Australia ਵਿਚ ਮਿਲੇ ਲਹਿੰਦਾ ਤੇ ਚੜ੍ਹਦਾ ਪੰਜਾਬ | Pakistan Cricketers With Sikh Taxi Driver
ਜਦੋਂ Australia ਵਿਚ ਮਿਲੇ ਲਹਿੰਦਾ ਤੇ ਚੜ੍ਹਦਾ ਪੰਜਾਬ | Pakistan cricketers’ heartwarming gesture to Sikh Taxi Driver ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦਾ ਅਨੋਖਾ ਦ੍ਰਿਸ਼ ਅਸਟਰੇਲੀਆ ਦੀ ਧਰਤੀ 'ਤੇ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਦੌਰੇ ਉੱਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਭਾਵੇਂ ਪਹਿਲੇ ਹੀ ਮੈਚ ਵਿਚ ਮੇਜ਼ਬਾਨ ਟੀਮ ਤੋਂ ਹਾਰਨ ਕਾਰਨ ਦਰਸ਼ਕਾਂ ਦੇ ਦਿਲ ਨਹੀਂ ਜਿੱਤ ਸਕੀ। ਪਰ ਪਾਕਿਸਤਾਨੀ ਟੀਮ ਦੇ ਪੰਜ ਖਿਡਾਰੀਆਂ ਵਲੋਂ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਕਰਵਾਏ ਡਿਨਰ ਦੀ ਦਿਲ ਟੁੰਬਵੀਂ ਕਹਾਣੀ ਦੇ ਸ਼ੋਸ਼ਲ ਮੀਡੀਆ ਉੱਤੇ ਆਉਣ ਕਾਰਨ ਇਨ੍ਹਾਂ ਨੂੰ ਵਾਹਵਾ ਦਾਦ ਮਿਲ ਰਹੀ ਹੈ। ਅਸਟਰੇਲੀਆ ਦੇ ਦੌਰੇ 'ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਜਦੋਂ ਬ੍ਰਿਸਬੇਨ ਵਿੱਚ ਟੈਕਸੀ ਕਰਕੇ ਜਾ ਰਹੇ ਸਨ ਤਾਂ ਉਸ ਟੈਕਸੀ ਦੇ ਸਿੱਖ ਨੌਜਵਾਨ ਡਰਾਈਵਰ ਨੇ ਉਹਨਾਂ ਤੋਂ ਪੈਸੇ ਲੈਣ ਤੋਂ ਨਾਹ ਕਰ ਦਿੱਤੀ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਹੈ ਇਸ ਕਰਕੇ ਉਹ ਪੈਸੇ ਨਹੀਂ ਲਵੇਗਾ। ਇਸ ਅਪਣੱਤ ਨੂੰ ਪ੍ਰਵਾਨ ਕਰਦਿਆਂ ਪਾਕਿਸਤਾਨ ਟੀਮ ਦੇ ਖਿਡਾਰੀਆਂ ਨੇ ਇਸ ਸਿੱਖ ਨੌਜਵਾਨ ਨੂੰ ਉਹਨਾਂ ਨਾਲ ਖਾਣਾ ਖਾਣ ਦਾ ਸੱਦਾ ਦਿੱਤਾ। ਇਹ ਤਸਵੀਰ ਅੱਗੇ ਕ੍ਰਿਕਟ ਨਾਲ ਜੁੜੀਆਂ ਹਸਤੀਆਂ ਅਤੇ ਮੀਡੀਆ ਅਦਾਰਿਆਂ ਦੇ ਟਵਿੱਟਰ ਹੈਂਡਲ ਰਾਹੀ ਵਾਇਰਲ ਹੋ ਰਹੀ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀ ਯਾਸਿਰ ਖਾਨ. ਸ਼ਾਹੀਨ ਸ਼ਾਹ ਅਫਰੀਦੀ ਅਤੇ ਨਸੀਮ ਸ਼ਾਹ ਨਾਲ ਵਾਪਰੀ ਇਸ ਘਟਨਾ ਦਾ ਜ਼ਿਕਰ ਅੱਜ ਪਾਕਿਸਤਾਨ-ਅਸਟਰੇਲੀਆ ਟੀਮਾਂ ਦੇ ਟੈਸਟ ਮੈਚ ਦੇ ਚੌਥੇ ਦਿਨ ਏਬੀਸੀ ਰੇਡੀਓ ਦੀ ਪੇਸ਼ਕਾਰ ਐਲੀਸਨ ਮਿਸ਼ੇਲ ਨੇ ਅਸਟਰੇਲੀਅਨ ਤੇਜ਼ ਗੇਂਦਬਾਜ਼ ਮਿਸ਼ੇਲ ਜੋਹਨਸਨ ਨਾਲ ਗੱਲਬਾਤ ਦੌਰਾਨ ਕੀਤਾ। ਇਹ ਪੇਸ਼ਕਾਰ ਉਸ ਟੈਕਸੀ ਡਰਾਈਵਰ ਸਿੱਖ ਨੌਜਵਾਨ ਨੂੰ ਐਤਵਾਰ ਸਵੇਰੇ ਮਿਲੀ ਸੀ। ਇਸ ਪੇਸ਼ਕਾਰ ਨੇ ਦੱਸਿਆ ਕਿ ਜਦੋਂ ਉਸ ਨੌਜਵਾਨ ਨੂੰ ਪਤਾ ਲੱਗਿਆ ਕਿ ਉਹ ਕਮੈਂਟਰੀ ਕਰਦੀ ਹੈ ਤਾਂ ਉਸ ਨੌਜਵਾਨ ਨੇ ਉਸਨੂੰ ਪਾਕਿਸਤਾਨ ਖਿਡਾਰੀਆਂ ਨਾਲ ਲਈ ਆਪਣੀ ਤਸਵੀਰ ਵਿਖਾਈ ਤੇ ਸਾਰੀ ਗੱਲ ਦੱਸੀ। ਪਾਕਿਸਤਾਨੀ ਖਿਡਾਰੀ ਨਸੀਮ ਸ਼ਾਹ ਨੇ ਲਿਖਿਆ - "ਸਿੰਘ ਸਾਹਿਬ ਕਾਰ ਡਾਰਾਈਵਰ ਹਨ ਅਤੇ ਅਸੀਂ ਉਨ੍ਹਾਂ ਨਾਲ ਸਫ਼ਰ ਕੀਤਾ ਅਤੇ ਉਨ੍ਹਾਂ ਨੇ ਸਾਡੇ ਤੋਂ ਪੈਸੇ ਨਹੀਂ ਲਏ। ਫਿਰ ਅਸੀਂ ਸਰਦਾਰ ਜੀ ਦੇ ਨਾਲ ਡਿਨਰ ਕੀਤਾ। ਇਹ ਵੀ ਭਾਰਤੀ ਹਨ..." ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਉੱਤੇ ਦੋ ਤਸਵੀਰਾਂ ਵੀ ਪੋਸਟ ਕੀਤੀਆਂ, ਆਪਣੇ ਸਾਥੀ ਕ੍ਰਿਕਟ ਖਿਡਾਰੀਆਂ ਅਤੇ ਸਿੱਖ ਟੈਕਸੀ ਡਰਾਈਵਰ ਦੇ ਨਾਲ।ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਦੀ ਖੂਬ ਸ਼ਲਾਘਾ ਹੋਣ ਲੱਗੀ ਤੇ ਨਾਲ ਹੀ ਲੋਕ ਆਪਣੇ ਤਜਰਬੇ ਵੀ ਸਾਂਝੇ ਕਰਨ ਲੱਗੇ। ....ਤੇ ਇਸ ਤਰਾਂ ਆਸਟ੍ਰੇਲੀਆ ਦੀ ਧਰਤੀ ਤੇ ਲਹਿੰਦਾ ਤੇ ਚਰਦਾ ਪੰਜਾਬ ਆਪਸ ਵਿਚ ਮਿਲੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **