ਅੱਛੇ ਦਿਨ Sorry.... ਬੁਰੇ ਦਿਨ...ਆਨੇ ਵਾਲੇ ਹੈਂ !!
ਅੱਛੇ ਦਿਨ Sorry.... ਬੁਰੇ ਦਿਨ...ਆਨੇ ਵਾਲੇ ਹੈਂ !! ਭਾਰਤ 'ਚ ਜ਼ਮੀਨਾਂ-ਜਾਇਦਾਦਾਂ ਦੀਆਂ ਕੀਮਤਾਂ ਘਟਣ ਤੋਂ ਬਾਅਦ ਆਟੋ ਅਤੇ ਕੱਪੜਾ ਉਦਯੋਗ ਵਿੱਚ ਵੀ ਵੱਡੀ ਮੰਦੀ ਆ ਗਈ ਹੈ। ਗਲਤ ਤਰੀਕੇ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਨ ਨੇ ਛੋਟੇ-ਵੱਡੇ ਵਪਾਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਹਿੰਦੁਸਤਾਨ ਗੰਭੀਰ ਆਰਥਿਕ ਸਥਿਤੀ ਵਿੱਚੋਂ ਲੰਘ ਰਿਹਾ ਹੈ ਤੇ ਮਹਾਂ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਜਾ ਰਿਹਾ ਹੈ। ਦੇਸ਼ ਦੇ 30 ਮਹਾਨਗਰਾਂ ਵਿੱਚ ਇੱਕ ਕਰੋੜ ਰੁਪਏ ਕੀਮਤ ਦੇ 12 ਲੱਖ ਘਰ ਜਾਂ ਫਲੈਟ ਵਿਕ ਨਹੀ ਰਹੇ,ਮਤਲਬ 12 ਲੱਖ ਕਰੋੜ ਰੁਪਈਆ ਫਸਿਆ ਪਿਆ ਹੈ ਅਤੇ ਉੰਧਰੋ ਬੈੰਕਾ ਬਿਲਡਰਾਂ ਤੋ ਵਿਆਜ ਸਮੇਤ ਪੈਸੇ ਮੰਗ ਰਹੀਆਂ ਹਨ। ਬੈੰਕਾ ਦੇ ਬੈਡ ਲੋਨ ਜੋ ਵਾਪਿਸ ਨਹੀਂ ਮਿਲਣੇ ਤਕਰੀਬਨ 10 ਲੱਖ ਕਰੋੜ ਤੱਕ ਪੁੱਜ ਚੁੱਕੇ ਹਨ। ਦੇਸ਼ ਦੀ ਆਟੋ ਇੰਡਸਟਰੀ ਮੰਦੀ ਵਿੱਚ ਹੈ। ਨਵੇਂ ਕਮਰਸ਼ੀਅਲ ਅਤੇ ਨਿੱਜੀ ਵਾਹਨ ਵਿਕ ਨਹੀ ਰਹੇ। 300 ਡੀਲਰ ਏਜੰਸੀਆਂ ਬੰਦ ਹੋ ਗਈਆ ਹਨ। ਕੰਪਨੀਆਂ ਨੇ ਨਵੇ ਵਾਹਨ ਬਣਾਉਣੇ ਬੰਦ ਕਰ ਦਿੱਤੇ ਹਨ ਤੇ ਲੱਖਾਂ ਲੋਕ ਜੋ ਕੰਪਨੀਆਂ ਜਾ ਕੰਪਨੀਆਂ ਲਈ ਕਲ ਪੁਰਜੇ ਬਣਾਉਣ ਵਾਲੀਆਂ ਕੰਪਨੀਆਂ ਚ ਕੰਮ ਕਰਦੇ ਸਨ,ਬੇਰੁਜਗਾਰ ਹੋ ਗਏ ਹਨ। ਵੱਡੀਆ ਵੱਡੀਆਂ ਕੰਪਨੀਆਂ ਜਿਵੇਂ ਇਅਰਟੈੱਲ, BSNL, ਸਰਕਾਰੀ ਤੇਲ ਕੰਪਨੀਆਂ ਮਸਲਨ ONGC ਜੋ ਹਮੇਸ਼ਾ ਲਾਭ ਚ ਰਹੀਆਂ ਹਨ ਇਤਿਹਾਸ ਚ ਪਹਿਲੀ ਵਾਰ ਘਾਟਾ ਖਾ ਰਹੀਆਂ ਹਨ। ਹੁਣ ਗਰੀਬ ਲੋਕਾਂ ਨੂੰ ਬਿਸਕੁਟ ਖਵਾਉਣ ਵਾਲੀ ਕੰਪਨੀ ਪਾਰਲੇ-ਜੀ ਨੇ ਇਹ ਕਹਿ ਕੇ 10,000 ਨੌਕਰੀਆਂ ਘਟਾਉਣ ਦਾ ਐਲਾਨ ਕਿਤਾ ਹੈ ਕਿ ਪੇਂਡੂ ਖੇਤਰਾਂ 'ਚ ਉਨ੍ਹਾਂ ਦੀ ਵਿੱਕਰੀ ਘਟ ਗਈ ਹੈ, ਮਤਲਬ ਪਿੰਡਾਂ 'ਚ ਲੋਕ ਬਿਸਕੁਟ ਖਾਣ ਦਾ ਵੀ ਸਰਫਾ ਕਰਨ ਲੱਗੇ ਹਨ। ਇਹ ਮੰਦਵਾੜਾ ਭਾਰਤ 'ਚ ਬਹੁਤ ਮਾੜੇ ਹਾਲਾਤ ਪੈਦਾ ਕਰੇਗਾ, ਇਸ ਬਾਰੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੋਹਰੀ ਕਈ ਚਿਤਾਵਨੀਆਂ ਦੇ ਚੁੱਕੇ ਹਨ। ਕੁਝ ਹਫਤੇ ਪਹਿਲਾਂ 1750 ਕੌਫੀ ਦੀਆਂ ਦੁਕਾਨਾਂ ਦੇ ਮਾਲਕ ਸਿਧਾਰਥ ਨੇ ਖੁਦਕੁਸ਼ੀ ਨੋਟ 'ਚ ਵੀ ਕੁਝ ਅਜਿਹੇ ਇਸ਼ਾਰੇ ਹੀ ਕੀਤੇ ਸਨ। ਇਹ ਮੰਦਵਾੜਾ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਰਹਿਣਾ। ਮੰਦਵਾੜੇ ਦੇ ਨਾਲ-ਨਾਲ ਵੱਡੇ ਮੁਲਕਾਂ 'ਚ ਟਰੇਡ ਵਾਰ ਚੱਲ ਪਈ ਹੈ। ਚੀਨ, ਭਾਰਤ, ਅਮਰੀਕਾ, ਕੈਨੇਡਾ, ਰੂਸ, ਯੂਰਪ, ਮੱਧ ਪੂਰਬ ਸਭ ਇਸ ਟਰੇਡ ਵਾਰ 'ਚ ਆਪੋ-ਆਪਣੇ ਪੈਂਤੜੇ ਚਲਾ ਰਹੇ ਹਨ। ਸੌ ਦੀ ਢਾਈ ਗੱਲ ਕਿ ਮਹਾਂ ਮੰਦੀ ਆਉਣ ਵਾਲੀ ਹੈ। ਹਿੰਦੁਸਤਾਨ ਸਰਕਾਰ ਦੇ ਸਾਬਕਾ ਆਰਥਿਕ ਸਲਾਹਕਾਰਾਂ ਤੇ ਰਿਜਰਵ ਬੈਕ ਦੇ ਗਵਰਨਰਾਂ ਜੋ ਪਿਛਲੇ ਸਾਲ ਅਸਤੀਫੇ ਦੇ ਚੁੱਕੇ ਹਨ ਅਨੁਸਾਰ ਅਸਲ ਵਿਕਾਸ ਦਰ ਡਿੱਗ ਕੇ 90ਵਿਆਂ ਦੇ ਹਿੰਦੂ ਵਿਕਾਸ ਦਰ (3.5-4%) ਤੇ ਪਹੁੰਚ ਚੁੱਕੀ ਹੈ ਪਰ ਸਰਕਾਰ ਝੂਠੇ ਅੰਕੜੇ ਦਿਖਾ ਕੇ ਵਿਕਾਸ ਦਰ 7% ਦੱਸ ਰਹੀ ਹੇੈ। ਇਸ ਸਾਰੇ ਘਟਨਾਕ੍ਰਮ ਉੱਤੇ ਪਰਦਾ ਪਾਉਣ ਲਈ ਤੇ ਲੋਕਾਂ ਦਾ ਧਿਆਨ ਭਟਕਾਉਣ ਤੇ ਗੁੱਸਾ ਸ਼ਾਂਤ ਕਰਨ ਲਈ ਸਰਕਾਰ ਘੱਟਗਿਣਤੀਆ ਵਿਰੁੱਧ ਨਫਰਤ ਭੜਕਾ ਕੇ ਹਿੰਦੂਆਂ ਦਾ ਸਾਰਾ ਜੋਰ ਉਹਨਾਂ ਵਿਰੁੱਧ ਨਫਰਤ ਕਢਵਾਉਣ ਉੱਤੇ ਲਗਾਵੇਗੀ। ਹੁਣ ਆਗੇ ਆਗੇ ਦੇਖੋ ਹੋਤਾ ਹੈ ਕਿਆ ?? ਅੱਛੇ ਦਿਨ....ਸੌਰੀ ਬੁਰੇ ਦਿਨ ਆਨੇ ਵਾਲੇ ਹੈਂ !! (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **