Video paused

ਅਜਿਹਾ ਪਿੰਡ ਜਿਥੇ ਧੀ ਜੰਮਣ ਤੇ ਪਰਿਵਾਰ ਲਾਉਂਦਾ 111 ਰੁੱਖ | Piplantri Village

Playing next video...

ਅਜਿਹਾ ਪਿੰਡ ਜਿਥੇ ਧੀ ਜੰਮਣ ਤੇ ਪਰਿਵਾਰ ਲਾਉਂਦਾ 111 ਰੁੱਖ | Piplantri Village

Surkhab Tv
Followers

#PiplantriVillage #PlantTree #SaveGirlChild ਅਜਿਹਾ ਪਿੰਡ ਜਿਥੇ ਧੀ ਜੰਮਣ ਤੇ ਪਰਿਵਾਰ ਲਾਉਂਦਾ 111 ਰੁੱਖ | Piplantri Village ਰਾਜਸਥਾਨ ਦਾ ਇਲਾਕਾ ਵੈਸੇ ਪਛੜਿਆ ਮੰਨਿਆ ਜਾਂਦਾ ਹੈI ਮਾਰੂਥਲ ਇਲਾਕਾ ਹੋਣ ਕਰਕੇ ਉਪਜਾਊ ਵੀ ਘੱਟ ਹੈ ਪਰ ਰਾਜਸਥਾਨ ਦੇ ਰਾਜਸਾਮੰਡ ਜਿਲੇ ਵਿੱਚ ਇੱਕ ਪਿਪਲੰਤਰੀ ਨਾਂ ਦਾ ਪਿੰਡ ਹੈ ਜਿਹੜਾ ਆਪਣੇ ਕੁਝ ਉਸਾਰੂ ਕਾਰਜਾਂ ਕਰਕੇ ਰਾਜਸਥਾਨ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਪ੍ਰਸਿੱਧ ਹੈ I ਇਸ ਪਿੰਡ ਦੀ ਪੰਚਾਇਤ ਨੇ ਕਨੂੰਨ ਬਣਾਇਆ ਹੈ ਕਿ ਜਦੋਂ ਵੀ ਉਸ ਪਿੰਡ ਵਿੱਚ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਉਸ ਘਰ ਨੂੰ 111 ਬੂਟੇ ਜਿਸ ਵਿਚ ਨਿੰਮ,ਟਾਹਲੀ,ਅੰਬ,ਔਲਾ ਅਤੇ ਹੋਰ ਫਰੂਟ ਸ਼ਾਮਿਲ ਹਨ,ਲਾਉਣਾ ਜਰੂਰੀ ਹੈ ਅਤੇ ਉਸ ਘਰ ਨੂੰ ਲਿਖਤੀ ਅਸ਼ਟਾਮ ਰੂਪ ਵਿੱਚ ਦੇਣਾ ਪੈਂਦਾ ਕਿ ਉਹ ਹਮੇਸ਼ਾਂ ਲਈ ਉਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੇ ਜਿੰਮੇਵਾਰ ਹਨI ਜੇ ਕੋਈ ਬੂੱਟਾ ਸੁੱਕ ਜਾਵੇ ਇਹ ਓਸੇ ਘਰ ਦੀ ਦੁਬਾਰਾ ਲਾਉਣ ਦੀ ਜਿੰਮੇਵਾਰੀ ਹੈI ਉਹ ਇਹ ਵੀ ਲਿਖ ਕੇ ਦਿੰਦੇ ਹਨ ਕਿ ਉਹ ਉਸ ਕੁੜੀ ਦਾ ਵਿਆਹ 18 ਸਾਲ ਤੋਂ ਪਹਿਲਾਂ ਨਹੀਂ ਕਰਨਗੇ ਅਤੇ ਉਸਦੀ ਪੜਾਈ ਬਿਨਾਂ ਕਿਸੇ ਰੁਕਾਵਟ ਜਾਰੀ ਰੱਖਣਗੇI ਇਸਦੇ ਬਦਲੇ ਪਿੰਡ ਵਾਲੇ ਆਪਸ ਵਿੱਚ 21000 ਰੁਪਏ ਦੀ ਉਗਰਾਹੀ ਕਰਕੇ ਅਤੇ 10000 ਰੁਪਏ ਕੁੜੀ ਦੇ ਮਾਂ ਬਾਪ ਤੋਂ ਲੈ ਕੇ ਕੁੱਲ 31000 ਰੁਪਏ ਕੁੜੀ ਦੇ ਨਾਂ ਤੇ 20 ਸਾਲ ਲਈ FD ਕਰ ਦਿੰਦੇ ਹਨ ਜੋ 20 ਸਾਲ ਬਾਅਦ ਉਸਦੀ ਪੜ੍ਹਾਈ ਅਤੇ ਵਿਆਹ ਲਈ ਹੀ ਮਿਲਦੇ ਹਨI ਇਸ ਪਿੰਡ ਵਿੱਚ ਔਸਤਨ ਸਾਲ ਵਿੱਚ 60 ਕੁੜੀਆਂ ਦਾ ਜਨਮ ਹੁੰਦਾ ਹੈI ਪਿਪਲੰਤਰੀ ਪਿੰਡ ਦੀ ਕੁੱਲ ਅਬਾਦੀ 8000 ਹੈI ਕਿਸੇ ਦੀ ਮੌਤ ਤੇ ਵੀ ਉਸ ਦੇ ਵਾਰਸਾਂ ਨੂੰ 11 ਬੂਟੇ ਲਾਉਣੇ ਲਾਜਮੀ ਹਨI ਉਂਝ ਵੀ ਇਸ ਪਿੰਡ ਦੇ ਲੋਕ ਹਰ ਖੁਸ਼ੀ-ਗਮੀਂ ਦੇ ਦਿਨ ਤਿਓਹਾਰ ਤੇ ਬੂਟੇ ਲਾਉਂਦੇ ਰਹਿੰਦੇ ਹਨI ਇਹ ਬੂਟੇ ਲਾਉਣ ਦਾ ਮੁੱਢ ਪਿੰਡ ਦੇ ਸਾਬਕਾ ਸਰਪੰਚ ਸਿਆਮ ਸੁੰਦਰ ਪਾਲੀਵਾਲ ਨੇ ਕੁਝ ਸਾਲ ਪਹਿਲਾਂ ਆਪਣੀ ਧੀ ਕਿਰਨ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਸੀI ਇਸ ਪਿੰਡ ਨੇ ਇਵੇਂ ਕਰਦਿਆਂ ਪਿਛਲੇ 6 ਸਾਲਾਂ ਵਿੱਚ ਪਿੰਡ ਦੇ ਚੁਗਿਰਦੇ ਅਤੇ ਪੰਚਾਇਤੀ ਜਮੀਨ ਵਿੱਚ ਢਾਈ ਲੱਖ ਤੋਂ ਉੱਪਰ ਦਰੱਖਤ ਲੱਗ ਚੁਕੇ ਹਨ I ਇਹਨਾਂ ਬੂਟਿਆਂ ਨੂੰ ਸਿਓਂਕ ਤੋਂ ਬਚਾਉਣ ਲਈ ਇਹਨਾਂ ਦੇ ਵਿਚਕਾਰ ਢਾਈ ਲੱਖ ਤੋਂ ਜਿਆਦਾ ਐਲੋਵੇਰਾ ਯਾਨੀ ਕੁਮਾਰਗੰਦ ਦੇ ਬੁਟੇ ਲਗਾਏ ਹਨI ਸਰਪੰਚ ਸ਼ਿਆਮ ਸੁੰਦਰ ਦੇ ਉੱਦਮ ਸਦਕਾ ਐਲੋਵੇਰਾ ਤੋਂ ਪਿੰਡ ਲਈ ਕਮਾਈ ਦਾ ਸਾਧਨ ਪੈਦਾ ਕਰਨ ਲਈ ਇਸਦੇ ਗੁੱਦੇ ਨੂੰ ਕਰੀਮ,ਸ਼ੈਂਪੂ,ਸਾਬਣ,ਅਚਾਰ ਆਦਿ ਲਈ ਪਲਾਂਟ ਵੀ ਸ਼ੁਰੂ ਕੀਤਾ ਹੈ ਜੋ ਪਿੰਡ ਦੇ ਵਸਨੀਕ ਆਂਗਣਵਾੜੀ ਵਰਕਰਾਂ ਨਾਲ ਰਲ ਕੇ ਚਲਾਉਂਦੇ ਹਨI ਐਲੋਵੇਰਾ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੈI ਇਸ ਪਿੰਡ ਵਿੱਚ ਸ਼ਰਾਬ ਦੀ ਪੂਰਨ ਪਬੰਦੀ ਹੈ ਅਤੇ ਇਸਦੇ ਨਾਲ ਖੁੱਲੇ ਛੱਡ ਕੇ ਡੰਗਰ ਚਾਰਨ ਅਤੇ ਦਰੱਖਤ ਕੱਟਣ ਦੀ ਵੀ ਪਬੰਦੀ ਹੈI ਇਸ ਪਿੰਡ ਦੇ ਨਾਮ ਇੱਕ ਹੋਰ ਰਿਕਾਰਡ ਹੈ ਕਿ ਪਿਛਲੇ 7-8 ਸਾਲ ਵਿੱਚ ਪਿੰਡ ਵਿੱਚ ਕਦੇ ਵੀ ਪੁਲਿਸ ਨਹੀਂ ਆਈ I ਇਸ ਪਿੰਡ ਦੇ ਇਸ ਉਪਰਾਲੇ ਬਾਰੇ ਤੁਹਾਡੇ ਕੀ ਵਿਚਾਰ ਹਨ ? ਕੀ ਪੰਜਾਬ ਵਿਚ ਵੀ ਅਜਿਹਾ ਹੋਣਾ ਚਾਹੀਦਾ ਹੈ ?? ਸਹਿਮਤ ਹੋ ਤਾਂ ਵੀਡੀਓ ਸ਼ੇਅਰ ਕਰੋ ਅਤੇ ਆਪਣੇ ਪਿੰਡ ਦੇ ਸਰਪੰਚ ਨਾਲ ਇਸ ਬਾਬਤ ਜਰੂਰ ਗੱਲ ਕਰੋI (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more