Video paused

ਕੀ ਜਥੇਦਾਰ ਸਾਬ ਲਈ ਚੁਣੌਤੀ ਬਣੇਗਾ ਕਾਂਗਰਸੀ ਨੇਤਾ ਦਾ ਬੇਨਤੀ ਪੱਤਰ

Playing next video...

ਕੀ ਜਥੇਦਾਰ ਸਾਬ ਲਈ ਚੁਣੌਤੀ ਬਣੇਗਾ ਕਾਂਗਰਸੀ ਨੇਤਾ ਦਾ ਬੇਨਤੀ ਪੱਤਰ

Surkhab Tv
Followers

ਮੌਜੂਦਾ ਸਮੇਂ ਵਿੱਚ ਚੱਲ ਰਹੇ ਸਿੱਖ ਮਸਲਿਆ ਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੇ ਸਖਤ ਸਟੈਂਡ ਕਰਕੇ ਹਰ ਪਾਸੇ ਜਥੇਦਾਰ ਸਾਬ ਦੀ ਵਾਹ ਵਾਹ ਹੋ ਰਹੀ ਹੈ ਪਰ ਹੁਣ ਉਨ੍ਹਾਂ ਸਾਹਮਣੇ ਇੱਕ ਵੱਡੀ ਚਨੌਤੀ ਖੜੀ ਹੋ ਗਈ ਹੈ। ਬੀਤੇ ਦਿਨ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਹੋ ਰਹੇ ਕੀਰਤਨ ਦੇ ਪ੍ਰਸਾਰਣ ਕਰਨ ਦੀ ਖੁੱਲ ਸਾਰਿਆਂ ਨੂੰ ਦਿੱਤੀ ਜਾਵੇ। ਬਾਜਵਾ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮ ਹੈ 'ਗੁਰਬਾਣੀ ਇਸ ਜਗ ਮਹਿ ਚਾਨਣੁ', ਕਰਮਿ ਵਸੈ ਮਨ ਆਇ" ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਇਹ ਮੁੱਢਲਾ ਫਰਜ ਹੈ ਕਿ ਉਹ ਗੁਰਬਾਣੀ ਦੇ ਇਸ ਚਾਨਣ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਤੇ ਹਰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਘਰ ਤੱਕ ਪਹੁੰਚਾਏ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਆਪਣਾ ਜੀਵਨ ਗੁਰਬਾਣੀ ਸਿਧਾਂਤ ਅਨੁਸਾਰ ਢਾਲ ਕੇ ਆਪਣਾ ਜਨਮ ਸਫਲਾ ਕਰ ਸਕਣ। ਗੁਰਬਾਣੀ ਕੀਰਤਨ ਨੂੰ ਟੀ.ਵੀ ਚੈਨਲਾ ਦੀ ਮਦਦ ਨਾਲ ਘਰ ਘਰ ਪਹੁੰਚਦਾ ਕਰਨ ਨਾਲ ਗੁਰ ਨਾਨਕ ਨਾਮ ਲੇਵਾ ਪ੍ਰਾਣੀ ਸਿੱਖੀ ਅਤੇ ਮਾਨਵਤਾ ਦੇ ਸਭ ਤੋਂ ਵੱਡੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਨਾਲ ਵੀ ਜੁੜ ਸਕੇਗਾ। ਉਹਨਾਂ ਅੱਗੇ ਲਿਖਿਆ ਕਿ ਸਾਡੀ ਜਾਣਕਾਰੀ ਅਨੁਸਾਰ ਇਸ ਵੇਲੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਣ ਦਾ ਹੱਕ ਕੁੱਝ ਪੈਸਿਆ ਬਦਲੇ ਕਿਸੇ ਨਿੱਜੀ ਚੈਨਲ ਨੂੰ ਦਿੱਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ "ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ" ਗੁਰਬਾਣੀ ਅਨੁਸਾਰ ਪੈਸੇ ਕਮਾਉਣ ਲਈ ਵਿਦਿਆ ਵੇਚਣਾ ਗਲਤ ਕਰਾਰ ਕੀਤਾ ਹੈ ਤਾਂ ਮਾਇਆ ਲਈ ਗੁਰਬਾਣੀ ਜਾਂ ਗੁਰਬਾਣੀ ਕੀਰਤਨ ਵੇਚਣਾ ਕਿਵੇਂ ਜਾਇਜ ਹੋ ਸਕਦਾ ਹੈ ?? ਸ਼੍ਰੋਮਣੀ ਕਮੇਟੀ ਇੱਕ ਵਪਾਰਿਕ ਅਦਾਰਾ ਨਹੀਂ ਸਗੋਂ ਇੱਕ ਮਿਸ਼ਨਰੀ ਸੰਸਥਾ ਹੈ ਜਿਸਦੀ ਸਥਾਪਨਾ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਤੇ ਗੁਰਦੁਆਰਾ ਸਹਿਬ ਦੀ ਦੇਖਭਾਲ ਲਈ ਕੀਤੀ ਗਈ ਹੈ ਤੇ ਇਸ ਵੇਲੇ ਸਿਰਫ ਇੱਕ ਚੈਨਲ ਨੂੰ ਗੁਰਬਾਣੀ ਕੀਰਤਨ ਪ੍ਰਸਾਰਣ ਦੇ ਸਿੱਧੇ ਹੱਕ ਦੇ ਕੇ ਸ਼੍ਰੋਮਣੀ ਕਮੇਟੀ ਖੁਦ ਗੁਰਬਾਣੀ ਦੇ ਚਾਨਣ ਨੂੰ ਕੀਰਤਨ ਰਾਹੀਂ ਘਰ-ਘਰ ਪਹੁੰਚਾਉਣ ਦੇ ਰਾਹ ਵਿੱਚ ਰੋੜਾ ਬਣੀ ਹੋਈ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਥੇਦਾਰ ਸਾਬ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਦਿਉ ਕਿ ਦੁਨੀਆ ਦੇ ਹਰ ਉਸ ਚੈਨਲ ਤੇ ਰੇਡਿਉ ਨੂੰ ਖੁਲ ਦੇਵੋ ਜੋ ਇਸ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨਾ ਚਾਹੁੰਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਟੀਵੀ ਚੈਨਲਾਂ ਅਤੇ ਰੇਡਿਉ ਵਾਸਤੇ ਗੁਰਬਾਣੀ ਦੇ ਪ੍ਰਸਾਰਣ ਲਈ ਮੁਫਤ ਸਿਗਨਲ ਮਹੱਈਆਂ ਕਰਵਾਉਣ ਦਾ ਪ੍ਰਬੰਧ ਕਰਨਾ ਚਾਹਿਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਥੇਦਾਰ ਸਾਬ ਇਸ ਮਸਲੇ ਨੂੰ ਕਿਸ ਤਰੀਕੇ ਨਾਲ ਸੁਲਝਾਉਂਦੇ ਹਨ ? ਤੁਹਾਡੀ ਇਸ ਬਾਰੇ ਕੀ ਰਾਇ ਹੈ ? ਕੀ ਗੁਰਬਾਣੀ ਪ੍ਰਸਾਰਣ ਦਾ ਹੱਕ ਸਭ ਚੈਨਲਾਂ ਨੂੰ ਖੁੱਲੇ ਰੂਪ ਵਿਚ ਮਿਲਣਾ ਚਾਹੀਦਾ ਹੈ ? ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਉ ਜੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **

Show more