗੁਰੂ ਵਲੋਂ ਬਕਸ਼ੀ ਬਰਾਬਰਤਾ ਦੀ ਦਾਤ ਕਿਥੇ ਗਈ ? ਸਿਰੋਪਾਓ ਦੀ ਬਖਸ਼ਿਸ਼ ਤਾਂ ਰੋਲੀ ਉਹ ਅਲੱਗ। ਧਰਮਯੁੱਧ ਮੋਰਚੇ ਦੀ ਇੱਕ ਗੱਲ ਯਾਦ ਆ ਗਈ,ਜਦੋਂ ਮੰਜੀ ਸਾਹਿਬ ਦੀਵਾਨ ਹਾਲ ਚੋਂ ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਤਾਂ ਓਥੇ ਸਰਦਾਰ ਭਰਪੂਰ ਸਿੰਘ ਬਲਬੀਰ ਨੇ ਇਹ ਗੱਲ ਕਹੀ ਸੀ ਕਿ ਭਾਈ ਅਮਰੀਕ ਸਿੰਘ ਜੀ,ਇਹ ਸਿਰੋਪਾਓ ਜਿਨ੍ਹਾਂ ਵੱਡਾ ਹੈ ਓਹਨੇ ਸਾਲ ਕੌਮ ਲਈ ਜੇਲ ਕੱਟਣੀ ਪੈਂਦੀ ਹੈ,ਓਹਨੀ ਵੱਡੀ ਕੁਰਬਾਨੀ ਕਰਨੀ ਪੈਂਦੀ ਹੈ ਪਰ ਅੱਜ ਹਲਾਤ ਇਹ ਹਨ ਕਿ ਇਥੇ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਉਹਨਾਂ ਲੋਕਾਂ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕਰ ਦਿੰਦੀ ਹੈ ਜਿਨਾਂ ਨੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਹੋਣ ਤੇ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਵਿਰੋਧ ਕਰਦੇ ਸਿੱਖਾਂ ਤੇ ਗੋਲੀਆਂ ਚਲਾਈਆਂ ਹੋਣ। ਅਸੀਂ ਗੁਰੂ ਵਲੋਂ ਬਕਸ਼ੇ ਨਿਆਰੇਪਨ ਨੂੰ ਵੀ ਗਵਾ ਲਿਆ ਹੈ,ਗੁਰੂ ਦੀਆਂ ਬਖਸ਼ਿਸ਼ਾਂ ਨੂੰ ਵੀ ਗਵਾ ਲਿਆ ਹੈ ਤੇ ਫਿਰ ਗੁਰੂ ਤੋਂ ਮੰਗਦੇ ਹਾਂ ਕਿ ਗੁਰੂ ਸਾਡਾ ਭਲਾ ਕਰੇ !! ਗੁਰੂ ਦੀ ਬਖਸ਼ਿਸ਼ ਰੂਪ ਵਿਚ ਸਿਰੋਪਾਓ ਦੀ ਇਹਨਾਂ ਤਰੀਕਿਆਂ ਨਾਲ ਹੁੰਦੀ ਬੇਕਦਰੀ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **