Video paused

ਹੁਣ ਤੇਲ ਖਤਮ ਹੋਣ ਤੇ ਬੰਦ ਨਹੀਂ ਹੋਵੇਗਾ Tractor | ਕਿਸਾਨਾਂ ਦੀਆਂ ਮੌਜਾਂ !!

Playing next video...

ਹੁਣ ਤੇਲ ਖਤਮ ਹੋਣ ਤੇ ਬੰਦ ਨਹੀਂ ਹੋਵੇਗਾ Tractor | ਕਿਸਾਨਾਂ ਦੀਆਂ ਮੌਜਾਂ !!

Surkhab Tv
Followers

ਹੁਣ ਤੇਲ ਖਤਮ ਹੋਣ ਤੇ ਬੰਦ ਨਹੀਂ ਹੋਵੇਗਾ Tractor | ਕਿਸਾਨਾਂ ਦੀਆਂ ਮੌਜਾਂ !! ਜੀ ਹਾਂ !! ਹੁਣ ਤੇਲ ਖਤਮ ਹੋਣ ਮਗਰੋਂ ਵੀ ਕੰਮ ਕਰਦਾ ਰਹੇਗਾ ਟਰੈਕਟਰ। ਭਾਰਤ ਦੀ ਮਸ਼ਹੂਰ ਟਰੈਕਟਰ ਨਿਰਮਾਤਾ ਕੰਪਨੀ Escorts ਨੇ ਆਪਣਾ ਪਹਿਲਾ ਹਾਇਬਰਿਡ ਟਰੈਕਟਰ ਲਾਂਚ ਕਰ ਦਿੱਤਾ ਹੈ। ਇਸ ਟਰੈਕਟਰ ਦੀ ਖਾਸ ਗੱਲ ਇਹ ਹੈ ਕਿ ਇਹ ਡੀਜਲ ਅਤੇ ਬੈਟਰੀ ਦੋਨਾਂ ਉੱਤੇ ਚੱਲਣਗੇ। ਮੰਨ ਲਓ ਜੇਕਰ ਕਦੇ ਤੁਹਾਡਾ ਡੀਜ਼ਲ ਖ਼ਤਮ ਹੋ ਜਾਵੇ ਤਾਂ ਇਹ ਟਰੈਕਟਰ ਬੰਦ ਨਹੀਂ ਹੋਵੇਗਾ ਤੇ ਤੁਸੀਂ ਇਸਨੂੰ ਬੈਟਰੀ ਉੱਤੇ ਚਲਾ ਸਕਦੇ ਹੋ। ਇਸ ਟਰੈਕਟਰ ਦੇ ਹਾਇਬਰਿਡ ਹੋਣ ਦਾ ਫਾਇਦਾ ਇਹ ਹੈ ਕਿ ਇਹ ਡੀਜ਼ਲ ਬਹੁਤ ਘੱਟ ਖਾਂਦਾ ਹੈ ਅਤੇ ਪ੍ਰਦੂਸ਼ਣ ਨੂੰ ਵੀ ਘੱਟ ਕਰੇਗਾ। ਕੰਪਨੀ ਨੇ ਅਜਿਹੇ HYBRID ਟਰੈਕਟਰਾਂ ਦੀ ਇੱਕ ਨਵੀਂ ਸੀਰੀਜ ਸ਼ੁਰੂ ਕੀਤੀ ਹੈ ਜਿਸਨੂੰ NEW Escorts ਟਰੈਕਟਰ ਸੀਰੀਜ ਦਾ ਨਾਮ ਦਿੱਤਾ ਗਿਆ ਹੈ। ਇਸ ਸੀਰੀਜ ਵਿੱਚ ਕੁਲ ਤਿੰਨ ਟਰੈਕਟਰ ਪੇਸ਼ ਕੀਤੇ ਗਏ ਹਨ। ਇਹਨਾਂ ਹਾਇਬਰਿਡ ਟਰੇਕਟਰ ਦੇ ਫੀਚਰ ਦੇਖੀਏ ਤਾਂ ਇਹ HYBRID ਟਰੈਕਟਰ 75 ਹਾਰਸਪਾਵਰ (H.P) ਦੀ ਪਾਵਰ ਦਾ ਉਤਪਾਦਨ ਕਰਦਾ ਹੈ ਪਰ ਇਸ ਟਰੈਕਟਰ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਹਾਇਬਰਿਡ ਹੋਣ ਦੇ ਕਾਰਨ ਇਸ ਟਰੈਕਟਰ ਦੀ ਪਾਵਰ ਨੂੰ 90 H.P ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ ਚਾਰ ਆਪਰੇਟਿੰਗ ਮੋਡ (Operating Mode) ਹਨ । ਇਹ ਆਪਰੇਟਿੰਗ ਮੋਡ ਕਿਸਾਨਾਂ ਨੂੰ ਟਰੈਕਟਰ ਚਲਾਓਣ ਲਈ ਬੈਟਰੀ ਇੰਜਨ ਅਤੇ ਡੀਜਲ ਇੰਜਨ ਦੋਨਾਂ ਦੀ ਵਰਤੋ ਕਰਨ ਦੀ ਆਜ਼ਾਦੀ ਦਿੰਦਾ ਹੈ । ਮਤਲੱਬ ਇਸਦੇ ਇੰਜਨ ਨੂੰ ਅਸੀ ਚਾਰ ਤਰੀਕੇ ਨਾਲ ਚਲਾ ਸਕਦੇ ਹਾਂ। ਤੁਸੀ ਇਸ ਮੋਡ ਦੀ ਸਹਾਇਤਾ ਨਾਲ ਟਰੇਕਟਰ ਨੂੰ ਸਿਰਫ ਡੀਜ਼ਲ ਜਾ ਸਿਰਫ ਬੈਟਰੀ ਜਾ ਫਿਰ ਡੀਜ਼ਲ ਅਤੇ ਬੈਟਰੀ ਦੋਨਾਂ ਨਾਲ ਚਲਾ ਸਕਦੇ ਹੋ। ਆਮ ਡੀਜਲ ਜਾਂ ਪਟਰੋਲ ਵਾਹਨ ਦੀ ਤੁਲਣਾ ਵਿੱਚ ਹਾਇਬਰਿਡ ਵਾਹਨ 20 ਤੋਂ 30 ਫ਼ੀਸਦੀ ਤੱਕ ਬਾਲਣ ਬਚਾਂਓਦੇ ਹਨ। ਟਰੇਕਟਰ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਹਾਲਾਂਕਿ ਇਲੇਕਟਰਿਕ ਵਾਹਨਾਂ ਉੱਤੇ ਜੀਏਸਟੀ 12 ਫ਼ੀਸਦੀ ਤੋਂ ਘਟਾਕੇ 5 ਫ਼ੀਸਦੀ ਕੀਤਾ ਗਿਆ ਹੈ, ਇਸਲਈ ਇਸ ਟਰੇਕਟਰ ਦੀ ਕੀਮਤ 10 ਲੱਖ ਤੋਂ ਘੱਟ ਰਹਿ ਸਕਦੀ ਹੈ । ਪਰ ਇਹ ਸਿਰਫ ਇੱਕ ਅੰਦਾਜਾ ਹੀ ਹੈ। ਸੋ ਖੇਤੀ ਸੈਕਟਰ ਵਿਚ ਨਵੀਂ ਕ੍ਰਾਂਤੀ ਲਿਆ ਸਕਦੇ ਹਨ ਇਹ ਨਵੇਂ ਹਾਈਬ੍ਰੈਡ ਬੈਟਰੀ ਨਾਲ ਚਲਣ ਵਾਲੇ ਟਰੈਕਟਰ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV Follow On instagram - https://www.instagram.com/surkhabtv/ Website - http://surkhabtv.com ** Subscribe and Press Bell Icon also to get Notification on Your Phone **

Show more