Video paused

ਵਜ਼ੀਰ ਖਾਨ ਦੀ ਘਰਵਾਲੀ \'ਬੇਗਮ ਜੈਨਾ\' | Sahibzaade | Begum Zaina

Playing next video...

ਵਜ਼ੀਰ ਖਾਨ ਦੀ ਘਰਵਾਲੀ \'ਬੇਗਮ ਜੈਨਾ\' | Sahibzaade | Begum Zaina

Surkhab Tv
Followers

ਵਜ਼ੀਰ ਖਾਨ ਦੀ ਘਰਵਾਲੀ 'ਬੇਗਮ ਜੈਨਾ' | Sahibzaade | Begum Zaina ਸ਼ਹੀਦੀ ਹਫ਼ਤੇ ਦੌਰਾਨ ਬੀਤੇ ਦਿਨਾਂ ‘ਚ ਆਪਾਂ ਬਹੁਤ ਸਾਰਾ ਇਤਿਹਾਸ ਸਾਂਝਾ ਕਰ ਚੁੱਕੇ ਹਾਂ। ਕੋਸ਼ਿਸ਼ ਹੈ ਕਿ ਇਸ ਸਮੇਂ ਦੌਰਾਨ ਹਾਅ ਦਾ ਨਾਅਰਾ ਮਾਰਨ ਵਾਲੇ ਸਾਰੇ ਲੋਕ ਯਾਦ ਕੀਤੇ ਜਾਣ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਬਾਰੇ ਸਭ ਨੂੰ ਪਤਾ ਹੈ ਜਿੰਨਾ ਨੇ ਛੋਟੇ ਸਾਹਿਬਜ਼ਾਦਿਆਂ ਖਾਤਿਰ ਹਾਅ ਦਾ ਨਾਹਰਾ ਮਾਰਿਆ ਕਿ ਨਿੱਕੇ ਬੱਚਿਆਂ ਤੇ ਇਹ ਜ਼ੁਲਮ,ਇਸਲਾਮ ਦੇ ਖਿਲਾਫ ਹੈ। ਅਜਿਹੀ ਹੀ ਇੱਕ ਹੋਰ ਸ਼ਖ਼ਸੀਅਤ ਵਜੋਂ ਸਾਕਾ ਸਰਹਿੰਦ ਦਾ ਅਣਗੌਲਿਆ ਕਿਰਦਾਰ ਹੈ ਬੇਗਮ ਜ਼ੈਨਬੁਨਿਮਾ ਉਰਫ਼ ਬੇਗਮ ਜ਼ੈਨਾ ਜੋ ਕਿ ਸੂਬਾ ਏ ਸਰਹੰਦ ਨਵਾਬ ਵਜੀਰ ਖਾਨ ਦੀ ਬੇਗਮ ਸੀ। ਭਾਵੇਂ ਜ਼ੈਨਾ ਬਾਰੇ ਇਤਿਹਾਸਕ ਲਿਖਤਾਂ ਅੰਦਰ ਕੋਈ ਹਵਾਲਾ ਨਹੀਂ ਮਿਲਦਾ ਪਰ ਪੰਥ ਪ੍ਰਵਾਨਿਤ ਵਿਦਵਾਨ ਭਾਈ ਵੀਰ ਸਿੰਘ ਨੇ ਰਚਨਾਵਲੀ ਕਲਗੀਧਰ ਚਮਤਕਾਰ ‘ਚ ਸੂਬਾ ਸਰਹਿੰਦ ਦੀ ਅਜ਼ੀਜ਼ ਬੇਗਮ ਜ਼ੈਨਬੁਨਿਮਾ, ਉਰਫ਼ ਜ਼ੈਨਾ ਦੀ ਕੁਰਬਾਨੀ ਅਤੇ ਸਿਦਕ ਨੂੰ ਬਾਖ਼ੂਬੀ ਢੰਗ ਨਾਲ ਬਿਆਨਿਆ ਹੈ। ਬਾਈਧਾਰ ਦੇ ਬਿਲਾਸਪੁਰ ਖੇਤਰ ਦੀ ਜੰਮਪਲ ਬੀਬੀ ਜ਼ੈਨਾ ਦਾ ਮੂਲ ਹਿੰਦੂ ਰਾਜਪੂਤ ਘਰਾਣੇ ਨਾਲ ਸੰਬਧਤ ਸੀ ਤੇ ਉਸ ਦਾ ਨਾਂ ਸੀ ਭਾਗੋ। ਛੋਟੀ ਉਮਰ ਦੀ ਭਾਗੋ ਨੂੰ ਅਨੰਦਪੁਰ ਸਾਹਿਬ ਜਾਣ ਦਾ ਇਤਫ਼ਾਕ ਉਦੋਂ ਜੁੜਿਆ ਜਦੋਂ ਉਸ ਦੀ ਮਾਂ ਸੁਭਾਗੋ ਗੁਰੂ ਦਰਬਾਰ ‘ਚ ਆਪਣੇ ਪਤੀ ਸਮੇਤ ਸੇਵਾ ਨਿਭਾਉਂਦੀ ਇੱਕ ਅੰਮ੍ਰਿਤਧਾਰੀ ਬੀਬੀ ਨੂੰ ਮਿਲਣ ਗਈ। ਇਸੇ ਦੌਰਾਨ ਭਾਗੋ ਨੇ ਉਸ ਬੀਬੀ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਦੀ ਦੇਖਭਾਲ ਕਰਦਿਆਂ ਨੇੜਿਓਂ ਤੱਕਿਆ। ਭਾਗੋ ਦੇ ਜ਼ਿਹਨ ‘ਚ ਗੁਰੂ ਲਾਲਾਂ ਦੇ ਜਾਹੋ-ਜਲਾਲ ਦੀਆਂ ਤਸਵੀਰਾਂ ਇਸ ਕਦਰ ਲੱਗ ਗਈਆਂ ਜਿਨ੍ਹਾਂ ਨੂੰ ਉਹ ਜ਼ਿੰਦਗੀ ਦੇ ਅੰਤਿਮ ਪਲਾਂ ਤਕ ਵੀ ਨਾ ਵਿਸਾਰ ਸਕੀ। ਸਮੇਂ ਨੇ ਕਰਵਟ ਲਈ ਭਾਗੋ ਦਾ ਵਿਆਹ ਸਰਹਿੰਦ ਖਿੱਤੇ ਦੇ ਇੱਕ ਪਿੰਡ ‘ਚ ਤੈਅ ਕੀਤਾ ਗਿਆ ਪਰ ਉਸ ਦਾ ਡੋਲ਼ਾ ਸੁਹਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੂਬਾ ਸਰਹਿੰਦ ਨੇ ਲੁੱਟ ਲਿਆ। ਕਿਹਾ ਜਾਂਦਾ ਹੈ ਕਿ ਸੂਬੇ ਨੂੰ ਰੂਪਵਤੀ ਭਾਗੋ ਦੇ ਸ਼ਬਾਬ ਬਾਰੇ ਪਹਿਲਾਂ ਹੀ ਇਲਮ ਸੀ। ਸੂਬੇ ਦੇ ਮਹਿਲੀਂ ਪੁੱਜੀ ਭਾਗੋ ਦਾ ਦਿਲ ਜਿੱਤਣ ਲਈ ਸੂਬੇ ਨੇ ਐਸ਼ੋ ਇਸ਼ਰਤ ਦੇ ਨਜ਼ਾਰਿਆਂ ਨਾਲ਼ ਭਾਗੋ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਮੰਦੇ ਭਾਗਾਂ ਦੀ ਸ਼ਿਕਾਰ ਹੋਈ ਅਭਾਗਣ ਭਾਗੋ ਦਸੌਂਟੇ ਕੱਟ ਕੇ ਵੀ ਆਪਣੇ ਈਮਾਨ ਦੀ ਸਲਾਮਤੀ ਲਈ ਯਤਨਸ਼ੀਲ ਸੀ। ਆਖ਼ਰ ਬਾਦਸ਼ਾਹੀ ਧੌਂਸ ਅੱਗੇ ਔਰਤ ਜਾਤ ਦੀ ਮਜਬੂਰੀ ਨੇ ਹਥਿਆਰ ਸੁੱਟ ਦਿੱਤੇ। ਨਿਕਾਹ ਤੋਂ ਬਾਅਦ ਉਸ ਦਾ ਨਾਂ ਜ਼ੈਨਬੁਨਿਮਾ ਰੱਖਿਆ ਗਿਆ ਤੇ ਵਜ਼ੀਦ ਖਾਂ ਉਸ ਨੂੰ ਬੇਗਮ ਜ਼ੈਨਾ ਦੇ ਨਾਂ ਨਾਲ ਪੁਕਾਰਦਾ ਰਿਹਾ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ੈਨਾ ਦੀ ਕੁੱਖੋਂ ਵਜ਼ੀਦ ਖ਼ਾਨ ਦੇ ਦੋ ਫ਼ਰਜ਼ੰਦ ਵੀ ਜਨਮੇ। ਲੋਕਾਈ ਦੀ ਦਿਲ ਕੰਬਾਊ ਤੇ ਬੇਨਜ਼ੀਰ ਸ਼ਹਾਦਤ ਨੇ ਸਰਹਿੰਦ ਦੀ ਧਰਤੀ ‘ਤੇ ਆ ਅਲਖ ਜਗਾਈ। ਕਾਜ਼ੀ ਦੇ ਫ਼ਤਵੇ ‘ਤੇ ਕਚਿਹਰੀਆਂ ‘ਚ ਘੜਿਆ ਮਨਸੂਬਾ ਜ਼ੈਨਾ ਦੇ ਕੰਨੀ ਪਿਆ ਤਾਂ ਆਨੰਦਪੁਰੀ ਦੀ ਧਰਤੀ ‘ਤੇ ਤੱਕੀ ਚੰਨ ਅਤੇ ਸੂਰਜ ਵਰਗੇ ਲਾਲਾਂ ਦੀ ਜੋੜੀ ਉਸ ਨੂੰ ਅੱਖਾਂ ਸਾਹਮਣੇ ਅੱਖਾਂ ਮੀਟਦੀ ਪ੍ਰਤੀਤ ਹੋਈ। ਵਕਤ ਨੇ ਭਾਵੇਂ ਭਾਗੋ ਨੂੰ ਸਾਦੇ ਲਿਬਾਸ ਚੋਂ ਕੱਢ ਕੇ ਸ਼ਾਹੀ ਮਹੱਲ ਦੇ ਬਸਤਰਾਂ ‘ਚ ਜ਼ੈਨਾ ਬਣਾ ਕੇ ਲਿਆ ਬੰਨਿ੍ਹਆ ਸੀ ਪਰ ਲਹੂ ‘ਚ ਰਚਿਆ ਆਨੰਦਪੁਰੀ ਦਾ ਜ਼ਮੀਰਪ੍ਰਸਤ ਪ੍ਰਭਾਵ ਜ਼ੈਨਾ ਦੀ ਜ਼ਬਾਨੀ ਬੋਲ ਰਿਹਾ ਸੀ। ਉਸ ਨੇ ਈਮਾਨੋ ਦੁਹਾਈ ਦੇ ਕੇ ਵਜ਼ੀਦੇ ਨੂੰ ਰੋ-ਰੋ ਕੇ ਸਮਝਾਇਆ ਪਰ ਹੰਕਾਰਿਆ ਵਜ਼ੀਦਾ ਆਪਣੀ ਕਬਰ ਹੱਥੀਂ ਪੁੱਟਦਾ ਰਿਹਾ ਅੱਧਖਿੜੇ ਫੁੱਲ ਨੀਹਾਂ ‘ਚ ਖ਼ਾਮੋਸ਼ ਹੋ ਗਏ ਧਰਤੀ ਕਲੇਜਿਉਂ ਫਟ ਗਈ। ਠੰਡੇ ਬੁਰਜ ਵਿੱਚ ਮਾਤਾ ਗੁਜਰੀ ਨੂੰ ਖ਼ਬਰ ਮਿਲੀ ਤਾਂ ਉਸ ਦੀ ਆਤਮਾ ਵੀ ਪਰਵਾਜ਼ ਭਰ ਗਈ। ਮਨੁੱਖਤਾ ਧਾਂਹੀ ਰੋਈ ਅੰਬਰ ਨੇ ਲਹੂ ਦੇ ਅੱਥਰੂ ਕੇਰੇ। ਇਸ ਸਮੁੱਚੇ ਸਿਲਸਿਲੇ ਦਾ ਦੁਖਾਂਤ ਕੰਨੀ ਸੁਣ ਕੇ ਜ਼ੈਨਾ ਦੀਆਂ ਅੱਖਾਂ ਬਰਸ ਪਈਆਂ। ਤੇਜ਼ ਸੰਗੀਨ ਕਟਾਰੀ ਆਪਣੇ ਸੀਨੇ ਮਾਰ ਕੇ ਜ਼ੈਨਾ ਨੇ ਆਪਣੇ ਲਹੂ ਨਾਲ ਆਪਣੇ ਸੰਕਲਪ ਦੀਆਂ ਸੁੱਕਦੀਆਂ ਜੜ੍ਹਾਂ ਮੁੜ ਹਰੀਆਂ ਕਰ ਦਿੱਤੀਆਂ। ਨਿਰਜਿੰਦ ਲੋਥ ਸੂਬੇ ਦੇ ਮਹਿਲੀਂ ਛੱਡ ਕੇ ਜ਼ੈਨਾ ਦੀ ਆਤਮਾ ਵੀ ਨਿੱਕੀਆਂ ਜਿੰਦਾ ਦੇ ਮਗਰ ਹੋ ਤੁਰੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **

Show more