ਇੱਕ ਹੋਰ ਫਿਲਮ ਵਿਚ ਕੀਤਾ ਸਿੱਖ ਸਿਧਾਂਤਾਂ ਨਾਲ ਖਿਲਵਾੜ | Ishq My Religion Movie
ਇੱਕ ਹੋਰ ਫਿਲਮ ਵਿਚ ਕੀਤਾ ਸਿੱਖ ਸਿਧਾਂਤਾਂ ਨਾਲ ਖਿਲਵਾੜ | Ishq My Religion Movie ਆਏ ਦਿਨ ਫ਼ਿਲਮਾਂ ਰਾਹੀਂ,ਗੀਤਾਂ ਰਾਹੀਂ ਸਿੱਖੀ ਤੇ ਹਮਲਿਆਂ ਦੀਆਂ ਖਬਰਾਂ ਹੁੰਦੀਆਂ ਹੀ ਰਹਿੰਦੀਆਂ ਹਨ। ਕਦੇ ਐਨੀਮੇਸ਼ਨ ਫ਼ਿਲਮਾਂ ਰਾਹੀਂ ਸਿੱਖ ਸਿਧਾਂਤਾਂ ਨਾਲ ਖਿਲਵਾੜ,ਕਦੇ ਗੀਤਾਂ ਵਿਚ ਗੁਰੂ ਗਰੰਥ ਸਾਹਿਬ ਦੀ ਨਿਰਾਦਰੀ,ਕਦੇ ਚੁਟਕਲਿਆਂ ਰਾਹੀਂ ਸਿੱਖ ਕਿਰਦਾਰਾਂ ਦਾ ਮਜ਼ਾਕ। ਹਾਲ ਹੀ ਵਿਚ ਇੱਕ ਪੰਜਾਬੀ ਫਿਲਮ ਰਲੀਜ ਹੋ ਰਹੀ ਹੈ ਜਿਸਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਫਿਲਮ ਦੇ ਪੋਸਟਰ ਵਿਚ ਸਿੱਖ ਸਿਧਾਂਤਾਂ ਦੇ ਨਾਲ ਨਾਲ ਇਸਲਾਮੀ ਸਿਧਾਂਤਾਂ ਨਾਲ ਵੀ ਖਿਲਵਾੜ ਕੀਤਾ ਗਿਆ ਹੈ। 'ਇਸ਼ਕ ਮਾਈ ਰਿਲੀਜਨ' ਨਾਮੀ ਇਸ ਫਿਲਮ ਦੇ ਪੋਸਟਰ ਵਿਚ ਜਿਥੇ ਸਿੱਖ ਚਿੰਨ ਖੰਡਾ ਵਰਤਿਆ ਗਿਆ ਹੈ ਓਥੇ ਹੀ ਪੋਸਟਰ ਵਿਚ ਫਿਲਮ ਦੇ ਅਦਾਕਾਰ ਤੇ ਅਦਾਕਾਰਾ ਦੇ ਪੈਰਾਂ ਵਾਲੇ ਪਾਸੇ ਇਸਲਾਮੀ ਚਿੰਨ ਚੰਦ ਅਤੇ ਤਾਰਾ ਵੀ ਵਰਤਿਆ ਗਿਆ ਹੈ। 30 ਅਗਸਤ ਨੂੰ ਰਲੀਜ ਹੋਣ ਜਾ ਰਹੀ ਇਸ ਫਿਲਮ ਵਿਚ ਜੱਟ ਜੇਮਸ ਬਾਂਡ ਫਿਲਮ ਦੇ ਨਿਰਮਾਤਾ ਗੁਰਦੀਪ ਢਿੱਲੋਂ ਫਿਲਮਸ ਵਲੋਂ ਬਣਾਈ ਜਾ ਰਹੀ ਹੈ ਜਿਸ ਵਿਚ ਗੁਰਦੀਪ ਢਿੱਲੋਂ ਦਾ ਪੁੱਤਰ ਬੋਬੀ ਢਿੱਲੋਂ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰ ਰਿਹਾ ਹੈ ਨਾਲ ਅਦਾਕਾਰਾ ਵਜੋਂ ਸਿਮਰਨ ਸਭਰਵਾਲ ਨੂੰ ਲਿਆ ਗਿਆ ਹੈ। ਫਿਲਮ ਦੇ ਪੋਸਟਰ ਵਿਚ ਕੀਤੀਆਂ ਧਾਰਮਿਕ ਚਿੰਨਾਂ ਦੀਆਂ ਬੇਅਦਬੀਆਂ ਤੇ ਹੁਣ ਸਵਾਲ ਉੱਠ ਰਹੇ ਹਨ। ਸਿੱਖ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਖੰਡਾ ਇੱਕ ਓਅੰਕਾਰ ਵਾਂਗ ਸਿੱਖ ਧਰਮ ਦਾ ਇੱਕ ਬੜਾ ਅਹਿਮ ਚਿੰਨ੍ਹ ਹੈ। ਇਹ ਸਿੱਖਾਂ ਦਾ ਫੌਜੀ ਨਿਸ਼ਾਨ ਵੀ ਸਮਝਿਆ ਜਾਂਦਾ ਹੈ। ਇੱਕ ਫਿਲਮ ਦੇ ਪੋਸਟਰ ਵਿਚ ਇਸ ਤਰਾਂ ਨਾਲ ਇਸਦੀ ਵਰਤੋਂ ਕਰਨਾ ਗਲਤ ਹੈ। ਨਾਲ ਹੀ ਇਸਲਾਮੀ ਧਾਰਮਿਕ ਚਿੰਨ ਚੰਦ-ਤਾਰਾ ਵੀ ਪੈਰਾਂ ਵਿਚ ਲਗਾਉਣਾ ਗਲਤ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **