
Legal Tech News (ਐਪਲ vs ਆਮ ਆਦਮੀ)
Legal Tech News (Apple vs Common Man) ਐਪਲ ਤੇ ਇੱਕ ਆਮ ਭਾਰਤੀ ਉਪਭੋਗਤਾ ਵਿਚਲੇ ਕਾਨੂੰਨੀ ਕੇਸ ਦਾ ਫੈਸਲਾ ਆਉਣ ਨਾਲ ਐਪਲ ਨੂੰ ਅਦਾ ਕਰਨਾ ਪਿਆ ਨਵਾਂ ਫੋਨ ਅਤੇ ਮੁਆਵਜਾ। ਹਿਮਾਚਲ ਦੇ ਕਾਂਗੜਾ ਦਾ ਇੱਕ ਵਸਨੀਕ ਪੰਕਜ ਨੂੰ ਸਾਊਦੀ ਅਰਬ ਤੋਂ ਗਿਫਟ ਦੇ ਤੌਰ ਤੇ ਮਿਲੇ ਇੱਕ ਆਈਫੋਨ ਵਿੱਚ ਨੈੱਟਵਰਕ ਅਤੇ ਕੈਮਰੇ ਦੀਆਂ ਕੁੱਝ ਪ੍ਰਾਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਜੇ ਖ੍ਰੀਦੇ ਨੂੰ ਸਾਲ ਨੀ ਹੋਇਆ ਸੀ, ਸੋ ਵਰੰਟੀ ਵਿੱਚ ਹੀ ਸੀ। ਇਸੇ ਬਾਬਤ ਉਹ ਸਰਵਿਸ ਸੈਂਟਰ ਗਿਆ। ਪਰ ਸਰਵਿਸ ਸੈਂਟਰ ਵਾਲੇ ਤੇਜ਼ ਨਿੱਕਲੇ, ਤੇ ਕਹਿੰਦੇ ਵੀ ਇਹਦੀ ਵਰੰਟੀ ਕਿਸੇ ਕੰਮ ਦੀ ਨੀਂ.....ਪੈਸੇ ਲੱਗਣਗੇ। ਕਿਉਂਕਿ ਫੋਨ ਵਿੱਚ ਅੰਦਰ ਡੈਮੇਜ ਆ, ਤੇ ਉਨ੍ਹਾਂ ਉਸ ਅੱਗੇ ਸਾਬਤ ਕਰਤਾ ਵੀ ਇਹ ਡੈਮੇਜ ਜਾਣਬੁੱਝ ਕੇ ਕੀਤਾ ਗਿਆ। ਬੰਦਾ ਕੈੜਾ ਸੀ ਤੇ ਮਸਲਾ ਕੋਰਟ ’ਚ ਲੈ ਗਿਆ। ਉੱਥੇ ਫੈਸਲਾ ਕੰਪਨੀ ਦੇ ਉੱਲਟ ਹੋਇਆ ਕਿਉਂਕਿ ਕੰਪਨੀ ਉੱਥੇ ਇਹ ਗੱਲ ਸਾਬਤ ਨੀ ਕਰ ਪਾਈ ਵੀ ਜਾਣਬੁੱਝ ਕੇ ਕੀਤਾ ਖਰਾਬ ਬੰਦੇ ਨੇ। ਇਸੇ ਕਰਕੇ ਕੋਰਟ ਕਹਿੰਦੀ ਵੀ ਨਾਲੇ ਤਾਂ ਦਿਓ ਨਵਾਂ ਫੋਨ ਇਹਨੂੰ, ਨਾਲੇ 25000 ਰੁਪਏ ਦੇਓ ਬੰਦੇ ਬਣ ਕੇ। ਉਹਦੇ ’ਚੋਂ 10000 ਮੁਆਵਜਾ ਤੇ 15000 ਮੁਕੱਦਮੇ ਦਾ ਖਰਚਾ। ਸਿੱਖਿਆ : ਦੱਬਣ ਜਾਂ ਝਿੱਪਣ ਦੀ ਲੋੜ ਨੀ ਕਿਸੇ ਕੰਪਨੀ ਵਾਲੇ (ਗਲਤ) ਸਰਵਿਸ ਸੈਂਟਰਾਂ ਤੋਂ.......ਕੋਸ਼ਿਸ਼ ਕਰਕੇ ਵੇਖਿਆ ਕਰੋ...........100 ਹੱਲ ਨਿੱਕਲ ਆਉਂਦੇ ਆ, ਬੱਸ ਤੁਸੀਂ ਆਪਣੀ ਜਗ੍ਹਾ ਸਹੀ ਹੋਵੋਂ। Add on : ਪਿਛਲੇ ਦਿਨੀਂ ਮੈਨੂੰ JBL ਨੇ ਸਾਲ ਵਿੱਚ ਚੌਥੀ ਵਾਰ ਨਵਾਂ TWS ਭੇਜਿਆ। ਬੱਸ ਈ-ਮੇਲੋ--ਈ-ਮੇਲੀ ਹੋਣਾ ਪਿਆ। @techwithjaggy