ਖੂਨ ਗਾੜ੍ਹੇ ਦੀ ਸਮੱਸਿਆ ਤੋਂ ਸਿਰਫ 14 ਦਿਨਾਂ ਚ ਆਰਾਮ | Vaid Shiv Kumar Sood
ਸਤਿ ਸ਼੍ਰੀ ਅਕਾਲ ਦੋਸਤੋ ਪਿੱਛਲੇ ਕੁਝ ਸਾਲਾਂ ਤੋਂ ਖੂਨ ਗਾੜ੍ਹਾ ਹੋਣ ਦੀ ਸਮੱਸਿਆ ਬੜੀ ਆਮ ਗੱਲ ਹੋ ਗਈ ਹੈ , ਤਕਰੀਬਨ 20-22 ਸਾਲ ਦੇ ਬੱਚੇ ਜਦੋਂ test report ਦਵਾਖਾਨੇ ਤੇ ਆਕੇ ਦਿਖਾਉਂਦੇ ਹਨ ਕਿ ਵੈਦ ਜੀ ਮੇਰਾ ਖੂਨ ਗਾੜ੍ਹਾ ਹੋ ਗਿਆ ਹੈ ਤਾਂ ਦਿਲ ਨੂੰ ਬਹੁਤ ਦੁੱਖ ਹੁੰਦਾ ਹੈ ਸਾਡੀ ਨੌਜਵਾਨੀ , ਸਾਡੇ ਬੱਚੇ ਇਹਨਾਂ ਕਿਹੜੀਆਂ ਬਿਮਾਰੀਆਂ ਦੀ ਗ੍ਰਿਫਤ ਚ ਫਸਦੇ ਜਾ ਰਹੇ ਹਨ , ਜਿਹੜੀਆਂ ਬਿਮਾਰੀਆਂ ਕਿਤੇ ਦੂਰ ਦੁਰਾਡੇ ਸੁਣਦੇ ਸਾਂ, ਵਰ੍ਹਿਆਂ ਬਾਅਦ ਕਿਤੇ ਕੰਨੀ ਪੈਣਾ ਕੇ ਫਲਾਣੇ ਨੂੰ ਹਾਰਟ ਅਟੈਕ ਹੋ ਗਿਆ , ਪਰ ਹੁਣ ਤਾਂ ਜਿਵੇਂ ਖੂਨ ਗਾੜ੍ਹੇ ਦਾ ਫੈਸ਼ਨ ਹੀ ਚੱਲ ਪਿਆ ਹੋਵੇ , ਖੈਰ .................. ਇਸਦਾ ਕਾਰਨ ਕੀ ਹੈ ? ਸਾਡਾ ਖਾਣ ਪੀਣ, ਸਾਡੀ ਜਿੰਦਗੀ ਦੀ ਤਰਤੀਬ, ਜਿੰਦਗੀ ਦੀ ਲੈ-ਬੱਧਤਾ ਦਾ ਖਤਮ ਹੋਣਾ , ਮੈਂ ਆਮ ਹੀ ਇਹ ਸੁਨੇਹਾ ਸੰਗਤਾਂ ਨੂੰ ਦਿੰਦਾ ਰਹਿੰਦਾ ਹਾਂ ਕਿ ਸਾਡਾ ਵਿਰਸਾ ਸਾਡੀ ਵਿਰਾਸਤ ਇੱਕ ਸਾਜਿਸ਼ ਤਹਿਤ ਖਤਮ ਕੀਤੀ ਜਾ ਰਹੀ ਹੈ, ਸਾਡੀ ਭਾਸ਼ਾ, ਸਾਡੇ ਤਿਓਹਾਰ, ਸਾਡੀਆਂ ਸਾਂਝਾਂ, ਸ਼ਹਿਰਾਂ ਪਿੰਡਾਂ ਚ ਵਸਦੇ ਲੋਕਾਂ ਦੀਆਂ ਸਾਂਝਾਂ- ਭਾਈਵਾਲਤਾ, ਅਪਣੱਤਤਾ ਨੂੰ ਸਾਜਿਸ਼ਾਂ ਘੁਣ ਵਾਂਗ ਖਾ ਰਹੀਆਂ ਹਨ, ਇਸ ਸਭ ਤੇ ਤਾਂ ਹਮਲਾ ਹੋਇਆ ਹੀ ਹੈ ਅਸੀਂ ਖਾਣ ਪੀਣ ਨੂੰ ਵੀ ਫੈਸ਼ਨ ਨਾਲ ਜੋੜ ਲਿਆ ਹੈ, ਅਸੀਂ "ਖਾਈਏ ਮਨ ਭਾਉਂਦਾ" "ਪਾਈਏ ਜੱਗ ਭਾਉਂਦਾ" ਵਾਲੀ ਗੱਲ ਨੂੰ ਦਿਲੋਂ ਵਿਸਾਰ ਚੁੱਕੇ ਹਾਂ, ਵਿਰੁੱਧ ਆਹਾਰ ਦਾ ਪ੍ਰਚਲਨ ਇਹਨਾਂ ਵੱਧ ਚੁੱਕਾ ਹੈ ਕੇ ਅਸੀਂ ਦੇਖਾ ਦੇਖੀ ਇਸ ਕੁਰੀਤੀ ਦਾ ਸ਼ਿਕਾਰ ਹੁੰਦੇ ਜਾਂ ਰਹੇ ਹਾਂ, ਫਾਸਟ ਫ਼ੂਡ ਦੇ ਪ੍ਰਚਲਨ ਨੇ ਮੈਦੇ ਤੋਂ ਬਣੇ ਭੋਜਨ ਪੀਜ਼ਾ - ਬਰਗਰ - ਨੂਡਲਜ਼ ਆਦਿ ਵੱਲ ਬੱਚਿਆਂ ਨੂੰ ਬਹੁਤ ਆਕਰਸ਼ਿਤ ਕੀਤਾ ਹੈ ਜਿਸ ਕਾਰਣ ਸਾਡਾ ਸਮਾਜ ਖਾਸਕਰ ਬੱਚੇ ਤੇ ਨੌਜਵਾਨ ਪੇਟ ਦੀ ਸਮੱਸਿਆ ਤੋਂ ਪੀੜਤ ਹੁੰਦੇ ਹੁੰਦੇ ਗੈਸ ਤੋਂ ਪੀੜਤ ਹੋਕੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਘਿਰ ਜਾਂਦੇ ਹਨ, ਮੈਦਾ ਯੁਕਤ ਭੋਜਨ ਪੇਟ ਦੀ ਅੰਤੜੀਆਂ ਲਈ ਏਨੇ ਖ਼ਤਰਨਾਕ ਹਨ ਜੋ ਬਾਰੀਕ (ਮਹੀਨ) ਹੋਣ ਦੇ ਕਾਰਨ ਅੰਤੜੀਆਂ ਚ ਜੰਮਦੇ ਰਹਿੰਦੇ ਹਨ , ਪੇਟ ਪੂਰੀ ਤਰਾਂ ਸਾਫ ਹੋਣ ਤੋਂ ਹਟ ਜਾਂਦਾ ਹੈ, ਜਦੋਂ ਇਹ ਪ੍ਰਕਿਰਿਆ ਕਾਫੀ ਸਮਾਂ ਚਲਦੀ ਰਹਿੰਦੀ ਹੈ, ਇਸ ਨਾਲ ਪਾਚਨ ਕਿਰਿਆ ਬੁਰੀ ਤਰਾਂ ਪ੍ਰਭਾਵਿਤ ਹੋਕੇ ਸਾਡੇ ਦੁਆਰਾ ਖਾਧਾ ਗਿਆ ਭੋਜਨ ਪੂਰੀ ਤਰਾਂ ਨਹੀਂ ਪਚਦਾ ਤੇ ਸਾਡਾ ਮੇਹਦਾ ਲੀਵਰ ਫੈਟੀ ਹੋਣ ਦਾ ਵੀ ਇਹ ਖਾਸ ਕਾਰਨ ਬਣਦਾ ਹੈ, ਇਸ ਪ੍ਰਕਿਰਿਆ ਤੋਂ ਬਾਅਦ ਜਦੋਂ ਲੀਵਰ ਪੂਰੀ ਤਰਾਂ ਪ੍ਰਭਾਵਿਤ ਹੋ ਜਾਂਦਾ ਹੈ ਤਾਂ ਖਾਧਾ ਗਿਆ ਭੋਜਨ ਅਪਕਵ ਰਹਿ ਕੇ ( ਪਾਚਨ ਨਾ ਹੋਕੇ ) ਸਿੱਧਾ ਖੂਨ ਵਿਚ ਰਲਦਾ ਹੈ ਜਿਸਨੂੰ ਆਯੁਰਵੇਦ ਦੇ ਵਿਚ ਆਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਭੋਜਨ ਜੋ ਕਿ ਖਾਣ ਤੋਂ ਬਾਅਦ ਪਾਚਨ ਕਿਰਿਆ ਤੋਂ ਲੈਕੇ ਰਸ - ਰਕਤ - ਮਾਸ - ਮੇਦ - ਅਸਥੀ - ਮੱਜਾ - ਸ਼ੁਕਰ - ਵੀਰਯ (ਇਸਤਰੀਆਂ ਚ ਰਜ਼) ਤੱਕ ਦਾ ਸਫਰ ਤੈਅ ਕਰਕੇ ਸ਼ਰੀਰ ਦੇ ਪੋਸ਼ਣ ਕਰਦਾ ਹੈ, ਸਾਡੇ ਗ਼ਲਤ ਖਾਣ ਦੇ ਢੰਗ ਕਾਰਨ ਇਹ ਪ੍ਰਕਿਰਿਆ ਸੁਚਾਰੂ ਰੂਪ ਨਾਲ ਕੰਮ ਨਹੀਂ ਕਰ ਪਾਉਂਦੀ ਤੇ ਅਸੀਂ ਅਜਿਹੀਆਂ ਭਿਆਨਕ ਬੀਮਾਰੀਆਂ ਦਾ ਸਫ਼ਰ ਤੈਅ ਕਰ ਜਾਂਦੇ ਹਾਂ ਦਿਲ ਚ ਵਿਚਾਰ ਬਹੁਤ ਨੇ ਸਮਾਂ ਇਜਾਜਤ ਨਹੀਂ ਦਿੰਦਾ ਬਾਕੀ ਅਗਲੇ ਲੇਖ ਚ ... ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸੂਦ, ਸਾਨੀਪੁਰ ਰੋਡ ਸਰਹਿੰਦ M: 99154-80877 ਮਿਲਣ ਦਾ ਸਮਾਂ : ਸੋਮਵਾਰ ਤੋਂ ਸ਼ੁਕਵਾਰ 9:00 am to 6:00 pm ਐਤਵਾਰ ਨੂੰ ਮਿਲਣ ਦਾ ਪਤਾ : ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਨੇੜੇ ਮੁੱਲਾਂਪੁਰ ਦਾਖਾ) 9:00 am to 6:00 pm #ayurvedictips #ayurvedictreatment #ayurvedicremedies #vaidshivkumar #shreeadityaayurveda #ayurvedicmedicine