ਕੌਣ ਸਨ \'ਅਬਦੁਲ ਸੱਤਾਰ ਈਦੀ\' ਜਿਨਾਂ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਵੱਡੀ Ambulance Service | Abdul Sattar Edhi
ਭਗਤ ਪੂਰਨ ਸਿੰਘ ਜਿਨ੍ਹਾਂ ਨੂੰ ਸਮੁੱਚੀ ਦੁਨੀਆ ਵਿਚ ਮਾਨਵਤਾ ਦੀ ਸੇਵਾ ਕਰਨ ਵਾਲੇ ਮਸੀਹਾ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ। ਬਿਲਕੁਲ ਭਗਤ ਪੂਰਨ ਸਿੰਘ ਵਰਗੇ ਹੀ ਸਨ ਅਬਦੁਲ ਸੱਤਾਰ ਈਦੀ ਜੋ ਕਿ ਪਾਕਿਸਤਾਨ ਤੋਂ ਸਨ। 1 ਜਨਵਰੀ 1928 ਨੂੰ ਜਨਮੇ ਈਦੀ ਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਸੇਵਾ ਹੀ ਕੀਤੀ। ਉਹਨਾਂ ਦਾ ਦਿਹਾਂਤ 8 ਜੁਲਾਈ 2016 ਨੂੰ ਕਰਾਚੀ ਪਾਕਿਸਤਾਨ ਵਿਚ ਹੋਇਆ। ਪਾਕਿਸਤਾਨ ਬਾਰੇ ਭਾਵੇਂ ਭਾਰਤ ਦੇ ਬਹੁਤੇ ਲੋਕਾਂ ਦੇ ਦਿਮਾਗ ਵਿਚ ਬਹੁਤ ਗਲਤਫਹਿਮੀਆਂ ਹਨ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਕਿਸਤਾਨ ਐਂਬੂਲੈਂਸ ਸਰਵਿਸ ਪਾਕਿਸਤਾਨ ਵਿਚ ਹੈ ਤੇ ਇਹ ਸਰਵਿਸ ਅਬਦੁਲ ਸੱਤਾਰ ਈਦੀ ਵਲੋਂ ਸ਼ੁਰੂ ਕੀਤੀ 'ਈਦੀ ਫਾਊਂਡੇਸ਼ਨ' ਵਲੋਂ ਮੁਫ਼ਤ ਵਿਚ ਦਿੱਤੀ ਜਾਂਦੀ ਹੈ। ਦੁਨੀਆ ਦੀ ਸਭ ਤੋਂ ਵੱਡੀ ਇਸ ਐਂਬੂਲੈਂਸ ਸਰਵਿਸ ਵਿਚ 1800 ਐਂਬੂਲੈਂਸਾਂ,2 ਹਵਾਈ ਜਹਾਜ਼, 1 ਹੈਲੀਕਾਪਟਰ ਤੇ 28 ਬਚਾਓ ਕਿਸ਼ਤੀਆਂ ਸ਼ਾਮਿਲ ਹਨ ਜੋ ਕਿ ਲੋੜਵੰਦਾਂ ਨੂੰ,ਜ਼ਖਮੀਆਂ ਨੂੰ ਮੁਫ਼ਤ ਸੇਵਾਵਾਂ ਦਿੰਦੀ ਹੈ। ਈਦੀ ਫਾਊਂਡੇਸ਼ਨ ਦੀ ਇਸ ਐਂਬੂਲੈਂਸ ਸਰਵਿਸ ਨੂੰ ਪਾਕਿਸਤਾਨ ਦੀਆ ਬਹੁਤ ਸਾਰੀਆਂ ਤੇਲ ਕੰਪਨੀਆਂ ਨੇ ਮੁਫਤ ਤੇਲ ਦੀ ਪੇਸ਼ਕਸ਼ ਕੀਤੀ ਸੀ ਤੇ ਸਹਿਰੀ ਹਵਾਬਾਜ਼ੀ ਮਹਿਕਮੇ ਨੇ ਜਹਾਜਾਂ ਦੇ ਟੈਕਸ ਮਾਫ ਕੀਤੇ ਸੀ। ਸੁਰੂ-ਸੁਰੂ ਵਿਚ ਈਦੀ ਸੜਕ ਤੇ ਚਾਦਰ ਵਿਛਾ ਕਿ ਮੰਗਣ ਬੈਠ ਜਾਂਦੇ ਸਨ ਸੀ ਤੇ ਜਿੰਨੇ ਪੈਸੇ ਇਕਠੇ ਹੁੰਦੇ ਉਸ ਨਾਲ ਉਹ ਕਿਸੇ ਜਖਮੀ ਦੀ ਮਦਦ ਕਰਦੇ ਜਾਂ ਕਿਸੇ ਲਾਵਾਰਿਸ ਲਾਸ ਨੂੰ ਦਫਨਾ ਦਿੰਦੇ ਤੇ ਅਗਲੇ ਦਿਨ ਈਦੀ ਫੇਰ ਚਾਦਰ ਵਿਛਾ ਕੇ ਮੰਗਣ ਲਗ ਜਾਂਦੇ। ਹੌਲੀ ਹੌਲੀ ਲੋਕ ਈਦੀ ਦੀ ਭਲਾਈ ਨੂੰ ਦੇਖ ਕੇ ਉਸ ਨੂੰ ਆਪ ਹੀ ਦਾਨ ਵਜੋਂ ਪੈਸੇ ਦੇਣ ਲੱਗੇ ਤੇ ਫਿਰ ਈਦੀ ਨੇ ਇਕ ਮਕਾਨ ਖਰੀਦ ਲਿਆ ਜਿਸ ਵਿਚ ਉਸ ਨੇ ਯਤੀਮ,ਅਪੰਗ,ਪਾਗਲਾਂ ਨੂੰ ਰੱਖਿਆ ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਹਨਾਂ ਨੇ ਇਕ 'ਈਦੀ ਫਾਊਡੇਸ਼ਨ' ਦੇ ਨਾਮ ਦੀ ਸੰਸਥਾ ਬਣਾਈ। ਇਸ ਸੰਸਥਾ ਨੂੰ ਦਾਨ ਲੱਖਾਂ ਵਿਚ ਦਾਨ ਆਉਣ ਲਗ ਪਿਆ ਤੇ ਈਦੀ ਹੁਣ ਹਜਾਰਾਂ ਲਾਵਾਰਿਸ ਲਾਸ਼ਾਂ ਨੂੰ ਦਫਨਾਉਣ ਲਗ ਪਏ। ਹੁਣ ਈਦੀ ਕੋਲ ਇਕ ਡਾਕਟਰਾਂ ਦੀ ਪੂਰੀ ਟੀਮ ਸੀ ਜਿਹੜੀ ਹਰ ਜਖਮੀ ਦਾ ਮੁਫਤ ਵਿੱਚ ਇਲਾਜ ਲਈ ਦਿਨ ਰਾਤ ਤੱਤਪਰ ਰਹਿੰਦੀ ਸੀ। ਲੋਕ ਉਸ ਨੂੰ ਰੱਬ ਵਾਂਗ ਪੂਜਦੇ ਸੀ। ਹੁਣ ਤੱਕ ਈਦੀ ਫਾਊਂਡੇਸ਼ਨ ਨੇ 30 ਲੱਖ ਬੇਸਹਾਰਾ ਬੱਚਿਆਂ ਨੂੰ ਮੁੜ ਵਸਾਇਆ,80 ਹਜਾਰ ਮਨੋਰੋਗੀਆ ਤੇ ਨਸ਼ੇੜੀਆਂ ਦਾ ਮੁਫਤ ਇਲਾਜ ਕਰਕੇ ਘਰ ਭੇਜਿਆ ਗਿਆ,10 ਲੱਖ ਬੱਚੇ 'ਈਦੀ ਫਾਊਂਡੇਸ਼ਨ' ਦੀਆਂ ਸਿੱਖਿਅਤ ਦਾਈਆਂ ਦੀ ਸਹਾਇਤਾ ਨਾਲ 'ਈਦੀ ਮੈਟਰਨਿਟੀ ਕੇਂਦਰਾਂ' ਵਿਚ ਪੈਦਾ ਹੋਏ,20 ਹਜਾਰ ਉਹ ਬੱਚੇ ਬਚਾਏ ਗਏ ਜਿਨ੍ਹਾਂ ਨੂੰ ਲੋਕ ਜਨਮ ਤੋਂ ਬਾਅਦ ਸੁੱਟ ਜਾਂਦੇ ਸੀ,40 ਹਜਾਰ ਕੁੜੀਆਂ ਨੂੰ ਦਾਈਆਂ ਦਾ ਕੰਮ ਸਿੱਖ ਕੇ ਪਿੰਡਾਂ ਵਿਚ ਰੋਜੀ ਰੋਟੀ ਕਮਾਉਣ ਲੱਗੀਆਂ ਤੇ 2 ਲੱਖ ਤੋਂ ਵੱਧ ਲਾਵਾਰਿਸ ਲਾਸ਼ਾਂ ਨੂੰ ਦਫਨਾਇਆ ਗਿਆ। ਕਹਿੰਦੇ ਇਕ ਵਾਰ ਡਾਕੂਆਂ ਤੇ ਪੁਲਿਸ ਵਿਚ ਮੁਕਾਬਲਾ ਚਲ ਰਿਹਾ ਸੀ ਜਿਸ ਵਿਚ ਦੋਨੋਂ ਪਾਸਿਉਂ ਬਹੁਤ ਸਾਰੇ ਲੋਕ ਮਾਰੇ ਗਏ ਸੀ। ਈਦੀ ਚਲਦੀ ਗੋਲਾਬਾਰੀ ਵਿਚ ਆਪਣੀ ਐਂਬੂਲੈਂਸ ਲੈ ਕੇ ਜਖਮੀਆਂ ਤੇ ਲਾਸ਼ਾਂ ਨੂੰ ਲੈਣ ਪਹੁੰਚ ਗਏ ਤੇ ਦੋਨੋਂ ਪਾਸਿਉਂ ਗੋਲਾਬਰੀ ਬੰਦ ਹੋ ਗਈ। ਜਦੋਂ ਈਦੀ ਜ਼ਖਮੀਆਂ ਤੇ ਲਾਸ਼ਾਂ ਨੂੰ ਲੈ ਕੇ ਵਾਪਸ ਚਲੇ ਗਏ ਤੇ ਗੋਲਾਬਾਰੀ ਫਿਰ ਸੁਰੂ ਹੋ ਗਈ। ਆਮ ਇਨਸ਼ਾਨਾਂ ਦੇ ਨਾਲ ਨਾਲ ਡਾਕੂ ਵੀ ਈਦੀ ਦੀ ਬਹੁਤ ਇੱਜਤ ਕਰਦੇ ਸੀ। ਈਦੀ ਨੂੰ ਉਹਨਾਂ ਦੀਆਂ ਸੇਵਾਵਾਂ ਕਰਕੇ ਪਾਕਿਸਤਾਨ ਸਰਕਾਰ ਨੇ "ਨਿਸ਼ਾਨੇ-ਇਮਤਿਆਜ਼" ਦਾ ਸਨਮਾਨ ਦਿੱਤਾ। 1986 ਵਿਚ ਫਿਲਪੀਨ ਸਰਕਾਰ ਨੇ 'ਮੈਗਾਸਾਸੇ' ਨਾਮ ਦੇ ਸਨਮਾਨ ਵੀ ਦਿਤਾ। ਸੋਵੀਅਤ ਸੰਘ ਰੂਸ ਨੇ ਵੀ ਈਦੀ ਨੂੰ ਸ਼ਾਤੀ ਪੁਰਸਕਾਰ ਦਿੱਤਾ ਅਤੇ ਹੋਰ ਵੀ ਅਨੇਕਾਂ ਦੇਸਾਂ ਨੇ ਈਦੀ ਨੂੰ ਬਹੁਤ ਸਾਰੇ ਪੁਰਸਕਾਰ ਦਿੱਤੇ। ਐਨਾਂ ਕੁਝ ਹੋਣ ਦੇ ਬਾਵਜੂਦ ਵੀ ਈਦੀ ਹਰ ਰੋਜ ਥੱਲੇ ਬਹਿਕੇ ਰੋਟੀ ਖਾਂਦੇ ਸੀ ਤੇ ਹਰ ਰੋਜ ਚਾਦਰ ਵਿਛਾ ਕੇ ਸੜਕ ਤੇ ਮੰਗਣ ਬੈਠਦਾ ਸੀ। ਹਮੇਸ਼ਾ ਹੀ ਈਦੀ ਫਰਸ਼ ਤੇ ਹੀ ਸੌਦਾਂ ਸੀ ਤਾਂ ਕਿ ਉਸ ਨੂੰ ਇਹ ਕਿਤੇ ਨਾ ਭੁੱਲੇ ਕਿ ਉਹ ਅੱਜ ਵੀ ਇਕ ਗਰੀਬ ਇਨਸਾਨ ਹੀ ਹੈ ਤੇ ਉਸ ਵਿਚ ਕਿਤੇ ਹੰਕਾਰ ਨਾ ਆ ਜਾਵੇ। ਈਦੀ ਨੇ ਇਕ ਵਸੀਅਤ ਵੀ ਬਣਾਈ ਸੀ ਦਿਸ ਵਿਚ ਲਿਖਿਆ ਸੀ ਕਿ ਉਸ ਦੀ ਕਬਰ ਕਿਸੇ ਵੱਡੀ ਸੜਕ ਦੀ ਕਿਨਾਰੇ ਤੇ ਬਣਾਈ ਜਾਵੇ ਤੇ ਉਸ ਕਬਰ ਤੇ ਇਕ ਬਹੁਤ ਵੱਡਾ ਗੱਲਾ ਰੱਖਿਆ ਜਾਵੇ ਤਾਂ ਕਿ ਮੈਂ ਮਰਨ ਤੋ ਬਾਅਦ ਵੀ ਬੇਸਹਾਰਾ ਲੋਕਾਂ ਦੀ ਉਸ ਪੈਸੇ ਨਾਲ ਮਦਦ ਕਰ ਸਕਾਂ...ਆਖਰੀ ਤੇ ਹੈਰਾਨੀ ਵਾਲੀ ਗੱਲ ਕਿ ਅਬਦੁਲ ਸੱਤਾਰ ਈਦੀ ਨੂੰ 1996 'ਚ ਭਾਰਤ ਵੱਲੋਂ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਕੌਣ ਸਨ 'ਅਬਦੁਲ ਸੱਤਾਰ ਈਦੀ' ਜਿਨਾਂ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਵੱਡੀ Ambulance Service | Abdul Sattar Edhi #AbdulSattarEdhi #EdhiFoundation #HumanityService (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **