Video paused

ਅਖੇ \'ਲੰਗਰ ਬੰਦ ਕਰਕੇ Hospital-School ਬਣਾ ਦਿਓ\' | Guru Ka Langar

Playing next video...

ਅਖੇ \'ਲੰਗਰ ਬੰਦ ਕਰਕੇ Hospital-School ਬਣਾ ਦਿਓ\' | Guru Ka Langar

Surkhab Tv
Followers

ਅਖੇ 'ਲੰਗਰ ਬੰਦ ਕਰਕੇ Hospital-School ਬਣਾ ਦਿਓ' | Guru Ka Langar ਸਿੱਖ ਜਗਤ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਪ੍ਰਾਰੰਭ ਹੋਈ ਹੈ ਅਤੇ ਓਦੋਂ ਤੋਂ ਹੀ ਨਿਰੰਤਰ ਰੂਪ ਵਿੱਚ ਚਲ ਰਹੀ ਹੈ। ਸੰਗਤ ਵਿੱਚ ਰੂਹ ਦੀ ਖ਼ੁਰਾਕ ਦਾ ਪ੍ਰਬੰਧ ਹੈ ਅਤੇ ਲੰਗਰ ਵਿੱਚ ਤਨ ਦੀ ਖ਼ੁਰਾਕ ਦਾ। ਜਿਸ ਤਰ੍ਹਾਂ ਸੰਗਤ ਵਿੱਚ ਹਰੇਕ ਮਨੁੱਖ ਮਾਤਰ ਬੈਠ ਕੇ ਆਤਮਕ ਭੋਜਨ ਛੱਕ ਸਕਦਾ ਹੈ, ਉਸੇ ਤਰ੍ਹਾਂ ਪੰਗਤ ਵਿੱਚ ਹਰੇਕ ਪ੍ਰਾਣੀ ਲੰਗਰ ਛੱਕ ਸਕਦਾ ਹੈ। ਸੰਗਤ ਅਤੇ ਪੰਗਤ ਵਿੱਚ ਕਿਸੇ ਨਾਲ ਵੀ ਜਾਤ-ਪਾਤ, ਊਚ-ਨੀਚ, ਗ਼ਰੀਬ-ਅਮੀਰ ਦਾ ਭਿੰਨ-ਭੇਦ ਨਹੀਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰਦੁਆਰੇ ਵਿਖੇ ਤਨ ਅਤੇ ਮਨ ਦੋਹਾਂ ਦੀ ਖ਼ੁਰਾਕ ਦਾ ਯਥਾਯੋਗ ਪ੍ਰਬੰਧ ਹੈ। ਜੀਵਨ ਨੂੰ ਸਾਂਵਾਂ ਪੱਧਰਾ ਅਤੇ ਸੰਤੁਲਤ ਰੱਖਣ ਲਈ ਇਹਨਾਂ ਦੋਹਾਂ ਦੀ ਜ਼ਰੂਰਤ ਹੈ। ਭਾਈ ਬਲਵੰਡ ਰਾਇ ਅਤੇ ਸਤੇ ਦੀ ਵਾਰ ਵਿੱਚ ਗੁਰੂ ਘਰ ਦੀ ਇਸ ਰੀਤ ਦਾ ਇਉਂ ਵਰਣਨ ਕੀਤਾ ਗਿਆ ਹੈ:- ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ ਅੱਜ ਅਸੀਂ ਦਸਾਂਗੇ ਕਿ ਇਸ ਗੁਰੂ ਦੇ ਲੰਗਰ ਦੀ ਮਹਿਮਾ ਕੀ ਹੈ? ਇਹ ਜੋ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ,ਇਹ ਜਾਣਕਾਰੀ ਉਹਨਾਂ ਲੋਕਾਂ ਨੂੰ ਜਵਾਬ ਵੀ ਹੋਵੇਗੀ ਜੋ ਅਕਸਰ ਇਹ ਆਖ ਦਿੰਦੇ ਹਨ ਕਿ ਲੰਗਰ ਲਾਉਣ ਨਾਲੋਂ ਹਸਪਤਾਲ ਖੋਲ ਦੇਣੇ ਚਾਹੀਦੇ ਜਾਂ ਸਕੂਲ ਖੋਲ ਦਿਓ ਆਦਿ। ਠੀਕ ਹੈ ਹਸਪਤਾਲ-ਸਕੂਲ ਮੁਢਲੀਆਂ ਲੋੜਾਂ ਹਨ ਪਰ ਉਹਨਾਂ ਲਈ ਲੰਗਰ ਤੇ ਰੋਕ ਲਾਉਣ ਦੀ ਗੱਲ ਕਰਨੀ ਬੇਵਕੂਫੀ ਹੀ ਹੈ। ਦੁਨੀਆ ਵਿਚ ਇੱਕ ਨਿੱਕੀ ਜਿਹੀ ਕੌਮ ਵਜੋਂ ਹੋਂਦ ਰੱਖਦੀ ਹੈ ਸਿੱਖ ਕੌਮ ਪਰ ਇਸ ਕੌਮ ਦੇ ਮਾਰੇ ਮਾਰਕੇ ਸ਼ਾਇਦ ਇਤਿਹਾਸ ਵਿਚ ਕਿਸੇ ਹੋਰ ਹਿੱਸੇ ਨਾ ਆਏ ਹੋਣ। ਅੱਜ ਅਸੀਂ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਵੱਖ ਸਿਰਫ ਲੰਗਰ ਦੀ ਉਦਾਹਰਣ ਦੇਵਾਂਗੇ ਤੇ ਇਹ ਲੰਗਰ ਦੀ ਉਦਾਹਰਣ ਹੀ ਬਾਕੀ ਸਭ ਸਵਾਲਾਂ ਦੇ ਵੀ ਜਵਾਬ ਦੇ ਦੇਵੇਗੀ। ਭਾਰਤ ਦੀ ਹੀ ਕਰੀਏ ਤਾਂ ਭਾਰਤ ਵਿਚ ਸਿੱਖਾਂ ਦੀ ਅਬਾਦੀ ਕਰੀਬ 1.72 ਫੀਸਦੀ ਹੈ ਪਰ ਇਤਿਹਾਸ ਤੋਂ ਲੈ ਕੇ ਅੱਜ ਤੱਕ ਹਰ ਸਿੱਖ ਇੱਕ ਮਿਸਾਲ ਬਣਕੇ ਜੀਵਿਆ ਹੈ। ਅੱਜ ਅਸੀਂ ਦਸਾਂਗੇ ਗੁਰੂ ਦੇ ਉਹਨਾਂ ਲੰਗਰਾਂ ਦੀ ਜਿਨਾਂ ਕਰਕੇ ਭਾਰਤ ਦੇ ਲੱਖਾਂ ਲੋਕ ਢਿੱਡ ਭਰਕੇ ਰੋਟੀ ਖਾਂਦੇ ਹਨ। ਇਕ ਅੰਦਾਜੇ ਮੁਤਾਬਿਕ ਰੋਜ 60 ਲੱਖ ਲੋਕ ਗੁਰੁ ਕੇ ਲੰਗਰਾਂ ਵਿਚ ਪਰਛਾਦਾ ਛਕਦੇ ਹਨ। ਸਾਲ ਦੇ 365 ਦਿਨਾਂ ਵਿਚ ਇਹ ਗਿਣਤੀ ਕੋਈ 3 ਬਿਲੀਅਨ ਯਾਨੀ ਭਾਰਤ ਦੀ ਅਬਾਦੀ ਦਾ ਢਾਈ ਗੁਣਾਂ ਦੇ ਕਰੀਬ ਬਣਦੀ ਹੈ। ਜੇ ਇਸ ਨੂੰ 10 ਨਾਲ ਗੁਣਾਂ ਕਰ ਲਈਏ, ਜਾਨੀ ਕੇ 300 ਬਿਲੀਅਨ ਰੁਪਏ ਬਣ ਗਏ, ਜਾਨੀ ਕਿ ਇਕ ਵੇਲੇ ਦਾ ਪਰਛਾਦਾ 10 ਰੁਪਏ ਦਾ। ਦੁਨੀਆਂ ਦੀ ਅਬਾਦੀ 7 ਬਿਲੀਅਨ ਹੈ, ਇਸ ਹਿਸਾਬ ਨਾਲ ਸਿੱਖ ਹਰ ਸਾਲ ਕੋਈ ਅੱਧੀ ਦੁਨੀਆਂ ਜਿੰਨੇ ਲੋਕਾਂ ਨੂੰ ਪਰਛਾਦਾ ਛਕਾ ਦਿੰਦੇ ਹਨ ਤੇ ਢਾਈ ਸਾਲ ਵਿਚ ਪੂਰੀ ਦੁਨੀਆਂ ਜਿੰਨੀ ਗਿਣਤੀ ਨੂੰ ਪਰਛਾਦਾ ਛਕਾ ਦਿੰਦੇ ਹਨ। ਇਸ ਨੂੰ ਕਹਿੰਦੇ ਹਨ ਧੰਨ ਗੁਰੂ ਨਾਨਕ ਦੀ ਰਹਿਮਤ ਤੇ ਇਹ ਰਹਿਮਤ ਤਰਕਵਾਦੀਆਂ ਤੇ ਨਹੀਂ ,ਪਰੇਮੀਆਂ ਤੇ ਹੁੰਦੀ ਹੈ। ਭਾਰਤ ਵਿਚ ਸਰਕਾਰ ਨੂੰ ਦਿੱਤੇ ਜਾਂਦੇ ਕੁੱਲ ਟੈਕਸ ਦਾ 33 ਫੀਸਦੀ ਹਿੱਸਾ ਇਕੱਲੇ ਸਿੱਖਾਂ ਵਲੋਂ ਦਿੱਤਾ ਜਾਂਦਾ ਹੈ ਜਦੋਂ ਕਿ ਸਾਡੀ ਅਬਾਦੀ ਸਿਰਫ 1.72 ਫੀਸਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਰਸੋਈ ਗੁਰੂ ਰਾਮਦਾਸ ਜੀ ਦੇ ਦਰ ਦਾ ਲੰਗਰ ਹੈ ਜਿਥੇ ਹਰ ਰੋਜ 100 ਤੋਂ ਜਿਆਦਾ ਸਿਲੰਡਰ,5 ਹਜਾਰ ਕਿੱਲੋ ਲੱਕੜ ਤੇ 7 ਤੋਂ 10 ਹਜਾਰ ਕਿੱਲੋ ਆਟੇ ਦੀ ਖਪਤ ਹੁੰਦੀ ਹੈ ਤੇ ਇਹ ਰਸੋਈ ਸਿਰਫ 3 ਘੰਟੇ ਲਈ ਸਫਾਈ ਕਰਨ ਦੇ ਸਮੇਂ ਬੰਦ ਹੁੰਦੀ ਹੈ। ਜਿੰਦਗੀ ਵਿਚ ਤਰਕ ਵੀ ਵਰਤਣਾ ਪੈਂਦਾ ਹੈ ਪਰ ਸਿਰਫ ਇਸ ਤਰਾਂ ਕਿ ਮੇਰਾ ਗੁਰੂ ਕੀ ਕਹਿੰਦਾ ਹੈ ਤੇ ਮੈਂ ਕੀ ਕਰਦਾ ਹਾਂ? ਗੁਰੂ ਦੀ ਫਿਲਾਸਫੀ ਦਾ ਤਰਜਮਾ ਵੀ ਵੱਖੋ-ਵੱਖਰਾ ਹੋ ਸਕਦਾ ਹੈ ਤੇ ਇਸ ਨੂੰ ਸਮਝਣ ਦਾ ਯਤਨ ਵੀ ਕਰਨਾ ਚਾਹੀਦਾ ਹੈ, ਕਿਸੇ ਨਾਲ ਫਜੂਲ ਵਿੱਚ ਉਲਝਣ ਤੋਂ ਵੀ ਬਚਣਾ ਚਾਹੀਦਾ ਹੈ। ਲੰਗਰਾਂ ਦੀ ਥਾਂ ਹਸਪਤਾਲ ਤੇ ਸਕੂਲ ਖੋਲਣ ਦੀਆਂ ਗੱਲਾਂ ਕਰਨ ਵਾਲੇ ਖੁਦ ਇਹਨਾਂ ਹੀ ਲੰਗਰਾਂ ਚੋਂ ਦਾਲ ਫੁਲਕਾ ਖਾਂਦੇ ਦਿਸ ਪੈਣਗੇ ਪਰ ਕਦੇ ਕਿਸੇ ਗੁਰੂ ਦੇ ਸਿੱਖ ਨੇ ਰੋਕਿਆ ਨਹੀਂ ਹੋਣਾ ਕਿ ਭਾਈ ਤੂੰ ਤਾਂ ਲੰਗਰਾਂ ਤੇ ਸਵਾਲ ਕਰਦਾਂ,ਤੇ ਖੁਦ ਲੰਗਰ ਵਿਚ ਬੈਠਾ !! ਐਵੇਂ ਅਜਿਹੇ ਵੱਡੇ ਅਕਲਮੰਦਾਂ ਪਿੱਛੇ ਲੱਗਕੇ ਆਪਣੀਆਂ ਰਵਾਇਤਾਂ ਤੇ ਹੀ ਸਵਾਲ ਨਾ ਕਰਨ ਲੱਗ ਜਾਇਆ ਕਰੋ। ਤਰਕ ਕਰਨਾ ਹੈ ਤਾਂ ਬਸ ਇੰਨਾ ਕੁ ਤਰਕ ਚਾਹੀਦਾ ਹੈ ਸਿੱਖ ਦੀ ਜਿੰਦਗੀ ਵਿਚ, ਗੁਰੂ ਤੇ ਭਰੋਸੇ ਦੇ ਰੂਪ ਵਿਚ,ਓਹਦੀਆਂ ਬਖਸ਼ਿਸ਼ਾਂ ਦੇ ਰੂਪ ਵਿਚ.....ਗੁਰੂ ਫਿਰ ਰਹਿਮਤਾਂ ਕਿਵੇਂ ਕਰਦਾ ਹੈ ਇਹ ਉੱਪਰ ਦੱਸ ਹੀ ਦਿੱਤਾ ਹੈ। ਵੈਸੇ ਵੀ ਕਿਹਾ ਜਾਂਦਾ ਨਾ ਕਿ ਬਾਬੇ ਨਾਨਕ ਦੀ ਕਰਾਈ ਹੋਈ 20 ਰੁਪਈਆਂ ਦੀ FD ਅੱਜ ਤੱਕ ਲੰਗਰਾਂ ਦੇ ਰੂਪ ਵਿਚ ਕਲਾ ਵਰਤਾ ਰਹੀ ਹੈ। ਸੋ ਜਿੱਥੇ ਲੰਗਰ ਦਾ ਪ੍ਰਬੰਧ ਗੁਰੂ ਆਸ਼ੇ ਅਨੁਸਾਰ ਚਲਾਉਣ ਦੀ ਲੋੜ ਹੈ ਉੱਥੇ ਗੁਰਬਾਣੀ ਦੀ ਜੀਵਨ-ਜੁਗਤ ਨੂੰ ਵੀ ਗੁਰ ਆਸ਼ੇ ਅਨੁਸਾਰ ਪ੍ਰਚਾਰਨ ਦੀ ਜ਼ਰੂਰਤ ਹੈ ਤਾਂ ਕਿ ਸਿੱਖ ਸੰਗਤਾਂ ਨੂੰ ਸ਼ੁੱਧ ਆਤਮਕ ਭੋਜਨ ਮਿਲ ਸਕੇ। ਲੋਹ ਲੰਗਰ ਤਪਦੇ ਰਹਿਣ, ਸਿੰਘ ਆਪ ਜੀ ਦੇ ਛਕਦੇ ਰਹਿਣ,ਛਕਦਿਆਂ ਛਕਾਉਂਦਿਆੰ ਨੂੰ ਨਾਮ ਚਿਤ ਆਵੇ....ਬੋਲੋ ਜੀ ਵਾਹਿਗੁਰੂ(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/FxITKAyTyeC17VcaJsVidF ** Subscribe and Press Bell Icon also to get Notification on Your Phone **

Show more