Guru Granth Sahib Ji ਵਿਚ ਆਇਆ \'ਰਾਮ\' ਸ਼ਬਦ \'ਭਗਵਾਨ\' ਕਹਾਉਣ ਵਾਲੇ ਰਾਮ ਲਈ ਹੈ ?
#Gurbani #LordRam #GuruGranthSahib Guru Granth Sahib Ji ਵਿਚ ਆਇਆ 'ਰਾਮ' ਸ਼ਬਦ 'ਭਗਵਾਨ' ਕਹਾਉਣ ਵਾਲੇ ਰਾਮ ਲਈ ਹੈ ? ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਸ਼ਬਦ 'ਰਾਮੁ' ਅਤੇ 'ਰਾਮਚੰਦ' ਨੂੰ ਲੈ ਕੇ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਸਰਤ ਦੇ ਪੁੱਤਰ "ਰਾਮਚੰਦ੍ਰ ਜੀ ਕੀ ਉਸਤਤਿ" ਕੀਤੀ ਗਈ ਹੈ। ਜਿਥੇ ਮਹਾਂਨ ਪੁਰਖਾਂ ਦੀਆਂ ਸਚਾਈਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਓਥੇ ਉਨ੍ਹਾਂ ਨਾਲ ਜੋੜੀਆਂ ਮਿਥਿਹਾਸਕ ਕਹਾਣੀਆਂ ਦਾ ਵਿਰੋਧ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਚੰਗੇ ਗੁਣ ਧਾਰਨ ਕਰਨ ਅਤੇ ਅਵਗੁਣ ਤਿਆਗਣ ਦਾ ਉਪਦੇਸ਼ ਹੈ-ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮ ਸ਼ਬਦ ਦਾ ਮਤਲਵ ਹਰ ਥਾਂ ਰਾਜਾ ਰਾਮ ਜਾਂ ਰਾਮ ਚੰਦ ਨਹੀਂ ਜੋ ਰਾਜਾ ਦਸਰਥ ਦਾ ਬੇਟਾ ਸੀ। ਆਓ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮੁ ਅਤੇ ਰਾਮਚੰਦ ਸ਼ਬਦਾਂ ਦੀ ਵਿਲੱਖਣਤਾ ਬਾਰੇ ਵਿਚਾਰ ਕਰੀਏ। ਅਸੀਂ ਆਪਣੇ ਵਲੋਂ ਆਪਣੀ ਤੁੱਛ ਬੁਧਿ ਅਨੁਸਾਰ ਗੁਰਬਾਣੀ ਦੇ ਭੈ ਵਿਚ ਆਪਜੀ ਨਾਲ 'ਰਾਮ' ਸ਼ਬਦ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਤਾਂ ਜੋ ਗੁਰਬਾਣੀ ਵਿਚ ਆਏ ਇਸ ਸ਼ਬਦ 'ਰਾਮ' ਤੇ 'ਦਸ਼ਰਤ ਪੁੱਤਰ ਰਾਮ' ਵਿਚਲਾ ਫਰਕ ਸਭ ਨੂੰ ਆਸਾਨੀ ਨਾਲ ਸਮਝ ਆ ਸਕੇ। "ਰਾਮੁ" ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰਮਿਆ ਹੋਇਆ, ਸਰਬ ਨਿਵਾਸੀ, ਪਾਰਬ੍ਰਹਮ ਅਤੇ ਕਰਤਾਰ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **