Sikh ਵਿਗਿਆਨੀ ਨੇ ਤੋੜਿਆ Thomas Edison ਦਾ ਰਿਕਾਰਡ | Sikh Inventor Gurtej Singh,World\'s 7th Best Inventor
ਇਸ Sikh ਵਿਗਿਆਨੀ ਨੇ ਤੋੜਿਆ Thomas Edison ਦਾ ਰਿਕਾਰਡ | Sikh Inventor Gurtej Sandhu,World's 7th Best Inventor ਅਕਸਰ ਸਭ ਦੇ ਦਿਲ ਵਿਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਦੁਨੀਆ ਭਰ ਦੇ ਬਹੁਤੇ ਵਿਗਿਆਨੀ ਬਾਹਰਲੇ ਮੁਲਕਾਂ ਦੇ ਖਾਸ ਕਰਕੇ ਅੰਗਰੇਜ ਹੋਏ ਹਨ। ਬਹੁਤੀਆਂ ਖੋਜਾਂ ਵੀ ਚਾਹੇ ਅੰਗਰੇਜ ਵਿਗਿਆਨੀਆਂ ਨੇ ਹੀ ਕੀਤੀਆਂ ਹਨ ਇਸ ਵਿਚ ਕੋਈ ਸ਼ੱਕ ਵੀ ਨਹੀਂ। ਆਪਾਂ ਸਭ ਨੇ ਥੌਮਸ ਅਲਵਾ ਐਡੀਸਨ ਦਾ ਨਾਮ ਸੁਣਿਆ ਹੋਣਾ ਹੈ ਜਿਸਨੇ ਬਲਬ ਦੀ ਖੋਜ ਕੀਤੀ ਸੀ। ਇਸਤੋਂ ਇਲਾਵਾ ਐਡੀਸਨ ਦੇ ਨਾਮ phonograph,ਫਿਲਮ ਕੈਮਰਾ ਤੇ elctronic Light ਵਰਗੀਆਂ ਕਈ ਚੀਜਾਂ ਦੇ ਪੇਟੈਂਟ ਹਨ। ਐਡੀਸਨ ਦੇ ਨਾਮ 1093 ਚੀਜਾਂ/ਖੋਜਾਂ ਦੇ ਪੇਟੈਂਟ ਰਜਿਨਸਟਰ ਹਨ ਜੋ ਉਹਨਾਂ ਨੂੰ ਵਿਗਿਆਨ ਦੇ ਖੇਤਰ ਵਿਚ ਮਹਾਨ ਬਣਾਉਂਦੀਆਂ ਹਨ। ਪਰ ਅੱਜ ਅਸੀਂ ਜਿਸ ਵਿਗਿਆਨੀ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਉਸ ਵਿਗਿਆਨੀ ਦੀਆਂ ਖੋਜਾਂ ਥੌਮਸ ਐਡੀਸਨ ਨਾਲ਼ੋਂ ਵੀ ਵੱਧ ਹਨ। ਇਹ ਸਿੱਖ ਵਿਗਿਆਨੀ ਐਡੀਸਨ ਦਾ ਰਿਕਾਰਡ ਤੋੜਦਿਆਂ 1299 ਖੋਜਾਂ ਆਪਣੇ ਨਾਂ ਕਰਾ ਚੁੱਕੇ ਹਨ। ਇਹ ਅਮਰੀਕਨ ਸਿੱਖ ਸ. ਗੁਰਤੇਜ ਸਿੰਘ ਸੰਧੂ ਹਨ, ਜੋ ਦੁਨੀਆ ਭਰ ‘ਚ ਤੇਜ਼ ਇੰਟਰਨੈਟ ਲਈ ਲੋੜੀਂਦੀ ਫਾਈਬਰ ਓਪਟਿਕ ਕੇਬਲ ਦੇ ਖੋਜੀ ਅਮਰੀਕਨ ਸਿੱਖ ਸ. ਨਰਿੰਦਰ ਸਿੰਘ ਕਪਾਨੀ ਵਾਂਗ ਦੁਨੀਆ ਨੂੰ ਦੱਸ ਰਹੇ ਹਨ ਕਿ ਸਿੱਖ ਕਿਸੇ ਵੀ ਪਾਸਿਓਂ ਘੱਟ ਨਹੀਂ। ਸਰਦਾਰ ਸੰਧੂ ਦੁਨੀਆ ਦੇ 7ਵੇਂ ਬਿਹਤਰੀਨ ਖੋਜੀ ਹਨ। ਦੁਨੀਆ ਦੀ 7700 ਮਿਲੀਅਨ ਅਬਾਦੀ ‘ਚੋਂ ਸਿੱਖ ਅਬਾਦੀ ਕੁੱਲ 30 ਮਿਲੀਅਨ ਦੇ ਕਰੀਬ ਹੈ ਪਰ ਆਪਣਾ ਪ੍ਰਭਾਵ ਕਿਤੇ ਵੱਧ ਛੱਡ ਰਹੇ ਹਨ। ਕਈਆਂ ਨੂੰ ਪੇਟੈਂਟ ਦਾ ਮਤਲਬ ਨਹੀਂ ਪਤਾ ਹੋਣਾ ਤਾਂ ਦੱਸ ਦਈਏ ਕਿ ਪੇਟੈਂਟ ਮਤਲਬ ਕਿਸੇ ਚੀਜ ਦਾ ਅਧਿਕਾਰ ਜਾਂ ਕਹਿ ਸਕਦੇ ਕਿ ਕੀਤੀ ਖੋਜ ਦਾ ਅਧਿਕਾਰ ਜਿਸਨੂੰ ਕੋਈ ਹੋਰ ਆਪਣੇ ਨਾਮ ਰਜਿਸਟਰ ਨਹੀਂ ਕਰਵਾ ਸਕਦਾ। ਚਲੋ ਦਸਦੇ ਹਾਂ ਕਿ ਕੌਣ ਹਨ ਇਹ ਸਿੱਖ ਵਿਗਿਆਨੀ ਸ. ਗੁਰਤੇਜ ਸਿੰਘ ਸੰਧੂ ਜਿਨ੍ਹਾਂ ਨੇ ਐਡੀਸਨ ਦਾ ਰਿਕਾਰਡ ਤੋੜਿਆ। ਸਰਦਾਰ ਸੰਧੂ ਦਾ ਜਨਮ ਲੰਡਨ ਵਿਚ ਹੋਇਆ ਸੀ। ਪੰਜਾਬ ਤੋਂ ਉਹ elctrical engineering ਦੀ ਪੜਾਈ ਕਰਕੇ Chapel Hill ਦੀ University of North Carolina ਚਲੇ ਗਏ doctorate in physics ਦੀ ਪੜਾਈ ਕਰਨ। ਸੰਧੂ ਨੂੰ intergreted circuit ਯਾਨੀ IC ਵਿਚ ਕਾਫੀ ਰੁਚੀ ਸੀ। IC ਯਾਨੀ ਜਦੋਂ ਆਪਾਂ ਕੋਈ elctronic ਚੀਜ ਖੋਲਦੇ ਹਾਂ ਜਾਂ ਕੋਈ Cumputer PC ਖੋਲੀਏ ਤਾਂ ਉਸ ਵਿਚ ਕਾਲੇ ਰੰਗ ਦੀ ਇੱਕ ਚਿੱਪ ਹੁੰਦੀ ਹੈ ਉਹ ਹੁੰਦਾ ਹੈ IC । ਉਹਨਾਂ ਦੀ ਮਿਹਨਤ ਤੇ ਪ੍ਰਤਿਭਾ ਨੂੰ ਦੇਖਕੇ ਹੋਏ 1989 ਵਿਚ ਉਹਨਾਂ ਨੂੰ ਅਮਰੀਕਾ ਦਿਆਂ 2 Top ਕੰਪਨੀਆਂ ਤੋਂ ਨੌਕਰੀ ਲਈ ਆਫਰ ਆਈ। ਇੱਕ ਕੰਪਨੀ ਸੀ PC ਦੀ RAM ਬਣਾਉਣ ਵਾਲੀ ਕੰਪਨੀ Texas Instruments ਪਰ ਸੰਧੂ ਨੇ Texas ਕੰਪਨੀ ਵਿਚ ਨੌਕਰੀ ਨਾ ਕਰਦਿਆਂ Micron Technology Company ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। Micron Company ਉਸ ਸਮੇਂ PC Memory ਦੇ ਮਾਮਲੇ ਵਿਚ ਬਾਕੀ ਕੰਪਨੀਆਂ ਦੇ ਮੁਕਾਬਲੇ 18ਵੇਂ ਨੰਬਰ ਤੇ ਸੀ। ਇਸ ਸਮੇਂ Micron Company ਦੇ ਨਾਮ 40 ਹਜਾਰ ਚੀਜਾਂ ਪੇਟੈਂਟ ਨੇ ਜਿਨਾਂ ਵਿਚੋਂ 1299 ਚੀਜਾਂ ਦੇ ਪੇਟੈਂਟ ਇਕੱਲੇ ਸਰਦਾਰ ਸੰਧੂ ਦੇ ਨਾਮ ਹਨ ਜੋ ਉਹਨਾਂ ਨੂੰ ਮਹਾਨ ਬਣਾਉਂਦੀ ਹੈ ਤੇ ਥੋਮਸ ਐਡੀਸਨ ਦਾ ਰਿਕਾਰਡ ਤੋੜਨ ਵਿਚ ਸਹਾਈ ਹੁੰਦੀ ਹੈ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਸਿੱਖ ਤਾਂ ਸਿਰਫ 'ਕੜ੍ਹਾਹ ਖਾਣੇ' ਹਨ,ਸਿੱਖ ਪੁਰਾਣੀ ਸੋਚ ਦੇ ਹੁੰਦੇ ਹਨ,ਸਿੱਖਾਂ ਨੂੰ ਅਕਲ ਨਹੀਂ ਹੁੰਦੀ,ਸਿੱਖਾਂ ਨੂੰ ਮਜਾਕੀਆ ਬਣਾਕੇ ਸਿੱਖਾਂ ਤੇ ਚੁਟਕੁਲੇ ਬਣਾਏ ਜਾਂਦੇ ਹਨ,ਫ਼ਿਲਮਾਂ ਬਣਾਈਆਂ ਜਾਂਦੀਆਂ ਹਨ ਉਹਨਾਂ ਦੇ ਮੂੰਹ ਤੇ ਕਰਾਰ ਥੱਪੜ ਮਾਰਦੇ ਹਨ ਸਰਦਾਰ ਗੁਰਤੇਜ ਸਿੰਘ ਸੰਧੂ। ਖੈਰ ਜਦੋਂ ਸਰਦਾਰ ਸੰਧੂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਥੋਮਸ ਐਡੀਓਸਨ ਦਾ ਰਿਕਾਰਡ ਤੋੜਿਆ ਹੈ ਤਾਂ ਨਿਮਰਤਾ ਨਾਲ ਸਰਦਾਰ ਸੰਧੂ ਜਵਾਬ ਦਿੰਦੇ ਹਨ ਕਿ ਥੋਮਸ ਨਾਲ ਉਹਨਾਂ ਦੀ ਤੁਲਨਾ ਨਾ ਕਰੋ,ਥੋਮਸ ਐਡੀਸਨ ਬਹੁਤ ਮਹਾਨ ਸਨ। ਸੰਧੂ ਅਨੁਸਾਰ ਜਦੋਂ ਉਹਨਾਂ ਦਿਆਂ ਖੋਜਾਂ ਲੋਕਾਂ ਦੇ ਕੰਮ ਆਉਣਗੀਆਂ ਤਾਂ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਹੋਵੇਗੀ। ਸਿੱਖ ਕੌਮ ਦਾ ਮਾਣ ਹਨ ਸਰਦਾਰ ਗੁਰਤੇਜ ਸਿੰਘ ਸੰਧੂ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ,ਧੰਨਵਾਦ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ ** Subscribe and Press Bell Icon also to get Notification on Your Phone **