France ਦੀ ਅਖਬਾਰ ਵਿਚ ਛਪੇ ਸਨ ਇਹ ਬੋਲ | ਪਰ ਕੌਣ ਸੀ ਉਹ ਫਰਾਂਸੀਸੀ ਬੀਬੀ ?
France ਦੀ ਅਖਬਾਰ ਵਿਚ ਛਪੇ ਸਨ ਇਹ ਬੋਲ | ਪਰ ਕੌਣ ਸੀ ਉਹ ਫਰਾਂਸੀਸੀ ਬੀਬੀ ? ਗੱਲ ਜੂਨ 1984 ਦੇ ਘੱਲੂਘਾਰੇ ਤੋਂ ਪਹਿਲਾਂ ਦੀ ਹੈ। ਉਹ ਲੜਕੀ ਕੌਣ ਸੀ ? ਉਸ ਦਾ ਮਕਸਦ ਕੀ ਸੀ ? ਸੰਤਾਂ ਦੀ ਸ਼ਖ਼ਸੀਅਤ ਤੋਂ ਉਹ ਕਿਵੇਂ ਪ੍ਰਭਾਵਿਤ ਹੋ ਗਈ ? ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਹਨ। ਹਾਂ ਏਨਾ ਜ਼ਰੂਰ ਪਤਾ ਹੈ ਕਿ ਉਹ ਬੀਬੀ ਫਰਾਂਸੀਸੀ ਮੂਲ ਦੀ ਸੀ। ਜਦੋਂ ਸੰਤ ਜੀ ਦਿਨੇ ਲੰਗਰ ਹਾਲ ਤੇ ਆਈਆਂ ਸੰਗਤਾਂ ਅਤੇ ਪੰਥਕ ਆਗੂਆਂ ਨਾਲ ਵਿਚਾਰਾਂ ਕਰਦੇ,ਤਾਂ ਉਹ ਬੀਬੀ ਵੀ ਮੌਕੇ ਤੇ ਪਹੁੰਚ ਕੇ ਬੜੇ ਗਹੁ ਨਾਲ ਆਉਂਦੀਆਂ ਸੰਗਤਾਂ ਦਾ ਵਰਤਾਰਾ ਦੇਖ ਵੇਖਦੀ ਰਹਿੰਦੀ ਤੇ ਫਿਰ ਆਪਣੀ ਰਿਹਾਇਸ਼ ਤੇ ਪਹੁੰਚ ਜਾਂਦੀ, ਜਿੱਥੇ ਆਮ ਤੌਰ ਤੇ ਵਿਦੇਸ਼ੀ ਪੱਤਰਕਾਰ ਠਹਿਰਦੇ ਸਨ। ਸੰਤਾਂ ਦੀ ਸੰਗਤ ਨੂੰ ਮਾਨਣ ਤੇ ਇਸ ਤੋਂ ਵੱਧ ਤੋਂ ਵੱਧ ਮਾਨਸਿਕ ਜਾਂ ਆਤਮਿਕ ਲਾਭ ਲੈਣ ਲਈ ਉਹ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਸੀ। ਸੰਗਤ ਵਿੱਚ ਬੈਠ ਕੇ ਦੋ-ਭਾਸ਼ੀਏ ਦੀ ਮਦਦ ਨਾਲ ਉਹ ਸੰਤਾਂ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੀ ਤੇ ਉਨ੍ਹਾਂ ਦਾ ਜਵਾਬ ਹਾਸਲ ਕਰ ਕੇ ਸੰਤੁਸ਼ਟੀ ਹਾਸਲ ਕਰਦੀ,ਜਿਵੇਂ ਉਸ ਨੂੰ ਪਹਿਲੀ ਵਾਰ ਅਧਿਆਤਮਕਤਾ ਦਾ ਇੱਕ ਖਜ਼ਾਨਾ ਹਾਸਲ ਹੋਇਆ ਸੀ। ਸੰਤਾਂ ਦੀ ਸੰਗਤ ਦਾ ਉਸ ਦੀ ਕੋਮਲ ਮਾਨਸਿਕਤਾ ਉੱਪਰ ਇਹ ਪ੍ਰਭਾਵ ਉਦੋਂ ਸੰਗਤ ਵਿੱਚ ਪ੍ਰਗਟ ਹੋਇਆ,ਜਦੋਂ ਉਸ ਨੇ ਸੰਤਾਂ ਦੀ ਸੰਗਤ ਦਾ ਨਿੱਘ ਮਾਣਦਿਆਂ ਹੋਇਆਂ ਇੱਕ ਵਾਰ ਸੰਤਾਂ ਦੇ ਹੀ ਕਿਸੇ ਸ਼ਰਧਾਲੂ ਨੌਜਵਾਨ ਨਾਲ ਵਿਆਹ ਕਰਾਉਣ ਦਾ ਇਰਾਦਾ ਪ੍ਰਗਟ ਕਰ ਦਿੱਤਾ। ਸੰਤਾਂ ਨੇ ਹੱਸ ਕੇ ਪੁੱਛਿਆ, "ਕਿਹੜਾ ਸਿੰਘ ਤੈਨੂੰ ਇਸ ਲਈ ਪਸੰਦ ਐ"? ਤਾਂ ਉਸ ਨੇ ਭਾਈ ਹਰਮਿੰਦਰ ਸਿੰਘ ਸੰਧੂ ਵੱਲ ਇਸ਼ਾਰਾ ਕਰ ਦਿੱਤਾ। ਭਾਈ ਹਰਮਿੰਦਰ ਸਿੰਘ ਸੰਧੂ ਸੰਤਾਂ ਨਾਲ ਹੀ ਰਹਿੰਦੇ ਸਨ ਤੇ ਜੇ ਕੋਈ ਬਾਹਰਲੇ ਮੁਲਕ ਦਾ ਪੱਤਰਕਾਰ ਜਾਂ ਅੰਗਰੇਜ਼ੀ ਬੋਲਣ ਵਾਲਾ ਕੋਈ ਬੰਦਾ ਸੰਤ ਜੀ ਨਾਲ ਮੁਲਾਕਾਤ ਲਈ ਆਉਂਦਾ ਸੀ ਤਾਂ ਭਾਈ ਸੰਧੂ ਦੁਭਾਸ਼ੀਏ ਦਾ ਕੰਮ ਕਰਦੇ ਸਨ। ਸੰਤਾਂ ਨੇ ਭਾਈ ਸੰਧੂ ਨੂੰ ਕੋਲ ਸੱਦਿਆ ਤੇ ਮਜ਼ਾਕੀਆ ਢੰਗ ਨਾਲ ਪੁੱਛਿਆ "ਓ ਸੰਧੂ !! ਆਹ ਬੀਬੀ ਕੀ ਆਂਹਦੀ ਐ?" ਭਾਈ ਸੰਧੂ ਨੂੰ ਜਦੋਂ ਪਤਾ ਲੱਗਾ ਕਿ ਇਹ ਫਰਾਂਸੀਸੀ ਬੀਬੀ ਉਹਨਾਂ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਵੀ ਹੈਰਾਨ ਹੋਏ। ਸੰਤਾਂ ਨੇ ਭਾਈ ਸੰਧੂ ਤੋਂ ਹੀ ਉਸ ਬੀਬੀ ਤੋਂ ਵਿਆਹ ਦੀਆਂ ਸ਼ਰਤਾਂ ਪੁੱਛਣ ਲਈ ਕਿਹਾ। ਫਰਾਂਸੀਸੀ ਬੀਬੀ ਨਾਲ ਗੱਲ ਕਰਕੇ ਭਾਈ ਸੰਧੂ ਨੇ ਸੰਤਾਂ ਨੂੰ ਦੱਸਿਆ ਕਿ "ਬੀਬੀ ਦਾ ਕਹਿਣਾ ਹੈ ਕਿ ਸਾਡੇ ਉੱਥੇ ਬਰਾਬਰ ਦੇ ਹੀ ਹੱਕ ਨੇ ਤੇ ਬਰਾਬਰ ਦੇ ਹੀ ਫਰਜ਼, ਇਸ ਲਈ ਇੱਕ ਟਾਈਮ ਰੋਟੀ ਮੈਂ ਪਾਵਾਂਗੀ ਤੇ ਇੱਕ ਟਾਈਮ ਇਹ...ਇੱਕ ਟਾਈਮ ਭਾਂਡੇ ਮੈਂ ਮਾਂਜੂ ਤੇ ਇੱਕ ਟਾਈਮ ਇਹ...।" "ਅੱਛਾ !" ਸੰਤਾਂ ਨੇ ਹੱਸ ਕੇ ਤੀਰ ਦਾ ਪੋਲਾ ਜਿਹਾ ਵਾਰ ਭਾਈ ਸੰਧੂ ਦੇ ਕਰਦਿਆਂ ਝਾੜ ਪਾਈ। ”ਕੱਲ੍ਹ ਨੂੰ ਤਾਂ ਇਹ ਕਹੂ ਪਈ ਇੱਕ ਨਿਆਣਾ ਮੈਂ ਜੰਮੂੰ ਤੇ ਇੱਕ ਇਹ..!" ਇਸ ਤਰ੍ਹਾਂ ਹਾਸੇ ਠੱਠੇ ਦਾ ਮਾਹੌਲ ਜਦੋਂ ਗੰਭੀਰਤਾ ਵਿੱਚ ਬਦਲਿਆ ਤਾਂ ਸੰਤਾਂ ਦੇ ਕਹਿਣ ਤੇ ਭਾਈ ਸੰਧੂ ਨੇ ਉਸ ਬੀਬੀ ਨੂੰ ਇਹ ਗੱਲ ਗੰਭੀਰਤਾ ਨਾਲ ਸਮਝਾ ਦਿੱਤੀ ਕਿ ਇੱਥੇ ਇਸ ਸੰਗਤ ਵਿੱਚ ਜਿੰਨੇ ਵੀ ਨੌਜਵਾਨ ਰਹਿ ਨੇ, ਉਹ ਸਾਰੇ ਹੀ ਮੌਤ ਦਾ ਖਾਜਾ ਨੇ ਬੀਬੀ ਤੈਨੂੰ ਆਪਣਾ ਜੀਵਨ ਸਾਥੀ ਲੱਭਣ ਲਈ ਕਿਸੇ ਹੋਰ ਹੀ ਮੰਜ਼ਿਲ ਵੱਲ ਰੁੱਖ ਕਰਨਾ ਪਵੇਗਾ। ਮਹੌਲ ਜਜ਼ਬਾਤੀ ਹੋ ਗਿਆ। ਉਸ ਵੇਲੇ ਅੱਖਾਂ ਭਰ ਕੇ, ਪਰ ਮੁਸਕਰਾ ਕੇ ਸੰਤਾਂ ਦੀ ਸੰਗਤ ਤੋਂ ਵਿਦਾ ਹੋਈ ਉਸ ਬੀਬੀ ਬਾਰੇ ਇੰਨਾਂ ਕਿ ਪਤਾ ਲੱਗਾ ਸੀ ਕਿ ਉਸ ਨੇ ਫਰਾਂਸ ਦੀ ਇੱਕ ਅਖਬਾਰ ਵਿੱਚ ਆਪਣੇ ਸਫ਼ਰਨਾਮੇ ਵਿੱਚ ਛਪਵਾਇਆ ਸੀ ਕਿ “ਹਿੰਦੁਸਤਾਨ ਦੇ ਲੀਡਰਾਂ ਅੰਦਰ ਕੇਵਲ ਇੱਕ ਹੀ ਸੱਚਾਈ ਤੇ ਪਹਿਰਾ ਦੇਣ ਵਾਲਾ ਮਰਦ ਆਗੂ ਹੈ, ਤੇ ਉਸ ਦਾ ਨਾਂ ‘ਭਿੰਡਰਾਂਵਾਲਾ’ ਹੈ।“ (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **