Video paused

Bains ਦੀ DC ਨਾਲ ਖੜਕੀ | ਹੋਗਿਆ ਪਰਚਾ | ਬੈਂਸ ਜਾਣਗੇ ਜੇਲ ??

Playing next video...

Bains ਦੀ DC ਨਾਲ ਖੜਕੀ | ਹੋਗਿਆ ਪਰਚਾ | ਬੈਂਸ ਜਾਣਗੇ ਜੇਲ ??

Surkhab Tv
Followers

Bains ਦੀ DC ਨਾਲ ਖੜਕੀ | ਹੋਗਿਆ ਪਰਚਾ | ਬੈਂਸ ਜਾਣਗੇ ਜੇਲ ?? ਗੁਰਦਾਸਪੁਰ ਦੇ ਡੀ. ਸੀ ਵਿਪੁਲ ਉੱਜਵਲ ਨਾਲ ਸਿਮਰਜੀਤ ਬੈਂਸ ਵਲੋਂ ਦੁਰਵਿਹਾਰ ਕਰਨ ਤੇ ਉਨ੍ਹਾਂ ਦੇ ਸਰਕਾਰੀ ਕੰਮਕਾਜ 'ਚ ਵਿਘਨ ਪਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਕੇਸ ਬਟਾਲੇ ਦੇ ਐੱਸ.ਡੀ.ਐੱਮ. ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਇਕ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਆਈ.ਪੀ.ਸੀ. ਦੀਆਂ ਧਰਾਵਾਂ 186 , 353, 451, 147 , 177,505, ਅਤੇ 506 ਦੇ ਤਹਿਤ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ 6 ਸਤੰਬਰ ਨੂੰ ਬਟਾਲੇ ਵਿਚ ਬੈਂਸ ਨੇ ਬਟਾਲਾ ਧਮਾਕੇ ਸਬੰਧੀ ਇੱਕ ਪੀੜਤ ਪਰਿਵਾਰ ਦੇ ਮੁੱਦੇ ‘ਤੇ ਵਿਪੁਲ ਉੱਜਵਲ ਨਾਲ ਐੱਸ. ਡੀ. ਐੱਮ ਦਫਤਰ ਵਿਚ ਧਮਕੀ ਭਰੇ ਲਹਿਜ਼ੇ ਅਤੇ ਭੱਦੀ ਭਾਸ਼ਾ ਵਰਤੀ ਸੀ। ਹਾਲਾਂਕਿ ਡੀ.ਸੀ. ਨਿਮਰਤਾ ਨਾਲ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਰਹੇ। ਇਸ ਮੌਕੇ ਦੀ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ, ਉੱਥੇ ਮਾਲ ਮਹਿਕਮੇ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੈਂਸ ਦੇ ਖ਼ਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ। ਇਸ ਸੰਬਧੀ ਅੰਮ੍ਰਿਤਸਰ ਤੋਂ ਲੋਕ ਇਨਸਾਫ ਪਾਰਟੀ ਦੇ ਵਰਕਰ ਜਗਜੋਤ ਸਿੰਘ ਖਾਲਸਾ ਨਾਲ ਖਾਸ ਗੱਲ ਬਾਤ ਨਾਲ ਗੱਲ ਕੀਤੀ ਤਾ ਓਹਨਾ ਨੇ ਕਿਹਾ ਅਸੀਂ ਇਹ ਝੂਠਾ ਪਰਚਾ ਖਾਰਜ ਕਰਵਾਣ ਲਈ ਸਦਕਾ ਤੇ ਉਤਰ ਕੇ ਪ੍ਰਦਸ਼ਨ ਤੱਕ ਕਰ ਗਏ ਵਰਕਰਾਂ ਦਾ ਕਹਿਣਾ ਹੈ ਕਿ ਪਰਚਾ ਡੀ. ਸੀ ਵਿਪੁਲ ਉੱਜਵਲ ਤੇ ਹੋਣਾ ਚਾਹੀਦਾ ਜੋ ਸਿਮਰਜੀਤ ਬੈਂਸ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **

Show more