Video paused

Pargat Singh ਤੇ Harjit Harman ਬਾਰੇ ਅਜਿਹੀ ਗੱਲ,ਜੋ ਕਿਸੇ ਨੂੰ ਨਹੀਂ ਪਤਾ

Playing next video...

Pargat Singh ਤੇ Harjit Harman ਬਾਰੇ ਅਜਿਹੀ ਗੱਲ,ਜੋ ਕਿਸੇ ਨੂੰ ਨਹੀਂ ਪਤਾ

Surkhab Tv
Followers

#SingerHarjitHarman #PargatSingh #PunjabiWriter Pargat Singh ਤੇ Harjit Harman ਬਾਰੇ ਅਜਿਹੀ ਗੱਲ,ਜੋ ਕਿਸੇ ਨੂੰ ਨਹੀਂ ਪਤਾ ਕੁਜ ਲੋਕ ਅਜਿਹੇ ਹੁੰਦੇ ਹਨ ਜਿਨਾਂ ਨੂੰ ਉਹਨਾਂ ਦੇ ਦੁਨੀਆ ਤੋਂ ਜਾਣ ਮਗਰੋਂ ਵੀ ਦੁਨੀਆ ਸਲਾਮਾਂ ਕਰਦੀ ਹੈ। ਉਹਨਾਂ ਵਲੋਂ ਕੀਤੇ ਕੰਮ ਸਦਾ ਲੋਕ ਚੇਤਿਆ ਵਿਚ ਵੱਸਦੇ ਹਨ। ਅਜਿਹਾ ਹੀ ਗੀਤਕਾਰ ਸੀ ਸਰਦਾਰ ਪ੍ਰਗਟ ਸਿੰਘ ਲਿੱਧੜਾਂ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣ ਕਰ ਗਏ ਸਨ। ਗਾਇਕ ਹਰਜੀਤ ਹਰਮਨ ਨੂੰ ਇਸ ਮੁਕਾਮ ਤੱਕ ਲੈ ਕੇ ਜਾਣ ਵਾਲਾ ਪ੍ਰਗਟ ਸਿੰਘ ਹੀ ਸੀ। ਪ੍ਰਗਟ ਸਿੰਘ ਦੇ ਗੀਤਾਂ ਵਿਚ ਪੰਜਾਬ ਤੇ ਪੰਜਾਬੀਅਤ ਤੋਂ ਇਲਾਵਾ ਕਿਤੇ ਕਿਤੇ ਉਸ ਦੀ ਬਾਗੀ ਤਬੀਅਤ ਦਾ ਝਲਕਾਰਾ ਵੀ ਪੈਂਦਾ ਸੀ ਤਾਹੀਂ ਤਾਂ ਉਹ ਲਿਖਦਾ ਸੀ "ਤੋਪਾਂ ਥੱਲੇ ਤਖਤ ਨਾ ਕਦੇ ਸਲਾਮਤ ਰਹਿੰਦੇ ਨੇ ਪਾਵੇ ਹਿਲਦੇ ਵੇਖੇ ਧਮਕ ਨਗਾਰੇ ਤੋਂ ਮਿੱਤਰਾ"। ਆਪਣੀ ਗਾਇਕੀ ਤੇ ਕਦੇ ਵੀ ਉਂਗਲ ਨਾ ਧਰਨ ਦੇਣ ਵਾਲੇ ਗਾਇਕ ਹਰਜੀਤ ਹਰਮਨ ਦੇ ਤਕਰੀਬਨ ਬਹੁਤੇ ਗੀਤ ਪ੍ਰਗਟ ਸਿੰਘ ਨੇ ਹੀ ਲਿਖੇ। ਗੀਤਕਾਰਾਂ ਦਾ ਜ਼ਿਕਰ ਓਦੋਂ ਹੀ ਜ਼ਿਆਦਾ ਹੁੰਦੈ ਜਦੋਂ ਉਹ ਤੰਗੀਆਂ ਤੁਰਸ਼ੀਆਂ ਚੋਂ ਲੰਘਦੇ ਹਨ ਪਰ ਪ੍ਰਗਟ ਸਿੰਘ ਅਜਿਹਾ ਗੀਤਕਾਰ ਨਹੀਂ ਸੀ। ਪੈਸਾ ਸਭ ਕੁਝ ਨਹੀਂ ਹੁੰਦਾ ਪਰ ਏਥੇ ਇਸ ਗੀਤਕਾਰ ਨੂੰ ਯਾਦ ਕਰਦਿਆਂ ਗਾਇਕ ਹਰਜੀਤ ਹਰਮਨ ਦੇ ਵੱਡਪਣ ਦਾ ਜ਼ਿਕਰ ਜਰੂਰ ਕਰਨਾ ਹੈ ਕਿਉਂਕਿ ਹਰਜੀਤ ਹਰਮਨ ਦੇ ਸੁਪਰ ਡੁਪਰ ਹਿਟ ਰਹੇ ਗੀਤਾਂ ਦੇ ਜਿੰਨੇ ਵੀ ਪੈਸੇ ਕੰਪਨੀਆਂ ਨੇ ਦਿੱਤੇ ਹਰਜੀਤ ਹਰਮਨ ਸਾਰੇ ਕੰਪਨੀਆਂ ਦੇ ਦਿੱਤੇ ਉਹ ਪੈਸੇ ਪ੍ਰਗਟ ਸਿੰਘ ਨੂੰ ਇਮਾਨਦਾਰੀ ਨਾਲ ਦਿੰਦਾ ਰਿਹਾ। ਹਰਜੀਤ ਹਰਮਨ ਟੀ-ਸੀਰੀਜ਼ ਵਰਗੀ ਕੰਪਨੀ ਦਾ ਸਭ ਟੇਪਾਂ ਤੇ ਸੀਡੀਜ਼ ਵਿਚ ਬਹੁਤ ਜ਼ਿਆਦਾ ਵਿੱਕਣ ਵਾਲਾ ਗਾਇਕ ਹੈ ਪਰ ਉਸ ਨੇ ਇਨ੍ਹਾਂ ਕੰਪਨੀਆਂ ਤੋਂ ਆਏ ਸਾਰੇ ਪੈਸੇ ਜੋ ਕਿ ਅੱਜ ਵੀ ਰਾਇਲਟੀ ਦੇ ਰੂਪ ਵਿਚ ਆਉਂਦੇ ਹਨ ਖੁਦ ਕਦੇ ਨਹੀਂ ਰੱਖੇ ਕਿਉਂਕਿ ਹਰਜੀਤ ਹਰਮਨ ਦੀ ਇਹ ਸੋਚ ਰਹੀ ਕਿ ਹਿਟ ਗੀਤਾਂ ਕਰਕੇ ਉਸ ਨੂੰ ਅੱਜ ਵੀ ਬਹੁਤ ਸ਼ੋਅ ਮਿਲਦੇ ਹਨ ਤੇ ਉਹ ਇਕ ਰੁੱਝਿਆ ਹੋਇਆ ਕਲਾਕਾਰ ਹੈ। ਗਾਇਕ ਹਰਜੀਤ ਹਰਮਨ ਦੀ ਸੋਚ ਇਹ ਰਹੀ ਕਿ ਇਹ ਸ਼ੋਅ ਉਸ ਨੂੰ ਸਰਦਾਰ ਪ੍ਰਗਟ ਸਿੰਘ ਦੇ ਲਿਖੇ ਗੀਤਾਂ ਕਰਕੇ ਮਿਲ ਰਹੇ ਹਨ ਉਹ ਇਨ੍ਹਾਂ ਸ਼ੋਆਂ ਦੇ ਪੈਸੇ ਹੀ ਰੱਖੇਗਾ ਕੰਪਨੀਆਂ ਤੋਂ ਆਏ ਪੈਸੇ ਨਹੀਂ ਇਹ ਸਾਰੇ ਪੈਸੇ ਗੀਤਕਾਰ ਦੇ ਹੋਣਗੇ। ਕੀ ਅੱਜ ਦੇ ਇਸ ਮਾਇਆ ਦੇ ਯੁੱਗ ਵਿਚ ਕੋਈ ਸੋਚ ਸਕਦਾ ਹੈ ਕਿ ਇਹ ਗੀਤਕਾਰ ਤੇ ਗਾਇਕ ਦੀ ਜੋੜੀ ਐਨਾਂ ਸਮਾਂ ਇੱਕਠੀ ਕਿਵੇਂ ਚੱਲਦੀ ਰਹੀ, ਸ਼ਾਇਦ ਸੱਚਾਈ ਤੇ ਇਮਾਨਦਾਰ ਕਰਕੇ। ਜਿਓਂਦਾ ਰਹੇ ਹਰਜੀਤ ਹਰਮਨ ਤੇ ਸਦਾ ਚੇਤਿਆਂ ਵਿਚ ਵੱਸਦਾ ਰਹੇ ਗੀਤਕਾਰ ਪ੍ਰਗਟ ਸਿੰਘ... (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **

Show more