ਭਾਈ ਗਨੀ ਖਾਨ-ਨਬੀ ਖਾਨ ਕੌਣ ਸਨ ਜੋ Guru Gobind Singh Ji ਦੇ ਪੁੱਤ ਕਹਾਏ
ਭਾਈ ਗਨੀ ਖਾਨ-ਨਬੀ ਖਾਨ ਕੌਣ ਸਨ ਜੋ Guru Gobind Singh Ji ਦੇ ਪੁੱਤ ਕਹਾਏ #GuruGobindSinghJi #SikhHistory #GaniKhanNabhiKhan ਗੁਰੁ ਦੀਆਂ ਪੈੜਾਂ ਦਾ ਪਾਂਧੀ ਬਣਨਾ, ਉਹਨਾਂ ਦੇ ਪਵਿੱਤਰ ਚਰਨਾਂ ਦੀ ਧੂੜ ਬਣਨ ਦੇ ਨਾਲ ਹੀ ਉਹਨਾਂ ਦਾ ਵਿਸ਼ਵਾਸ ਪਾਤਰ ਸੇਵਕ ਬਣਨਾ ਬੇਸ਼ੱਕ ਇਹ ਮਨੋਭਾਵ ਨਹੁਤ ਹੀ ਸੁੰਦਰ ਹਨ। ਪਰ ਕੀ ਸਿਰਫ ਗੱਲਾਂ ਜਾਂ ਸਿਰਫ ਸੋਚਾਂ ਨਾਲ ਹੀ ਇਹਨਾਂ ਪਰਬਤਾਂ ਦੇ ਸਿਖਰਾਂ ਨੂੰ ਛੂਹਿਆ ਜਾ ਸਕਦਾ ਹੈ। ਜੋ ਸਾਧਕ ਹਰੇਕ ਪ੍ਰਸਥਿਤੀ ਅੰਦਰ ਆਪਣੇ ਗੁਰੁ ਪ੍ਰਤੀ ਦ੍ਰਿਤ ਰਹਿਣ ਦੀ ਆਦਤ ਪਾ ਲੈਂਦਾ ਹੈ ਤਾਂ ਸਮਝ ਲੈਣਾ ਕਿ ਉਸ ਤੋਂ ਗੁਰੁ ਪੱਥ 'ਤੇ ਚੱਲਣ ਦੀ ਪੂਰੀ ਆਸ ਕੀਤੀ ਜਾ ਸਕਦੀ ਹੈ। ਨਹੀਂ ਤਾਂ ਸਾਧਕਾਂ ਲਈ ਗੁਰੁ ਪੱਥ ਦਾ ਮਾਰਗ ਇੱਕ ਬਿਖੜਾ ਪੰਧ ਹੀ ਰਹੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ , ਭਾਈ ਸੰਗਤ ਸਿੰਘ ਨੂੰ ਜਿਗ੍ਹਾ ਕਲਗੀ ਸੌਂਪ ਕੇ ਉੱਥੋਂ ਨਿਕਲ ਪਏ। ਇਸ ਸਮੇਂ ਤਕ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ।ਜਾਨ ਤੋਂ ਪਿਆਰੇ ਵਿੱਛੜ ਗਏ ਪਰ ਫਿਰ ਵੀ ਦਸਮੇਸ਼ ਪਿਤਾ ਦਾ ਸਿਦਕ ਨਹੀਂ ਡੋਲਿਆ। ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ: ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥ ਮਾਛੀਵਾੜੇ ਦੇ ਕੋਲ ਗੁਰੂ ਸਾਹਿਬ ਨੂੰ ਭਾਈ ਮਾਨ ਸਿੰਘ ਮਿਲੇ। ਭਾਈ ਮਾਨ ਸਿੰਘ ਜੀ ਨਾਲ ਮਿਲਣ ਵੇਲੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਜਖਮੀ ਹਾਲਤ ਵਿੱਚ ਸਨ। ਪੈਦਲ ਹੀ ਲੰਬਾ ਪੈਂਡਾ ਤੈਅ ਕਰਨ ਕਰਕੇ ਉਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਸਨ। ਮਾਨ ਸਿੰਘ ਗੁਰੁ ਜੀ ਨੂੰ ਮੋਢਿਆਂ 'ਤੇ ਚੁੱਕ ਕੇ ਨਜਦੀਕ ਹੀ ਲੱਗੇ ਬਾਗ ਦੇ ਖੂਹ 'ਤੇ ਲੈ ਗਿਆ। ਮਾਨ ਸਿੰਘ ਨੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਧੋ ਕੇ ਧੂੜ ਸਾਫ ਕੀਤੀ। ਇਹ ਲੀਲਾ ਹਾਲੇ ਸਿਮਟੀ ਹੀ ਸੀ ਕਿ ਉਸ ਬਾਗ ਦੇ ਮਾਲਿਕ ਮੁਸਲਮਾਨ ਪਠਾਣ ਗਨੀ ਖਾਂ ਅਤੇ ਨਬੀ ਖਾਂ ਵੀ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਗੁਰੁ ਜੀ ਨੂੰ ਪਹਿਚਾਣ ਲਿਆ ਕਿਉਂਕਿ ਘੋੜਿਆਂ ਦੇ ਵਪਾਰੀ ਹੋਣ ਕਾਰਨ ਉਹਨਾਂ ਨੇ ਅਨੇਕਾਂ ਹੀ ਵਾਰ ਗੁਰੁ ਘਰ ਵਿੱਚ ਘੋੜੇ ਵੇਲੇ ਸਨ। ਦੋਵਾਂ ਭਰਾਵਾਂ ਨੇ ਗੁਰੁ ਜੀ ਨੂੰ ਆਪਣੇ ਘਰ ਠਹਿਰਨ ਦੀ ਬੇਨਤੀ ਕੀਤੀ। ਪਰੰਤੂ ਉਸੇ ਪਿੰਡ ਵਿੱਚ ਗੁਰੁ ਜੀ ਦਾ ਸ਼ਿਸ਼ ਗੁਲਾਬਾ ਮਸੰਦ ਵੀ ਰਹਿੰਦਾ ਸੀ ਅਤੇ ਗਨੀ ਖਾਂ ਨਬੀ ਖਾਂ ਨਾਲ ਭੇਜਣ ਦੀ ਬਜਾਇ ਉਹ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ। ਗਨੀ ਖਾਂ ਤੇ ਨਬੀ ਕਾਂ ਆਪਣਾ ਮਨ ਮਸੋਸ ਕੇ ਰਹਿ ਗਏ। ਪਤਾ ਨਹੀਂ ਕਿਉਂ ਇਹਨਾਂ ਮੁਗਲ ਭਗਤਾਂ ਨੂੰ ਗੁਰੂ ਜੀ ਦੇ ਅਕਸ ਵਿੱਚ ਆਪਣੇ ਪੀਰ ਦੀ ਖਿੱਚ ਜਿਹੀ ਪੈ ਰਹੀ ਸੀ। ਪਤਾ ਨਹੀਂ ਇਹ ਕਿਹੋ-ਜਿਹਾ ਆਕਰਸ਼ਣ ਸੀ ਕਿ ਦੋਵੇਂ ਭਰਾ ਜੋ ਪੰਜੇ ਵਕ਼ਤ ਦੇ ਪੱਕੇ ਨਮਾਜੀ ਸਨ ਹੁਣ ਉਹ ਨਮਾਜ ਛੱਡ ਪੂਰਾ ਸਮਾਂ ਗੁਰੁ ਜੀ ਦੇ ਪਾਵਨ ਚਰਨਾਂ ਵਿੱਚ ਹੀ ਬੈਠੇ ਰਹਿੰਦੇ। ਘਰ ਵਾਲਿਆਂ ਦੇ ਜੋਰ ਦੇਣ 'ਤੇ ਜੇਕਰ ਉਹ ਕਦੇ ਨਮਾਜ ਅਦਾ ਕਰਨ ਲਈ ਬੈਠ ਵੀ ਜਾਂਦੇ ਤਾਂ ਉਹਨਾਂ ਦੀਆਂ ਅੱਖਾਂ ਸਿਰਫ ਗੁਰੂ ਜੀ ਦੀ ਹੀ ਅਲੌਕਿਕ ਸੂਰਤ ਘੁੰਮਦੀ ਦਹਿੰਦੀ। ਫਿਰ ਭਾਈ ਗਨੀ ਖਾਂ ਤੇ ਨਬੀ ਖਾਂ ਗੁਰੂ ਜੀ ਨੂੰ ਭਾਈ ਗੁਲਾਬੇ ਅਤੇ ਪੰਜਾਬੇ ਦੇ ਘਰੋਂ ਆਪਣੇ ਘਰ ਲੈ ਗਏ। ਦੋਵਾਂ ਭਰਾਵਾਂ ਨੇ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਭਾਈ ਗਨੀ ਖਾਂ ਤੇ ਨਬੀ ਖਾਂ ਦੇ ਘਰ ਬੈਠ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਦੇ ਘੇਰੇ ਵਿੱਚੋਂ ਕੱਢਣ ਦੀ ਵਿਉਂਤ ਬਣਾਈ। ਇਸ ਸਮੇਂ ਭਾਈ ਗੁਲਾਬੇ, ਭਾਈ ਪੰਜਾਬੇ, ਗਨੀ ਖਾਂ ਤੇ ਨਬੀ ਖਾਂ ਤੋਂ ਇਲਾਵਾ ਪੰਜ ਪੀਰ ਸੱਯਦ ਅਨਾਇਤ ਅਲੀ, ਨੂਰਪੁਰੀਆ, ਕਾਜ਼ੀ ਪੀਰ ਮੁਹੰਮਦ, ਸੁਬੇਗ ਸ਼ਾਹ ਹਲਵਾਰੀਆ, ਸੱਯਦ ਹਸਨ ਅਲੀ ਤੇ ਕਾਜ਼ੀ ਚਿਰਾਗ ਸ਼ਾਹ ਵੀ ਮੌਜੂਦ ਸਨ। ਗੁਰਦੁਆਰਾ ਗਨੀ ਖਾਂ ਨਬੀ ਖਾਂ ਦੇ ਅਸਥਾਨ ‘ਤੇ ਮਾਤਾ ਸੋਮਾ, ਮਾਤਾ ਦੇਸਾਂ ਵੱਲੋਂ ਸ਼ਰਧਾ ਅਤੇ ਪਿਆਰ ਨਾਲ ਤਿਆਰ ਕੀਤੀ ਖੱਦਰ ਦੀ ਪੌਸ਼ਾਕ (ਚੋਲਾ) ਗ੍ਰਹਿਣ ਕਰਨ ਪਿੱਛੋਂ ਗੁਰੂ ਜੀ ਸਿਰ ‘ਤੇ ਢਿੱਲਾ ਜਿਹਾ ਪਰਨਾ ਬੰਨ੍ਹ ਕੇ ਤੇ ਕੇਸ ਪਿੱਛੇ ਨੂੰ ਖੁੱਲ੍ਹੇ ਛੱਡ ਕੇ ‘ਉੱਚ ਦੇ ਪੀਰ’ ਦੇ ਭੇਸ ਵਿੱਚ ਇੱਕ ਪਲੰਘ ਉੱਤੇ ਬੈਠ ਗਏ। ਗਨੀ ਖਾਂ ਅਤੇ ਨਬੀ ਖਾਂ ਭਰਾਵਾਂ ਨੇ ਪਲੰਘ ਨੂੰ ਅਗਲੇ ਪਾਸਿਓਂ ਅਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੇ ਪਿਛਲੇ ਪਾਸਿਓਂ ਚੁੱਕ ਲਿਆ ਤੇ ਤੁਰ ਪਏ। ਭਾਈ ਮਾਨ ਸਿੰਘ ਉਨ੍ਹਾਂ ਨੂੰ ਚੌਰ (ਚਵਰ) ਕਰ ਰਹੇ ਸਨ। ਪਿੰਡ ਤੋਂ ਬਾਹਰ ਨਿਕਲਦਿਆਂ ਹੀ ਮੁਗ਼ਲ ਫ਼ੌਜ ਨੇ ਉਨ੍ਹਾਂ ਨੂੰ ਰੋਕ ਲਿਆ। ਮੁਗ਼ਲ ਜਰਨੈਲ ਨੇ ਪੁੱਛਿਆ ਕਿ ਪਲੰਘ ‘ਤੇ ਕੌਣ ਹੈ ਤਾਂ ਗਨੀ ਖਾਂ ਤੇ ਨਬੀ ਖਾਂ ਨੇ ਕਿਹਾ, ”ਸਾਡੇ ਉੱਚ ਦੇ ਪੀਰ ਹਨ।” ਨੇੜਲੇ ਪਿੰਡ ਸੱਯਦ ਪੀਰ ਮੁਹੰਮਦ ਕਾਜ਼ੀ ਨੂੰ ਸੁਨੇਹਾ ਭੇਜਿਆ ਗਿਆ। ਉਸ ਨੇ ਭਾਵੇਂ ਆਉਂਦਿਆਂ ਹੀ ਗੁਰੂ ਸਾਹਿਬ ਨੂੰ ਪਛਾਣ ਲਿਆ ਕਿਉਂਕਿ ਗੁਰੂ ਸਾਹਿਬ ਨੇ ਉਸ ਕੋਲੋਂ ਫ਼ਾਰਸੀ ਪੜ੍ਹੀ ਸੀ ਪਰ ਸ਼ਰਧਾ ਵਿੱਚ ਗੜੁੱਚ ਕਾਜ਼ੀ ਨੇ ਪਰਮਾਤਮਾ ਦੀ ਰਜ਼ਾ ਅਨੁਸਾਰ ਕਹਿ ਦਿੱਤਾ ਕਿ ਉਹ ਉੱਚ ਦੇ ਪੀਰ ਹਨ, ਉਨ੍ਹਾਂ ਨੂੰ ਰੋਕਿਆ ਨਾ ਜਾਵੇ। ਜੇ ਰੋਕਿਆ ਤਾਂ ਕਿਆਮਤ ਆ ਜਾਵੇਗੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਨੀ ਖਾਂ ਤੇ ਨਬੀ ਖਾਂ ਦੋਵੇਂ ਭਰਾ ਦਸਮੇਸ਼ ਪਿਤਾ ਜੀ ਕੋਲ ਕੁਝ ਸਮਾਂ ਰਹੇ ਸਨ। ਜਦੋਂ ਚਮਕੌਰ ਸਾਹਿਬ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਮਾਛੀਵਾੜਾ ਆਏ ਉਦੋਂ ਇਹ ਪ੍ਰੇਮ ਭਾਵ ਨਾਲ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਸਤਿਗੁਰੂ ਦਾ ਪਲੰਘ ਉਠਾ ਕੇ ਹੇਹਰ ਪਿੰਡ ਤਕ ਸਾਥ ਰਹੇ। ਜਗਤ ਗੁਰੂ ਨੇ ਇਸ ਥਾਂ ਤੋਂ ਇਨ੍ਹਾਂ ਨੂੰ ਵਿਦਾ ਕਰਨ ਵੇਲੇ ਹੁਕਮਨਾਮਾ ਬਖ਼ਸ਼ਿਆ ਜਿਸ ਵਿੱਚ ਲਿਖਿਆ ਹੈ ਕਿ ਗਨੀ ਖਾਂ ਅਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੱਧ ਪਿਆਰੇ ਹਨ। ਇਸ ਪਵਿੱਤਰ ਅਸਥਾਨ ‘ਤੇ ਗੁਰੂ ਸਾਹਿਬ ਨੇ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਦਸਮੇਸ਼ ਪਿਤਾ ਜੀ ਵੱਲੋਂ ਬਖ਼ਸ਼ਿਸ਼ ਹੁਕਮਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਦੀ ਨੌਵੀਂ ਪੀੜ੍ਹੀ ਕੋਲ ਅਦਬ-ਸਤਿਕਾਰ ਨਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ। ਇਸ ਤਰਾਂ ਮੁਸਲਮਾਨ ਹੋ ਕੇ ਵੀ ਭਾਈ ਗਨੀ ਖਾਂ ਨਬੀ ਖਾਂ ਦਮਸ ਪਾਤਸ਼ਾਹ ਦੇ ਪੁੱਤਰ ਕਹਾਏ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **