ਬੰਦੀ ਛੋੜ ਦਿਹਾੜੇ ਦੀ ਸਚਾਈ ਜੋ ਕੋਈ ਨਹੀਂ ਜਾਣਦਾ | Reality of Bandi Chhor Dihada | Diwali
ਬੰਦੀ ਛੋੜ ਦਿਹਾੜੇ ਦੀ ਸਚਾਈ ਜੋ ਕੋਈ ਨਹੀਂ ਜਾਣਦਾ | Reality of Bandi Chhor Dihada | Diwali ਅੱਜ ਦੀਵਾਲੀ ਦਾ ਦਿਨ ਤੇ ਬੰਦੀ ਛੋੜ ਛੋੜ ਦਿਹਾੜਾ ਹੈ ਹਿੰਦੂ ਮੱਤ ਅਨੁਸਾਰ ਦੀਵਾਲੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਿਨ ਅਯੁੱਧਿਆ ਦੇ ਰਾਜਾ ਰਾਮ ਲੰਕਾ ਦੇ ਰਾਜੇ ਰਾਵਣ ਨੂੰ ਮਾਰਕੇ ਵਾਪਸ ਅਯੁਧਿਆ ਪਹੁੰਚੇ ਸਨ ਸਿੱਖ ਵੀ ਇਸ ਦਿਨ ਨੂੰ ਬੰਦੀ ਛੋੜ ਦਿਹਾੜੇ ਵਜੋਂ ਮਨਾਉਂਦੇ ਹਨ। ਸਮੇਂ ਦੀ ਸ਼ਕਤੀਸ਼ਾਲੀ ਮੁਗਲ ਹਕੂਮਤ ਦੇ ਦੌਰ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ‘ਸੰਤ ਸਿਪਾਹੀ’ ਫੌਜ ਸਮੇਤ ਜਿੰਨੀਆਂ ਵੀ ਲੜਾਈਆਂ ਲੜੀਆਂ, ਉਹਨਾਂ ਸਾਰੀਆਂ ਵਿਚ ਉਹ ਜੇਤੂ ਰਹੇ। ਇਹਨਾਂ ਹਲਾਤਾਂ ਦੇ ਚੱਲਦਿਆਂ ਹਕੂਮਤ ਨੇ ਗੁਰੂ-ਘਰ ਦੇ ਕੁਝ ਦੋਖੀਆਂ ਦੀਵਾਨ ਚੰਦੁ ਮੱਲ ਵਰਗਿਆਂ ਦੀ ਸਿੱਖੀ ਨਾਲ ਖ਼ਾਰ ਅਤੇ ਕੱਟੜ-ਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚ ਨਜ਼ਰਬੰਦ ਕਰ ਦਿੱਤਾ। ਗਵਾਲੀਅਰ ਦੇ ਇਸ ਵਿਸ਼ਾਲ ਅਤੇ ਮਜ਼ਬੂਤ ਕਿਲੇ ਵਿਚ ਹਕੂਮਤ ਵੱਲੋਂ ਇਸ ਮੁਲਕ ਦੇ ਬਹੁਤ ਸਾਰੇ ਬਾਗੀ ਰਾਜਪੂਤ ਰਾਜੇ ਅਤੇ ਕਈ ਹੋਰ ਪ੍ਰਭਾਵਸ਼ਾਲੀ ਆਦਮੀ ਵੀ ਕੈਦ ਵਿਚ ਰੱਖੇ ਹੋਏ ਸਨ। ਅੰਤ ਹਕੂਮਤ ਨੇ ਗੁਰੂ ਸਾਹਿਬ ਜੀ ਨੂੰ ਰਿਹਾਅ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ। ਇਹ ਸੁਣ ਕੇ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲੇ ਵਿੱਚੋਂ ਰਿਹਾ ਹੋ ਕੇ ਬਾਹਰ ਆਉਣਾ ਸਵੀਕਾਰ ਨਾ ਕੀਤਾ। ਸਿੱਖ ਪ੍ਰੰਪਰਾਵਾਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪਹਿਨਣ ਲਈ ਬਵੰਜਾ ਕਲੀਆਂ ਵਾਲਾ ਇਕ ਖਾਸ ਚੋਲਾ ਪਹਨਿਆ ਸੀ ਅਤੇ ਉਹਨਾਂ ਬਵੰਜਾ ਰਾਜਪੂਤ ਰਾਜਿਆਂ ਨੇ ਗੁਰੂ ਜੀ ਦਾ ਲੜ ਫੜਕੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਟਕਾਰਾ ਹਾਸਲ ਕੀਤਾ ਸੀ। ਇਸ ਤਰਾਂ ਇਸ ਦਿਨ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ। ਆਪ ਜੀ ਦੇ ਇਥੇ ਆਉਣ ‘ਤੇ ਸਾਰੇ ਸਿੱਖ ਜਗਤ ਨੇ ਅਥਾਹ ਖੁਸ਼ੀਆਂ ਮਨਾਈਆਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਇਸ ਦਿਨ ਖੁਸ਼ੀ ਵਿਚ ਦੀਪਮਾਲਾ ਕੀਤੀ। ਕੁਦਰਤੀ ਇਸ ਦਿਨ ਦੀਵਾਲੀ ਵੀ ਸੀ। ਇਸ ਦਿਨ ਤੋਂ ਸਿੱਖਾਂ ਵਾਸਤੇ ਬੰਦੀ ਛੋੜ ਦਿਵਸ (ਦੀਵਾਲੀ) ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਠਿਆਂ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ। ਦੂਜੇ ਪਾਸੇ ਜੇ ਇਸ ਦਿਹਾੜੇ ਬਾਰੇ ਕੁਝ ਇਤਿਹਾਸਿਕ ਤੱਥਾਂ ਦੀ ਪੜਚੋਲ ਕਰੀਏ ਤਾਂ ਭੱਟ ਵਹੀਆਂ ਕੁਝ ਹੋਰ ਪੱਖ ਪੇਸ਼ ਕਰਦੀਆਂ ਹਨ। ਭੱਟ ਵਹੀਆਂ ਅਨੁਸਾਰ "ਗੁਰੂ ਹਰਗੋਬਿੰਦ ਸਾਹਿਬ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ,ਸੋਢੀ ਖਤ੍ਰੀ ਚੱਕ ਗੁਰੂ ਕਾ ਪਰਗਣ ਨਿਅਰਜਲਾ ਸੰਮਤ ਸੋਲਾਂ ਸੈ ਚਿੁਹਤ੍ਰਾ ਕੱਤਕ ਮਾਸੇ ਕਿ੍ਰਸ਼ਨਾ ਪੱਖੋ ਚੋਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ ਗਵਾਲੀਅਰ ਸੇ ਮੁਕਤ ਹੋਏ"। ਸੋ ਇਸ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ 26 ਅਕਤੂਬਰ 1619 ਦਿਨ ਐਤਵਾਰ ਨੂੰ ਰਿਹਾਅ ਹੋਏ ਸਨ। ਇਸਤੋਂ ਬਾਅਦ ਭੱਟ ਵਹੀਆਂ ਅਨੁਸਾਰ ਗੁਰੂ ਸਾਹਿਬ "ਗੁਰੂ ਹਰਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ,ਸੰਮਤ ਸੋਲਾ ਸੈ ਸੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚੱਲ ਕਰ ਗ੍ਰਾਮ ਗੁਰੂ ਕੇ ਚੱਕ ਪਰਗਣ ਨਿਝਰਆਲਾ ਆਏ। ਸੋ ਇਸ ਤਰਾਂ ਗਵਾਲੀਅਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਤਰੀਕ 28 ਫਰਵਰੀ 1621 ਦਿਨ ਸੋਮਵਾਰ ਬਣਦਾ ਹੈ। ਸੋ ਇਸ ਤਰਾ ਇਤਿਹਾਸ ਵਿਚ ਰਲਗੱਡ ਕਰਕੇ ਸਿੱਖ ਦਿਹਾੜਿਆਂ ਨੂੰ ਸਨਾਤਨੀ ਰੰਗ ਦਿੱਤਾ ਜਾ ਚੁੱਕਾ ਹੈ ਜਿਸਦਾ ਸਿੱਖ ਪੰਥ ਨੂੰ ਮਿਲ ਬੈਠਕੇ ਨਿਖੇੜਾ ਕਰਨਾ ਬਹੁਤ ਜਰੂਰੀ ਹੈ। Subscribe Our Youtube Channel for Daily Updates and New Videos. Like Our Facebook Pages --- www.facebook.com/FatehTVChannel/ Like Our Facebook Pages --- www.facebook.com/SurkhabTV/ Website --- http://FatehChannel.press/ Daily News from Punjab and All Over the World.Update New Videos for You. Digitally Powered by Hmedia ** Subscribe and Press Bell Icon also to get Notification on Your Phone **