 
					See how SHAMELESS we became to let an AGED helpless mother to be NAKED and be on Streets for years!!
ਅੱਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ"ਨਿਰਵਸਤਰ"ਅਤੇ ਮਰੀ ਹੋਈ"ਇਨਸਾਨੀਅਤ"ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) ਤਹਿਸੀਲ ਬਲਾਚੌਰ ਪਿੰਡ ਕਾਠਗੜ੍ਹ ਦੇ ਵਿੱਚ ਇੱਕ ਮਾਤਾ ਜੀ ਪਿਛਲੇ ਛੇ ਸੱਤ ਸਾਲਾਂ ਤੋਂ ਬਿਨਾਂ ਕੱਪੜਿਆਂ ਤੋਂ ਨਿਰਵਸਤਰ ਹੋ ਕੇ ਸੜਕਾਂ ਦੇ ਉੱਪਰ ਸੌਂ ਕੇ ਨਰਕ ਭਰੀ ਜਿੰਦਗੀ ਵਤੀਤ ਕਰ ਰਹੇ ਸੀ। ਪਰ ਕੁਝ ਚੰਗੇ ਤੇ ਸੂਝਵਾਨ ਸੱਜਣਾਂ ਨੇ ਮਾਤਾ ਜੀ ਦੀ ਮਦਦ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਇਨ੍ਹਾਂ ਵਾਸਤੇ ਇੱਕ ਛੋਟਾ ਜਿਹਾ ਪੰਚਾਇਤ ਦੀ ਜ਼ਮੀਨ ਵਿੱਚ ਇੱਕ ਕਮਰਾ ਪੁਵਾ ਕੇ ਦਿੱਤਾ ਅਤੇ ਪ੍ਰਸ਼ਾਦੇ (ਰੋਟੀ) ਦੀ ਸੇਵਾ ਵੀ ਨਿਰੰਤਰ ਕਰਦੇ ਸੀ ਜਿਸ ਦੇ ਕਾਰਨ ਮਾਤਾ ਜੀ ਇੰਨੇ ਸਾਲ ਇਸ ਹਲਾਤ ਵਿੱਚ ਜ਼ਿੰਦਾ ਰਹੇ ਉਨ੍ਹਾਂ ਵੀਰਾਂ ਤੇ ਭੈਣਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਮਾਤਾ ਦੀ ਮੱਦਦ ਕਰਦੇ ਸੀ ਇਸ ਦਰਾਨ ਸਾਡਾ "ਹੈਲਥ ਸਿਸਟਮ" ਅਤੇ "ਪ੍ਰਸ਼ਾਸਨ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਸੀ ਉਹ ਵੀ ਇਸ ਦੁਖਿਆਰੀ ਮਾਤਾ ਜੀ ਦੀ ਮਦਦ ਨਹੀਂ ਕਰ ਸਕਿਆ ਇਦਾਂ ਕਹਿਣ ਨੂੰ ਤਾਂ ਕੁਝ ਮਹੀਨੇ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (DC) ਸਾਹਿਬ ਵੀ ਮਾਤਾ ਜੀ ਦੀ ਮਦਦ ਲਈ ਪਿੰਡ ਕਾਠਗੜ੍ਹ ਵਿਖੇ ਪਹੁੰਚੇ ਸੀ ਪਰ ਉਹ ਵੀ ਪੰਜ ਛੇ ਦਿਨਾਂ ਤੋਂ ਵੱਧ ਮਾਤਾ ਜੀ ਨੂੰ ਹਸਪਤਾਲ ਵਿੱਚ ਰੱਖ ਨਹੀਂ ਸਕੇ ਤੇ ਨਾ ਹੀ ਕੋਈ ਹੋਰ ਮਦਦ ਕਰ ਸਕੇ ਵਾਪਸ ਮਾਤਾ ਜੀ ਨੂੰ ਉਸੇ ਨਰਕ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਸੜਕ ਦੇ ਉੱਪਰ ਸੌਣ ਲਈ ਛੱਡ ਕੇ ਚਲੇ ਗਏ। ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਡੀ ਟੀਮ ਨੂੰ ਮਾਤਾ ਜੀ ਦੀ ਸੇਵਾ ਦਾ ਮੌਕਾ ਬਖਸ਼ਿਆ ਹੈ ਸਾਡੀ ਟੀਮ ਪੂਰੀ ਤਨਦੇਹੀ ਦੇ ਨਾਲ ਇਹਨਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਮਾਤਾ ਜੀ ਇੱਕ ਚੰਗੀ ਜਿੰਦਗੀ ਵਤੀਤ ਕਰ ਸਕਣ.... #ਮਨੁੱਖਤਾ #ਦੀ #ਸੇਵਾ #ਸੱਭ ਤੋਂ #ਵੱਡੀ #ਸੇਵਾ #Manukhta di Sewa sab ton waddi sewa #KEEP #SUPPORT #HUMANITY What'sapp on 9780300071 8284800071

 
				
				 
					 
				
				 
				
				 
					 
				
				 
					 
				
				 
					 
				
				 
					 
				
				 
					 
				
				 
					 
				
				 
					 
				
				 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				